Joshua 9:1
ਗਿਬਓਨੀਆਂ ਦੀ ਯਹੋਸ਼ੁਆ ਨਾਲ ਚਲਾਕੀ ਯਰਦਨ ਨਦੀ ਦੇ ਪੱਛਮ ਵੱਲ ਦੇ ਸਾਰੇ ਰਾਜਿਆਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ। ਰਾਜੇ ਹਿੱਤੀ ਲੋਕਾਂ, ਅਮੋਰੀ ਲੋਕਾਂ, ਕਨਾਨੀ ਲੋਕਾਂ, ਫ਼ਰਿੱਜ਼ੀਆਂ ਲੋਕਾਂ, ਹਿੱਵੀ ਲੋਕਾਂ ਅਤੇ ਯਬੂਸੀ ਲੋਕਾਂ ਦੇ ਸਨ। ਉਹ ਪਹਾੜੀ ਇਲਾਕੇ ਅਤੇ ਮੈਦਾਨਾ ਵਿੱਚ ਰਹਿੰਦੇ ਸਨ। ਉਹ ਭੂਮੱਧ ਸਾਗਰ ਦੇ ਕੰਢੇ ਦੇ ਨਾਲ-ਨਾਲ ਲਬਾਨੋਨ ਤੱਕ ਰਹਿੰਦੇ ਸਨ।
Joshua 9:1 in Other Translations
King James Version (KJV)
And it came to pass, when all the kings which were on this side Jordan, in the hills, and in the valleys, and in all the coasts of the great sea over against Lebanon, the Hittite, and the Amorite, the Canaanite, the Perizzite, the Hivite, and the Jebusite, heard thereof;
American Standard Version (ASV)
And it came to pass, when all the kings that were beyond the Jordan, in the hill-country, and in the lowland, and on all the shore of the great sea in front of Lebanon, the Hittite, and the Amorite, the Canaanite, the Perizzite, the Hivite, and the Jebusite, heard thereof;
Bible in Basic English (BBE)
Now on hearing the news of these things, all the kings on the west side of Jordan, in the hill-country and the lowlands and by the Great Sea in front of Lebanon, the Hittites and the Amorites, the Canaanites, the Perizzites, the Hivites, and the Jebusites,
Darby English Bible (DBY)
And it came to pass when all the kings who were on this side the Jordan, in the hill-country, and in the lowland, and along all the coast of the great sea as far as opposite to Lebanon, the Hittite, and the Amorite, the Canaanite, the Perizzite, the Hivite, and the Jebusite, heard [of it],
