Isaiah 38:9-21 in Punjabi
Isaiah 38:9
ਹਿਜ਼ਕੀਯਾਹ ਦੀ ਗੀਤ ਇਹ ਹਿਜ਼ਕੀਯਾਹ ਦਾ ਉਸ ਵੇਲੇ ਦਾ ਖਤ ਹੈ ਜਦੋਂ ਉਹ ਬਿਮਾਰੀ ਤੋਂ ਠੀਕ ਹੋਇਆ:
Isaiah 38:10
ਮੈਂ ਆਪਣੇ-ਆਪ ਨੂੰ ਆਖਿਆ ਕਿ ਮੈਂ ਬਿਰਧ ਅਵਸਥਾ ਤੱਕ ਜੀਆਂਗਾ। ਪਰ ਫ਼ੇਰ ਮੇਰਾ ਵੇਲਾ ਸੀ ਸ਼ਿਓਲ ਦੇ ਦਰਾਂ ਵਿੱਚ ਜਾਣ ਦਾ। ਹੁਣ ਮੈਂ ਆਪਣਾ ਸਾਰਾ ਸਮਾਂ ਓੱਥੇ ਹੀ ਗੁਜ਼ਾਰਾਂਗਾ।
Isaiah 38:11
ਇਸ ਲਈ ਮੈਂ ਆਖਿਆ, “ਮੈਂ ਯਹੋਵਾਹ ਯਾਹ ਨੂੰ ਜਿਉਂਦਿਆਂ ਦੀ ਦੁਨੀਆਂ ਵਿੱਚ ਦੋਬਾਰਾ ਨਹੀਂ ਦੇਖਾਂਗਾ। ਮੈਂ ਧਰਤੀ ਉੱਤੇ ਜਿਉਂਦੇ ਬੰਦਿਆਂ ਨੂੰ ਨਹੀਂ ਦੇਖਾਂਗਾ।
Isaiah 38:12
ਮੇਰਾ ਘਰ, ਮੇਰਾ ਆਜੜੀ ਵਾਲਾ ਤੰਬੂ ਪੁਟਿਆ ਜ੍ਜਾ ਰਿਹਾ ਹੈ ਤੇ ਮੇਰੇ ਕੋਲੋਂ ਖੋਹਿਆ ਜਾ ਰਿਹਾ ਹੈ। ਮੈਂ ਉਸ ਕੱਪੜੇ ਵਾਂਗ ਖਤਮ ਹੋ ਗਿਆ ਹਾਂ ਜਿਸ ਨੂੰ ਕੋਈ ਬੰਦਾ ਖੱਡੀ ਉੱਤੋਂ ਕੱਟ ਕੇ ਲਪੇਟ ਲੈਂਦਾ ਹੈ। ਤੁਸਾਂ ਇੰਨੀ ਛੇਤੀ ਮੇਰੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਹੈ!
Isaiah 38:13
ਸਾਰੀ ਰਾਤ ਮੈਂ ਸ਼ੇਰ ਵਾਂਗ ਉੱਚੀ ਰੋਦਾ ਰਿਹਾ। ਪਰ ਮੇਰੀਆਂ ਉਮੀਦਾਂ ਕੁਚਲੀਆਂ ਗਈਆਂ ਸਨ ਜਿਵੇਂ ਕੋਈ ਸ਼ੇਰ ਹੱਡੀਆਂ ਚਬਾਂਦਾ ਹੈ। ਤੁਸਾਂ ਇੰਨੀ ਛੇਤੀ ਮੇਰੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਹੈ!
