Ezekiel 22

1 ਹਿਜ਼ਕੀਏਲ ਯਰੂਸ਼ਲਮ ਦੇ ਵਿਰੁੱਧ ਬੋਲਦਾ ਹੈ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,

2 “ਆਦਮੀ ਦੇ ਪੁੱਤਰ, ਕੀ ਤੂੰ ਕਾਤਲਾਂ ਦੇ ਸ਼ਹਿਰ ਬਾਰੇ ਨਿਆਂ ਕਰੇਂਗਾ? ਕੀ ਤੂੰ ਉਸ ਨੂੰ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਬਾਰੇ ਦੱਸੇਁਗਾ ਜਿਹੜੀਆਂ ਉਸ ਨੇ ਕੀਤੀਆਂ ਸਨ?

3 ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, ‘ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ: ਸ਼ਹਿਰ ਕਾਤਲਾਂ ਨਾਲ ਭਰਿਆ ਹੋਇਆ ਹੈ। ਇਸ ਲਈ ਇਸਦੀ ਸਜ਼ਾ ਦਾ ਸਮਾਂ ਆ ਗਿਆ ਹੈ! ਇਸਨੇ ਆਪਣੇ ਲਈ ਬੁੱਤ ਬਣਾਏ। ਅਤੇ ਉਨ੍ਹਾਂ ਬੁੱਤਾਂ ਨੇ ਉਸ ਨੂੰ ਕਰ ਦਿੱਤਾ!

4 “‘ਯਰੂਸ਼ਲਮ ਦੇ ਲੋਕੋ, ਤੁਸੀਂ ਬਹੁਤ ਬੰਦਿਆਂ ਨੂੰ ਮਾਰਿਆ। ਤੁਸੀਂ ਬੁੱਤ ਬਣਾਏ। ਤੁਸੀਂ ਦੋਸ਼ੀ ਹੋ, ਅਤੇ ਤੁਹਾਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ। ਤੁਹਾਡਾ ਅੰਤ ਆ ਗਿਆ ਹੈ। ਦੂਸਰੀਆਂ ਕੌਮਾਂ ਤੁਹਾਡਾ ਮਜ਼ਾਕ ਉਡਾਣਗੀਆਂ। ਉਹ ਦੇਸ ਤੁਹਾਡੇ ਉੱਤੇ ਹੱਸਣਗੇ।

5 ਦੂਰ ਨੇੜੇ ਦੇ ਲੋਕ ਤੁਹਾਡਾ ਮਜ਼ਾਕ ਉਡਾਉਣਗੇ। ਤੁਸੀਂ ਆਪਣਾ ਨਾਮ ਬਦਨਾਮ ਕਰ ਲਿਆ ਹੈ। ਤੁਸੀਂ ਉੱਚਾ ਹਾਸਾ ਸੁਣ ਸੱਕਦੇ ਹੋ।

6 “‘ਦੇਖੋ, ਯਰੂਸ਼ਲਮ ਵਿੱਚ, ਇਸਰਾਏਲ ਦੇ ਹਰ ਹਾਕਮ ਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਿਆ ਸੀ ਕਿ ਉਹ ਹੋਰਨਾਂ ਲੋਕਾਂ ਨੂੰ ਮਾਰ ਸੱਕਦਾ ਸੀ।

7 ਯਰੂਸ਼ਲਮ ਦੇ ਲੋਕ ਆਪਣੇ ਮਾਪਿਆਂ ਦਾ ਆਦਰ ਨਹੀਂ ਕਰਦੇ। ਉਹ ਅਜਨਬੀਆਂ ਨੂੰ ਇਸ ਸ਼ਹਿਰ ਵਿੱਚ ਦੁੱਖ ਦਿੰਦੇ ਹਨ। ਉਹ ਉਸ ਬਾਵੇਂ ਯਤੀਮਾਂ ਅਤੇ ਵਿਧਵਾਵਾਂ ਨੂੰ ਧੋਖਾ ਦਿੰਦੇ ਹਨ।

8 ਤੁਸੀਂ ਲੋਕ ਮੇਰੀਆਂ ਪਵਿੱਤਰ ਵਸਤੂਆਂ ਨੂੰ ਨਫ਼ਰਤ ਕਰਦੇ ਹੋ। ਤੁਸੀਂ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਬਾਰੇ ਇਸ ਤਰ੍ਹਾਂ ਵਿਹਾਰ ਕਰਦੇ ਹੋ ਜਿਵੇਂ ਉਹ ਮਹੱਤਵਪੂਣ ਨਾ ਹੋਣ।

9 ਯਰੂਸ਼ਲਮ ਦੇ ਲੋਕ ਹੋਰਨਾਂ ਲੋਕਾਂ ਬਾਰੇ ਝੂਠ ਬੋਲਦੇ ਹਨ। ਉਹ ਅਜਿਹਾ ਉਨ੍ਹਾਂ ਬੇਪਾਪਾਂ ਨੂੰ ਮਾਰਨ ਲਈ ਕਰਦੇ ਹਨ। ਲੋਕ ਪਹਾੜਾਂ ਉੱਤੇ ਜਾਂਦੇ ਨੇ (ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ) ਅਤੇ ਫ਼ੇਰ ਯਰੂਸ਼ਲਮ ਵਾਪਸ ਆਉਂਦੇ ਨੇ (ਆਪਣੀ ਸੰਗਤ ਦੇ ਭੋਜਨ ਨੂੰ) ਖਾਣ ਲਈ। “‘ਯਰੂਸ਼ਲਮ ਵਿੱਚ ਲੋਕ ਬਹੁਤ ਸਾਰੇ ਜਿਨਸੀ ਪਾਪ ਕਰਦੇ ਹਨ।

10 ਯਰੂਸ਼ਲਮ ਵਿੱਚ ਲੋਕ ਆਪਣੇ ਪਿਤਾ ਦੀ ਪਤਨੀ ਨਾਲ ਵੀ ਬਦਕਾਰੀ ਕਰਦੇ ਹਨ। ਯਰੂਸ਼ਲਮ ਵਿੱਚ ਆਦਮੀ ਔਰਤਾਂ ਨਾਲ ਬਲਾਤਕਾਰ ਕਰਦੇ ਹਨ-ਉਨ੍ਹਾਂ ਦੇ ਮਾਹਵਾਰੀ ਦੇ ਦਿਨਾਂ ਵਿੱਚ ਵੀ।

