Malachi 3:12 in Punjabi

Punjabi Punjabi Bible Malachi Malachi 3 Malachi 3:12

Malachi 3:12
“ਦੂਜੀਆਂ ਕੌਮਾਂ ਦੇ ਮਨੁੱਖਾਂ ਦਾ ਵਤੀਰਾ ਵੀ ਤੁਹਾਡੇ ਨਾਲ ਚੰਗਾ ਹੋਵੇਗਾ। ਤੁਹਾਡਾ ਦੇਸ ਸੱਚਮੁੱਚ ਕਮਾਲ ਦਾ ਹੋ ਜਾਵੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।

Malachi 3:11Malachi 3Malachi 3:13

Malachi 3:12 in Other Translations

King James Version (KJV)
And all nations shall call you blessed: for ye shall be a delightsome land, saith the LORD of hosts.

American Standard Version (ASV)
And all nations shall call you happy; for ye shall be a delightsome land, saith Jehovah of hosts.

Bible in Basic English (BBE)
And you will be named happy by all nations: for you will be a land of delight, says the Lord of armies.

Darby English Bible (DBY)
And all nations shall call you blessed; for ye shall be a delightsome land, saith Jehovah of hosts.

World English Bible (WEB)
"All nations shall call you blessed, for you will be a delightful land," says Yahweh of Hosts.

Young's Literal Translation (YLT)
And declared you happy have all the nations, For ye are a delightful land, said Jehovah of Hosts.

And
all
וְאִשְּׁר֥וּwĕʾiššĕrûveh-ee-sheh-ROO
nations
אֶתְכֶ֖םʾetkemet-HEM
blessed:
you
call
shall
כָּלkālkahl

הַגּוֹיִ֑םhaggôyimha-ɡoh-YEEM
for
כִּֽיkee
ye
תִהְי֤וּtihyûtee-YOO
be
shall
אַתֶּם֙ʾattemah-TEM
a
delightsome
אֶ֣רֶץʾereṣEH-rets
land,
חֵ֔פֶץḥēpeṣHAY-fets
saith
אָמַ֖רʾāmarah-MAHR
the
Lord
יְהוָ֥הyĕhwâyeh-VA
of
hosts.
צְבָאֽוֹת׃ṣĕbāʾôttseh-va-OTE

Cross Reference

Isaiah 61:9
ਸਾਰੀਆਂ ਕੌਮਾਂ ਦਾ ਹਰ ਕੋਈ ਬੰਦਾ ਮੇਰੇ ਬੰਦਿਆਂ ਨੂੰ ਜਾਣੇਗਾ। ਹਰ ਕੋਈ ਮੇਰੀ ਕੌਮ ਦੇ ਬੱਚਿਆਂ ਨੂੰ ਜਾਣੇਗਾ। ਕੋਈ ਵੀ ਬੰਦਾ ਜਿਹੜਾ ਉਨ੍ਹਾਂ ਨੂੰ ਦੇਖੇਗਾ ਇਹ ਜਾਣ ਜਾਵੇਗਾ ਕਿ ਯਹੋਵਾਹ ਉਨ੍ਹਾਂ ਨੂੰ ਅਸੀਸ ਦਿੰਦਾ ਹੈ।”

Zechariah 8:23
ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਨ੍ਹਾਂ ਦਿਨਾਂ ਵਿੱਚ ਵੱਖੋ-ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਬਹੁਤ ਸਾਰੇ ਮਨੁੱਖ ਇੱਕ ਯਹੂਦੀ ਮਨੁੱਖ ਦਾ ਪੱਲਾ ਫ਼ੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚਲਾਂਗੇ ਕਿਉਂ ਕਿ ਅਸੀਂ ਸੁਣਿਆ ਹੈ ਕਿ ‘ਪਰਮੇਸ਼ੁਰ ਤੁਹਾਡੇ ਨਾਲ ਹੈ। ਕੀ ਅਸੀਂ ਤੁਹਾਡੇ ਨਾਲ ਉਸਦੀ ਉਪਾਸਨਾ ਲਈ ਚੱਲ ਸੱਕਦੇ ਹਾਂ?’”

