Numbers 1:16 in Punjabi

Punjabi Punjabi Bible Numbers Numbers 1 Numbers 1:16

Numbers 1:16
ਇਹ ਸਾਰੇ ਆਦਮੀ ਆਪਣੇ ਪਰਿਵਾਰਾਂ ਦੇ ਆਗੂ ਸਨ। ਉਹ ਆਪਣੇ ਪਰਿਵਾਰ-ਸਮੂਹ ਦੇ ਚੁਣੇ ਹੋਏ ਆਗੂ ਅਤੇ ਇਸਰਾਏਲੀ ਫ਼ੌਜ ਦੇ ਭਾਗਾ ਦੇ ਸਰਦਾਰ ਸਨ।

Numbers 1:15Numbers 1Numbers 1:17

Numbers 1:16 in Other Translations

King James Version (KJV)
These were the renowned of the congregation, princes of the tribes of their fathers, heads of thousands in Israel.

American Standard Version (ASV)
These are they that were called of the congregation, the princes of the tribes of their fathers; they were the heads of the thousands of Israel.

Bible in Basic English (BBE)
These are the men named out of all the people, chiefs of their fathers' houses, heads of the tribes of Israel.

Darby English Bible (DBY)
These were those summoned of the assembly, princes of the tribes of their fathers, the heads of the thousands of Israel.

Webster's Bible (WBT)
These were the renowned of the congregation, princes of the tribes of their fathers, heads of thousands in Israel.

World English Bible (WEB)
These are those who were called of the congregation, the princes of the tribes of their fathers; they were the heads of the thousands of Israel.

Young's Literal Translation (YLT)
These `are' those called of the company, princes of the tribes of their fathers; they `are' heads of the thousands of Israel.

These
were
אֵ֚לֶּהʾēlleA-leh
the
renowned
קְרִיּאֵ֣יqĕriyyʾêkeh-ree-YAY
of
the
congregation,
הָֽעֵדָ֔הhāʿēdâha-ay-DA
princes
נְשִׂיאֵ֖יnĕśîʾêneh-see-A
tribes
the
of
מַטּ֣וֹתmaṭṭôtMA-tote
of
their
fathers,
אֲבוֹתָ֑םʾăbôtāmuh-voh-TAHM
heads
רָאשֵׁ֛יrāʾšêra-SHAY
of
thousands
אַלְפֵ֥יʾalpêal-FAY
in
יִשְׂרָאֵ֖לyiśrāʾēlyees-ra-ALE
Israel.
הֵֽם׃hēmhame

Cross Reference

Numbers 7:2
ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਭੇਟਾ ਚੜ੍ਹਾਈਆਂ। ਇਹ ਆਦਮੀ ਆਪੋ-ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਦੇ ਆਗੂ ਸਨ। ਇਹ ਉਹੀ ਆਦਮੀ ਸਨ ਜਿਹੜੇ ਲੋਕਾਂ ਦੀ ਗਿਣਤੀ ਕਰਨ ਦੇ ਮੁਖੀਆ ਸਨ।

Exodus 18:25
ਮੂਸਾ ਨੇ ਇਸਰਾਏਲ ਦੇ ਲੋਕਾਂ ਵਿੱਚੋਂ ਨੇਕ ਆਦਮੀ ਚੁਣੇ। ਮੂਸਾ ਨੇ ਇਨ੍ਹਾਂ ਲੋਕਾਂ ਨੂੰ ਆਗੂ ਬਣਾਇਆ। 1,000 ਆਦਮੀਆਂ, 100 ਆਦਮੀਆਂ, 50 ਆਦਮੀਆਂ ਅਤੇ 10 ਆਦਮੀਆਂ ਉੱਪਰ ਹਾਕਮ ਸਨ।

