Hosea 2:10
ਹੁਣ ਮੈਂ ਉਸ ਦੇ ਕੱਪੜੇ ਲਾਹ ਕੇ ਉਸ ਨੂੰ ਨੰਗੀ ਕਰ ਸੁੱਟਾਂਗਾ ਤਾਂ ਜੋ ਉਸ ਦੇ ਸਾਰੇ ਪ੍ਰੇਮੀ ਉਸ ਦੀ ਹਾਲਤ ਵੇਖ ਲੈਣ, ਪਰ ਕੋਈ ਵੀ ਉਸ ਨੂੰ ਮੇਰੀ ਸ਼ਕਤੀ ਤੋਂ ਬਚਾਉਣ ਦੇ ਸਮਰੱਥ ਨਹੀਂ ਹੋਵੇਗਾ।
Hosea 2:10 in Other Translations
King James Version (KJV)
And now will I discover her lewdness in the sight of her lovers, and none shall deliver her out of mine hand.
American Standard Version (ASV)
And now will I uncover her lewdness in the sight of her lovers, and none shall deliver her out of my hand.
Bible in Basic English (BBE)
And now I will make her shame clear before the eyes of her lovers, and no one will take her out of my hand.
Darby English Bible (DBY)
And now will I discover her impiety in the sight of her lovers, and none shall deliver her out of my hand.
World English Bible (WEB)
Now I will uncover her lewdness in the sight of her lovers, And no one will deliver her out of my hand.
Young's Literal Translation (YLT)
And now do I reveal her dishonour before the eyes of her lovers, And none doth deliver her out of My hand.
| And now | וְעַתָּ֛ה | wĕʿattâ | veh-ah-TA |
| will I discover | אֲגַלֶּ֥ה | ʾăgalle | uh-ɡa-LEH |
| אֶת | ʾet | et | |
| lewdness her | נַבְלֻתָ֖הּ | nablutāh | nahv-loo-TA |
| in the sight | לְעֵינֵ֣י | lĕʿênê | leh-ay-NAY |
| lovers, her of | מְאַהֲבֶ֑יהָ | mĕʾahăbêhā | meh-ah-huh-VAY-ha |
| and none | וְאִ֖ישׁ | wĕʾîš | veh-EESH |
| לֹֽא | lōʾ | loh | |
