Joel 1:19
ਹੇ ਯੋਹਵਾਹ ਮੈਂ ਤੈਨੂੰ ਮਦਦ ਲਈ ਪੁਕਾਰ ਰਿਹਾਂ। ਅੱਗ ਨੇ ਸਾਡੇ ਹਰੇ-ਭਰੇ ਖੇਤਾਂ ਨੂੰ ਉਜਾੜ ’ਚ ਬਦਲ ਦਿੱਤਾ ਹੈ। ਅਤੇ ਉਸ ਦੀਆਂ ਲਾਟਾਂ ਨੇ ਸਾਰੇ ਦ੍ਰੱਖਤਾਂ ਨੂੰ ਲੂਹ ਲਿਆ ਹੈ।
Joel 1:19 in Other Translations
King James Version (KJV)
O LORD, to thee will I cry: for the fire hath devoured the pastures of the wilderness, and the flame hath burned all the trees of the field.
American Standard Version (ASV)
O Jehovah, to thee do I cry; for the fire hath devoured the pastures of the wilderness, and the flame hath burned all the trees of the field.
Bible in Basic English (BBE)
O Lord, my cry goes up to you: for fire has put an end to the grass-lands of the waste, and all the trees of the field are burned with its flame.
Darby English Bible (DBY)
To thee, Jehovah, do I cry; for the fire hath devoured the pastures of the wilderness, and the flame hath burned up all the trees of the field.
World English Bible (WEB)
Yahweh, I cry to you, For the fire has devoured the pastures of the wilderness, And the flame has burned all the trees of the field.
Young's Literal Translation (YLT)
Unto Thee, O Jehovah, I do call, For fire hath consumed comely places of a wilderness, And a flame hath set on fire all trees of the field.
| O Lord, | אֵלֶ֥יךָ | ʾēlêkā | ay-LAY-ha |
| to | יְהוָ֖ה | yĕhwâ | yeh-VA |