Webster's Bible (WBT)
And it came to pass, when all the kings who were on this side Jordan, in the hills, and in the valleys, and in all the coasts of the great sea over against Lebanon, the Hittite, and the Amorite, the Canaanite, the Perizzite, the Hivite, and the Jebusite heard these things,
World English Bible (WEB)
It happened, when all the kings who were beyond the Jordan, in the hill-country, and in the lowland, and on all the shore of the great sea in front of Lebanon, the Hittite, and the Amorite, the Canaanite, the Perizzite, the Hivite, and the Jebusite, heard of it;
Young's Literal Translation (YLT)
And it cometh to pass, when all the kings who `are' beyond the Jordan, in the hill-country, and in the low-country, and in every haven of the great sea, over-against Lebanon, the Hittite, and the Amorite, the Canaanite, the Perizzite, the Hivite, and the Jebusite, hear --
| And it came to pass, | וַיְהִ֣י | wayhî | vai-HEE |
| all when | כִשְׁמֹ֣עַ | kišmōaʿ | heesh-MOH-ah |
| the kings | כָּֽל | kāl | kahl |
| which | הַמְּלָכִ֡ים | hammĕlākîm | ha-meh-la-HEEM |
| side this on were | אֲשֶׁר֩ | ʾăšer | uh-SHER |
| Jordan, | בְּעֵ֨בֶר | bĕʿēber | beh-A-ver |
| in the hills, | הַיַּרְדֵּ֜ן | hayyardēn | ha-yahr-DANE |
| valleys, the in and | בָּהָ֣ר | bāhār | ba-HAHR |
