Numbers 8:14 in Punjabi

Punjabi Punjabi Bible Numbers Numbers 8 Numbers 8:14

Numbers 8:14
ਇਸ ਨਾਲ ਲੇਵੀ ਲੋਕ ਪਵਿੱਤਰ ਬਣ ਜਾਣਗੇ। ਇਹ ਗੱਲ ਇਹ ਦਰਸਾਵੇਗੀ ਕਿ ਉਨ੍ਹਾਂ ਦੀ ਪਰਮੇਸ਼ੁਰ ਲਈ ਖਾਸ ਢੰਗ ਨਾਲ ਵਰਤੋਂ ਕੀਤੀ ਜਾ ਸੱਕਦੀ ਹੈ। ਉਹ ਇਸਰਾਏਲ ਦੇ ਹੋਰਨਾਂ ਲੋਕਾਂ ਕੋਲੋਂ ਵੱਖਰੇ ਹੋਣਗੇ। ਲੇਵੀ ਲੋਕ ਮੇਰੇ ਹੋਣਗੇ।

Numbers 8:13Numbers 8Numbers 8:15

Numbers 8:14 in Other Translations

King James Version (KJV)
Thus shalt thou separate the Levites from among the children of Israel: and the Levites shall be mine.

American Standard Version (ASV)
Thus shalt thou separate the Levites from among the children of Israel; and the Levites shall be mine.

Bible in Basic English (BBE)
So you are to make the Levites separate from the children of Israel, and the Levites will be mine.

Darby English Bible (DBY)
And thou shalt separate the Levites from among the children of Israel, that the Levites may be mine.

Webster's Bible (WBT)
Thus shalt thou separate the Levites from among the children of Israel: and the Levites shall be mine.

World English Bible (WEB)
Thus you shall separate the Levites from among the children of Israel, and the Levites shall be mine.

Young's Literal Translation (YLT)
and thou hast separated the Levites from the midst of the sons of Israel, and the Levites have become Mine;

Thus
shalt
thou
separate
וְהִבְדַּלְתָּ֙wĕhibdaltāveh-heev-dahl-TA

אֶתʾetet
Levites
the
הַלְוִיִּ֔םhalwiyyimhahl-vee-YEEM
from
among
מִתּ֖וֹךְmittôkMEE-toke
children
the
בְּנֵ֣יbĕnêbeh-NAY
of
Israel:
יִשְׂרָאֵ֑לyiśrāʾēlyees-ra-ALE
and
the
Levites
וְהָ֥יוּwĕhāyûveh-HA-yoo
shall
be
לִ֖יlee
mine.
הַלְוִיִּֽם׃halwiyyimhahl-vee-YEEM

Cross Reference

Numbers 3:45
“ਮੈਂ, ਯਹੋਵਾਹ, ਇਹ ਆਦੇਸ਼ ਦਿੰਦਾ ਹਾਂ: ‘ਇਸਰਾਏਲ ਦੇ ਹੋਰਨਾ ਪਰਿਵਾਰਾਂ ਦੇ ਪਹਿਲੋਠੇ ਆਦਮੀਆ ਦੀ ਬਜਾਇ ਲੇਵੀਆ ਨੂੰ ਲੈ। ਅਤੇ ਮੈਂ ਹੋਰਨਾ ਲੋਕਾਂ ਦੇ ਜਾਨਵਰਾ ਦੀ ਬਜਾਇ ਲੇਵੀਆ ਦੇ ਜਾਨਵਰਾ ਨੂੰ ਲਵਾਗਾ। ਲੇਵੀ ਮੇਰੇ ਹਨ।

Hebrews 7:26
ਇਸ ਲਈ ਯਿਸੂ ਇੱਕ ਤਰ੍ਹਾਂ ਦਾ ਸਰਦਾਰ ਜਾਜਕ ਹੈ ਜਿਸਦੀ ਸਾਨੂੰ ਲੋੜ ਹੈ। ਉਹ ਪਵਿੱਤਰ ਹੈ ਉਸ ਵਿੱਚ ਕੋਈ ਪਾਪ ਨਹੀਂ ਹੈ। ਉਹ ਸ਼ੁੱਧ ਹੈ ਅਤੇ ਪਾਪੀਆਂ ਤੋਂ ਪ੍ਰਭਾਵਿਤ ਨਹੀਂ ਹੈ। ਉਹ ਸਵਰਗ ਨਾਲੋਂ ਵੀ ਉੱਚਾ ਚੁੱਕਿਆ ਗਿਆ ਹੈ।