11 ਕੋਈ ਇੱਕ ਬੰਦਾ ਆਪਣੇ ਹੀ ਗਵਾਂਢੀ ਦੀ ਪਤਨੀ ਨਾਲ ਅਜਿਹਾ ਭਿਆਨਕ ਪਾਪ ਕਰਦਾ ਹੈ। ਕੋਈ ਦੂਸਰਾ ਬੰਦਾ ਆਪਣੀ ਹੀ ਨੂੰਹ ਨਾਲ ਬਦਕਾਰੀ ਕਰਦਾ ਹੈ ਅਤੇ ਉਸ ਨੂੰ ਨਾਪਾਕ ਬਣਾ ਦਿੰਦਾ ਹੈ। ਅਤੇ ਕੋਈ ਹੋਰ ਬੰਦਾ ਆਪਣੇ ਪਿਤਾ ਦੀ ਧੀ-ਆਪਣੀ ਹੀ ਭੈਣ ਨਾਲ-ਬਲਾਤਕਾਰ ਕਰਦਾ ਹੈ।

12 ਯਰੂਸ਼ਲਮ ਵਿੱਚ, ਤੁਸੀਂ ਲੋਕ ਲੋਕਾਂ ਨੂੰ ਮਾਰਨ ਲਈ ਪੈਸਾ ਲੈਂਦੇ ਹੋ। ਤੁਸੀਂ ਲੋਕ ਪੈਸਾ ਉਧਾਰ ਦਿੰਦੇ ਹੋ ਅਤੇ ਉਨ੍ਹਾਂ ਕਰਜ਼ਿਆਂ ਉੱਤੇ ਸੂਦ ਵਸੂਲ ਕਰਦੇ ਹੋ। ਤੁਸੀਂ ਲੋਕ ਬੋੜੇ ਜਿੰਨੇ ਪੈਸੇ ਲਈ ਆਪਣੇ ਗੁਵਾਂਢੀਆਂ ਨੂੰ ਧੋਖਾ ਦਿੰਦੇ ਹੋ। ਅਤੇ ਤੁਸੀਂ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।’” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।

13 ਪਰਮੇਸ਼ੁਰ ਨੇ ਆਖਿਆ, “‘ਹੁਣ ਦੇਖ! ਅਵੱਸ਼ ਹੀ ਮੈਂ ਆਪਣਾ ਹੱਥ ਹੇਠਾਂ ਮਾਰਾਂਗਾ ਅਤੇ ਤੁਹਾਨੂੰ ਰੋਕ ਦੇਵਾਂਗਾ! ਮੈਂ ਤੁਹਾਨੂੰ ਲੋਕਾਂ ਨੂੰ ਧੋਖਾ ਦੇਣ ਲਈ ਅਤੇ ਮਾਰਨ ਲਈ ਸਜ਼ਾ ਦੇਵਾਂਗਾ।

14 ਕੀ ਤੁਸੀਂ ਉਦੋਂ ਬਹਾਦਰ ਬਣੋਂਗੇ? ਕੀ ਤੁਸੀਂ ਉਦੋਂ ਮਜ਼ਬੂਤ ਬਣੋਂਗੇ ਜਿਸ ਵੇਲੇ ਮੈਂ ਤੁਹਾਨੂੰ ਸਜ਼ਾ ਦੇਣ ਲਈ ਆਵਾਂਗਾ! ਨਹੀਂ! ਮੈਂ ਯਹੋਵਾਹ ਹਾਂ। ਮੈਂ ਬੋਲ ਦਿੱਤਾ ਹੈ। ਅਤੇ ਮੈਂ ਉਹੋ ਗੱਲਾਂ ਕਰਾਂਗਾ ਜੋ ਮੈਂ ਆਖੀਆਂ ਸੀ!

15 ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦੇਵਾਂਗਾ। ਮੈਂ ਤੁਹਾਨੂੰ ਬਹੁਤ ਸਾਰੇ ਦੇਸਾਂ ਵਿੱਚ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਇਸ ਸ਼ਹਿਰ ਦੀਆਂ ਅਸ਼ੁੱਧਤਾਵਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗਾ।

16 ਪਰ ਯਰੂਸ਼ਲਮ, ਤੂੰ ਅਪਵਿੱਤਰ ਹੋ ਜਾਵੇਂਗਾ। ਅਤੇ ਹੋਰ ਕੌਮਾਂ ਇਨ੍ਹਾਂ ਗੱਲਾਂ ਨੂੰ ਵਾਪਰਦਿਆਂ ਦੇਖਣਗੀਆਂ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।’”

17 ਇਸਰਾਏਲ ਨਿਰਾਰਬਕ ਕੂੜੇ ਵਰਗਾ ਹੈ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,

18 “ਆਦਮੀ ਦੇ ਪੁੱਤਰ, ਚਾਂਦੀ ਦੇ ਮੁਕਾਬਲੇ ਤੇ ਕਾਂਸੀ, ਲੋਹਾ, ਸਿੱਕਾ ਅਤੇ ਟੀਨ ਨਿਕੰਮੇ ਹਨ। ਕਾਰੀਗਰ ਚਾਂਦੀ ਨੂੰ ਸ਼ੁੱਧ ਕਰਨ ਲਈ ਉਸ ਨੂੰ ਅੱਗ ਵਿੱਚ ਸੁੱਟ ਦਿੰਦੇ ਹਨ। ਚਾਂਦੀ ਪਿਘਲ ਜਾਂਦੀ ਹੈ ਅਤੇ ਕਾਰੀਗਰ ਉਸ ਨੂੰ ਕੂੜੇ ਤੋਂ ਵੱਖ ਕਰ ਲੈਂਦੇ ਹਨ। ਇਸਰਾਏਲ ਦੀ ਕੌਮ ਉਸ ਨਿਕੰਮੇ ਕੂੜੇ ਵਰਗੀ ਬਣ ਗਈ ਹੈ।