Jeremiah 33:9
ਫ਼ੇਰ ਯਰੂਸ਼ਲਮ ਬੜੀ ਸ਼ਾਨਦਾਰ ਥਾਂ ਹੋਵੇਗੀ। ਲੋਕ ਪ੍ਰਸੰਨ ਹੋਣਗੇ। ਅਤੇ ਹੋਰਨਾਂ ਕੌਮਾਂ ਦੇ ਲੋਕ ਇਸਦੀ ਵਡਿਆਈ ਕਰਨਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਉਹ ਲੋਕ ਇੱਥੇ ਵਾਪਰਨ ਵਾਲੀਆਂ ਚੰਗੀਆਂ ਗੱਲਾਂ ਬਾਰੇ ਸੁਣਨਗੇ।। ਉਹ ਉਨ੍ਹਾਂ ਚੰਗੀਆਂ ਗੱਲਾਂ ਬਾਰੇ ਸੁਣਨਗੇ ਜਿਹੜੀਆਂ ਮੈਂ ਯਰੂਸ਼ਲਮ ਲਈ ਕਰ ਰਿਹਾ ਹਾਂ।

Isaiah 62:4
ਤੈਨੂੰ ਫ਼ੇਰ ਕਦੇ ਵੀ ‘ਉਹ ਲੋਕ ਜਿਨ੍ਹਾਂ ਨੂੰ ਯਹੋਵਾਹ ਨੇ ਛੱਡ ਦਿੱਤਾ ਸੀ’ ਨਹੀਂ ਸੱਦਿਆ ਜਾਵੇਗਾ। ਫ਼ੇਰ ਕਦੇ ਵੀ ਤੇਰੀ ਧਰਤੀ ‘ਉਹ ਧਰਤੀ ਜਿਸ ਨੂੰ ਯਹੋਵਾਹ ਨੇ ਤਬਾਹ ਕੀਤਾ ਸੀ’ ਨਹੀਂ ਸਦ੍ਦੀ ਜਾਵੇਗੀ। ਤੈਨੂੰ ‘ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ’ ਸੱਦਿਆ ਜਾਵੇਗਾ। ਤੇਰੀ ਧਰਤੀ ਨੂੰ ‘ਪਰਮੇਸ਼ੁਰ ਦੀ ਵਹੁਟੀ’ ਸੱਦਿਆ ਜਾਵੇਗਾ। ਕਿਉਂ ਕਿ ਯਹੋਵਾਹ ਤੈਨੂੰ ਪਿਆਰ ਕਰਦਾ ਹੈ। ਅਤੇ ਤੇਰੀ ਧਰਤੀ ਉਸ ਦੀ ਹੋਵੇਗੀ।

Luke 1:48
ਉਸ ਨੇ ਆਪਣੀ ਦੀਨ ਦਾਸੀ ਵੱਲ ਆਪਣਾ ਧਿਆਨ ਦਿੱਤਾ ਹੈ। ਹਾਂ, ਹੁਣ ਤੋਂ ਸਭ ਮੈਨੂੰ ਧੰਨ ਆਖਣਗੇ,

Zephaniah 3:19
ਜਿਹੜੇ ਤੈਨੂੰ ਦੁੱਖ ਦੇਣ, ਉਸ ਵਕਤ ਮੈਂ ਉਨ੍ਹਾਂ ਨੂੰ ਦੰਡ ਦੇਵਾਂਗਾ। ਮੈਂ ਆਪਣੇ ਦੁੱਖੀ ਲੋਕਾਂ ਨੂੰ ਬਚਾਵਾਂਗਾ ਤੇ ਜਿਨ੍ਹਾਂ ਨੂੰ ਭੱਜਣ ਵਾਸਤੇ ਮਜ਼ਬੂਰ ਕੀਤਾ ਗਿਆ ਸੀ, ਉਨ੍ਹਾਂ ਨੂੰ ਵਾਪਸ ਲਿਆਵਾਂਗਾ। ਅਤੇ ਉਨ੍ਹਾਂ ਨੂੰ ਪ੍ਰਸਿੱਧੀ ਦੇਵਾਂਗਾ ਹਰ ਜਗ੍ਹਾ ਲੋਕ ਉਨ੍ਹਾਂ ਦੀ ਉਸਤਤ ਕਰਣਗੇ।

Daniel 11:41
ਉੱਤਰੀ ਰਾਜਾ ਖੂਬਸੂਰਤ ਧਰਤੀ ਉੱਤੇ ਹਮਲਾ ਕਰੇਗਾ। ਬਹੁਤ ਸਾਰੇ ਦੇਸ ਉੱਤਰੀ ਰਾਜੇ ਕੋਲੋਂ ਹਾਰ ਜਾਣਗੇ। ਪਰ ਅਦੋਮ, ਮੋਆਬ ਅਤੇ ਅੰਮੋਨੀਆਂ ਦੇ ਆਗੂ ਉਸ ਕੋਲੋਂ ਬਚਾ ਲੇ ਜਾਣਗੇ।