Exodus 18:21
ਪਰ ਤੈਨੂੰ ਕੁਝ ਚੰਗੇ ਲੋਕਾਂ ਨੂੰ ਨਿਆਂਕਾਰ ਤੇ ਆਗੂ ਵੀ ਚੁਣਨਾ ਚਾਹੀਦਾ ਹੈ। “ਉਨ੍ਹਾਂ ਨੇਕ ਆਦਮੀਆਂ ਨੂੰ ਚੁਣ ਜਿਨ੍ਹਾਂ ਉੱਤੇ ਤੂੰ ਭਰੋਸਾ ਕਰ ਸੱਕਦਾ ਹੈਂ-ਉਹ ਆਦਮੀ ਜਿਹੜੇ ਪਰਮੇਸ਼ੁਰ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਚੁਣ ਜਿਹੜੇ ਪੈਸੇ ਖਾਤਰ ਆਪਣੇ ਫ਼ੈਸਲੇ ਨਾ ਬਦਲਣ। ਅਤੇ ਇਨ੍ਹਾਂ ਆਦਮੀਆਂ ਨੂੰ ਲੋਕਾਂ ਦੇ ਹਾਕਮ ਬਣਾ। ਇੱਕ ਹਜ਼ਾਰ ਆਦਮੀਆਂ, ਸੌ ਆਦਮੀਆਂ, ਪੰਜਾਹ ਆਦਮੀਆਂ ਅਤੇ ਦਸ ਆਦਮੀਆਂ ਉੱਪਰ ਵੀ ਹਾਕਮ ਹੋਣੇ ਚਾਹੀਦੇ ਹਨ।

Numbers 26:9
ਅਲੀਆਬ ਦੇ ਤਿੰਨ ਪੁੱਤਰ ਸਨ-ਨਮੂਏਲ, ਦਾਥਾਨ ਅਤੇ ਅਬੀਰਾਮ। ਚੇਤੇ ਕਰੋ, ਦਾਥਾਨ ਅਤੇ ਅਬੀਰਾਮ ਉਹ ਦੋ ਆਗੂ ਸਨ ਜਿਹੜੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਹੋ ਗਏ ਸਨ। ਉਹ ਕੋਰਹ ਦੇ ਪਿੱਛੇ ਲੱਗੇ ਸਨ ਜਦੋਂ ਕੋਰਹ ਯਹੋਵਾਹ ਦੇ ਵਿਰੁੱਧ ਹੋ ਗਿਆ ਸੀ।

1 Chronicles 27:16
ਘਰਾਣਿਆਂ ਦੇ ਆਗੂ ਇਸਰਾਏਲੀਆਂ ਦੇ ਪਰਿਵਾਰ-ਸਮੂਹਾਂ ਦੇ ਪ੍ਰਧਾਨ ਇਸ ਪ੍ਰਕਾਰ ਸਨ: ਰਊਬੇਨ: ਜ਼ਿਕਰੀ ਦਾ ਪੁੱਤਰ ਅਲੀਅਜ਼ਰ। ਸ਼ਿਮੋਨ: ਮਆਕਾਹ ਦਾ ਪੁੱਤਰ ਸ਼ਫ਼ਟਯਾਹ।

Numbers 16:2
ਉਨ੍ਹਾਂ ਚਹੁੰਆਂ ਆਦਮੀਆਂ ਨੇ ਇਸਰਾਏਲ ਦੇ 250 ਹੋਰ ਆਦਮੀ ਇਕੱਠੇ ਕਰ ਲਏ ਅਤੇ ਮੂਸਾ ਦੇ ਵਿਰੁੱਧ ਹੋਕੇ ਆ ਗਏ। ਉਹ ਲੋਕਾਂ ਵੱਲੋਂ ਚੁਣੇ ਹੋਏ ਆਗੂ ਸਨ। ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਸਨ।

Numbers 1:4
ਹਰੇਕ ਪਰਿਵਾਰ-ਸਮੂਹ ਦਾ ਇੱਕ ਆਦਮੀ ਤੁਹਾਡੀ ਸਹਾਇਤਾ ਕਰੇਗਾ। ਇਹ ਆਦਮੀ ਆਪਣੇ ਪਰਿਵਾਰ-ਸਮੂਹ ਦਾ ਆਗੂ ਹੋਵੇਗਾ।