19 ਇਸ ਲਈ ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਤੁਸੀਂ ਸਾਰੇ ਲੋਕ ਨਿਕੰਮੇ ਕੂੜੇ ਵਰਗੇ ਬਣ ਗਏ ਹੋ। ਇਸ ਲਈ ਮੈਂ ਤੁਹਾਨੂੰ ਯਰੂਸ਼ਲਮ ਵਿੱਚ ਇਕੱਠਿਆਂ ਕਰਾਂਗਾ।

20 ਕਾਰੀਗਰ ਚਾਂਦੀ, ਕਾਂਸੀ, ਲੋਹੇ, ਸਿੱਕੇ ਅਤੇ ਟੀਨ ਨੂੰ ਅੱਗ ਵਿੱਚ ਸੁੱਟਦੇ ਹਨ। ਉਹ ਅੱਗ ਨੂੰ ਹੋਰ ਤੇਜ਼ ਕਰਨ ਲਈ ਫ਼ੂਕਾਂ ਮਾਰਦੇ ਹਨ। ਫ਼ੇਰ ਧਾਤਾਂ ਪਿਘਲਣ ਲਗਦੀਆਂ ਹਨ। ਇਸੇ ਤਰ੍ਹਾਂ ਹੀ, ਮੈਂ ਤੁਹਾਨੂੰ ਆਪਣੀ ਅੱਗ ਵਿੱਚ ਸੁੱਟਾਂਗਾ ਅਤੇ ਪਿਘਲਾ ਦੇਵਾਂਗਾ। ਉਹ ਅੱਗ ਮੇਰਾ ਭਖਦਾ ਕਹਿਰ ਹੈ।

21 ਮੈਂ ਤੁਹਾਨੂੰ ਉਸ ਅੱਗ ਵਿੱਚ ਸੁੱਟਾਂਗਾ। ਮੈਂ ਆਪਣੇ ਕਹਿਰ ਦੀ ਅੱਗ ਨੂੰ ਫ਼ੂਕਾਂ ਮਾਰਾਂਗਾ। ਅਤੇ ਤੁਸੀਂ ਪਿਘਲਣ ਲੱਗ ਪਵੋਂਗੇ।

22 ਚਾਂਦੀ ਅੱਗ ਵਿੱਚ ਪਿਘਲ ਜਾਂਦੀ ਹੈ (ਅਤੇ ਕਾਰੀਗਰ ਚਾਂਦੀ ਨੂੰ ਨਿਤਾਰ ਲੈਂਦੇ ਹਨ ਅਤੇ ਉਸ ਨੂੰ ਬਚਾ ਲੈਂਦੇ ਨੇ।) ਓਸੇ ਤਰ੍ਹਾਂ ਤੁਸੀਂ ਸ਼ਹਿਰ ਵਿੱਚ ਪਿਘਲ ਜਾਵੋਂਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਆਪਣਾ ਕਹਿਰ ਤੁਹਾਡੇ ਵਿਰੁੱਧ ਢਾਲ ਦਿੱਤਾ ਹੈ।’”

23 ਹਿਜ਼ਕੀਏਲ ਦਾ ਯਰੂਸ਼ਲਮ ਦੇ ਵਿਰੁੱਧ ਬੋਲਣਾ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,

24 “ਆਦਮੀ ਦੇ ਪੁੱਤਰ, ਇਸਰਾਏਲ ਨਾਲ ਗੱਲ ਕਰ। ਉਸ ਨੂੰ ਆਖ ਕਿ ਉਹ ਪਵਿੱਤਰ ਨਹੀਂ ਹੈ। ਮੈਂ ਉਸ ਦੇਸ ਨਾਲ ਨਾਰਾਜ਼ ਹਾਂ, ਇਸੇ ਲਈ ਉਸ ਦੇਸ ਵਿੱਚ ਬਾਰਿਸ਼ ਨਹੀਂ ਹੋਈ।

25 ਯਰੂਸ਼ਲਮ ਦੇ ਨਬੀ ਮੰਦੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਸ਼ੇਰ ਵਾਂਗ ਹਨ-ਜਿਹੜਾ ਆਪਣੇ ਸ਼ਿਕਾਰ ਕੀਤੇ ਜਾਨਵਰ ਨੂੰ ਖਾਣ ਲੱਗਿਆਂ ਦ੍ਦਹਾੜਦਾ ਹੈ। ਉਨ੍ਹਾਂ ਨਬੀਆਂ ਨੇ ਬਹੁਤ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਖੋਹ ਲਈਆਂ ਹਨ। ਉਨ੍ਹਾਂ ਕਾਰਣ ਯਰੂਸ਼ਲਮ ਦੀਆਂ ਬਹੁਤ ਸਾਰੀਆਂ ਔਰਤਾਂ ਵਿਧਵਾ ਹੋ ਗਈਆਂ ਹਨ।

26 “ਜਾਜਕ ਨੇ ਸੱਚਮੁੱਚ ਮੇਰੀਆਂ ਬਿਵਸਬਾ ਨੂੰ ਨੁਕਸਾਨ ਪੁਚਾਇਆ ਹੈ। ਉਹ ਮੇਰੀਆਂ ਪਵਿੱਤਰ ਚੀਜ਼ਾਂ ਨਾਲ ਠੀਕ ਤਰ੍ਹਾਂ ਵਿਹਾਰ ਨਹੀਂ ਕਰਦੇ-ਉਹ ਇਹ ਨਹੀਂ ਦਰਸਾਂਉਦੇ ਕਿ ਇਹ ਮਹੱਤਵਪੂਰਣ ਹਨ। ਉਹ ਪਵਿੱਤਰ ਚੀਜ਼ਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਨ ਜਿਵੇਂ ਉਹ ਪਵਿੱਤਰ ਨਾ ਹੋਣ। ਉਹ ਪਾਕ ਚੀਜ਼ਾਂ ਨਾਲ ਨਾਪਾਕ ਚੀਜ਼ਾਂ ਵਰਗਾ ਵਿਹਾਰ ਕਰਦੇ ਹਨ। ਉਹ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਸਿੱਖਿਆ ਨਹੀਂ ਦਿੰਦੇ। ਉਹ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਨੂੰ ਆਦਰ ਦੇਣ ਤੋਂ ਇਨਕਾਰੀ ਹਨ। ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਜਿਵੇਂ ਮੈਂ ਮਹੱਤਵਪੂਰਣ ਨਹੀਂ ਹਾਂ।