| thee will I cry: | אֶקְרָ֑א | ʾeqrāʾ | ek-RA |
| for | כִּ֣י | kî | kee |
| the fire | אֵ֗שׁ | ʾēš | aysh |
| hath devoured | אָֽכְלָה֙ | ʾākĕlāh | ah-heh-LA |
| the pastures | נְא֣וֹת | nĕʾôt | neh-OTE |
| wilderness, the of | מִדְבָּ֔ר | midbār | meed-BAHR |
| and the flame | וְלֶ֣הָבָ֔ה | wĕlehābâ | veh-LEH-ha-VA |
| hath burned | לִהֲטָ֖ה | lihăṭâ | lee-huh-TA |
| all | כָּל | kāl | kahl |
| the trees | עֲצֵ֥י | ʿăṣê | uh-TSAY |
| of the field. | הַשָּׂדֶֽה׃ | haśśāde | ha-sa-DEH |
Cross Reference
ਯਰਮਿਆਹ 9:10
ਮੈਂ ਪਹਾੜਾਂ ਲਈ ਧਾਹਾਂ ਮਾਰਕੇ ਰੋਵਾਂਗਾ। ਮੈਂ ਸੱਖਣੇ ਖੇਤਾਂ ਲਈ ਵੈਣ ਪਾਵਾਂਗਾ। ਕਿਉਂ ਕਿ ਜਿਉਂਦੀਆਂ ਚੀਜ਼ਾਂ ਮੁਕਾ ਦਿੱਤੀਆਂ ਗਈਆਂ ਸਨ। ਹੁਣ ਕੋਈ ਵੀ ਓੱਥੇ ਸਫ਼ਰ ਨਹੀਂ ਕਰਦਾ। ਓੱਥੇ ਪਸ਼ੂਆਂ ਦੀਆਂ ਅਵਾਜ਼ਾਂ ਨਹੀਂ ਸੁਣੀਂਦੀਆਂ। ਪੰਛੀ ਕਿਤੇ ਦੂਰ ਉੱਡ ਗਏ ਨੇ ਅਤੇ ਜਾਨਵਰ ਚੱਲੇ ਗਏ ਹਨ।
ਜ਼ਬੂਰ 50:15
ਪਰਮੇਸ਼ੁਰ ਆਖਦਾ ਹੈ, “ਜਦੋਂ ਵੀ ਮੁਸੀਬਤਾਂ ਤੁਹਾਨੂੰ ਘੇਰਨ ਮੈਨੂੰ ਬੁਲਾਉ। ਮੈਂ ਤੁਹਾਡੀ ਸਹਾਇਤਾ ਕਰਾਂਗਾ ਅਤੇ ਫ਼ੇਰ ਤੁਸੀਂ ਮੇਰਾ ਆਦਰ ਕਰ ਸੱਕਦੇ ਹੋ।”
ਆਮੋਸ 7:4
ਅੱਗ ਦੇ ਦਰਸ਼ਨ ਯਹੋਵਾਹ, ਮੇਰੇ ਪ੍ਰਭੂ ਨੇ ਮੈਨੂੰ ਇਹ ਵਸਤਾਂ ਵਿਖਾਈਆਂ। ਮੈਂ ਯਹੋਵਾਹ ਪਰਮੇਸ਼ੁਰ ਨੂੰ ਅੱਗ ਦੁਆਰਾ ਨਿਆਂ ਲਈ ਪੁਕਾਰਦਿਆਂ ਵੇਖਿਆ ਅਤੇ ਉਸ ਅੱਗ ਨੇ ਵੱਡੀ ਡੂੰਘਾਈ ਨੂੰ ਵੀ ਤਬਾਹ ਕਰ ਦਿੱਤਾ। ਇਸਦੇ ਜ਼ਮੀਨ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ।
ਮੀਕਾਹ 7:7
ਯਹੋਵਾਹ ਹੀ ਮੁਕਤੀਦਾਤਾ ਹੈ ਸੋ ਮੈਂ ਯਹੋਵਾਹ ਵੱਲ ਮਦਦ ਲਈ ਤੱਕਾਂਗਾ ਤੇ ਮੈਂ ਆਪਣੇ ਬਚਾਓ ਲਈ ਪਰਮੇਸ਼ੁਰ ਦੀ ਉਡੀਕ ਕਰਾਂਗਾ। ਮੇਰਾ ਪਰਮੇਸ਼ੁਰ ਮੇਰੀ ਦੁਹਾਈ ਸੁਣੇਗਾ।