Isaiah 38:14
ਮੈਂ ਇੱਕ ਘੁੱਗੀ ਵਾਂਗਰਾਂ ਰੋਇਆ। ਮੈਂ ਇੱਕ ਪੰਛੀ ਵਾਂਗਰਾਂ ਰੋਇਆ। ਮੇਰੀਆਂ ਅੱਖਾਂ ਬਕੱ ਗਈਆਂ ਪਰ ਮੈਂ ਅਕਾਸ਼ਾਂ ਵੱਲ ਦੇਖਦਾ ਰਿਹਾ। ਮੇਰੇ ਪ੍ਰਭੂ, ਮੈਂ ਇੰਨਾ ਹਾਰਿਆ ਹੋਇਆ ਹਾਂ। ਮੇਰੀ ਸਹਾਇਤਾ ਲਈ ਇਕਰਾਰ ਕਰੋ।”
Isaiah 38:15
ਮੈਂ ਕੀ ਆਖ ਸੱਕਦਾ ਹਾਂ? ਮੇਰੇ ਸੁਆਮੀ ਨੇ ਦੱਸਿਆ ਕਿ ਕੀ ਵਾਪਰੇਗਾ ਅਤੇ ਮੇਰਾ ਸੁਆਮੀ ਉਸ ਨੂੰ ਵਾਪਰਨ ਦੇਵੇਗਾ। ਮੇਰੀ ਰੂਹ ਅੰਦਰ ਇਹੀ ਮੁਸੀਬਤਾਂ ਸਨ। ਇਸ ਲਈ ਹੁਣ ਮੈਂ ਸਾਰੀ ਜ਼ਿੰਦਗੀ ਨਿਮਾਣਾ ਹੋਵਾਂਗਾ।
Isaiah 38:16
ਮੇਰੇ ਸੁਆਮੀ, ਮੇਰੀ ਰੂਹ ਨੂੰ ਜਿਉਂਦਾ ਰਹਿਣ ਲਈ ਫ਼ਿਰ ਇਸ ਮੁਸ਼ਕਿਲ ਸਮੇਂ ਨੂੰ ਵਰਤੋਂ। ਮੇਰੇ ਆਤਮੇ ਦੀ, ਫ਼ੇਰ ਇੱਕ ਵਾਰੀ ਤਕੜਾ ਅਤੇ ਸਿਹਤਮੰਦ ਹੋਣ ਦੀ ਸਹਾਇਤਾ ਕਰੋ। ਠੀਕ ਹੋਣ ਵਿੱਚ ਮੇਰੀ ਸਹਾਇਤਾ ਕਰੋ! ਫ਼ੇਰ ਜਿਉਣ ਵਿੱਚ ਮੇਰੀ ਸਹਾਇਤਾ ਕਰੋ!
Isaiah 38:17
ਦੇਖੋ, ਮੇਰੀਆਂ ਮੁਸੀਬਤਾਂ ਮੁੱਕ ਗਈਆਂ ਹਨ! ਹੁਣ ਮੈਂ ਅਮਨ ਵਿੱਚ ਹਾਂ। ਤੂੰ ਮੈਨੂੰ ਬਹੁਤ ਪਿਆਰ ਕਰਦਾ ਹੈਂ। ਤੂੰ ਮੈਨੂੰ ਕਬਰ ਅੰਦਰ ਨਹੀਂ ਸੜਨ ਦਿੱਤਾ। ਤੂੰ ਮੇਰੇ ਸਾਰੇ ਪਾਪ ਬਖਸ਼ ਦਿੱਤੇ। ਤੂੰ ਮੇਰੇ ਪਾਪਾਂ ਨੂੰ ਦੂਰ ਸੁੱਟ ਦਿੱਤਾ।
Isaiah 38:18
ਮੁਰਦਾ ਲੋਕ ਤੇਰੀ ਉਸਤਤ ਦੇ ਗੀਤ ਨਹੀਂ ਗਾਉਂਦੇ। ਸ਼ਿਓਲ ਵਿੱਚਲੇ ਲੋਕ ਤੇਰੀ ਉਸਤਤ ਨਹੀਂ ਕਰਦੇ। ਮੁਰਦੇ ਤੇਰੀ ਸਹਾਇਤਾ ਦੀ ਆਸ ਨਹੀਂ ਰੱਖਦੇ। ਉਹ ਧਰਤੀ ਦੀ ਮੋਰੀ ਅੰਦਰ ਚੱਲੇ ਜਾਂਦੇ ਨੇ ਤੇ ਉਹ ਮੁੜ ਕਦੇ ਵੀ ਨਹੀਂ ਬੋਲਦੇ।
Isaiah 38:19
ਜਿਹੜੇ ਬੰਦੇ ਜਿਉਂਦੇ ਨੇ ਜਿਵੇਂ ਅੱਜ ਮੈਂ ਹਾਂ ਓਹੀ ਲੋਕ ਤੇਰੀ ਉਸਤਤ ਕਰਦੇ ਨੇ। ਇੱਕ ਪਿਤਾ ਨੂੰ ਆਪਣੇ ਬੱਚਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਤੁਹਾਡੇ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ।
Isaiah 38:20
ਇਸ ਲਈ ਮੈਂ ਆਖਦਾ ਹਾਂ: “ਮੈਨੂੰ ਯਹੋਵਾਹ ਨੇ ਬਚਾਇਆ। ਇਸ ਲਈ ਅਸੀਂ ਸਾਰੀ ਜ਼ਿੰਦਗੀ ਯਹੋਵਾਹ ਦੇ ਮੰਦਰ ਵਿੱਚ ਗੀਤ ਗਾਵਾਂਗੇ।”
Isaiah 38:21
1 ਫ਼ੇਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਤੈਨੂੰ ਚਾਹੀਦਾ ਹੈ ਕਿ ਅੰਜੀਰਾਂ ਨੂੰ ਰਗੜ ਕੇ ਆਪਣੇ ਜ਼ਖਮ ਉੱਤੇ ਲਗਾ ਲਵੇਂ ਫ਼ੇਰ ਤੂੰ ਠੀਕ ਹੋ ਜਾਵੇਂਗਾ।”
Punjabi Bible