Matthew 24:31
ਮਨੁੱਖ ਦਾ ਪੁੱਤਰ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ। ਉਹ ਉਸ ਦੇ ਚੁਣੇ ਹੋਏ ਲੋਕਾਂ ਨੂੰ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇਕੱਠਿਆਂ ਕਰਨਗੇ।
1 Corinthians 14:8
ਤੁਹਾਡੇ ਨਾਲ ਵੀ ਇਵੇਂ ਹੀ ਹੈ। ਜਦੋਂ ਤੁਸੀਂ ਵੱਖਰੀਆਂ ਭਾਸ਼ਾਵਾਂ ਬੋਲਦੇ ਹੋ ਤਾਂ ਤੁਹਾਡੇ ਸ਼ਬਦ ਸਮਝਣ ਯੋਗ ਹੋਣੇ ਚਾਹੀਦੇ ਹਨ। ਜੇ ਤੁਸੀਂ ਸਪੱਸ਼ਟਤਾ ਨਾਲ ਨਹੀਂ ਬੋਲੋਂਗੇ ਤਾਂ ਸੁਣਨ ਵਾਲਾ ਸਮਝ ਹੀ ਨਹੀਂ ਸੱਕੇਗਾ। ਤੁਸੀਂ ਹਵਾ ਵਿੱਚ ਹੀ ਗੱਲਾਂ ਕਰ ਰਹੇ ਹੋਵੋਂਗੇ।
1 Corinthians 15:52
ਇਸ ਨੂੰ ਇੱਕ ਛਣ ਹੀ ਲੱਗੇਗਾ। ਅਸੀਂ ਅੱਖ ਦੇ ਫ਼ੇਰ ਵਿੱਚ ਹੀ ਬਦਲ ਜਾਵਾਂਗੇ। ਜਦੋਂ ਆਖਰੀ ਤੁਰ੍ਹੀ ਵੱਜੇਗੀ ਇਹ ਉਦੋਂ ਹੀ ਹੋ ਜਾਵੇਗਾ। ਤੁਰ੍ਹੀ ਵਜਾਈ ਜਾਵੇਗੀ ਅਤੇ ਉਹ ਵਿਸ਼ਵਾਸੀ ਜਿਹੜੇ ਮਰ ਗਏ ਹਨ ਜੀਵਨ ਲਈ ਉੱਠਾਏ ਜਾਣਗੇ। ਅਤੇ ਉਹ ਸਰੀਰ ਪ੍ਰਾਪਤ ਕਰਣਗੇ ਜਿਹੜੇ ਨਸ਼ਟ ਨਹੀਂ ਕੀਤੇ ਜਾ ਸੱਕਦੇ।
1 Thessalonians 4:16
ਪ੍ਰਭੂ ਖੁਦ ਸਵਰਗ ਤੋਂ ਹੇਠਾਂ ਆਵੇਗਾ ਉਦੋਂ ਬਹੁਤ ਵੱਡਾ ਹੁਕਮ ਆਵੇਗਾ। ਇਹ ਹੁਕਮ ਮਹਾਂ ਦੂਤ ਦੀ ਅਵਾਜ਼ ਵਿੱਚ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਹੋਵੇਗਾ। ਅਤੇ ਉਹ ਮੁਰਦਾ ਲੋਕ ਜਿਹੜੇ ਮਸੀਹ ਵਿੱਚ ਸਨ ਪਹਿਲਾਂ ਜੀ ਉੱਠਣਗੇ।
Hebrews 12:19
ਉੱਥੇ ਕੋਈ ਤੁਰ੍ਹੀ ਦੀ ਅਵਾਜ਼ ਨਹੀਂ ਹੈ ਅਤੇ ਨਾ ਹੀ ਕੋਈ ਸ਼ਬਦ ਉਚਾਰਨ ਵਾਲੀ ਅਵਾਜ਼ ਹੈ ਜਿਵੇਂ ਉਨ੍ਹਾਂ ਲੋਕਾਂ ਨੇ ਸੁਣੀ ਸੀ। ਜਦੋਂ ਉਨ੍ਹਾਂ ਲੋਕਾਂ ਨੇ ਉਹ ਅਵਾਜ਼ ਸੁਣੀ, ਉਨ੍ਹਾਂ ਨੇ ਫ਼ੇਰ ਕਦੀ ਵੀ ਹੋਰ ਅਜਿਹਾ ਸ਼ਬਦ ਨਾ ਸੁਨਣ ਦੀ ਬੇਨਤੀ ਕੀਤੀ।