ਫ਼ਿਲਿੱਪੀਆਂ 4:6
ਕਾਸੇ ਦੀ ਵੀ ਚਿੰਤਾ ਨਾ ਕਰੋ। ਪਰ ਹਰ ਹਾਲਤ ਵਿੱਚ, ਪਰਮੇਸ਼ੁਰ ਨੂੰ ਉਹ ਪੁੱਛਦਿਆਂ ਹੋਇਆਂ ਪ੍ਰਾਰਥਨਾ ਕਰੋ ਜੋ ਤੁਹਾਨੂੰ ਲੋੜੀਂਦਾ ਹੈ। ਅਤੇ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਉਸਦਾ ਧੰਨਵਾਦ ਕਰੋ।
ਲੋਕਾ 18:7
ਜਦੋਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਦਿਨ-ਰਾਤ ਉਸ ਅੱਗੇ ਦੁਹਾਈ ਦਿੰਦੇ ਰਹਿੰਦੇ ਹਨ ਤਾਂ ਨਿਸ਼ਚਿਤ ਹੀ ਉਹ ਆਪਣੇ ਲੋਕਾਂ ਨੂੰ ਨਿਆਂ ਦੇਵੇਗਾ। ਉਹ ਬਿਨਾ ਦੇਰੀ ਕੀਤਿਆਂ ਆਪਣੇ ਚੁਣੇ ਹੋਏ ਲੋਕਾਂ ਨੂੰ ਜਵਾਬ ਦੇਵੇਗਾ।
ਲੋਕਾ 18:1
ਪਰਮੇਸ਼ੁਰ ਆਪਣੇ ਲੋਕਾਂ ਨੂੰ ਉੱਤਰ ਦੇਵੇਗਾ ਯਿਸੂ ਨੇ ਉਨ੍ਹਾਂ ਨੂੰ ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਕਿਵੇਂ ਉਨ੍ਹਾਂ ਨੂੰ ਹਮੇਸ਼ਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਸ ਨਹੀਂ ਛੱਡਣੀ ਚਾਹੀਦੀ।
ਹਬਕੋਕ 3:17
ਹਮੇਸ਼ਾ ਯਹੋਵਾਹ ਵਿੱਚ ਹੀ ਆਨੰਦ ਮਾਣੋ ਅੰਜੀਰ ਭਾਵੇਂ ਅੰਜੀਰਾਂ ਦੇ ਦ੍ਰੱਖਤਾਂ ਤੇ ਨਾ ਉੱਗਣ, ਅੰਗੂਰ ਭਾਵੇਂ ਅੰਗੂਰੀ ਵੇਲਾਂ ਤੇ ਨਾ ਲੱਗਣ, ਜੈਤੂਨ ਭਾਵੇਂ ਜੈਤੂਨ ਦੇ ਰੁੱਖਾਂ ਤੇ ਨਾ ਉੱਗਣ, ਅਤੇ ਅੰਨ ਭਾਵੇਂ ਖੇਤਾਂ ਵਿੱਚ ਪੈਦਾ ਨਾ ਹੋਵੇ, ਭੇਡਾਂ ਭਾਵੇਂ ਬਾੜਿਆਂ ਵਿੱਚ ਨਾ ਰਹਿਣ ਜਾਂ ਦਲਾਨਾਂ ਵਿੱਚ ਕੋਈ ਪਸ਼ੂ ਨਾ ਰਵੇ।
ਯਵਾਐਲ 2:3
ਫੌਜ ਬਲਦੀ ਅੱਗ ਵਾਂਗ ਉਨ੍ਹਾਂ ਨੂੰ ਸਾੜ ਦੇਵੇਗੀ। ਉਨ੍ਹਾਂ ਦੇ ਅੱਗੇ, ਧਰਤੀ ਅਦਨ ਦੇ ਬਾਗ ਵਰਗੀ ਹੋਵੇਗੀ ਅਤੇ ਉਨ੍ਹਾਂ ਦੇ ਪਿੱਛੇ ਉਜਾੜ ਬੀਆਬਾਨ ਵਰਗੀ ਹੋਵੇਗੀ। ਉਨ੍ਹਾਂ ਕੋਲੋਂ ਕੁਝ ਵੀ ਨਹੀਂ ਬਚੇਗਾ।
ਜ਼ਬੂਰ 91:15
ਮੇਰੇ ਪੈਰੋਕਾਰ ਮੈਨੂੰ ਸਹਾਇਤਾ ਲਈ ਪੁਕਾਰਨਗੇ, ਅਤੇ ਮੈਂ ਉਨ੍ਹਾਂ ਦੀ ਪੁਕਾਰ ਸੁਣਾਂਗਾ। ਜਦੋਂ ਵੀ ਉਨ੍ਹਾਂ ਉੱਤੇ ਮੁਸੀਬਤ ਆਵੇਗੀ ਮੈਂ ਉਨ੍ਹਾਂ ਦੇ ਅੰਗ-ਸੰਗ ਹੋਵਾਂਗਾ। ਮੈਂ ਉਨ੍ਹਾਂ ਨੂੰ ਬਚਾ ਲਵਾਂਗਾ ਅਤੇ ਉਨ੍ਹਾਂ ਨੂੰ ਮਾਨ ਦੇਵਾਂਗਾ।