Daniel 8:9
ਫ਼ੇਰ ਉਨ੍ਹਾਂ ਚਹੁਂਆਂ ਸਿੰਗਾਂ ਵਿੱਚਲੇ ਇੱਕ ਸਿੰਗ ਵਿੱਚੋਂ ਇੱਕ ਛੋਟਾ ਸਿੰਗ ਉੱਗ ਆਇਆ। ਉਹ ਛੋਟਾ ਸਿੰਗ ਵੱਧਕੇ ਬਹੁਤ ਵੱਡਾ ਹੋ ਗਿਆ। ਇਹ ਦੱਖਣ ਪੂਰਬ ਵੱਲ ਉੱਗ ਪਿਆ। ਇਹ ਖੂਬਸੂਰਤ ਧਰਤੀ ਵੱਲ ਉੱਗ ਪਿਆ।

Psalm 72:17
ਰਾਜਾ ਸਦਾ ਲਈ ਪ੍ਰਸਿਧ ਹੋਵੇ। ਲੋਕ ਉਸਦਾ ਨਾਮ ਓਨਾ ਚਿਰ ਚੇਤੇ ਰੱਖਣ ਜਿੰਨਾ ਚਿਰ ਸੂਰਜ ਚਮਕਦਾ। ਲੋਕ ਉਸ ਦੇ ਨਾਮ ਨੂੰ ਇੱਕ ਅਸੀਸ ਵਾਂਗ ਇਸਤੇਮਾਲ ਕਰਦੇ ਰਹਿਣ। ਉਹ ਉਸ ਦੇ ਕਾਰਣ ਆਪਣੇ-ਆਪ ਨੂੰ ਖੁਸ਼-ਕਿਸਮਤ ਸਮਝਣ।

2 Chronicles 32:23
ਬਹੁਤ ਸਾਰੇ ਲੋਕ ਯਹੋਵਾਹ ਲਈ ਯਰੂਸ਼ਲਮ ਵਿੱਚ ਚੜ੍ਹਾਵੇ ਲਿਆਏ ਅਤੇ ਯਹੂਦਾਹ ਦੇ ਪਾਤਸ਼ਹ ਹਿਜ਼ਕੀਯਾਹ ਲਈ ਮੁੱਲਵਾਨ ਤੋਹਫ਼ੇ ਲਿਆਏ। ਇਉਂ ਉਸ ਸਮੇਂ ਤੋਂ ਹਿਜ਼ਕੀਯਾਹ ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ।

Deuteronomy 11:12
ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਦੇਖਭਾਲ ਕਰਦਾ ਹੈ! ਯਹੋਵਾਹ, ਤੁਹਾਡਾ ਪਰਮੇਸ਼ੁਰ ਉਸ ਧਰਤੀ ਦੀ ਨਿਗਰਾਨੀ ਕਰਦਾ ਹੈ, ਸਾਲ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ।

Deuteronomy 8:7
ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇੱਕ ਚੰਗੀ ਧਰਤੀ ਉੱਤੇ ਲਿਜਾ ਰਿਹਾ ਹੈ-ਦਰਿਆਵਾਂ ਅਤੇ ਪਾਣੀ ਦੇ ਚਸ਼ਮਿਆਂ ਨਾਲ ਭਰੀ ਹੋਈ ਧਰਤੀ ਅੰਦਰ, ਵਾਦੀਆਂ ਅਤੇ ਪਹਾੜੀਆਂ ਵਿੱਚ ਪਾਣੀ ਧਰਤੀ ਵਿੱਚੋਂ ਨਿਕਲ ਕੇ ਵੱਗਦਾ ਹੈ।

Deuteronomy 4:6
ਇਨ੍ਹਾਂ ਬਿਧੀਆਂ ਦੀ ਪਾਲਣਾ ਧਿਆਨ ਨਾਲ ਕਰੋ। ਇਹ ਗੱਲਾਂ ਹੋਰਨਾ ਦੇਸ਼ਾਂ ਦੇ ਲੋਕਾਂ ਨੂੰ ਦਰਸਾਉਣਗੀਆਂ ਕਿ ਤੁਸੀਂ ਸਿਆਣੇ ਅਤੇ ਸਮਝਦਾਰ ਹੋ। ਉਨ੍ਹਾਂ ਦੇਸਾਂ ਦੇ ਲੋਕ ਇਨ੍ਹਾਂ ਬਿਧੀਆਂ ਬਾਰੇ ਸੁਨਣਗੇ ਅਤੇ ਆਖਣਗੇ, ‘ਇਸ ਮਹਾਨ ਦੇਸ਼ ਦੇ ਲੋਕ, ਸੱਚ ਮੁੱਚ ਸਿਆਣੇ ਅਤੇ ਸਮਝਦਾਰ ਹਨ।’