Cross Reference
2 Chronicles 35:25
ਯਿਰਮਿਯਾਹ ਨੇ ਯੋਸੀਯਾਹ ਉੱਪਰ ਸੋਗ ਗੀਤ ਲਿਖੇ ਅਤੇ ਗਾਏ। ਅੱਜ ਤੀਕ ਵੀ ਉਨ੍ਹਾਂ ਕੀਰਨਿਆਂ-ਵੈਣਾਂ ਨੂੰ ਮਰਦ-ਔਰਤਾਂ ਗਾਉਂਦੇ ਹਨ ਅਤੇ ਉਨ੍ਹਾਂ ਨੇ ਇਸਰਾਏਲ ਵਿੱਚ ਇਹ ਸੋਗ ਗੀਤ ਗਾਉਣ ਦੀ ਇੱਕ ਰੀਤ ਬਣਾ ਲਈ ਅਤੇ ਇਹ ਵੈਣ ਮਾਤਮੀ ਗੀਤਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ।
2 Chronicles 36:3
ਤਦ ਮਿਸਰ ਦੇ ਪਾਤਸ਼ਾਹ, ਨਕੋ ਨੇ ਯਹੋਆਹਾਜ਼ ਨੂੰ ਬੰਦੀ ਬਣਾ ਲਿਆ। ਉਸ ਨੇ ਯਹੂਦਾਹ ਦੇ ਲੋਕਾਂ ਉੱਤੇ 3,400 ਕਿਲੋ ਚਾਂਦੀ ਅਤੇ 34 ਕਿੱਲੋ ਸੋਨਾ ਦੰਡ ਲਾਇਆ।
2 Chronicles 36:6
ਤਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਹੂਦਾਹ ਉੱਪਰ ਹਮਲਾ ਕੀਤਾ। ਉਸ ਨੇ ਯਹੋਯਾਕੀਮ ਨੂੰ ਬੰਦੀ ਬਣਾ ਲਿਆ ਅਤੇ ਉਸ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਬਾਬਲ ਲੈ ਗਿਆ।
2 Chronicles 36:10
ਬਹਾਰ ਦੇ ਮੌਸਮ ਵਿੱਚ ਨਬੂਕਦਨੱਸਰ ਪਾਤਸ਼ਾਹ ਯਹੋਯਾਕੀਨ ਨੂੰ ਫ਼ੜਨ ਲਈ ਕੁਝ ਸੇਵਕਾਂ ਨੂੰ ਭੇਜਿਆ ਤਾਂ ਉਹ ਯਹੋਯਾਕੀਨ ਅਤੇ ਯੋਹਵਾਹ ਦੇ ਮੰਦਰ ਵਿੱਚੋਂ ਕੁਝ ਕੀਮਤੀ ਚੀਜ਼ਾਂ ਚੁੱਕ ਕੇ ਬਾਬਲ ਲੈ ਆਏ। ਫ਼ਿਰ ਨਬੂਕਦਨੱਸਰ ਨੇ ਯਹੋਯਾਕੀਨ ਦੇ ਸੰਬੰਧੀ ਨੂੰ ਉਸਦੀ ਥਾਵੇਂ ਯਹੂਦਾਹ ਅਤੇ ਯਰੂਸ਼ਲਮ ਦਾ ਪਾਤਸ਼ਾਹ ਚੁਣਿਆ, ਜਿਸ ਦਾ ਨਾਂ ਸੀ ਸਿਦਕੀਯਾਹ।
2 Chronicles 36:17