| and in all | וּבַשְּׁפֵלָ֗ה | ûbaššĕpēlâ | oo-va-sheh-fay-LA |
| coasts the | וּבְכֹל֙ | ûbĕkōl | oo-veh-HOLE |
| of the great | ח֚וֹף | ḥôp | hofe |
| sea | הַיָּ֣ם | hayyām | ha-YAHM |
| over | הַגָּד֔וֹל | haggādôl | ha-ɡa-DOLE |
| against | אֶל | ʾel | el |
| Lebanon, | מ֖וּל | mûl | mool |
| the Hittite, | הַלְּבָנ֑וֹן | hallĕbānôn | ha-leh-va-NONE |
| Amorite, the and | הַֽחִתִּי֙ | haḥittiy | ha-hee-TEE |
| the Canaanite, | וְהָ֣אֱמֹרִ֔י | wĕhāʾĕmōrî | veh-HA-ay-moh-REE |
| the Perizzite, | הַֽכְּנַעֲנִי֙ | hakkĕnaʿăniy | ha-keh-na-uh-NEE |
| Hivite, the | הַפְּרִזִּ֔י | happĕrizzî | ha-peh-ree-ZEE |
| and the Jebusite, | הַֽחִוִּ֖י | haḥiwwî | ha-hee-WEE |
| heard | וְהַיְבוּסִֽי׃ | wĕhaybûsî | veh-hai-voo-SEE |
Cross Reference
Numbers 34:6
ਤੁਹਾਡੀ ਪੱਛਮੀ ਸਰਹੱਦ ਮਹਾ ਸਮੁੰਦਰ ਹੋਵੇਗੀ।
Exodus 3:17
ਅਤੇ ਮੈਂ ਨਿਆਂ ਕੀਤਾ ਹੈ ਕਿ ਮੈਂ ਤੁਹਾਨੂੰ ਉਨ੍ਹਾਂ ਮੁਸੀਬਤਾਂ ਵਿੱਚੋਂ ਕੱਢ ਲਵਾਂ ਜਿਹੜੀਆਂ ਤੁਸੀਂ ਮਿਸਰ ਵਿੱਚ ਸਹਾਰ ਰਹੇ ਹੋ। ਮੈਂ ਤੁਹਾਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਹੁਣ ਬਹੁਤ ਸਾਰੇ ਲੋਕਾਂ; ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਹੈ। ਮੈਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੇ ਲੈ ਜਾਵਾਂਗਾ।’
Joshua 3:10
ਇਹ ਇੱਕ ਸਬੂਤ ਹੈ ਕਿ ਜਿਉਂਦਾ ਪਰਮੇਸ਼ੁਰ ਸੱਚਮੁੱਚ ਤੁਹਾਡੇ ਨਾਲ ਹੈ ਅਤੇ ਉਹ ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਅਸਫ਼ਲ ਨਹੀਂ ਹੋਵੇਗਾ। ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫ਼ਰਿੱਜ਼ੀਆਂ, ਗਿਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਹਰਾ ਦੇਵੇਗਾ ਅਤੇ ਉਨ੍ਹਾਂ ਨੂੰ ਧਰਤੀ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ।
