Psalm 104:21
ਸ਼ੇਰ ਹਮਲਾ ਕਰਨ ਵੇਲੇ ਦਹਾੜਦੇ ਹਨ ਜਿਵੇਂ ਉਹ ਪਰਮੇਸ਼ੁਰ ਕੋਲੋਂ ਭੋਜਨ ਮੰਗ ਰਹੇ ਹੋਣ ਜਿਹੜਾ ਉਹ ਉਨ੍ਹਾਂ ਨੂੰ ਦਿੰਦਾ ਹੈ।
Psalm 104:21 in Other Translations
King James Version (KJV)
The young lions roar after their prey, and seek their meat from God.
American Standard Version (ASV)
The young lions roar after their prey, And seek their food from God.
Bible in Basic English (BBE)
The young lions go thundering after their food; searching for their meat from God.
Darby English Bible (DBY)
The young lions roar after the prey, and to seek their food from ùGod.
World English Bible (WEB)
The young lions roar after their prey, And seek their food from God.
Young's Literal Translation (YLT)
The young lions are roaring for prey, And to seek from God their food.
| The young lions | הַ֭כְּפִירִים | hakkĕpîrîm | HA-keh-fee-reem |
| roar | שֹׁאֲגִ֣ים | šōʾăgîm | shoh-uh-ɡEEM |
| prey, their after | לַטָּ֑רֶף | laṭṭārep | la-TA-ref |
| and seek | וּלְבַקֵּ֖שׁ | ûlĕbaqqēš | oo-leh-va-KAYSH |
| their meat | מֵאֵ֣ל | mēʾēl | may-ALE |
| from God. | אָכְלָֽם׃ | ʾoklām | oke-LAHM |
Cross Reference
ਅੱਯੂਬ 38:39
“ਅੱਯੂਬ, ਕੀ ਸ਼ੇਰਾਂ ਲਈ ਭੋਜਨ ਤੂੰ ਲੱਭਦਾ ਹੈਂ? ਕੀ ਉਨ੍ਹਾਂ ਦੇ ਭੁੱਖਿਆਂ ਬੱਚਿਆਂ ਨੂੰ ਤੂੰ ਭੋਜਨ ਖੁਵਾਉਂਦਾ ਹੈਂ?
ਯਵਾਐਲ 1:20
ਜੰਗਲੀ ਜਨੌਰ ਵੀ ਤੇਰੇ ਅੱਗੇ ਸਹਾਇਤਾ ਲਈ ਪੁਕਾਰ ਕਰਦੇ ਹਨ। ਨਦੀਆਂ ਸੁੱਕ ਗਈਆਂ ਹਨ-ਕਿਤੇ ਪਾਣੀ ਦਾ ਨਾਂ ਨਿਸ਼ਾਨ ਨਹੀਂ। ਅੱਗ ਨੇ ਸਾਡੇ ਹਰੇ-ਭਰੇ ਖੇਤਾਂ ਨੂੰ ਉਜਾੜ ਬਣਾ ਦਿੱਤਾ ਹੈ।
ਆਮੋਸ 3:4
ਜੰਗਲ ਵਿੱਚ ਸ਼ੇਰ ਸ਼ਿਕਾਰ ਲੱਭਣ ਉਪਰੰਤ ਹੀ ਗੱਜੇਗਾ। ਜੇਕਰ ਕੋਈ ਬੱਬਰ-ਸ਼ੇਰ ਆਪਣੀ ਖੁੰਦਰ ਵਿੱਚੋਂ ਗੱਜੇਗਾ ਤਾਂ ਇਸਦਾ ਮਤਲਬ ਉਸ ਦੇ ਹੱਥ ਕੋਈ ਸ਼ਿਕਾਰ ਲੱਗਾ ਹੈ।
ਯਵਾਐਲ 2:22
ਹੇ ਖੇਤਾਂ ਦੇ ਜਾਨਵਰੋ, ਡਰੋ ਨਾ। ਉਜਾੜ ਦੀਆਂ ਚਰਾਂਦਾਂ ਹਰੀਆਂ ਹੋ ਜਾਣਗੀਆਂ, ਜੰਗਲੀ ਦ੍ਰੱਖਤਾਂ ਤੇ ਫ਼ਲ ਉੱਗਣਗੇ ਅੰਜੀਰ ਅਤੇ ਅੰਗੂਰ ਦੇ ਰੁੱਖ ਵੇਲਾਂ ਢੇਰ ਫ਼ਲ ਦੇਣਗੇ।
ਯਵਾਐਲ 1:18
ਪਸ਼ੂ ਭੁੱਖੇ ਅੜਾਉਂਦੇ ਪਏ ਹਨ। ਪਸ਼ੂਆਂ ਦੇ ਵਗ੍ਗ ਬਿਹਬਲ ਇੱਧਰ ਉੱਧਰ ਘੁੰਮ ਰਹੇ ਹਨ, ਉਨ੍ਹਾਂ ਦੇ ਖਾਣ ਨੂੰ ਕਿਤੇ ਘਾਹ ਨਹੀਂ। ਭੇਡਾਂ ਮਰ ਗਈਆਂ ਹਨ।
ਹਿਜ਼ ਕੀ ਐਲ 19:2
“‘ਤੁਹਾਡੀ ਮਾਂ ਉਸ ਸ਼ੇਰਨੀ ਵਰਗੀ ਹੈ ਜਿਹੜੀ ਸ਼ੇਰਾਂ ਨਾਲ ਲੇਟੀ ਹੋਈ ਹੈ। ਉਹ ਉੱਥੇ ਜਵਾਨ ਸ਼ੇਰਾਂ ਨਾਲ ਲੇਟਣ ਲਈ ਗਈ ਸੀ ਅਤੇ ਉਸ ਨੇ ਅਨੇਕਾਂ ਬੱਚੇ ਪੈਦਾ ਕੀਤੇ।
ਯਸਈਆਹ 31:4
ਯਹੋਵਾਹ ਨੇ ਮੈਨੂੰ ਦੱਸਿਆ, “ਜਦੋਂ ਕੋਈ ਸ਼ੇਰ ਜਾਂ ਸ਼ੇਰ ਦਾ ਬੱਚਾ ਕਿਸੇ ਜਾਨਵਰ ਨੂੰ ਖਾਣ ਲਈ ਫੜਦਾ ਹੈ ਤਾਂ ਸ਼ੇਰ ਮਰੇ ਹੋਏ ਜਾਨਵਰ ਉੱਤੇ ਖੜ੍ਹਾ ਹੋ ਜਾਂਦਾ ਹੈ ਅਤੇ ਗਰਜਦਾ ਹੈ। ਉਸ ਸਮੇਂ ਕੋਈ ਵੀ ਚੀਜ਼ ਉਸ ਮਹਾਨ ਸ਼ੇਰ ਨੂੰ ਭੈਭੀਤ ਨਹੀਂ ਕਰ ਸੱਕਦੀ। ਜੇ ਬੰਦੇ ਆ ਕੇ ਸ਼ੇਰ ਉੱਤੇ ਚੀਖਦੇ ਹਨ ਤਾਂ ਵੀ ਸ਼ੇਰ ਨਹੀਂ ਡਰਦਾ। ਲੋਕ ਭਾਵੇਂ ਬਹੁਤ ਵੱਡਾ ਸ਼ੋਰ ਮਚਾਉਣ ਪਰ ਸ਼ੇਰ ਨਹੀਂ ਭੱਜੇਗਾ।” ਓਸ ਤਰ੍ਹਾਂ, ਸਰਬ ਸ਼ਕਤੀਮਾਨ ਯਹੋਵਾਹ ਸੀਯੋਨ ਪਰਬਤ ਉੱਤੇ ਉਤਰੇਗਾ। ਯਹੋਵਾਹ ਉਸ ਪਹਾੜੀ ਉੱਤੇ ਲੜੇਗਾ।
ਜ਼ਬੂਰ 147:9
ਯਹੋਵਾਹ ਜਾਨਵਰਾ ਨੂੰ ਭੋਜਨ ਦਿੰਦਾ ਹੈ, ਯਹੋਵਾਹ ਪੰਛੀਆ ਦੇ ਬੱਚਿਆਂ ਨੂੰ ਭੋਜਨ ਦਿੰਦਾ ਹੈ।
ਜ਼ਬੂਰ 145:15
ਯਹੋਵਾਹ, ਸਾਰੇ ਜਿਉਂਦੇ ਪ੍ਰਾਣੀ ਤੁਹਾਡੇ ਵੱਲ ਆਪਣੇ ਭੋਜਨ ਲਈ ਤੱਕਦੇ ਹਨ। ਅਤੇ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
ਜ਼ਬੂਰ 34:10
ਕਮਜ਼ੋਰ ਅਤੇ ਭੁੱਖੇ ਲੋਕ ਤਕੜੇ ਹੋ ਜਾਣਗੇ। ਪਰ ਉਹ ਲੋਕ ਜਿਹੜੇ ਮਦਦ ਲਈ ਪਰਮੇਸ਼ੁਰ ਵੱਲ ਜਾਂਦੇ ਹਨ ਹਰ ਚੰਗੀ ਵਸਤੂ ਹਾਸਲ ਕਰਨਗੇ।
ਅੱਯੂਬ 38:41
ਕੌਣ ਪਹਾੜੀ ਕਾਵਾਂ ਨੂੰ ਚੋਗਾ ਦਿੰਦਾ ਹੈ, ਜਦੋਂ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਅੱਗੇ ਪੁਕਾਰ ਕਰਦੇ ਨੇ ਤੇ ਭੋਜਨ ਤੋਂ ਬਿਨਾ ਇੱਧਰ-ਓਧਰ ਭਟਕਦੇ ਨੇ?