ਇਸ ਲਈ ਪਰਮੇਸ਼ੁਰ ਨੇ ਬਾਬਲ ਦੇ ਪਾਤਸ਼ਾਹ ਕੋਲੋਂ ਯਹੂਦਾਹ ਅਤੇ ਯਰੂਸਲਮ ਦੇ ਲੋਕਾਂ ਉੱਪਰ ਹਮਲਾ ਕਰਵਾਇਆ। ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਅਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ। ਉਸ ਨੇ ਨਾ ਜੁਆਨ ਨਾ ਕੁਆਰੀ, ਨਾ ਕਿਸੇ ਬੁੱਢੇ ਤੇ ਨਾ ਹੀ ਵੱਡੀ ਉਮਰ ਵਾਲੇ ਤੇ ਤਰਸ ਖਾਧਾ। ਯਹੋਵਾਹ ਨੇ ਸਾਰਿਆਂ ਨੂੰ ਨਬੂਕਦਨੱਸਰ ਦੇ ਹੱਥ ਦੇ ਦਿੱਤਾ।
Jeremiah 4:5
ਉੱਤਰ ਵੱਲੋਂ ਆਉਂਦੀ ਤਬਾਹੀ “ਇਸ ਸੰਦੇਸ਼ ਯਹੂਦਾਹ ਦੇ ਲੋਕਾਂ ਨੂੰ ਦੇਵੋ ਯਰੂਸ਼ਲਮ ਸ਼ਹਿਰ ਦੇ ਹਰ ਬੰਦੇ ਨੂੰ ਦੱਸ ਦਿਓ, ‘ਸਾਰੇ ਦੇਸ਼ ਅੰਦਰ ਤੁਰ੍ਹੀ ਵਜਾ ਦਿਓ।’ ਉੱਚੀ-ਉੱਚੀ ਪੁਕਾਰੋ ਤੇ ਆਖੋ, ‘ਇਕੱਠੇ ਹੋਕੇ ਆਓ! ਆਓ ਸੁਰੱਖਿਆ ਲਈ ਮਜ਼ਬੂਤ ਸ਼ਹਿਰ ਵੱਲ ਬਚ ਨਿਕਲੀ।’
Jeremiah 4:19
ਯਿਰਮਿਯਾਹ ਦੀ ਪੁਕਾਰ ਆਹ, ਮੇਰੀ ਉਦਾਸੀ ਅਤੇ ਮੇਰੀ ਚਿੰਤਾ ਮੇਰੇ ਪੇਟ ਨੂੰ ਦੁੱਖਾ ਰਹੀ ਹੈ। ਮੈਂ ਦਰਦ ਨਾਲ ਦੂਹਰਾ ਹੋ ਰਿਹਾ ਹਾਂ। ਆਹ, ਮੈਂ ਕਿੰਨਾ ਭੈਭੀਤ ਹਾਂ। ਮੇਰਾ ਦਿਲ ਅੰਦਰ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ। ਮੈਂ ਸ਼ਾਂਤ ਨਹੀਂ ਹੋ ਸੱਕਦਾ। ਕਿਉਂ ਕਿ ਮੈਂ ਵਜ੍ਜਦੀ ਹੋਈ ਤੁਰ੍ਹੀ ਦੀ ਅਵਾਜ਼ ਸੁਣ ਲਈ ਹੈ। ਤੁਰ੍ਹੀ ਫ਼ੌਜ ਨੂੰ ਜੰਗ ਲਈ ਸੱਦਾ ਦੇ ਰਹੀ ਹੈ!
Jeremiah 6:1
ਦੁਸ਼ਮਣ ਯਰੂਸ਼ਲਮ ਨੂੰ ਘੇਰ ਲੈਂਦਾ “ਬਿਨਯਾਮੀਨ ਦੇ ਲੋਕੋ, ਜਾਨ ਬਚਾਉਣ ਲਈ ਭੱਜ ਜਾਓ, ਯਰੂਸ਼ਲਮ ਸ਼ਹਿਰ ਤੋਂ ਭੱਜ ਜਾਓ! ਤਿਕਊ ਸ਼ਹਿਰ ਵਿੱਚ ਜੰਗ ਦੀ ਤੁਰ੍ਹੀ ਵਜਾ ਦਿਓ। ਬੈਤ-ਹਕਰਮ ਦੇ ਸ਼ਹਿਰ ਵਿੱਚ ਚਿਤਾਵਨੀ ਦਾ ਝੰਡਾ ਉੱਚਾ ਕਰ ਦਿਓ! ਇਹੀ ਗੱਲਾਂ ਕਰੋ ਕਿਉਂ ਕਿ ਉੱਤਰ ਵੱਲੋਂ ਤਬਾਹੀ ਆਉਣ ਵਾਲੀ ਹੈ। ਤੁਹਾਡੇ ਲਈ ਭਿਆਨਕ ਤਬਾਹੀ ਆ ਰਹੀ ਹੈ।