Exodus 23:23
ਪਰਮੇਸ਼ੁਰ ਨੇ ਆਖਿਆ, “ਮੇਰਾ ਦੂਤ ਧਰਤੀ ਉੱਤੇ ਤੁਹਾਡੀ ਅਗਵਾਈ ਕਰੇਗਾ। ਉਹ ਤੁਹਾਡੀ ਬਹੁਤ ਸਾਰੇ ਵਖਰੇ ਲੋਕਾਂ ਦੇ ਖਿਲਾਫ਼ ਅਗਵਾਈ ਕਰੇਗਾ-ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ। ਪਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਹਰਾ ਦਿਆਂਗਾ।
Joshua 11:17
ਯਹੋਸ਼ੁਆ ਦਾ ਸੇਈਰ ਦੇ ਨਜ਼ਦੀਕ ਹਾਲਾਕ ਪਰਬਤ ਦੀ ਸਾਰੀ ਧਰਤੀ ਤੋਂ ਲੈ ਕੇ ਹਰਮੋਨ ਪਰਬਤ ਹੇਠਾਂ ਲਬਾਨੋਨ ਦੀ ਵਾਦੀ ਦੀ ਵਿੱਚਲੇ ਬਆਲ ਗਾਦ ਤੀਕ ਅਧਿਕਾਰੀ ਸੀ। ਯਹੋਸ਼ੁਆ ਨੇ ਉਸ ਧਰਤੀ ਦੇ ਸਾਰੇ ਰਾਜਿਆਂ ਨੂੰ ਫ਼ੜ ਲਿਆ ਅਤੇ ਮਾਰ ਦਿੱਤਾ।
Joshua 12:7
ਇਸਰਾਏਲ ਦੇ ਲੋਕਾਂ ਨੇ ਉਸ ਧਰਤੀ ਉੱਤਲੇ ਰਾਜਿਆਂ ਨੂੰ ਵੀ ਹਰਾ ਦਿੱਤਾ ਜਿਹੜੀ ਯਰਦਨ ਨਦੀ ਦੀ ਪੱਛਮ ਵੱਲ ਸੀ। ਯਹੋਸ਼ੁਆ ਨੇ ਇਸ ਧਰਤੀ ਵਿੱਚ ਲੋਕਾਂ ਦੀ ਅਗਵਾਈ ਕੀਤੀ। ਯਹੋਸ਼ੁਆ ਨੂੰ ਇਹ ਧਰਤੀ ਲੋਕਾਂ ਨੂੰ ਦਿੱਤੀ ਅਤੇ ਇਸ ਨੂੰ 12 ਪਰਿਵਾਰ-ਸਮੂਹਾਂ ਵਿੱਚ ਵੰਡ ਦਿੱਤਾ। ਇਹ ਉਹੀ ਧਰਤੀ ਸੀ ਜਿਸ ਨੂੰ ਦੇਣ ਦਾ ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਇਹ ਧਰਤੀ ਲਬਾਨੋਨ ਦੀ ਵਾਦੀ ਵਿੱਚਲੇ ਬਆਲ ਗਾਦ ਅਤੇ ਸੇਈਰ ਦੇ ਨਜ਼ਦੀਕ ਹਾਲਾਕ ਪਰਬਤ ਵਿੱਚਕਾਰ ਸੀ।
Joshua 13:5
ਤੂੰ ਅਜੇ ਤੱਕ ਗਿਬਲੀਆਂ ਦੇ ਇਲਾਕੇ ਨੂੰ ਵੀ ਨਹੀਂ ਹਰਾਇਆ। ਅਤੇ ਹਰਮੋਨ ਪਰਬਤ ਦੇ ਹੇਠਾਂ ਬਆਲ ਗਾਦ ਦੇ ਪੂਰਬ ਤੋਂ ਲੈ ਕੇ ਲੇਬੋ ਹਾਮਥ ਤੱਕ ਲਬਾਨੋਨ ਦਾ ਇਲਾਕਾ ਵੀ ਹੈ।
Joshua 15:12
ਮੱਧ ਸਾਗਰ ਯਹੂਦਾਹ ਦੀ ਧਰਤੀ ਦੀ ਪੱਛਮੀ ਸਰਹੱਦ ਸੀ। ਇਸ ਤਰ੍ਹਾਂ ਯਹੂਦਾਹ ਦੀ ਧਰਤੀ ਇਨ੍ਹਾਂ ਚਾਰ ਸਰਹੱਦਾਂ ਦੇ ਵਿੱਚਕਾਰ ਸੀ। ਯਹੂਦਾਹ ਦੇ ਪਰਿਵਾਰ ਇਸ ਇਲਾਕੇ ਵਿੱਚ ਰਹਿੰਦੇ ਸਨ।
Joshua 22:4
ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਸ਼ਾਂਤੀ ਦੇਣ ਦਾ ਇਕਰਾਰ ਕੀਤਾ। ਇਸ ਲਈ ਹੁਣ, ਯਹੋਵਾਹ ਨੇ ਆਪਣੇ ਇਕਰਾਰ ਨੂੰ ਨਿਭਾਇਆ ਹੈ। ਅਤੇ ਹੁਣ ਤੁਸੀਂ ਘਰ ਜਾ ਸੱਕਦੇ ਹੋ। ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਦੇ ਦਿੱਤੀ ਹੈ। ਹੁਣ ਤੁਸੀਂ ਉਸ ਧਰਤੀ ਉੱਤੇ ਆਪਣੇ ਘਰ ਜਾ ਸੱਕਦੇ ਹੋ।
