Genesis 9:25
ਇਸ ਲਈ ਨੂਹ ਨੇ ਆਖਿਆ, “ਕਨਾਨ ਨੂੰ ਸਰਾਪ ਲੱਗੇ! ਉਹ ਆਪਣੇ ਭਰਾਵਾਂ ਦਾ ਗੁਲਾਮ ਹੋ ਜਾਵੇ।”
Genesis 9:25 in Other Translations
King James Version (KJV)
And he said, Cursed be Canaan; a servant of servants shall he be unto his brethren.
American Standard Version (ASV)
And he said, Cursed be Canaan; A servant of servants shall he be unto his brethren.
Bible in Basic English (BBE)
Cursed be Canaan; let him be a servant of servants to his brothers.
Darby English Bible (DBY)
And he said, Cursed be Canaan; Let him be a bondman of bondmen to his brethren.
Webster's Bible (WBT)
And he said, Cursed be Canaan, a servant of servants shall he be to his brethren.
World English Bible (WEB)
He said, "Cursed be Canaan; A servant of servants will he be to his brothers."
Young's Literal Translation (YLT)
and saith: `Cursed `is' Canaan, Servant of servants he is to his brethren.'
| And he said, | וַיֹּ֖אמֶר | wayyōʾmer | va-YOH-mer |
| Cursed | אָר֣וּר | ʾārûr | ah-ROOR |
| be Canaan; | כְּנָ֑עַן | kĕnāʿan | keh-NA-an |
| a servant | עֶ֥בֶד | ʿebed | EH-ved |
| servants of | עֲבָדִ֖ים | ʿăbādîm | uh-va-DEEM |
| shall he be | יִֽהְיֶ֥ה | yihĕye | yee-heh-YEH |
| unto his brethren. | לְאֶחָֽיו׃ | lĕʾeḥāyw | leh-eh-HAIV |
Cross Reference
ਯਸ਼ਵਾ 9:23
ਹੁਣ ਤੁਹਾਡੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੇ ਵਿੱਚੋਂ ਕੁਝ ਲੋਕ ਹਮੇਸ਼ਾ ਲਈ ਗੁਲਾਮ ਹੋਣਗੇ। ਉਨ੍ਹਾਂ ਨੂੰ ਪਰਮੇਸ਼ੁਰ ਦੇ ਘਰ ਲਈ ਲੱਕੜਾਂ ਕੱਟਣੀਆਂ ਪੈਣਗੀਆਂ ਅਤੇ ਪਾਣੀ ਭਰਨਾ ਪਵੇਗਾ।”
ਯੂਹੰਨਾ 8:34
ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਹਰੇਕ ਉਹ, ਜਿਹੜਾ ਪਾਪ ਕਰਦਾ ਰਹਿੰਦਾ, ਉਹ ਪਾਪ ਦਾ ਗੁਲਾਮ ਹੈ।
ਅਸਤਸਨਾ 27:16
“ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਹੈ ਜੋ ਇਹ ਦਰਸਾਂਉਂਦੀਆਂ ਹਨ ਕਿ ਉਹ ਆਪਣੇ ਮਾਂ-ਬਾਪ ਦੀ ਇਜੱਤ ਨਹੀਂ ਕਰਦਾ।’ “ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
੧ ਸਲਾਤੀਨ 9:20
ਉਸ ਜ਼ਮੀਨ ਤੇ ਅਜਿਹੇ ਲੋਕ ਵੀ ਸਨ ਜਿਹੜੇ ਇਸਰਾਏਲੀ ਨਹੀਂ ਸਨ। ਇਹ ਲੋਕ ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਸਨ।
ਮੱਤੀ 25:41