27 “ਯਰੂਸ਼ਲਮ ਦੇ ਆਗੂ ਉਸ ਬਘਿਆੜ ਵਰਗੇ ਹਨ ਜਿਹੜਾ ਆਪਣੇ ਸ਼ਿਕਾਰ ਕੀਤੇ ਜਾਨਵਰ ਨੂੰ ਖਾ ਰਿਹਾ ਹੋਵੇ। ਉਹ ਆਗੂ ਸਿਰਫ਼ ਅਮੀਰ ਹੋਣ ਲਈ ਲੋਕਾਂ ਉੱਤੇ ਹਮਲਾ ਕਰਦੇ ਅਤੇ ਮਾਰਦੇ ਹਨ।

28 “ਨਬੀ ਲੋਕਾਂ ਨੂੰ ਚੇਤਾਵਨੀ ਨਹੀਂ ਦਿੰਦੇ-ਉਹ ਸੱਚ ਉੱਤੇ ਪਰਦਾ ਪਾਉਂਦੇ ਹਨ। ਉਹ ਉਨ੍ਹਾਂ ਕਾਰੀਗਰਾਂ ਵਰਗੇ ਹਨ ਜਿਹੜੇ ਸੱਚਮੁੱਚ ਦੀਵਾਰ ਨੂੰ ਠੀਕ ਨਹੀਂ ਕਰਦੇ।-ਉਹ ਸਿਰਫ਼ ਸੁਰਾਖਾਂ ਉੱਤੇ ਪਲਸਤਰ ਫ਼ੇਰਦੇ ਹਨ। ਉਹ ਸਿਰਫ਼ ਝੂਠ ਹੀ ਦੇਖਦੇ ਹਨ। ਉਹ ਆਪਣਾ ਜਾਦੂ ਕਰਕੇ ਭਵਿੱਖ ਦਾ ਹਾਲ ਜਾਨਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਸਿਰਫ਼ ਝੂਠ ਬੋਲਦੇ ਹਨ। ਉਹ ਆਖਦੇ ਹਨ, ‘ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।’ ਪਰ ਉਹ ਸਿਰਫ਼ ਝੂਠ ਬੋਲ ਰਹੇ ਹਨ-ਯਹੋਵਾਹ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ!

29 “ਆਮ ਆਦਮੀ ਇੱਕ ਦੂਸਰੇ ਦਾ ਲਾਭ ਉੱਠਾਂਦੇ ਹਨ। ਉਹ ਇੱਕ ਦੂਜੇ ਨੂੰ ਧੋਖਾ ਦਿੰਦੇ ਹਨ ਅਤੇ ਚੋਰੀ ਕਰਦੇ ਹਨ। ਉਹ ਗਰੀਬ ਬੇਸਹਾਰਾ ਮਂਗਤਿਆਂ ਦਾ ਲਾਭ ਉੱਠਾਂਦੇ ਹੋਏ ਅਮੀਰ ਹੁੰਦੇ ਹਨ। ਅਤੇ ਉਹ ਸੱਚਮੁੱਚ ਵਿਦੇਸ਼ੀ ਨਿਵਾਸੀਆਂ ਨੂੰ ਧੋਖਾ ਦਿੰਦੇ ਹਨ-ਉਹ ਬਿਲਕੁਲ ਵੀ ਉਨ੍ਹਾਂ ਨਾਲ ਨਿਆਂਈ ਹਨ!

30 “ਮੈਂ ਲੋਕਾਂ ਨੂੰ ਉਨ੍ਹਾਂ ਦਾ ਬਚਾਉ ਕਰਨ ਲਈ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲਣ ਲਈ ਆਖਿਆ ਸੀ। ਮੈਂ ਲੋਕਾਂ ਨੂੰ ਦੀਵਾਰਾਂ ਦੀ ਮੁਰੰਮਤ ਕਰਨ ਲਈ ਆਖਿਆ ਸੀ। ਮੈਂ ਉਨ੍ਹਾਂ ਨੂੰ ਕੰਧਾਂ ਦੇ ਉਨ੍ਹਾਂ ਸੁਰਾਖਾਂ ਕੋਲ ਖੜ੍ਹੇ ਹੋਣ ਲਈ ਆਖਿਆ ਸੀ ਅਤੇ ਆਪਣੇ ਸ਼ਹਿਰ ਲਈ ਲੜਨ ਅਤੇ ਰੱਖਿਆ ਕਰਨ ਲਈ ਆਖਿਆ ਸੀ। ਪਰ ਕੋਈ ਬੰਦਾ ਸਹਾਇਤਾ ਲਈ ਨਹੀਂ ਬਹੁੜਿਆ!

31 ਇਸ ਲਈ ਮੈਂ ਉਨ੍ਹਾਂ ਉੱਤੇ ਆਪਣਾ ਕਹਿਰ ਦਰਸਾਵਾਂਗਾ-ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ! ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦੀ ਸਜ਼ਾ ਦਿਆਂਗਾ। ਇਹ ਸਾਰਾ ਉਨ੍ਹਾਂ ਦਾ ਕਸੂਰ ਹੈ!” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

1 Moreover the word of the Lord came unto me, saying,

2 Now, thou son of man, wilt thou judge, wilt thou judge the bloody city? yea, thou shalt shew her all her abominations.

3 Then say thou, Thus saith the Lord God, The city sheddeth blood in the midst of it, that her time may come, and maketh idols against herself to defile herself.

4 Thou art become guilty in thy blood that thou hast shed; and hast defiled thyself in thine idols which thou hast made; and thou hast caused thy days to draw near, and art come even unto thy years: therefore have I made thee a reproach unto the heathen, and a mocking to all countries.

5 Those that be near, and those that be far from thee, shall mock thee, which art infamous and much vexed.

6 Behold, the princes of Israel, every one were in thee to their power to shed blood.

7 In thee have they set light by father and mother: in the midst of thee have they dealt by oppression with the stranger: in thee have they vexed the fatherless and the widow.

8 Thou hast despised mine holy things, and hast profaned my sabbaths.

9 In thee are men that carry tales to shed blood: and in thee they eat upon the mountains: in the midst of thee they commit lewdness.