Joshua 22:7
ਮੂਸਾ ਨੇ ਬਾਸ਼ਾਨ ਦੀ ਧਰਤੀ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਯਹੋਸ਼ੁਆ ਨੇ ਯਰਦਨ ਨਦੀ ਦੇ ਪੱਛਮ ਵਾਲੇ ਪਾਸੇ ਦੀ ਧਰਤੀ ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਦੂਸਰੇ ਅੱਧ ਨੂੰ ਦੇ ਦਿੱਤੀ। ਯਹੋਸ਼ੁਆ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ।
Joshua 23:4
ਯਾਦ ਕਰੋ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਲੋਕ ਯਰਦਨ ਨਦੀ ਅਤੇ ਵੱਡੇ ਸਾਗਰ ਵਿੱਚਲੀ ਧਰਤੀ ਲੈ ਸੱਕਦੇ ਹਨ। ਮੈਂ ਤੁਹਾਨੂੰ ਉਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਪਰ ਤੁਸੀਂ ਹਾਲੇ ਇਸ ਉੱਤੇ ਅਧਿਕਾਰ ਨਹੀਂ ਰੱਖਦੇ।
Joshua 24:11
“‘ਫ਼ੇਰ ਤੁਸੀਂ ਯਰਦਨ ਨਦੀ ਪਾਰ ਕਰਕੇ ਯਰੀਹੋ ਸ਼ਹਿਰ ਨੂੰ ਚੱਲੇ ਗਏ ਯਰੀਹੋ ਦੇ ਲੋਕਾਂ ਨੇ ਤੁਹਾਡੇ ਵਿਰੁੱਧ ਲੜਾਈ ਕੀਤੀ। ਅਮੋਰੀ, ਫ਼ਰਿੱਜ਼ੀ, ਕਨਾਨੀ, ਹਿੱਤੀ, ਗਿਰਗਾਸੀ, ਹਿੱਵੀ ਅਤੇ ਯਬੂਸੀ ਲੋਕ ਵੀ ਤੁਹਾਡੇ ਨਾਲ ਲੜੇ। ਪਰ ਮੈਂ ਤੁਹਾਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਸਾਰਿਆਂ ਨੂੰ ਹਰਾ ਦਿਉ।
Joshua 11:10
ਫ਼ੇਰ ਯਹੋਸ਼ੁਆ ਵਾਪਸ ਪਰਤਿਆ ਅਤੇ ਹਾਸੋਰ ਸ਼ਹਿਰ ਉੱਤੇ ਕਬਜ਼ਾ ਕਰ ਲਿਆ। (ਹਾਸੋਰ ਉਨ੍ਹਾਂ ਸਾਰੇ ਰਾਜਾਂ ਦਾ ਆਗੂ ਸੀ ਜਿਹੜੇ ਇਸਰਾਏਲ ਦੇ ਵਿਰੁੱਧ ਲੜੇ ਸਨ।)
Joshua 11:1
ਉੱਤਰੀ ਸ਼ਹਿਰਾਂ ਦੀ ਹਾਰ ਹਾਸੋਰ ਦੇ ਰਾਜੇ ਯਬੀਨ ਨੇ ਇਨ੍ਹਾਂ ਗੱਲਾਂ ਦੇ ਵਾਪਰਨ ਬਾਰੇ ਸਾਰਾ ਕੁਝ ਸੁਣਿਆ। ਇਸ ਲਈ ਉਸ ਨੇ ਕਈ ਰਾਜਿਆਂ ਦੀਆਂ ਫ਼ੌਜਾਂ ਨੂੰ ਇੱਕਮੁੱਠ ਕਰਨ ਦਾ ਨਿਆਂ ਕੀਤਾ। ਯਬੀਨ ਨੇ ਮਾਦੋਨ ਦੇ ਰਾਜੇ ਯੋਬਾਬ, ਸ਼ਿਮਰੋਨ ਦੇ ਰਾਜੇ ਅਤੇ ਆਕਸ਼ਾਫ਼ ਦੇ ਰਾਜੇ ਨੂੰ
Joshua 10:28
ਉਸ ਦਿਨ ਯਹੋਸ਼ੁਆ ਨੇ ਮੱਕੇਦਾਹ ਨੂੰ ਹਰਾਇਆ। ਯਹੋਸ਼ੁਆ ਨੇ ਉਸ ਸ਼ਹਿਰ ਦੇ ਰਾਜੇ ਅਤੇ ਲੋਕਾਂ ਨੂੰ ਮਾਰ ਦਿੱਤਾ। ਉੱਥੇ ਕੋਈ ਵੀ ਜਿਉਂਦਾ ਨਹੀਂ ਬਚਿਆ। ਯਹੋਸ਼ੁਆ ਨੇ ਮੱਕੇਦਾਹ ਦੇ ਰਾਜੇ ਨਾਲ ਵੀ ਉਹੀ ਕੁਝ ਕੀਤਾ ਜਿਹੜਾ ਉਸ ਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।
Exodus 23:31