“ਫ਼ੇਰ ਪਾਤਸ਼ਾਹ ਆਪਣੇ ਖੱਬੇ ਪਾਸੇ ਵਾਲੇ ਲੋਕਾਂ ਨੂੰ ਆਖੇਗਾ, ‘ਮੈਥੋਂ ਦੂਰ ਚੱਲੇ ਜਾਓ, ਤੁਸੀਂ ਸਰਾਪੇ ਹੋਏ ਹੋ। ਉਸ ਸਦੀਵੀ ਮੱਚਦੀ ਹੋਈ ਅੱਗ ਵਿੱਚ ਚੱਲੇ ਜਾਓ, ਜਿਹੜੀ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ।
੨ ਤਵਾਰੀਖ਼ 8:7
ਜਿੱਥੇ ਇਸਰਾਏਲੀ ਰਹਿ ਰਹੇ ਸਨ, ਉੱਥੇ ਬਹੁਤ ਸਾਰੇ ਵਿਦੇਸ਼ੀ ਬਾਕੀ ਰਹਿ ਗਏ ਸਨ। ਉਹ ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ ਸਨ। ਸੁਲੇਮਾਨ ਨੇ ਉਨ੍ਹਾਂ ਸਾਰੇ ਵਿਦੇਸੀਆਂ ਨੂੰ ਜਬਰਦਸਤੀ ਗੁਲਾਮ ਬਣਾਲਿਆ। ਇਹ ਲੋਕ ਇਸਰਾਏਲੀ ਨਹੀਂ ਸਨ। ਉਹ ਉਨ੍ਹਾਂ ਲੋਕਾਂ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਇਕਰਾਰ ਵਾਲੀ ਧਰਤੀ ਵਿੱਚ ਦਾਖਲ ਹੋਣ ਵੇਲੇ ਨਹੀਂ ਮਾਰਿਆ ਸੀ। ਇਹ ਅੱਜ ਤੀਕ ਇੰਝ ਹੀ ਜਾਰੀ ਹੈ।
ਕਜ਼ਾૃ 1:28
ਬਾਦ ਵਿੱਚ ਇਸਰਾਏਲੀ ਵੱਧੇਰੇ ਤਾਕਤਵਰ ਬਣ ਗਏ ਅਤੇ ਉਨ੍ਹਾਂ ਨੇ ਕਨਾਨੀਆਂ ਨੂੰ ਆਪਣੇ ਲਈ ਜ਼ਬਰਦਸਤੀ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਮਜ਼ਬੂਰ ਕਰ ਦਿੱਤਾ। ਪਰ ਉਹ ਉਨ੍ਹਾਂ ਨੂੰ ਉਹ ਧਰਤੀ ਛੱਡ ਕੇ ਜਾਣ ਲਈ ਮਜ਼ਬੂਰ ਨਾ ਕਰ ਸੱਕੇ।
ਯਸ਼ਵਾ 9:27
ਯਹੋਸ਼ੁਆ ਨੇ ਗਿਬਓਨ ਦੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਦੇ ਗੁਲਾਮ ਬਣ ਜਾਣ ਦਿੱਤਾ। ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਲਈ ਅਤੇ ਯਹੋਵਾਹ ਦੀ ਜਗਵੇਦੀ ਲਈ ਲੱਕੜਾ ਕੱਟੀਆਂ ਅਤੇ ਪਾਣੀ ਭਰਿਆ-ਜਿੱਥੇ ਵੀ ਯਹੋਵਾਹ ਨੇ ਇਸ ਗੱਲ ਦੀ ਚੋਣ ਕੀਤੀ। ਉਹ ਲੋਕ ਅੱਜ ਵੀ ਗੁਲਾਮ ਹਨ।
ਅਸਤਸਨਾ 28:18
ਤੁਸੀਂ ਸਰਾਪੇ ਜਾਵੋਂਗੇ ਅਤੇ ਤੁਹਾਡੇ ਬਹੁਤ ਬੱਚੇ ਨਹੀਂ ਹੋਣਗੇ। ਤੁਹਾਡੀ ਧਰਤੀ ਨੂੰ ਸਰਾਪ ਮਿਲੇਗਾ ਅਤੇ ਤੁਹਾਨੂੰ ਚੰਗੀ ਫ਼ਸਲ ਪ੍ਰਾਪਤ ਨਹੀਂ ਹੋਵੇਗੀ। ਤੁਹਾਡੇ ਪਸ਼ੂਆਂ ਨੂੰ ਸਰਾਪ ਮਿਲੇਗਾ ਅਤੇ ਉਨ੍ਹਾਂ ਦੇ ਬਹੁਤ ਸਾਰੇ ਬੱਚੇ ਨਹੀਂ ਹੋਣਗੇ। ਤੁਹਾਡੇ ਸਾਰੇ ਵੱਛਿਆਂ ਅਤੇ ਲੇਲਿਆਂ ਨੂੰ ਸਰਾਪ ਮਿਲੇਗਾ।
ਪੈਦਾਇਸ਼ 49:7
ਉਨ੍ਹਾਂ ਦਾ ਗੁੱਸਾ ਸਰਾਪ ਹੈ ਇਹ ਬਹੁਤ ਸਖ਼ਤ ਹੈ, ਉਹ ਬਹੁਤ ਜ਼ਾਲਮ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਰੋਹ ਚੜ੍ਹਦਾ ਹੈ। ਉਨ੍ਹਾਂ ਨੂੰ ਯਾਕੂਬ ਦੀ ਧਰਤੀ ਅੰਦਰ ਆਪਣੀ ਧਰਤੀ ਨਹੀਂ ਮਿਲੇਗੀ। ਉਹ ਸਾਰੇ ਇਸਰਾਏਲ ਅੰਦਰ ਫ਼ੈਲ ਜਾਣਗੇ।
ਪੈਦਾਇਸ਼ 9:22
ਕਨਾਨ ਦੇ ਪਿਤਾ, ਹਾਮ ਨੇ ਆਪਣੇ ਨਗਨ ਪਿਤਾ ਵੱਲ ਵੇਖਿਆ। ਹਾਮ ਨੇ ਤੰਬੂ ਦੇ ਬਾਹਰ ਆਪਣੇ ਭਰਾਵਾਂ ਨੂੰ ਦੱਸਿਆ।
ਪੈਦਾਇਸ਼ 4:11
ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਅਤੇ ਧਰਤੀ ਤੇਰੇ ਹੱਥਾਂ ਵਿੱਚੋਂ ਉਸਦਾ ਖੂਨ ਲੈਣ ਲਈ ਖੁਲ੍ਹ ਗਈ। ਇਸ ਲਈ ਹੁਣ, ਮੈਂ ਉਸ ਧਰਤੀ ਉੱਤੇ ਆਫ਼ਤਾਂ ਘੱਲਾਂਗਾ।
ਪੈਦਾਇਸ਼ 3:14
ਇਸ ਲਈ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ, “ਤੂੰ ਇਹ ਬਹੁਤ ਮੰਦੀ ਗੱਲ ਕੀਤੀ, ਇਸ ਲਈ ਤੇਰੇ ਨਾਲ ਮੰਦੀਆਂ ਗੱਲਾ ਵਾਪਰਨਗੀਆਂ। ਤੇਰੇ ਨਾਲ ਹੋਰ ਕਿਸੇ ਵੀ ਜਾਨਵਰ ਨਾਲੋਂ ਮੰਦਾ ਹੋਵੇਗਾ। ਤੈਨੂੰ ਢਿੱਡ ਭਾਰ ਰੀਂਗਣਾ ਪਵੇਗਾ ਅਤੇ ਤੈਨੂੰ ਜੀਵਨ ਭਰ ਲਈ ਮਿੱਟੀ ਖਾਣੀ ਪਵੇਗੀ।