10 In thee have they discovered their fathers’ nakedness: in thee have they humbled her that was set apart for pollution.

11 And one hath committed abomination with his neighbour’s wife; and another hath lewdly defiled his daughter in law; and another in thee hath humbled his sister, his father’s daughter.

12 In thee have they taken gifts to shed blood; thou hast taken usury and increase, and thou hast greedily gained of thy neighbours by extortion, and hast forgotten me, saith the Lord God.

13 Behold, therefore I have smitten mine hand at thy dishonest gain which thou hast made, and at thy blood which hath been in the midst of thee.

14 Can thine heart endure, or can thine hands be strong, in the days that I shall deal with thee? I the Lord have spoken it, and will do it.

15 And I will scatter thee among the heathen, and disperse thee in the countries, and will consume thy filthiness out of thee.

16 And thou shalt take thine inheritance in thyself in the sight of the heathen, and thou shalt know that I am the Lord.

17 And the word of the Lord came unto me, saying,

18 Son of man, the house of Israel is to me become dross: all they are brass, and tin, and iron, and lead, in the midst of the furnace; they are even the dross of silver.

19 Therefore thus saith the Lord God; Because ye are all become dross, behold, therefore I will gather you into the midst of Jerusalem.

20 As they gather silver, and brass, and iron, and lead, and tin, into the midst of the furnace, to blow the fire upon it, to melt it; so will I gather you in mine anger and in my fury, and I will leave you there, and melt you.

21 Yea, I will gather you, and blow upon you in the fire of my wrath, and ye shall be melted in the midst thereof.

22 As silver is melted in the midst of the furnace, so shall ye be melted in the midst thereof; and ye shall know that I the Lord have poured out my fury upon you.

23 And the word of the Lord came unto me, saying,

24 Son of man, say unto her, Thou art the land that is not cleansed, nor rained upon in the day of indignation.

25 There is a conspiracy of her prophets in the midst thereof, like a roaring lion ravening the prey; they have devoured souls; they have taken the treasure and precious things; they have made her many widows in the midst thereof.

26 Her priests have violated my law, and have profaned mine holy things: they have put no difference between the holy and profane, neither have they shewed difference between the unclean and the clean, and have hid their eyes from my sabbaths, and I am profaned among them.

27 Her princes in the midst thereof are like wolves ravening the prey, to shed blood, and to destroy souls, to get dishonest gain.

28 And her prophets have daubed them with untempered morter, seeing vanity, and divining lies unto them, saying, Thus saith the Lord God, when the Lord hath not spoken.

29 The people of the land have used oppression, and exercised robbery, and have vexed the poor and needy: yea, they have oppressed the stranger wrongfully.

30 And I sought for a man among them, that should make up the hedge, and stand in the gap before me for the land, that I should not destroy it: but I found none.

31 Therefore have I poured out mine indignation upon them; I have consumed them with the fire of my wrath: their own way have I recompensed upon their heads, saith the Lord God.

Ezekiel 28 in Tamil and English

1 ਸੂਰ ਸੋਚਦਾ ਹੈ ਕਿ ਉਹ ਪਰਮੇਸ਼ੁਰ ਵਰਗਾ ਹੈ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,
The word of the Lord came again unto me, saying,

2 “ਆਦਮੀ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਬਹੁਤ ਗੁਮਾਨੀ ਹੈਂ ਤੂੰ! ਅਤੇ ਤੂੰ ਆਖਦਾ ਹੈਂ, “ਮੈਂ ਹਾਂ ਇੱਕ ਦੇਵਤਾ! ਬੈਠਾ ਹਾਂ ਮੈਂ ਦੇਵਤਿਆਂ ਦੇ ਆਸਨ ਉੱਤੇ ਸਮੁੰਦਰਾਂ ਦੇ ਵਿੱਚਕਾਰ।” “‘ਪਰ ਆਦਮੀ ਹੈ ਤੂੰ ਪਰਮੇਸ਼ੁਰ ਨਹੀਂ! ਤੂੰ ਸਿਰਫ਼ ਸੋਚਦਾ ਹੈਂ ਕਿ ਤੂੰ ਦੇਵਤਾ ਹੈਂ।”
Son of man, say unto the prince of Tyrus, Thus saith the Lord God; Because thine heart is lifted up, and thou hast said, I am a God, I sit in the seat of God, in the midst of the seas; yet thou art a man, and not God, though thou set thine heart as the heart of God:

3 ਤੂੰ ਸੋਚਦਾ ਹੈਂ ਕਿ ਤੂੰ ਸਿਆਣਾ ਹੈ ਦਾਨੀਏਲ ਨਾਲੋਂ! ਸੋਚਦਾ ਹੈਂ ਤੂੰ ਕਿ ਭੇਤ ਲੱਭ ਲਵੇਂਗਾ ਤੂੰ ਸਾਰੇ।
Behold, thou art wiser than Daniel; there is no secret that they can hide from thee:

4 ਆਪਣੀ ਸਿਆਣਪ ਅਤੇ ਸਮਝ ਰਾਹੀਂ ਤੂੰ ਪ੍ਰਾਪਤ ਕੀਤੀਆਂ ਨੇ ਤੂੰ ਦੌਲਤਾਂ ਆਪਣੇ ਲਈ। ਅਤੇ ਪਾਏ ਨੇ ਤੂੰ ਸੋਨਾ ਚਾਂਦੀ ਆਪਣੇ ਖਜ਼ਾਨਿਆਂ ਵਿੱਚ।
With thy wisdom and with thine understanding thou hast gotten thee riches, and hast gotten gold and silver into thy treasures:

5 ਆਪਣੀ ਮਹਾਨ ਸਿਆਣਪ ਅਤੇ ਕਾਰੋਬਾਰ ਨਾਲ ਤੂੰ ਵੱਧਾ ਲਈ ਹੈ ਦੌਲਤ ਆਪਣੀ। ਅਤੇ ਹੁਣ ਤੂੰ ਗੁਮਾਨੀ ਹੈਂ ਉਨ੍ਹਾਂ ਦੌਲਤਾਂ ਕਾਰਣ।
By thy great wisdom and by thy traffick hast thou increased thy riches, and thine heart is lifted up because of thy riches:

6 “‘ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: ਸੂਰ, ਸੋਚਿਆ ਸੀ ਤੂੰ ਕਿ ਤੂੰ ਹੈਂ ਇੱਕ ਦੇਵਤੇ ਵਰਗਾ।
Therefore thus saith the Lord God; Because thou hast set thine heart as the heart of God;

7 ਮੈਂ ਅਜਨਬੀਆਂ ਨੂੰ ਤੇਰੇ ਵਿਰੁੱਧ ਲੜਨ ਲਈ ਲਿਆਵਾਂਗਾ। ਉਹ ਕੌਮਾਂ ਅੱਤ ਭਿਆਨਕ ਨੇ! ਉਹ ਆਪਣੀਆਂ ਤਲਵਾਰਾਂ ਨੂੰ ਧੂ ਲੈਣਗੇ ਅਤੇ ਉਨ੍ਹਾਂ ਖੂਬਸੂਰਤ ਚੀਜ਼ਾਂ ਦੇ ਵਿਰੁੱਧ ਵਰਤਣਗੇ ਜਿਹੜੀਆਂ ਤੇਰੀ ਸਿਆਣਪ ਨੇਹਾਸਿਲ ਕੀਤੀਆਂ। ਉਹ ਤੇਰੀ ਸ਼ਾਨ ਨੂੰ ਬਰਬਾਦ ਕਰ ਦੇਣਗੇ ।
Behold, therefore I will bring strangers upon thee, the terrible of the nations: and they shall draw their swords against the beauty of thy wisdom, and they shall defile thy brightness.

8 ਉਹ ਤੈਨੂੰ ਹੇਠਾਂ ਕਬਰ ਅੰਦਰਲੈ ਜਾਣਗੀਆਂ। ਤੂੰ ਉਸ ਜਹਾਜ਼ੀ ਵਰਗਾ ਹੋਵੇਂਗਾ ਜੋ ਸਮੁੰਦਰ ਵਿੱਚ ਡੁੱਬ ਮੋਇਆ ਸੀ।
They shall bring thee down to the pit, and thou shalt die the deaths of them that are slain in the midst of the seas.

9 ਮਾਰ ਦੇਵੇਗਾ ਉਹ ਬੰਦਾ ਤੈਨੂੰ। ਕੀ ਤੂੰ ਤਾਂ ਵੀ ਆਖੇਂਗਾ, “ਮੈਂ ਹਾਂ ਦੇਵਤਾ!” ਨਹੀਂ! ਵਸ ਵਿੱਚ ਕਰ ਲਵੇਗਾ ਉਹ ਤੈਨੂੰ ਆਪਣੀ ਤਾਕਤ ਦੇ। ਦੇਖ ਲਵੇਂਗਾ ਤੂੰ ਕਿ ਤੂੰ ਹੈਂ ਇੱਕ ਆਦਮੀ, ਪਰਮੇਸ਼ੁਰ ਨਹੀਂ!
Wilt thou yet say before him that slayeth thee, I am God? but thou shalt be a man, and no God, in the hand of him that slayeth thee.

10 ਤੂੰ ਇੱਕ ਅਸੁੰਨਤੀਏ ਵਿਦੇਸ਼ੀ ਵਾਂਗ ਮਰ ਜਾਵੇਂਗਾ। ਅਜਨਬੀ ਤੈਨੂੰ ਮਾਰ ਦੇਣਗੇ। ਵਾਪਰਨਗੀਆਂ ਇਹ ਗੱਲਾਂ ਕਿਉਂ ਕਿ ਆਦੇਸ਼ ਦਿੱਤਾ ਸੀ ਮੈਂ!’” ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ।
Thou shalt die the deaths of the uncircumcised by the hand of strangers: for I have spoken it, saith the Lord God.

11 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,
Moreover the word of the Lord came unto me, saying,

12 “ਆਦਮੀ ਦੇ ਪੁੱਤਰ, ਸੂਰ ਦੇ ਰਾਜੇ ਲਈ ਇਹ ਉਦਾਸ ਗੀਤ ਗਾ। ਉਸ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਤੂੰ ਸੀ ਇੱਕ ਪ੍ਰਾਰਥਨਾ ਬੰਦਾ। ਭਰਪੂਰ ਸੀ ਤੂੰ ਸਿਆਣਪ ਨਾਲ। ਪੂਰਨ ਤੌਰ ਤੇ ਖੂਬਸੂਰਤ ਸੀ ਤੂੰ।
Son of man, take up a lamentation upon the king of Tyrus, and say unto him, Thus saith the Lord God; Thou sealest up the sum, full of wisdom, and perfect in beauty.

13 ਤੂੰ ਸੀ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਅੰਦਰ। ਤੇਰੇ ਕੋਲ ਸੀ ਹਰ ਬਹੁਮੁੱਲਾ ਪੱਬ-ਲਾਲ ਅਕੀਕ-ਸ਼ੁਨਹਿਲਾ, ਦੁਧਿਯਾ, ਬਿਲੌਰ, ਓਨੇਸ ਅਤੇ ਬੈਰੂਜ, ਸ਼ਲੇਮਾਨੀ, ਨੀਲਮ ਅਤੇ ਜਬਰਜਦ। ਅਤੇ ਹਰ ਇੱਕ ਪੱਥਰ ਸੀ ਸੋਨੇ ਵਿੱਚ ਲਾਇਆ ਹੋਇਆ। ਦਿੱਤੀ ਗਈ ਸੀ ਇਹ ਸੁੰਦਰਤਾ ਤੈਨੂੰ। ਉਸ ਦਿਨ ਜਦੋਂ ਸੀ ਤੈਨੂੰ ਸਾਜਿਆ ਗਿਆ। ਪਰਮੇਸ਼ੁਰ ਬਣਾਇਆ ਸੀ ਤੈਨੂੰ ਤਾਕਤਵਰ।
Thou hast been in Eden the garden of God; every precious stone was thy covering, the sardius, topaz, and the diamond, the beryl, the onyx, and the jasper, the sapphire, the emerald, and the carbuncle, and gold: the workmanship of thy tabrets and of thy pipes was prepared in thee in the day that thou wast created.