| deliver shall | יַצִּילֶ֥נָּה | yaṣṣîlennâ | ya-tsee-LEH-na |
| her out of mine hand. | מִיָּדִֽי׃ | miyyādî | mee-ya-DEE |
Cross Reference
Ezekiel 23:29
ਉਹ ਤੈਨੂੰ ਦਿਖਾ ਦੇਣਗੇ ਕਿ ਉਹ ਤੈਨੂੰ ਕਿੰਨੀ ਨਫ਼ਰਤ ਕਰਦੇ ਹਨ! ਉਹ ਤੇਰੇ ਪਾਸੋਂ ਹਰ ਉਹ ਚੀਜ਼ ਖੋਹ ਲੈਣਗੇ ਜਿਸ ਲਈ ਤੂੰ ਕੰਮ ਕੀਤਾ ਸੀ। ਅਤੇ ਉਹ ਤੈਨੂੰ ਨਿਰਬਸਤਰ ਅਤੇ ਨਂਗਿਆਂ ਕਰ ਛੱਡਣਗੇ! ਲੋਕੀ ਤੇਰੇ ਪਾਪਾਂ ਨੂੰ ਚੰਗੀ ਤਰ੍ਹਾਂ ਦੇਖ ਲੈਣਗੇ। ਉਹ ਦੇਖ ਲੈਣਗੇ ਕਿ ਤੂੰ ਇੱਕ ਵੇਸਵਾ ਦੀ ਤਰ੍ਹਾਂ ਵਿਹਾਰ ਕੀਤਾ ਸੀ ਅਤੇ ਬਦ ਸੁਪਨੇ ਲੇ ਸਨ।
1 Corinthians 4:5
ਇਸੇ ਲਈ ਸਹੀ ਵਕਤ ਤੋਂ ਪਹਿਲਾਂ ਕਿਸੇ ਦੀ ਵੀ ਪਰੱਖ ਨਾ ਕਰੋ। ਪ੍ਰਭੂ ਦੀ ਆਮਦ ਦਾ ਇੰਤਜ਼ਾਰ ਕਰੋ। ਉਹ ਉਨ੍ਹਾਂ ਚੀਜ਼ਾਂ ਨੂੰ ਪ੍ਰਕਾਸ਼ਮਾਨ ਕਰ ਦੇਵੇਗਾ ਜਿਹੜੀਆਂ ਅੰਧਕਾਰ ਵਿੱਚ ਲੁਕੀਆਂ ਹੋਈਆਂ ਹਨ। ਉਹ ਲੋਕਾਂ ਦੇ ਦਿਲਾਂ ਵਿੱਚ ਲੁਕੇ ਹੋਏ ਮਨੋਰੱਥਾਂ ਨੂੰ ਪ੍ਰਗਟ ਕਰ ਦੇਵੇਗਾ। ਫ਼ੇਰ ਪਰਮੇਸ਼ੁਰ ਹਰ ਵਿਅਕਤੀ ਨੂੰ ਉਸ ਦੇ ਯੋਗ ਉਸਤਤਿ ਦੇਵੇਗਾ।
Luke 12:2
ਅਜਿਹੀ ਕੋਈ ਚੀਜ਼ ਛੁਪੀ ਹੋਈ ਨਹੀਂ ਹੈ ਜੋ ਜਾਹਿਰ ਨਹੀਂ ਕੀਤੀ ਜਾਵੇਗੀ। ਅਜਿਹਾ ਕੁਝ ਵੀ ਗੁਪਤ ਨਹੀਂ ਹੈ ਜੋ ਦੱਸਿਆ ਨਹੀਂ ਜਾਵੇਗਾ।
Micah 5:8
ਯਾਕੂਬ ਦੇ ਬਚੇ ਮਨੁੱਖ ਕੌਮਾਂ ਵਿੱਚਕਾਰ ਬਹੁਤੇ ਰਾਜਾਂ ਵਿੱਚ, ਜੰਗਲੀ ਜਾਨਵਰਾਂ ਵਿੱਚਕਾਰ ਬੱਬਰ-ਸ਼ੇਰ ਵਰਗੇ ਹੋਣਗੇ ਉਹ ਭੇਡਾਂ ਦੇ ਇੱਜੜਾਂ ਵਿੱਚ ਜੁਆਨ ਸ਼ੇਰ ਵਰਗੇ ਹੋਣਗੇ ਜਿਵੇਂ ਜੰਗਲ ’ਚ ਸ਼ੇਰ ਜਿੱਥੇ ਜਾਣਾ ਚਾਹੇ ਨਿਡਰ ਜਾਂਦਾ ਹੈ ਤੇ ਜੇਕਰ ਉਹ ਕਿਸੇ ਜਾਨਵਰ ਤੇ ਹਮਲਾ ਕਰੇ ਉਸਦਾ ਬਚਣਾ ਨਾਮੁਮਕਿਨ ਹੁੰਦਾ ਹੈ ਉਹ ਬਚੇ ਹੋਏ ਵੀ ਉਸ ਸ਼ੇਰ ਵਰਗੇ ਹੀ ਹੋਣਗੇ।
Hosea 13:7
“ਇਸੇ ਕਾਰਣ, ਮੈਂ ਉਨ੍ਹਾਂ ਲਈ ਇੱਕ ਸ਼ੇਰ ਵਾਂਗ ਹੋਵਾਂਗਾ। ਮੈਂ ਰਸਤੇ ਦੇ ਪਾਸੇ ਤੇ ਬੈਠ ਕੇ ਚੀਤੇ ਵਾਂਗ ਵੇਖਾਂਗਾ।
Hosea 5:13
ਜਦ ਅਫ਼ਰਾਈਮ ਨੇ ਆਪਣਾ ਰੋਗ ਵੇਖਿਆ ਅਤੇ ਯਹੂਦਾਹ ਨੇ, ਆਪਣਾ ਜ਼ਖਮ, ਉਹ ਮਦਦ ਲਈ ਅੱਸ਼ੂਰ ਨੂੰ ਭੱਜੇ। ਉਨ੍ਹਾਂ ਨੇ ਆਪਣੀਆਂ ਮੁਸੀਬਤਾਂ ਮਹਾਨ ਪਾਤਸ਼ਾਹ ਨੂੰ ਦੱਸੀਆਂ ਪਰ ਉਹ ਰਾਜਾ ਤੁਹਾਨੂੰ ਰਾਜੀ ਨਹੀਂ ਕਰ ਸੱਕਦਾ, ਉਹ ਤੁਹਾਡੇ ਜ਼ਖਮਾਂ ਨੂੰ ਨਹੀਂ ਭਰ ਸੱਕੇਗਾ।
Hosea 2:3
ਜੇਕਰ ਉਹ ਆਪਣਾ ਵਿਭਚਾਰ ਨਹੀਂ ਰੋਕੇਗੀ, ਮੈਂ ਉਸ ਨੂੰ ਉਸ ਦਿਨ ਵਾਂਗ ਨੰਗੀ ਕਰ ਸੁੱਟਾਂਗਾ ਜਦੋਂ ਉਹ ਜਨਮੀ ਸੀ। ਮੈਂ ਉਸ ਨੂੰ ਮਾਰੂਬਲ ਵਾਂਗ, ਸੁੱਕੀ ਬੰਜਰ ਜ਼ਮੀਨ ਵਾਂਗ ਬਣਾ ਦਿਆਂਗਾ, ਅਤੇ ਉਸ ਨੂੰ ਪਿਆਸ ਨਾਲ ਮਾਰ ਸੁੱਟਾਂਗਾ।
Ezekiel 16:36
ਯਹੋਵਾਹ ਮੇਰੇ ਪ੍ਰਭੂ ਇਹ ਗੱਲਾਂ ਆਖਦਾ ਹੈ: “ਤੂੰ ਆਪਣੇ ਪੈਸੇ ਖਰਚੇ ਹਨ ਅਤੇ ਆਪਣੇ ਪ੍ਰੇਮੀਆਂ ਅਤੇ ਆਪਣੇ ਨਾਪਾਕ ਦੇਵਤਿਆਂ ਨੂੰ ਆਪਣਾ ਨੰਗੇਜ਼ ਦਿਖਾਇਆ ਹੈ ਅਤੇ ਆਪਣੇ ਨਾਲ ਭੋਗ ਕਰਨ ਦਿੱਤਾ ਹੈ। ਤੂੰ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਹੈ। ਅਤੇ ਉਨ੍ਹਾਂ ਦਾ ਖੂਨ ਡੋਲ੍ਹਿਆ ਹੈ। ਇਹ ਤੇਰੀ ਉਨ੍ਹਾਂ ਝੂਠੇ ਦੇਵਤਿਆਂ ਲਈ ਸੁਗਾਤ ਸੀ।
Jeremiah 13:26
ਯਰੂਸ਼ਲਮ, ਮੈਂ ਤੇਰੀ ਘੱਗਰੀ ਨੂੰ ਤੇਰੇ ਚਿਹਰੇ ਤੀਕ ਉੱਚੀ ਚੁੱਕ ਦਿਆਂਗਾ। ਹਰ ਕੋਈ ਤੈਨੂੰ ਦੇਖੇਗਾ ਅਤੇ ਤੂੰ ਸ਼ਰਮਸਾਰ ਹੋਵੇਂਗੀ।
Jeremiah 13:22
ਭਾਵੇਂ ਤੂੰ ਆਪਣੇ ਆਪ ਤੋਂ ਪੁੱਛੇਂ, “ਮੇਰੇ ਨਾਲ ਇਹ ਮੰਦੀ ਘਟਨਾ ਕਿਉਂ ਵਾਪਰੀ ਹੈ?” ਇਹ ਗੱਲਾਂ ਤੇਰੇ ਅਣਗਿਣਤ ਪਾਪਾਂ ਕਾਰਣ ਵਾਪਰੀਆਂ ਸਨ। ਤੇਰੇ ਪਾਪਾਂ ਕਾਰਣ ਹੀ ਤੇਰੀ ਘੱਗਰੀ ਪਾਟ ਗਈ ਸੀ ਅਤੇ ਤੇਰੀਆਂ ਜੁੱਤੀਆਂ ਖੋਹ ਲਈਆਂ ਗਈਆਂ ਸਨ। ਉਨ੍ਹਾਂ ਅਜਿਹਾ ਤੈਨੂੰ ਸ਼ਰਮਿੰਦਾ ਕਰਨ ਲਈ ਕੀਤਾ ਸੀ।
Isaiah 3:17
ਮੇਰਾ ਪ੍ਰਭੂ ਸੀਯੋਨ ਦੀਆਂ ਇਨ੍ਹਾਂ ਔਰਤਾਂ ਦੇ ਸਿਰਾਂ ਨੂੰ ਫ਼ੋੜਿਆਂ ਨਾਲ ਭਰ ਦੇਵੇਗਾ। ਯਹੋਵਾਹ ਉਨ੍ਹਾਂ ਦੇ ਸਿਰ ਦੇ ਸਾਰੇ ਵਾਲ ਝਾੜ ਦੇਵੇਗਾ।
Proverbs 11:21
ਇਹ ਠੀਕ ਹੈ ਕਿ ਇੱਕ ਦੁਸ਼ਟ ਆਦਮੀ ਨੂੰ ਅਵੱਸ਼ ਸਜ਼ਾ ਮਿਲੇਗੀ, ਪਰ ਧਰਮੀ ਲੋਕ ਅਤੇ ਉਨ੍ਹਾਂ ਦੇ ਬੱਚੇ ਆਜ਼ਾਦ ਹੋ ਜਾਣਗੇ।
Psalm 50:22
ਤੁਸੀਂ ਲੋਕ ਪਰਮੇਸ਼ੁਰ ਨੂੰ ਭੁੱਲ ਗਏ ਹੋ। ਇਸ ਲਈ ਇਹ ਚੰਗਾ ਹੈ ਜੇਕਰ ਤੁਸੀਂ ਇਹ ਸਮਝ ਲਵੋ, ਇਸਤੋਂ ਪਹਿਲਾਂ ਕਿ ਮੈਂ ਤੁਹਾਨੂੰ ਪਾੜ ਸੁੱਟਾਂ। ਜਦੋਂ ਇਹ ਹੋਵੇਗਾ, ਕੋਈ ਵੀ ਬੰਦਾ ਤੁਹਾਨੂੰ ਨਹੀਂ ਬਚਾ ਸੱਕੇਗਾ।