“ਮੈਂ ਤੁਹਾਨੂੰ ਲਾਲ ਸਾਗਰ ਤੋਂ ਲੈ ਕੇ ਫ਼ਰਾਤ ਨਦੀ ਤੱਕ ਦੀ ਸਾਰੀ ਧਰਤੀ ਦੇ ਦਿਆਂਗਾ। ਪੱਛਮੀ ਸਰਹੱਦ ਫ਼ਲਿਸਤੀ ਸਾਗਰ (ਭੂਮੱਧ ਸਾਗਰ) ਹੋਵੇਗੀ, ਅਤੇ ਪੂਰਬੀ ਸਰਹੱਦ ਅਰਬ ਦਾ ਮਾਰੂਥਲ ਹੋਵੇਗੀ। ਮੈਂ ਤੁਹਾਨੂੰ ਓੱਥੇ ਰਹਿੰਦੇ ਲੋਕਾਂ ਨੂੰ ਹਰਾਉਣ ਵਿੱਚ ਮਦਦ ਦੇਵਾਂਗਾ। ਅਤੇ ਤੁਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਉੱਥੋਂ ਕੱਢ ਦਿਉਂਗੇ।
Exodus 34:11
ਉਨ੍ਹਾਂ ਗੱਲਾਂ ਨੂੰ ਮੰਨੋ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਅਤੇ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਧਰਤੀ ਤੋਂ ਚੱਲੇ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਅਮੋਰੀਆਂ, ਕਨਾਨੀਆਂ, ਹਿੱਤੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਧੱਕ ਦਿਆਂਗਾ।
Deuteronomy 3:25
ਕਿਰਪਾ ਕਰਕੇ ਮੈਨੂੰ ਯਰਦਨ ਨਦੀ ਦੇ ਪਾਰ ਜਾਣ ਦੇਵੋ ਅਤੇ ਪਰਲੇ ਪਾਸੇ ਦੀ ਚੰਗੀ ਧਰਤੀ ਦੇਖਣ ਦੇਵੋ। ਮੈਨੂੰ ਲਬਾਨੋਨ ਦਾ ਖੂਬਸੂਰਤ ਪਹਾੜੀ ਪ੍ਰਦੇਸ਼ ਦੇਖਣ ਦਿਉ।’
Deuteronomy 4:49
ਇਸ ਧਰਤੀ ਵਿੱਚ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਦੀ ਪੂਰੀ ਯਰਦਨ ਵਾਦੀ ਸ਼ਾਮਿਲ ਸੀ। ਦੱਖਣ ਵੱਲ ਇਹ ਧਰਤੀ ਮ੍ਰਿਤ ਸਾਗਰ ਤੱਕ ਜਾਂਦੀ ਸੀ। ਪੂਰਬ ਵੱਲ ਇਹ ਪਿਸਗਾਹ ਪਰਬਤ ਦੇ ਪੈਰਾਂ ਤੱਕ ਪਹੁੰਚਦੀ ਸੀ।)
Deuteronomy 7:1
ਪਰਮੇਸ਼ੁਰ ਦੇ ਖਾਸ ਲੋਕ, ਇਸਰਾਏਲ “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਉੱਤੇ ਲੈ ਜਾਵੇਗਾ ਜਿਸ ਵਿੱਚ, ਤੁਸੀਂ ਆਪਣੇ ਲਈ ਹਾਸਲ ਕਰਨ ਲਈ ਦਾਖਲ ਹੋ ਰਹੇ ਹੋ। ਯਹੋਵਾਹ ਬਹੁਤ ਸਾਰੀਆਂ ਕੌਮਾਂ, ਹਿੱਤੀਆਂ, ਗਿਰਗਾਸ਼ੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦੇਵੇਗਾ ਜੋ ਕਿ ਗਿਣਤੀ ਵਿੱਚ ਵੱਧ ਹਨ ਅਤੇ ਤੁਹਾਡੇ ਨਾਲੋਂ ਤਾਕਤਵਰ ਹਨ।
Joshua 1:4
ਹਿੱਤੀ ਲੋਕਾਂ ਦੀ ਸਾਰੀ ਧਰਤੀ, ਮਾਰੂਥਲ ਅਤੇ ਲਬਾਨੋਨ ਤੋਂ ਲੈ ਕੇ ਵੱਡੀ ਨਦੀ (ਅਰਥਾਤ ਫ਼ਰਾਤ ਨਦੀ) ਤੱਕ, ਤੁਹਾਡੀ ਹੋਵੇਗੀ। ਇੱਥੋਂ ਲੈ ਕੇ ਪੱਛਮ ਵਿੱਚ ਭੂਮੱਧ ਸਾਗਰ ਤੱਕ (ਅਰਥਾਤ ਉਹ ਥਾਂ ਜਿੱਥੇ ਸੂਰਜ ਛੁਪਦਾ ਹੈ) ਦੀ ਸਾਰੀ ਧਰਤੀ ਤੁਹਾਡੀਆਂ ਸਰਹੱਦਾਂ ਵਿੱਚ ਹੋਵੇਗੀ।