Galatians 1:15
ਪਰ ਮੇਰੇ ਜਨਮ ਤੋਂ ਵੀ ਪਹਿਲਾਂ, ਮੇਰੇ ਲਈ ਪਰਮੇਸ਼ੁਰ ਦੀ ਖਾਸ ਵਿਉਂਤ ਸੀ। ਇਸ ਲਈ ਪਰਮੇਸ਼ੁਰ ਨੇ ਮੈਨੂੰ ਆਪਣੀ ਕਿਰਪਾ ਨਾਲ ਸੱਦਿਆ।

Romans 1:1
ਪੌਲੁਸ, ਮਸੀਹ ਯਿਸੂ ਦੇ ਸੇਵਕ ਵੱਲੋਂ ਸ਼ੁਭਕਾਮਨਾਵਾਂ। ਪਰਮੇਸ਼ੁਰ ਨੇ ਮੈਨੂੰ ਰਸੂਲ ਬਨਣ ਲਈ ਸੱਦਿਆ। ਮੈਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸਾਰੇ ਲੋਕਾਂ ਨੂੰ ਸੁਨਾਉਣ ਲਈ ਚੁਣਿਆ ਗਿਆ।

Malachi 3:17
ਯਹੋਵਾਹ ਨੇ ਆਖਿਆ, “ਉਹ ਮੇਰੇ ਮਨੁੱਖ ਹੋਣਗੇ ਅਤੇ ਮੈਂ ਉਨ੍ਹਾਂ ਤੇ ਮਿਹਰਬਾਨ ਹੋਵਾਂਗਾ। ਉਹ ਮਨੁੱਖ ਜਿਸਦੇ ਬੱਚੇ ਬੜੇ ਆਗਿਆਕਾਰੀ ਹੋਣ ਉਹ ਉਨ੍ਹਾਂ ਤੇ ਬੜਾ ਦਯਾਲੂ ਹੁੰਦਾ ਹੈ ਇਵੇਂ ਹੀ ਮੈਂ ਆਪਣੇ ਚੇਲਿਆਂ ਤੇ ਕਿਰਪਾਲੂ ਹੋਵਾਂਗਾ।

Deuteronomy 10:8
ਉਸ ਸਮੇਂ ਯਹੋਵਾਹ ਨੇ ਲੇਵੀ ਦੇ ਪਰਿਵਾਰ-ਸਮੂਹ ਨੂੰ ਉਸ ਦੇ ਖਾਸ ਕੰਮ ਲਈ ਹੋਰਨਾਂ ਪਰਿਵਾਰ-ਸਮੂਹਾਂ ਨਾਲੋਂ ਵੱਖ ਕੀਤਾ। ਉਨ੍ਹਾਂ ਦੇ ਜ਼ਿੰਮੇ ਯਹੋਵਾਹ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਚੁੱਕ ਕੇ ਲਿਜਾਣ ਦਾ ਕੰਮ ਸੀ। ਉਹ ਯਹੋਵਾਹ ਦੇ ਸਨਮੁੱਖ ਜਾਜਕਾਂ ਦੀ ਸੇਵਾ ਵੀ ਕਰਦੇ ਸਨ। ਅਤੇ ਉਨ੍ਹਾਂ ਦਾ ਕੰਮ ਯਹੋਵਾਹ ਦੇ ਨਾਮ ਉੱਤੇ ਲੋਕਾਂ ਨੂੰ ਅਸੀਸ ਦੇਣਾ ਵੀ ਸੀ। ਉਹ ਅੱਜ ਵੀ ਇਹ ਖਾਸ ਕੰਮ ਕਰਦੇ ਹਨ।