Revelation 1:10
ਪ੍ਰਭੂ ਦੇ ਦਿਨ ਆਤਮਾ ਨੇ ਮੇਰੇ ਉੱਪਰ ਅਧਿਕਾਰ ਕਰ ਲਿਆ। ਮੈਂ ਆਪਣੇ ਪਿੱਛੇ ਉੱਚੀ ਅਵਾਜ਼ ਸੁਣੀ। ਇਹ ਅਵਾਜ਼ ਬਿਗੁਲ ਵਰਗੀ ਸੀ।
Revelation 4:1
ਯੂਹੰਨਾ ਸਵਰਗ ਦੇਖਦਾ ਹੈ ਤਾਂ ਮੈਂ ਤੱਕਿਆ, ਅਤੇ ਮੈਂ ਆਪਣੇ ਸਾਹਮਣੇ ਸਵਰਗ ਵਿੱਚ ਇੱਕ ਖੁਲ੍ਹਾ ਦਰਵਾਜ਼ਾ ਵੇਖਿਆ, ਅਤੇ ਮੈਂ ਉਹੀ ਅਵਾਜ਼ ਸੁਣੀ ਜਿਹੜੀ ਪਹਿਲਾਂ ਹੀ ਮੇਰੇ ਨਾਲ ਬੋਲੀ ਸੀ। ਇਹ ਅਜਿਹੀ ਅਵਾਜ਼ ਸੀ ਜਿਹੜੀ ਬਿਗਲ ਵਰਗੀ ਸੀ। ਅਵਾਜ਼ ਨੇ ਆਖਿਆ, “ਇਥੇ ਆਓ, ਅਤੇ ਮੈਂ ਤੈਨੂੰ ਦਰਸ਼ਾਵਾਂਗਾ ਕਿ ਅੱਗੋਂ ਕੀ ਹੋਣ ਵਾਲਾ ਹੈ।”
Revelation 8:2
ਅਤੇ ਮੈਂ ਉਨ੍ਹਾਂ ਸੱਤਾਂ ਦੂਤਾਂ ਨੂੰ ਦੇਖਿਆ ਜਿਹੜੇ ਪਰਮੇਸ਼ੁਰ ਸਾਹਮਣੇ ਖਲੋਤੇ ਹੋਏ ਸਨ। ਉਨ੍ਹਾਂ ਨੂੰ ਸੱਤ ਬਿਗੁਲ ਦਿੱਤੇ ਗਏ।
Revelation 8:6
ਸੱਤ ਦੂਤ ਆਪਣੀਆਂ ਤੁਰ੍ਹੀਆਂ ਵਜਾਉਂਦੇ ਹਨ ਫ਼ਿਰ ਉਹ ਦੂਤ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ ਆਪਣੀਆਂ ਤੁਰ੍ਹੀਆਂ ਵਜਾਉਣ ਲਈ ਤਿਆਰ ਹੋਏ।
Revelation 8:13
ਜਦੋਂ ਮੈਂ ਤੱਕਿਆ, ਮੈਂ ਅਕਾਸ਼ ਵਿੱਚ ਬਹੁਤ ਉੱਚੇ ਉੱਡਦੇ ਬਾਜ਼ ਨੂੰ ਵੇਖਿਆ ਅਤੇ ਉਸ ਨੇ ਆਖਿਆ, “ਤਕਲੀਫ਼। ਤਕਲੀਫ਼। ਉਨ੍ਹਾਂ ਲੋਕਾਂ ਲਈ ਤਕਲੀਫ਼ ਜੋ ਧਰਤੀ ਤੇ ਰਹਿੰਦੇ ਹਨ। ਇਹ ਉਦੋਂ ਸ਼ੁਰੂ ਹੋਵੇਗੀ ਜਦੋਂ ਦੂਸਰੇ ਤਿੰਨ ਦੂਤ ਆਪਣੀਆਂ ਤੁਰ੍ਹੀਆਂ ਵਜਾਉਣਗੇ।”
Occurences : 11
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்