14 ਤੂੰ ਸੀ ਚੁਣੇ ਹੋਏ ਕਰੂਬੀਆਂ ਵਿੱਚੋਂ ਪਂਖ ਤੇਰੇ, ਫ਼ੈਲੇ ਹੋਏ ਸਨ ਮੇਰੇ ਤਖਤ ਉੱਤੇ ਅਤੇ ਰੱਖਿਆ ਸੀ ਤੈਨੂੰ ਮੈਂ ਪਰਮੇਸ਼ੁਰ ਦੇ ਪਵਿੱਤਰ ਪਰਬਤ ਉੱਤੇ। ਤੁਰਦਾ ਸੀ ਤੂੰ ਹੀਰਿਆਂ ਵਿੱਚਕਾਰ ਚਮਕਦੇ ਸਨ ਜਿਹੜੇ ਅਗਨੀ ਵਾਂਗ।
Thou art the anointed cherub that covereth; and I have set thee so: thou wast upon the holy mountain of God; thou hast walked up and down in the midst of the stones of fire.

15 ਈਮਾਨਦਾਰ ਅਤੇ ਨੇਕ ਸੀ ਤੂੰ ਜਦੋਂ ਮੈਂ ਤੈਨੂੰ ਸਾਜਿਆ ਸੀ। ਪਰ ਫ਼ੇਰ ਤੂੰ ਬਣ ਗਿਆ ਬਦ।
Thou wast perfect in thy ways from the day that thou wast created, till iniquity was found in thee.

16 ਵਪਾਰ ਤੇਰੇ ਨੇ ਲਿਆਂਦੀਆਂ ਬਹੁਤ ਦੌਲਤਾਂ ਤੇਰੇ ਲਈ। ਪਰ ਰੱਖ ਦਿੱਤਾ ਸੀ ਜ਼ੁਲਮ ਵੀ ਉਨ੍ਹਾਂ ਤੇਰੇ ਅੰਦਰ। ਅਤੇ ਪਾਪ ਕੀਤਾ ਤੂੰ। ਇਸ ਲਈ ਵਰਤਾਉ ਕੀਤਾ ਮੈਂ ਤੇਰੇ ਨਾਲ ਜਿਵੇਂ ਤੂੰ ਹੋਵੇਂ ਕੋਈ ਅਪਵਿੱਤਰ ਚੀਜ਼। ਸੁੱਟ ਦਿੱਤਾ ਸੀ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਤੋਂ ਬਾਹਰ। ਤੂੰ ਖਾਸ ਕਰੂਬੀ ਫ਼ਰਿਸ਼ਤਿਆਂ ਵਿੱਚ ਇੱਕ ਸੀ-ਪੰਖ ਤੇਰੇ ਫ਼ੈਲੇ ਹੋਏ ਸਨ ਮੇਰੇ ਤਖਤ ਉੱਤੇ! ਪਰ ਮਜ਼ਬੂਰ ਕਰ ਦਿੱਤਾ ਤੈਨੂੰ ਮੈਂ ਉਨ੍ਹਾਂ ਹੀਰਿਆਂ ਨੂੰ ਛੱਡ ਦੇਣ ਲਈ ਚਮਕਦੇ ਸਨ ਜੋ ਅਗਨੀ ਵਾਂਗ।
By the multitude of thy merchandise they have filled the midst of thee with violence, and thou hast sinned: therefore I will cast thee as profane out of the mountain of God: and I will destroy thee, O covering cherub, from the midst of the stones of fire.

17 ਗੁਮਾਨੀ ਬਣਾਇਆ ਤੈਨੂੰ ਤੇਰੀ ਖੂਬਸੂਰਤੀ ਨੇ। ਤੇਰੀ ਸ਼ਾਨ ਨੇ ਬਰਬਾਦ ਕਰ ਦਿੱਤਾ ਤੇਰੀ ਸਿਆਣਪ ਨੂੰ। ਇਸ ਲਈ ਸੁੱਟ ਦਿੱਤਾ ਤੈਨੂੰ ਮੈਂ ਹੇਠਾਂ ਧਰਤ ਉੱਤੇ। ਅਤੇ ਹੁਣ ਹੋਰ ਰਾਜੇ ਤਕਦੇ ਨੇ ਤੇਰੇ ਵੱਲ।
Thine heart was lifted up because of thy beauty, thou hast corrupted thy wisdom by reason of thy brightness: I will cast thee to the ground, I will lay thee before kings, that they may behold thee.

18 ਕੀਤੀਆਂ ਤੂੰ ਬਹੁਤ ਖਰਾਬ ਗੱਲਾਂ। ਤੂੰ ਸੀ ਬਹੁਤ ਧੋਖੇਬਾਜ਼ ਵਪਾਰੀ। ਇਸ ਤਰ੍ਹਾਂ ਤੂੰ ਪਵਿੱਤਰ ਥਾਵਾਂ ਨੂੰ ਕਲੰਕਤ ਕਰ ਦਿੱਤਾ। ਇਸ ਲਈ ਅੱਗ ਲਿਆਂਦੀ ਮੈਂ ਤੇਰੇ ਅੰਦਰੋਂ। ਇਸਨੇ ਸਾੜ ਦਿੱਤਾ ਤੈਨੂੰ! ਸੜਕੇ ਸੁਆਹ ਹੋ ਗਿਆ ਤੂੰ ਧਰਤ ਉੱਤੇ। ਦੇਖ ਸੱਕਦਾ ਹੈ ਹੁਣ ਹਰ ਕੋਈ ਤੇਰੀ ਸ਼ਰਮਿੰਦਗੀ ਨੂੰ।
Thou hast defiled thy sanctuaries by the multitude of thine iniquities, by the iniquity of thy traffick; therefore will I bring forth a fire from the midst of thee, it shall devour thee, and I will bring thee to ashes upon the earth in the sight of all them that behold thee.

19 “‘ਹੋਰਨਾਂ ਕੌਮਾਂ ਦੇ ਸਾਰੇ ਲੋਕ ਭੈਭੀਤ ਹੋ ਗਏ ਸਨ ਦੇਖਕੇ ਵਾਪਰਿਆ ਸੀ ਜੋ ਤੇਰੇ ਨਾਲ। ਜੋ ਕੁਝ ਸੀ ਵਾਪਰਿਆ ਤੇਰੇ ਨਾਲ ਬਹੁਤ ਭੈਭੀਤ ਕਰੇਗਾ ਉਹ ਲੋਕਾਂ ਨੂੰ। ਖਤਮ ਹੋ ਗਿਆ ਹੈਂ ਤੂੰ!’”
All they that know thee among the people shall be astonished at thee: thou shalt be a terror, and never shalt thou be any more.