Joshua 1:15
ਯਹੋਵਾਹ ਤੁਹਾਨੂੰ ਅਰਾਮ ਕਰਨ ਲਈ ਇੱਕ ਥਾਂ ਦੇਵੇਗਾ ਅਤੇ ਉਹ ਤੁਹਾਡੇ ਭਰਾਵਾਂ ਨੂੰ ਵੀ ਸਥਾਨ ਦੇਵੇਗਾ। ਪਰ ਤੁਹਾਨੂੰ ਉਦੋਂ ਤੱਕ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਤੱਕ ਕਿ ਉਹ ਉਸ ਧਰਤੀ ਨੂੰ ਹਾਸਿਲ ਕਰ ਲੈਣ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਦੇ ਰਿਹਾ ਹੈ। ਫ਼ੇਰ ਤੁਸੀਂ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ, ਆਪਣੀ ਧਰਤੀ ਉੱਤੇ ਵਾਪਸ ਆ ਸੱਕਦੇ ਹੋ ਜਿਹੜੀ ਮੂਸਾ, ਯਹੋਵਾਹ ਦੇ ਸੇਵਕ ਨੇ ਤੁਹਾਨੂੰ ਦਿੱਤੀ ਸੀ।”
Joshua 3:17
ਉਸ ਥਾਂ ਜ਼ਮੀਨ ਖੁਸ਼ਕ ਹੋ ਗਈ ਅਤੇ ਜਾਜਕ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕ ਕੇ ਨਦੀ ਦੇ ਅੱਧ ਵਿੱਚਕਾਰ ਲੈ ਗਏ ਅਤੇ ਰੁਕ ਗਏ। ਜਾਜਕ ਉੱਥੇ ਖਲੋ ਕੇ ਉਡੀਕਣ ਲੱਗੇ ਜਦੋਂ ਕਿ ਇਸਰਾਏਲ ਦੇ ਸਾਰੇ ਲੋਕ ਯਰਦਨ ਨਦੀ ਦੀ ਖੁਸ਼ਕ ਥਾਂ ਤੋਂ ਤੁਰ ਕੇ ਪਾਰ ਹੋ ਗਏ।
Joshua 5:1
ਜਦੋਂ ਯਰਦਨ ਨਦੀ ਦੇ ਪੱਛਮੀ ਪਾਸੇ ਵਾਲੇ ਅਮੋਰੀਆ ਦੇ ਰਾਜਿਆ ਅਤੇ ਭੂਮੱਧ ਸਾਗਰ ਦੇ ਕੰਢੇ ਰਹਿਣ ਵਾਲੇ ਕਨਾਨੀ ਰਾਜਿਆਂ ਨੇ ਇਸ ਬਾਰੇ ਸੁਣਿਆ, ਉਹ ਬਹੁਤ ਭੈਭੀਤ ਹੋ ਗਏ। ਉਸਤੋਂ ਮਗਰੋਂ ਉਹ ਇਸਰਾਏਲ ਦੇ ਲੋਕਾਂ ਦੇ ਵਿਰੁੱਧ ਲੜਨ ਲਈ ਇੰਨੇ ਬਹਾਦਰ ਨਾ ਰਹੇ।
Joshua 10:2
ਇਸ ਲਈ ਅਦੋਨੀ ਸਦਕ ਅਤੇ ਉਸ ਦੇ ਲੋਕ ਬਹੁਤ ਭੈਭੀਤ ਹੋ ਗਏ। ਗਿਬਓਨ ਅਈ ਵਾਂਗ ਛੋਟਾ ਕਸਬਾ ਨਹੀਂ ਸੀ। ਗਿਬਓਨ ਬਹੁਤ ਵੱਡਾ ਸ਼ਹਿਰ ਸੀ-ਇਹ ਰਾਜਧਾਨੀ ਜਿੰਨਾ ਵੱਡਾ ਸੀ। ਅਤੇ ਉਸ ਸ਼ਹਿਰ ਦੇ ਸਾਰੇ ਆਦਮੀ ਚੰਗੇ ਲੜਾਕੂ ਸਨ। ਇਸ ਲਈ ਰਾਜਾ ਭੈਭੀਤ ਸੀ।
Joshua 10:23
ਇਸ ਲਈ ਯਹੋਸ਼ੁਆ ਦੇ ਆਦਮੀ ਪੰਜਾ ਰਾਜਿਆਂ ਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ। ਉਹ ਯਰੂਸ਼ਲਮ, ਹਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ ਸਨ।
Genesis 15:18
ਇਸ ਲਈ ਉਸ ਦਿਨ, ਯਹੋਵਾਹ ਨੇ ਅਬਰਾਮ ਨਾਲ ਇਹ ਆਖਦਿਆਂ ਹੋਇਆਂ ਇਕਰਾਰ ਕੀਤਾ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਉਨ੍ਹਾਂ ਦੀ ਧਰਤੀ ਮਿਸਰ ਵਿੱਚਲੀ ਨੀਲ ਨਦੀ ਤੋਂ ਫ਼ਰਾਤ ਨਦੀ ਤਾਈਂ ਫੈਲੇਗੀ।