Proverbs 12:28
ਜ਼ਿਦਗੀ ਨੇਕੀ ਦੇ ਰਾਹ ਤੇ ਹੈ ਪਰ ਇੱਕ ਅਜਿਹਾ ਰਸਤਾ ਵੀ ਹੈ ਜੋ ਮੌਤ ਵੱਲ ਅਗਵਾਈ ਕਰਦਾ ਹੈ।
Proverbs 12:28 in Other Translations
King James Version (KJV)
In the way of righteousness is life: and in the pathway thereof there is no death.
American Standard Version (ASV)
In the way of righteousness is life; And in the pathway thereof there is no death.
Bible in Basic English (BBE)
In the road of righteousness is life, but the way of the evil-doer goes to death.
Darby English Bible (DBY)
In the path of righteousness is life, and in the pathway thereof there is no death.
World English Bible (WEB)
In the way of righteousness is life; In its path there is no death.
Young's Literal Translation (YLT)
In the path of righteousness `is' life, And in the way of `that' path `is' no death!
| In the way | בְּאֹֽרַח | bĕʾōraḥ | beh-OH-rahk |
| of righteousness | צְדָקָ֥ה | ṣĕdāqâ | tseh-da-KA |
| is life; | חַיִּ֑ים | ḥayyîm | ha-YEEM |
| pathway the in and | וְדֶ֖רֶךְ | wĕderek | veh-DEH-rek |
| נְתִיבָ֣ה | nĕtîbâ | neh-tee-VA | |
| thereof there is no | אַל | ʾal | al |
| death. | מָֽוֶת׃ | māwet | MA-vet |
Cross Reference
੩ ਯੂਹੰਨਾ 1:11
ਮੇਰੇ ਪਿਆਰੇ ਮਿੱਤਰ, ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਨਾ ਕਰ ਜਿਹੜੇ ਬਦੀ ਕਰਦੇ ਹਨ, ਸਗੋਂ ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਕਰ ਜਿਹੜੇ ਨੇਕੀ ਕਰਦੇ ਹਨ। ਜਿਹੜਾ ਵਿਅਕਤੀ ਚੰਗੀਆਂ ਗੱਲਾਂ ਕਰਦਾ ਹੈ ਪਰਮੇਸ਼ੁਰ ਨਾਲ ਸੰਬੰਧਿਤ ਹੈ। ਪਰ ਉਹ ਵਿਅਕਤੀ ਜਿਹੜਾ ਬਦੀ ਕਰਦਾ ਹੈ ਉਸ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਿਆ।
੧ ਯੂਹੰਨਾ 3:7
ਪਿਆਰੇ ਬੱਚਿਓ, ਕਿਸੇ ਵੀ ਵਿਅਕਤੀ ਨੂੰ ਇਹ ਮੌਕਾ ਨਾ ਦਿਓ ਕਿ ਉਹ ਤੁਹਾਨੂੰ ਗਲਤ ਪਾਸੇ ਪਾ ਸੱਕੇ। ਮਸੀਹ ਸੱਚਾ ਹੈ। ਉਸ ਵਾਂਗ ਸੱਚਾ ਹੋਣ ਲਈ ਵਿਅਕਤੀ ਨੂੰ ਉਹੀ ਕੁਝ ਕਰਨਾ ਪਵੇਗਾ ਜਿਹੜਾ ਸਹੀ ਹੈ।
੧ ਯੂਹੰਨਾ 2:29
ਤੁਸੀਂ ਜਾਣਦੇ ਹੋ ਕਿ ਮਸੀਹ ਹਮੇਸ਼ਾ ਉਹੀ ਕਰਦਾ ਹੈ ਜੋ ਚੰਗਾ ਹੈ। ਇਸ ਲਈ ਤੁਸੀਂ ਜਾਣਦੇ ਹੋ ਕਿ ਸਾਰੇ ਲੋਕੀਂ ਜਿਹੜੇ ਨੇਕ ਕੰਮ ਕਰਦੇ ਹਨ ਪਰਮੇਸ਼ੁਰ ਦੇ ਬੱਚੇ ਹਨ।
ਤੀਤੁਸ 2:11
ਉਨ੍ਹਾਂ ਨੂੰ ਇਸੇ ਤਰ੍ਹਾਂ ਜਿਉਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ੁਰ ਦੀ ਕਿਰਪਾ ਵਿਖਾਈ ਜਾ ਚੁੱਕੀ ਹੈ। ਇਹ ਕਿਰਪਾ ਹਰ ਵਿਅਕਤੀ ਨੂੰ ਬਚਾ ਸੱਕਦੀ ਹੈ। ਅਤੇ ਇਹ ਕਿਰਪਾ ਸਾਡੇ ਉੱਪਰ ਹੋਈ ਹੈ।
ਰੋਮੀਆਂ 6:22
ਪਰ ਹੁਣ ਤੁਸੀਂ ਪਾਪ ਤੋਂ ਆਜ਼ਾਦ ਹੋ। ਹੁਣ ਤੁਸੀਂ ਪਰੇਮਸ਼ੁਰ ਦੇ ਦਾਸ ਹੋ। ਇਹ ਤੁਹਾਨੂੰ ਅਜਿਹਾ ਜੀਵਨ ਦੇਵੇਗਾ ਜੋ ਕਿ ਸਿਰਫ਼ ਪਰਮੇਸ਼ੁਰ ਨੂੰ ਹੀ ਸਮਰਪਿਤ ਹੈ। ਤੁਸੀਂ ਉਸਤੋਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ।
ਰੋਮੀਆਂ 5:21
ਜਿਵੇਂ ਕਿ ਪਾਪ ਨੇ ਮੌਤ ਰਾਹੀਂ ਸਾਡੇ ਤੇ ਰਾਜ ਕੀਤਾ, ਤਿਵੇਂ ਹੀ, ਹੁਣ ਕਿਰਪਾ ਸਾਨੂੰ ਧਰਮੀ ਬਣਾਕੇ ਰਾਜ ਕਰੇਗੀ ਅਤੇ ਯਿਸੂ ਮਸੀਹ ਸਾਡੇ ਪ੍ਰਭੂ ਰਾਹੀਂ ਸਦੀਪਕ ਜੀਵਨ ਲਿਆਵੇਗੀ।
ਹਿਜ਼ ਕੀ ਐਲ 18:20
ਜਿਹੜਾ ਬੰਦਾ ਪਾਪ ਕਰਦਾ ਹੈ ਉਹੀ ਮਾਰਿਆ ਜਾਵੇਗਾ! ਪੁੱਤਰ ਨੂੰ ਆਪਣੇ ਪਿਤਾ ਦੇ ਪਾਪਾਂ ਦੀ ਸਜ਼ਾ ਨਹੀਂ ਮਿਲੇਗੀ ਪਿਤਾ ਨੂੰ ਆਪਣੇ ਪੁੱਤਰ ਦੇ ਪਾਪਾਂ ਲਈ ਸਜ਼ਾ ਨਹੀਂ ਮਿਲੇਗੀ। ਨੇਕ ਬੰਦੇ ਦੀ ਨੇਕੀ ਸਿਰਫ਼ ਓਸੇ ਦੀ ਹੀ ਹੈ। ਅਤੇ ਮਾੜੇ ਬੰਦੇ ਦੀ ਬਦੀ ਸਿਰਫ਼ ਉਸੇ ਦੀ ਹੈ।
ਹਿਜ਼ ਕੀ ਐਲ 18:9
ਉਹ ਮੇਰੀਆਂ ਬਿਧੀਆਂ ਦੀ ਪਾਲਣਾ ਕਰਦਾ ਹੈ। ਉਹ ਮੇਰੇ ਨਿਆਂਇਆਂ ਬਾਰੇ ਸੋਚਦਾ ਹੈ ਅਤੇ ਨਿਰਪੱਖ ਅਤੇ ਭਰੋਸੇਯੋਗ ਹੋਣਾ ਸਿੱਖਦਾ ਹੈ। ਉਹ ਨੇਕ ਬੰਦਾ ਹੈ ਇਸ ਲਈ ਜੀਵੇਗਾ।
ਅਮਸਾਲ 11:19
ਸੱਚਮੁੱਚ, ਨੇਕੀ ਜੀਵਨ ਦਿੰਦੀ ਹੈ। ਪਰ ਬੁਰੇ ਬੰਦੇ ਬਦੀ ਦੇ ਪਿੱਛੇ ਦੌੜਦੇ ਹਨ ਤੇ ਉਨ੍ਹਾਂ ਨੂੰ ਮੌਤ ਮਿਲਦੀ ਹੈ।
ਅਮਸਾਲ 10:16
ਇੱਕ ਧਰਮੀ ਵਿਅਕਤੀ ਦਾ ਕੰਮ ਇਨਾਮ ਵਜੋਂ ਜੀਵਨ ਕਮਾਉਣ ਦਾ ਹੈ, ਪਰ ਇੱਕ ਦੁਸ਼ਟ ਵਿਅਕਤੀ ਆਪਣੇ ਪਾਪਾਂ ਤੋਂ ਸਜ਼ਾ ਕਮਾਉਂਦਾ ਹੈ।
ਅਮਸਾਲ 9:11
ਮੇਰੇ ਕਾਰਣ, “ਸਿਆਣਪ ਆਖਦੀ ਹੈ”, ਤੁਹਾਡੀ ਜ਼ਿੰਦਗੀ ਦੇ ਦਿਨ ਅਤੇ ਸਾਲ ਵੱਧ ਜਾਣਗੇ।
ਅਮਸਾਲ 8:35
ਲੱਭ ਲੈਂਦਾ ਹੈ ਜੋ ਵੀ ਬੰਦਾ ਮੈਨੂੰ, ਲੱਭ ਲੈਂਦਾ ਹੈ ਓਹ ਜ਼ਿੰਦਗੀ ਨੂੰ, ਹਾਸਿਲ ਕਰੇਗਾ ਮਿਹਰ ਉਹ ਯਹੋਵਾਹ ਪਾਸੋਂ!
ਅਸਤਸਨਾ 30:15
“ਅੱਜ ਮੈਂ ਤੁਹਾਨੂੰ ਜੀਵਨ ਅਤੇ ਮੌਤ ਵਿੱਚਕਾਰ ਅਤੇ ਨੇਕੀ ਅਤੇ ਬਦੀ ਵਿੱਚਕਾਰ ਚੋਣ ਕਰਨ ਦਾ ਮੌਕਾ ਦਿੱਤਾ ਹੈ।