20 ਸੈਦਾ ਦੇ ਵਿਰੁੱਧ ਸੰਦੇਸ਼ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,
Again the word of the Lord came unto me, saying,

21 “ਆਦਮੀ ਦੇ ਪੁੱਤਰ, ਸੈਦਾ ਵੱਲ ਦੇਖ ਅਤੇ ਉਸ ਥਾਂ ਦੇ ਖਿਲਾਫ਼ ਮੇਰੇ ਲਈ ਬੋਲ।
Son of man, set thy face against Zidon, and prophesy against it,

22 ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਮੈਂ ਹਾਂ ਤੇਰੇ ਵਿਰੁੱਧ, ਸੈਦਾ! ਤੇਰੇ ਲੋਕ ਸਿੱਖ ਲੈਣਗੇ ਮੇਰਾ ਆਦਰ ਕਰਨਾ! ਸਜ਼ਾ ਦੇਵਾਂਗਾ ਮੈਂ ਸੈਦਾ ਨੂੰ। ਫ਼ੇਰ ਪਤਾ ਲੱਗੇਗਾ ਲੋਕਾਂ ਨੂੰ ਕਿ ਮੈਂ ਹਾਂ ਯਹੋਵਾਹ। ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਪਵਿੱਤਰ ਹਾਂ, ਅਤੇ ਵਿਹਾਰ ਕਰਨਗੇ ਉਹ ਮੇਰੇ ਨਾਲ ਓਹੋ ਜਿਹਾ।
And say, Thus saith the Lord God; Behold, I am against thee, O Zidon; and I will be glorified in the midst of thee: and they shall know that I am the Lord, when I shall have executed judgments in her, and shall be sanctified in her.

23 ਭੇਜਾਂਗਾ ਮੈਂ ਬੀਮਾਰੀ ਅਤੇ ਮੌਤ ਸੈਦਾ ਵੱਲ ਅਤੇ ਬਹੁਤ ਲੋਕ ਸ਼ਹਿਰ ਅੰਦਰ ਮਰ ਜਾਣਗੇ। ਤਲਵਾਰ (ਦੁਸ਼ਮਣ ਸਿਪਾਹੀ) ਸ਼ਹਿਰੋ ਅੰਦਰ ਮਾਰ ਦੇਵੇਗੀ ਬਹੁਤ ਲੋਕਾਂ ਨੂੰ। ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਹਾਂ ਯਹੋਵਾਹ।’”
For I will send into her pestilence, and blood into her streets; and the wounded shall be judged in the midst of her by the sword upon her on every side; and they shall know that I am the Lord.

24 ਕੌਮਾਂ ਇਸਰਾਏਲ ਉੱਤੇ ਹੱਸਣੋ ਹਟ ਜਾਣਗੀਆਂ “‘ਇਸਰਾਏਲ ਦੇ ਆਲੇ-ਦੁਆਲੇ ਦੇ ਦੇਸ ਉਸ ਨੂੰ ਨਫ਼ਰਤ ਕਰਦੇ ਸਨ। ਪਰ ਉਨ੍ਹਾਂ ਦੇਸਾਂ ਨਾਲ ਮਾੜੀਆਂ ਘਟਨਾਵਾਂ ਵਾਪਰਨਗੀਆਂ। ਫ਼ੇਰ ਓੱਥੇ ਇਸਰਾਏਲ ਦੇ ਪਰਿਵਾਰ ਨੂੰ ਦੁੱਖ ਦੇਣ ਵਾਲੇ ਨਸ਼ਤਰ ਜਾਂ ਕੰਡਿਆਲੀਆਂ ਝਾੜੀਆਂ ਨਹੀਂ ਹੋਣਗੀਆਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪ੍ਰਭੂ ਯਹੋਵਾਹ ਹਾਂ।’”
And there shall be no more a pricking brier unto the house of Israel, nor any grieving thorn of all that are round about them, that despised them; and they shall know that I am the Lord God.

25 ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, “ਮੈਂ ਇਸਰਾਏਲ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਦਰਮਿਆਨ ਖਿੰਡਾ ਦਿੱਤਾ ਸੀ। ਪਰ ਮੈਂ ਇਸਰਾਏਲ ਦੇ ਪਰਿਵਾਰ ਨੂੰ ਇੱਕ ਵਾਰੀ ਫ਼ੇਰ ਇਕੱਠਿਆਂ ਕਰਾਂਗਾ। ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗੇਗਾ ਕਿ ਮੈਂ ਪਵਿੱਤਰ ਹਾਂ ਅਤੇ ਉਹ ਮੇਰੇ ਨਾਲ ਓਸੇ ਤਰ੍ਹਾਂ ਦਾ ਵਿਹਾਰ ਕਰਨਗੀਆਂ। ਓਸ ਸਮੇਂ, ਇਸਰਾਏਲ ਦੇ ਲੋਕ ਆਪਣੀ ਧਰਤੀ ਉੱਤੇ ਰਹਿਣਗੇ ਮੈਂ ਉਹ ਧਰਤੀ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ।
Thus saith the Lord God; When I shall have gathered the house of Israel from the people among whom they are scattered, and shall be sanctified in them in the sight of the heathen, then shall they dwell in their land that I have given to my servant Jacob.

26 ਉਹ ਉਸ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਉਹ ਮਕਾਨ ਉਸਾਰਨਗੇ ਅਤੇ ਅੰਗੂਰਾਂ ਦੇ ਬਗੀਚੇ ਲਾਉਣਗੇ। ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਸੀ। ਫ਼ੇਰ ਇਸਰਾਏਲ ਦੇ ਲੋਕ ਸੁਰੱਖਿਅਤ ਰਹਿਣਗੇ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ, ਹਾਂ।”
And they shall dwell safely therein, and shall build houses, and plant vineyards; yea, they shall dwell with confidence, when I have executed judgments upon all those that despise them round about them; and they shall know that I am the Lord their God.