Micah 5:2
ਮਸੀਹਾ ਬੈਤਲਹਮ ਵਿੱਚ ਜਨਮੇਗਾ ਪਰ ਬੈਤਲਹਮ ਅਫ਼ਰਾਬਾਹ, ਤੂੰ ਯਹੂਦਾਹ ਦਾ ਸਭ ਤੋਂ ਛੋਟਾ ਨਗਰ ਹੈਂ। ਤੇਰਾ ਪਰਿਵਾਰ ਬਹੁਤ ਛੋਟਾ ਹੈ ਅਤੇ ਉਂਗਲੀਆਂ ਤੇ ਗਿਣਿਆ ਜਾ ਸੱਕਦੇ। ਪਰ “ਇਸਰਾਏਲ ਦਾ ਹਾਕਮ” ਤੇਰੇ ਵਿੱਚੋਂ ਮੇਰੇ ਲਈ ਨਿਕਲੇਗਾ। ਉਸਦੀਆਂ ਸ਼ੁਰੂਆਤਾਂ ਬਹੁਤ ਸਮੇਂ ਪਹਿਲਾਂ, ਪ੍ਰਾਚੀਨ ਸਮਿਆਂ ਤੋਂ ਹਨ।

1 Samuel 23:23
ਉਸ ਦੇ ਸਾਰੇ ਲੁਕਣ ਦੇ ਟਿਕਾਣਿਆਂ ਬਾਰੇ ਪਤਾ ਲਗਾਕੇ ਲਿਆਵੋ। ਫ਼ਿਰ ਆਕੇ ਉਸ ਬਾਰੇ ਮੈਨੂੰ ਸਭ ਖਬਰ ਕਰਨਾ। ਫ਼ਿਰ ਮੈਂ ਤੁਹਾਡੇ ਨਾਲ ਚੱਲਾਂਗਾ ਜੇਕਰ ਦਾਊਦ ਉਸ ਇਲਾਕੇ ਵਿੱਚ ਹੋਇਆ ਤਾਂ ਮੈਂ ਉਸ ਨੂੰ ਲੱਭ ਲਵਾਂਗਾ। ਫ਼ਿਰ ਤਾਂ ਮੈਂ ਉਸ ਨੂੰ ਯਹੂਦਾਹ ਦੇ ਹਜ਼ਾਰਾਂ ਲੋਕਾਂ ਵਿੱਚੋਂ ਵੀ ਲੱਭ ਲਵਾਂਗਾ।”

1 Samuel 22:7
ਉਸ ਨੇ ਆਪਣੇ ਆਸ-ਪਾਸ ਖੜ੍ਹੇ ਅਫ਼ਸਰਾਂ ਨੂੰ ਕਿਹਾ, “ਹੇ ਬਿਨਯਾਮੀਨਿਓ ਸੁਣੋ! ਤੁਸੀਂ ਕੀ ਸੋਚਦੇ ਹੋ ਕਿ ਯੱਸੀ ਦਾ ਪੁੱਤਰ (ਦਾਊਦ) ਤੁਹਾਡੇ ਵਿੱਚੋਂ ਹਰ ਇੱਕ ਨੂੰ ਪੈਲੀ ਅਤੇ ਦਾਖਾਂ ਦੇ ਬਾਗ ਦੇਵੇਗਾ? ਤੁਸੀਂ ਕੀ ਸੋਚਦੇ ਹੋ ਕਿ ਉਹ ਤੁਹਾਨੂੰ 100 ਅਤੇ 1,000 ਆਦਮੀਆਂ ਦੇ ਉੱਪਰ ਅਫ਼ਸਰ ਬਣਾਵੇਗਾ।

Judges 6:15
ਪਰ ਗਿਦਾਊਨ ਨੇ ਜਵਾਬ ਦਿੱਤਾ ਅਤੇ ਆਖਿਆ, “ਮੈਨੂੰ ਮਾਫ਼ ਕਰਨਾ ਸ਼੍ਰੀ ਮਾਨ ਜੀ, ਮੈਂ ਇਸਰਾਏਲ ਨੂੰ ਕਿਵੇਂ ਬਚਾ ਸੱਕਦਾ ਹਾਂ? ਮੇਰਾ ਪਰਿਵਾਰ ਤਾਂ ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਸਭ ਤੋਂ ਕਮਜ਼ੋਰ ਹੈ। ਅਤੇ ਮੈਂ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟਾ ਹਾਂ।”