Numbers 18:6
ਮੈਂ ਖੁਦ ਲੇਵੀਆਂ ਨੂੰ ਇਸਰਾਏਲੀਆਂ ਦਰਮਿਆਨੋ ਚੁਣਿਆ ਸੀ। ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਅਤੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਾਸਤੇ ਤੁਹਾਨੂੰ ਦਿੱਤਾ ਹੈ।

Numbers 16:9
ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲੋਂ ਵੱਖ ਰੱਖਿਆ। ਯਹੋਵਾਹ, ਤੁਹਾਨੂੰ ਆਪਣੇ ਕੋਲ, ਆਪਣੇ ਪਵਿੱਤਰ ਤੰਬੂ ਵਿੱਚ ਕੰਮ ਕਰਾਉਣ ਲਈ ਅਤੇ ਇਸਰਾਏਲ ਦੇ ਲੋਕਾਂ ਦੀ, ਉਸਦੀ ਉਪਾਸਨਾ ਕਰਨ ਵਿੱਚ ਮਦਦ ਕਰਨ ਲਈ ਲੈ ਕੇ ਆਇਆ।

Numbers 8:17
ਇਸਰਾਏਲ ਦਾ ਹਰ ਪਹਿਲੋਠਾ ਨਰ ਮੇਰਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਆਦਮੀ ਹੈ ਜਾਂ ਜਾਨਵਰ, ਇਹ ਫ਼ੇਰ ਵੀ ਮੇਰਾ ਹੈ। ਕਿਉਂਕਿ ਮੈਂ ਮਿਸਰ ਦੇ ਸਮੂਹ ਪਹਿਲੋਠੇ ਬੱਚਿਆਂ ਅਤੇ ਜਾਨਵਰਾ ਨੂੰ ਮਾਰ ਦਿੱਤਾ ਸੀ ਅਤੇ ਮੈਂ ਪਹਿਲੋਠੇ ਪੁੱਤਰਾਂ ਨੂੰ ਆਪਣਾ ਬਨਾਉਣ ਦੀ ਚੋਣ ਕੀਤੀ ਸੀ।

Numbers 6:2
“ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਕੋਈ ਆਦਮੀ ਜਾਂ ਔਰਤ ਸ਼ਾਇਦ ਕੁਝ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਹੋਣਾ ਚਾਹੇ। ਵੱਖ ਹੋਣ ਦਾ ਇਹ ਖਾਸ ਸਮਾਂ ਉਸ ਬੰਦੇ ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ ਯਹੋਵਾਹ ਦੇ ਲਈ ਸਮਰਪਿਤ ਹੋਣ ਦੀ ਇਜਾਜ਼ਤ ਦਿੰਦਾ ਹੈ। ਉਹ ਬੰਦਾ ਨਜ਼ੀਰ ਸੱਦਿਆ ਜਾਵੇਗਾ।

Numbers 3:12
“ਮੈਂ ਤੁਹਾਨੂੰ ਆਖਿਆ ਸੀ ਕਿ ਇਸਰਾਏਲ ਦੇ ਹਰ ਪਰਿਵਾਰ ਨੂੰ, ਆਪਣਾ ਪਹਿਲੋਠਾ ਪੁੱਤਰ ਮੈਨੂੰ ਭੇਟ ਚੜ੍ਹਾਉਣਾ ਚਾਹੀਦਾ ਹੈ। ਪਰ ਹੁਣ ਮੈਂ ਲੇਵੀਆਂ ਦੀ ਚੋਣ ਆਪਣੀ ਸੇਵਾ ਕਰਨ ਲਈ ਕਰ ਰਿਹਾ ਹਾਂ। ਉਹ ਮੇਰੇ ਹੋਣਗੇ। ਇਸ ਲਈ ਇਸਰਾਏਲ ਦੇ ਹੋਰਨਾਂ ਲੋਕਾਂ ਨੂੰ ਆਪਣੇ ਪਹਿਲੋਠੇ ਪੁੱਤਰ ਮੈਨੂੰ ਭੇਟ ਨਹੀਂ ਕਰਨੇ ਪੈਣਗੇ।