2 Chronicles 20:3 ਤਾਂ ਯਹੋਸ਼ਾਫ਼ਾਟ ਨੇ ਭੈਅ ਖਾ ਕੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਯਹੂਦਾਹ ਵਿੱਚ ਸਾਰਿਆਂ ਲਈ ਇਹ ਸਮਾਂ ਵਰਤ ਰੱਖਣ ਦੀ ਡੌਁਡੀ ਪਿਟਵਾਈ।
2 Chronicles 20:3 in Other Translations
King James Version (KJV) And Jehoshaphat feared, and set himself to seek the LORD, and proclaimed a fast throughout all Judah.
American Standard Version (ASV) And Jehoshaphat feared, and set himself to seek unto Jehovah; and he proclaimed a fast throughout all Judah.
Bible in Basic English (BBE) Then Jehoshaphat, in his fear, went to the Lord for directions, and gave orders all through Judah for the people to go without food.
Darby English Bible (DBY) And Jehoshaphat feared, and set himself to seek Jehovah, and proclaimed a fast throughout Judah.
Webster's Bible (WBT) And Jehoshaphat feared, and set himself to seek the LORD, and proclaimed a fast throughout all Judah.
World English Bible (WEB) Jehoshaphat feared, and set himself to seek to Yahweh; and he proclaimed a fast throughout all Judah.
Young's Literal Translation (YLT) And Jehoshaphat feareth, and setteth his face to seek to Jehovah, and proclaimeth a fast over all Judah;
Read Full Chapter :
2 Chronicles 20
Cross Reference
੨ ਤਵਾਰੀਖ਼ 19:3
ਪਰ ਤਦ ਵੀ, ਤੇਰੇ ਵਿੱਚ ਕੁਝ ਚੰਗੇ ਗੁਣ ਹਨ। ਤੂੰ ਦੇਸ ਵਿੱਚੋਂ ਅਸ਼ੇਰਾਹ ਥੰਮਾਂ ਨੂੰ ਹਟਾਇਆ ਅਤੇ ਤੂੰ ਆਪਣੇ ਦਿਲ ਵਿੱਚ ਪਰਮੇਸ਼ੁਰ ਦੇ ਰਾਹ ਤੇ ਚੱਲਣ ਦਾ ਨਿਰਣਾ ਕੀਤਾ।”
੧ ਸਮੋਈਲ 7:6
ਸਾਰੇ ਇਸਰਾਏਲੀ ਮਿਸਫ਼ਾਹ ਵਿੱਚ ਇੱਕਤਰ ਹੋਏ। ਉਨ੍ਹਾਂ ਨੇ ਪਾਣੀ ਭਰਕੇ ਯਹੋਵਾਹ ਦੇ ਅੱਗੇ ਰੋੜ੍ਹਿਆ ਅਤੇ ਉਸ ਦਿਨ ਵਰਤ ਰੱਖਿਆ ਉਸ ਦਿਨ ਉਨ੍ਹਾਂ ਨੇ ਕੁਝ ਵੀ ਨਾ ਖਾਧਾ, ਅਤੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਕਿਹਾ, “ਅਸੀਂ ਯਹੋਵਾਹ ਦੇ ਨਾਲ ਧ੍ਰੋਹ ਕੀਤਾ ਅਤੇ ਪਾਪ ਕੀਤਾ ਹੈ।” ਅਤੇ ਮਿਸਫ਼ਾਹ ਦੇ ਵਿੱਚ ਸਮੂਏਲ ਦੇ ਇਸਰਾਏਲੀਆਂ ਦਾ ਨਿਆਉਂ ਕੀਤਾ।
ਯਰਮਿਆਹ 36:9
ਯਹੋਯਾਕੀਮ ਦੇ ਰਾਜਕਾਲ ਦੇ ਪੰਦਰ੍ਹਵੇਂ ਵਰ੍ਹੇ ਦਾ ਨੌਵਾਂ ਮਹੀਨਾ ਸੀ ਜਦੋਂ ਇੱਕ ਰੋਜ਼ੇ ਦਾ ਐਲਾਨ ਹੋਇਆ। ਉਹ ਸਾਰੇ ਲੋਕ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ ਅਤੇ ਹਰ ਕੋਈ ਜਿਹੜਾ ਯਹੂਦਾਹ ਦੇ ਕਸਬਿਆਂ ਵਿੱਚੋਂ ਯਰੂਸ਼ਲਮ ਆਇਆ ਸੀ ਸਾਰਿਆਂ ਨੂੰ ਯਹੋਵਾਹ ਅੱਗੇ ਵਰਤ ਰੱਖਣਾ ਚਾਹੀਦਾ ਸੀ।
ਯਵਾਐਲ 1:14
ਟਿੱਡੀਦਲ ਦਾ ਭਿਆਨਕ ਨਾਸ ਲੋਕਾਂ ਨੂੰ ਜਾਕੇ ਦੱਸੋ ਕਿ ਅੰਨ ਨਾ ਖਾਣ ਦਾ ਖਾਸ ਸਮਾਂ ਆਵੇਗਾ। ਲੋਕਾਂ ਨੂੰ ਵਿਸ਼ੇਸ਼ ਸਭਾ ਲਈ ਇੱਕਤਰ ਕਰੋ। ਜਿਹੜੇ ਵੀ ਆਗੂ ਅਤੇ ਮਨੁੱਖ ਇਸ ਧਰਤੀ ਤੇ ਰਹਿੰਦੇ ਹਨ, ਉਨ੍ਹਾਂ ਨੂੰ ਇਕੱਠਿਆਂ ਕਰੋ। ਉਨ੍ਹਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਇਕੱਠਾ ਕਰੋ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰੋ।
ਅਜ਼ਰਾ 8:21
ਉੱਥੇ ਅਹਵਾ ਨਦੀ ਦੇ ਨੇੜੇ, ਮੈਂ (ਅਜ਼ਰਾ) ਨੇ ਐਲਾਨ ਕਰਵਾਇਆ ਕਿ ਸਾਨੂੰ ਸਭਨਾ ਨੂੰ ਵਰਤ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਪਰਮੇਸ਼ੁਰ ਦੇ ਸਾਹਮਣੇ ਆਪਣੇ-ਆਪ ਨੂੰ ਨਿਮਾਣਾ ਬਣਾਕੇ ਪੇਸ਼ ਹੋ ਸੱਕੀਏ, ਅਸੀਂ ਪਰਮੇਸ਼ੁਰ ਨੂੰ ਆਪਣੇ ਲਈ, ਆਪਣੇ ਬੱਚਿਆਂ ਅਤੇ ਮਾਲ ਅਸਬਾਬ ਨਾਲ ਸੁਰੱਖਿਅਤ ਸਫ਼ਰ ਲਈ ਪ੍ਰਾਰਥਨਾ ਕਰੀਏ।
ਜ਼ਬੂਰ 56:3
ਜਦੋਂ ਮੈਂ ਭੈਭੀਤ ਹੁੰਦਾ ਹਾਂ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।
ਯਸਈਆਹ 37:3
ਇਨ੍ਹਾਂ ਬੰਦਿਆਂ ਨੇ ਯਸਾਯਾਹ ਨੂੰ ਆਖਿਆ, “ਰਾਜੇ ਹਿਜ਼ਕੀਯਾਹ ਨੇ ਆਦੇਸ਼ ਦਿੱਤਾ ਹੈ ਕਿ ਅੱਜ ਦਾ ਦਿਨ ਗ਼ਮ ਅਤੇ ਉਦਾਸੀ ਦਾ ਖਾਸ ਦਿਨ ਹੋਵੇਗਾ। ਇਹ ਬਹੁਤ ਉਦਾਸ ਦਿਨ ਹੋਵੇਗਾ। ਇਹ ਉਸ ਦਿਨ ਵਰਗਾ ਹੋਵੇਗਾ ਜਦੋਂ ਬੱਚੇ ਦਾ ਜਨਮ ਤਾਂ ਹੋਣਾ ਹੁੰਦਾ ਹੈ ਪਰ ਉਹ ਬੱਚਾ ਮਾਤਾ ਦੇ ਗਰਭ ਵਿੱਚ ਬਾਹਰ ਆ ਸੱਕਣ ਦੀ ਸ਼ਕਤੀ ਨਹੀਂ ਰੱਖਦਾ।
ਦਾਨੀ ਐਲ 9:3
ਫ਼ੇਰ ਮੈਂ ਪਰਮੇਸ਼ੁਰ, ਆਪਣੇ ਪ੍ਰਭੂ ਵੱਲ ਪਰਤਿਆ। ਮੈਂ ਉਸ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਪਾਸੋਂ ਸਹਾਇਤਾ ਮੰਗੀ। ਮੈਂ ਕੋਈ ਭੋਜਨ ਨਹੀਂ ਕੀਤਾ, ਅਤੇ ਮੈਂ ਸੋਗ ਦੇ ਵਸਤਰ ਪਹਿਨ ਲੇ। ਅਤੇ ਮੈਂ ਆਪਣੇ ਸਿਰ ਵਿੱਚ ਘਟ੍ਟਾ ਪਾ ਲਿਆ।
ਪੈਦਾਇਸ਼ 32:7
ਇਸ ਸੰਦੇਸ਼ ਨੇ ਯਾਕੂਬ ਨੂੰ ਭੈਭੀਤ ਕਰ ਦਿੱਤਾ। ਉਸ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਦੋ ਹਿਸਿਆਂ ਵਿੱਚ ਵੰਡ ਦਿੱਤਾ ਉਸ ਨੇ ਸਾਰੇ ਇੱਜੜਾਂ ਅਤੇ ਵੱਗਾਂ ਅਤੇ ਊਠਾਂ ਨੂੰ ਦੋ ਹਿਸਿਆਂ ਵਿੱਚ ਵੰਡ ਦਿੱਤਾ।
ਯਵਨਾਹ 1:16
ਜਦੋਂ ਆਦਮੀਆਂ ਨੇ ਇਹ ਵੇਖਿਆ, ਉਨ੍ਹਾਂ ਨੇ ਡਰਕੇ ਯਹੋਵਾਹ ਵਿੱਚ ਵਿਸਵਾਸ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਬਲੀਆਂ ਚੜ੍ਹਾਈਆਂ ਅਤੇ ਯਹੋਵਾਹ ਨਾਲ ਖਾਸ ਕਸਮਾਂ ਕੀਤੀਆਂ।
ਯਵਨਾਹ 3:5
ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਦੇ ਸੰਦੇਸ਼ ਤੇ ਵਿਸ਼ਵਾਸ ਕੀਤਾ ਅਤੇ ਆਪਣੇ ਪਾਪਾਂ ਲਈ ਅਫ਼ਸੋਸ ਦਰਸਾਉਣ ਲਈ ਵਰਤ ਰੱਖਣ ਦਾ ਨਿਆਂ ਕੀਤਾ। ਉਨ੍ਹਾਂ ਨੇ ਪਸ਼ਚਾਤਾਪ ਦਰਸਾਉਣ ਲਈ ਸੋਗ ਦੇ ਬਸਤਰ ਪਹਿਨ ਲੇ। ਸ਼ਹਿਰ ਦੇ ਸਾਰੇ ਲੋਕਾਂ ਦਰਮਿਆਨ ਅੱਤ ਮਹੱਤਵਪੂਰਣ ਤੋਂ ਲੈਕੇ ਘੱਟ ਤੋਂ ਘੱਟ ਮਹੱਤਵਪੂਰਣ ਤਾਈਂ ਅਜਿਹਾ ਕੀਤਾ।
ਮੱਤੀ 10:28
“ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸੱਕਦਾ ਹੈ।
ਯਵਾਐਲ 2:12
ਯਹੋਵਾਹ ਦਾ ਲੋਕਾਂ ਨੂੰ ਬਦਲਣ ਲਈ ਸਮਝਾਉਣਾ ਯਹੋਵਾਹ ਦਾ ਇਹ ਸੰਦੇਸ਼ ਹੈ: “ਹੁਣ ਪੂਰੇ ਦਿਲ ਨਾਲ ਤੁਸੀਂ ਮੇਰੇ ਵੱਲ ਪਰਤੋਂ। ਤੁਸੀਂ ਪਾਪ ਕੀਤੇ ਇਸ ਲਈ ਰੋਵੋ, ਖੂਬ ਰੋਵੋ ਅਤੇ ਅੰਨ ਵੀ ਨਾ ਛਕੋ!
ਪੈਦਾਇਸ਼ 32:24
ਪਰਮੇਸ਼ੁਰ ਨਾਲ ਯੁੱਧ ਯਾਕੂਬ ਉਹ ਆਦਮੀ ਸੀ ਜਿਸਨੇ ਅਖੀਰ ਵਿੱਚ ਨਦੀ ਪਾਰ ਕੀਤੀ। ਪਰ ਇਸਤੋਂ ਪਹਿਲਾਂ ਕਿ ਉਹ ਨਦੀ ਪਾਰ ਕਰ ਸੱਕੇ, ਜਦੋਂ ਉਹ ਹਾਲੇ ਇੱਕਲਾ ਹੀ ਸੀ, ਤਾਂ ਇੱਕ ਆਦਮੀ ਉਸ ਨਾਲ ਘੁਲਣ ਲੱਗਾ। ਉਹ ਆਦਮੀ ਸੂਰਜ ਨਿਕਲਣ ਤੱਕ ਉਸ ਨਾਲ ਲੜਦਾ ਰਿਹਾ।
ਕਜ਼ਾૃ 20:26
ਫ਼ੇਰ ਇਸਰਾਏਲ ਦੇ ਸਾਰੇ ਲੋਕ ਬੈਤੇਲ ਸ਼ਹਿਰ ਗਏ। ਉਸ ਸਥਾਨ ਉੱਤੇ ਉਹ ਬੈਠ ਗਏ ਅਤੇ ਯਹੋਵਾਹ ਦੇ ਸਾਹਮਣੇ ਰੋਏ। ਉਨ੍ਹਾਂ ਨੇ ਸ਼ਾਮ ਤੱਕ ਕੁਝ ਨਹੀਂ ਖਾਧਾ। ਉਨ੍ਹਾਂ ਨੇ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।
੨ ਤਵਾਰੀਖ਼ 11:16
ਜਦੋਂ ਲੇਵੀਆਂ ਨੇ ਇਸਰਾਏਲ ਨੂੰ ਛੱਡਿਆ, ਉੱਨ੍ਹਾਂ ਦੇ ਪਿੱਛੇ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਅਜਿਹੇ ਲੋਕੀ ਜਿਨ੍ਹਾਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਜੀਅ-ਜਾਨ ਲਗਾਇਆ ਸੀ, ਯਰੂਸ਼ਲਮ ਵਿੱਚ ਆਏ ਤਾਂ ਜੋ ਉਹ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਅੱਗੇ ਭੇਟ ਚੜ੍ਹਾਉਣ।