Deuteronomy 1:15
“ਇਸ ਲਈ ਮੈਂ ਤੁਹਾਡੇ ਪਰਿਵਾਰ-ਸਮੂਹਾਂ ਵਿੱਚੋਂ ਚੁਣੇ ਹੋਏ ਸਿਆਣੇ ਅਤੇ ਅਨੁਭਵੀ ਲੋਕਾਂ ਨੂੰ ਲਿਆ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਥਾਪ ਦਿੱਤਾ। ਇਸ ਤਰ੍ਹਾਂ ਨਾਲ ਮੈਂ ਤੁਹਾਨੂੰ 1,000 ਲੋਕਾਂ ਦੇ ਆਗੂ, 100 ਲੋਕਾਂ ਦੇ ਆਗੂ, 50 ਲੋਕਾਂ ਦੇ ਆਗੂ ਅਤੇ 10 ਲੋਕਾਂ ਦੇ ਆਗੂ ਦਿੱਤੇ। ਮੈਂ ਤੁਹਾਨੂੰ ਤੁਹਾਡੇ ਹਰੇਕ ਪਰਿਵਾਰ-ਸਮੂਹ ਲਈ ਅਧਿਕਾਰੀ ਦਿੱਤੇ।

Numbers 11:17
ਫ਼ੇਰ ਮੈਂ ਹੇਠਾ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ। ਆਤਮਾ ਹੁਣ ਤੇਰੇ ਉੱਪਰ ਹੈ ਪਰ ਮੈਂ ਉਸ ਆਤਮੇ ਦਾ ਕੁਝ ਹਿੱਸਾ ਉਨ੍ਹਾਂ ਲੋਕਾਂ ਨੂੰ ਵੀ ਦੇਵਾਂਗਾ। ਫ਼ੇਰ ਉਹ ਲੋਕਾਂ ਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰਨਗੇ ਅਤੇ ਤੈਨੂੰ ਇੱਕਲੇ ਨੂੰ ਸਾਰੇ ਲੋਕਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਹੀਂ ਚੁੱਕਣੀ ਪਵੇਗੀ।

Numbers 10:14
ਯਹੂਦਾਹ ਦੇ ਡੇਰੇ ਦੇ ਤਿੰਨ ਟੋਲੇ ਪਹਿਲਾਂ ਗਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਯਹੂਦਾਹ ਦਾ ਪਰਿਵਾਰ-ਸਮੂਹ ਸੀ। ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਉਸ ਟੋਲੇ ਦਾ ਆਗੂ ਸੀ।

Numbers 7:10
ਮੂਸਾ ਨੇ ਜਗਵੇਦੀ ਉੱਤੇ ਪਵਿੱਤਰ ਤੇਲ ਛਿੜਕਿਆ। ਉਸੇ ਦਿਨ, ਆਗੂ ਯਹੋਵਾਹ ਲਈ ਜਗਵੇਦੀ ਉੱਤੇ ਸਮਰਪਿਤ ਕਰਨ ਲਈ ਆਪਣੇ ਚੜ੍ਹਾਵੇ ਲਿਆਏ।

Numbers 2:3
“ਯਹੂਦਾਹ ਦੇ ਡੇਰੇ ਦਾ ਝੰਡਾ ਪੂਰਬ ਵਾਲੇ ਪਾਸੇ ਹੋਵੇਗਾ ਜਿਧਰੋ ਸੂਰਜ ਚੜ੍ਹਦਾ ਹੈ। ਯਹੂਦਾਹ ਦੇ ਲੋਕ ਆਪਣੇ ਝੰਡੇ ਦੇ ਨੇੜੇ ਡੇਰਾ ਲਾਉਣਗੇ। ਯਹੂਦਾਹ ਦੇ ਲੋਕਾਂ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਹੈ।