Proverbs 11:28 in Punjabi

Punjabi Punjabi Bible Proverbs Proverbs 11 Proverbs 11:28

Proverbs 11:28
ਜਿਹੜਾ ਬੰਦਾ ਆਪਣੀ ਦੌਲਤ ਉੱਤੇ ਨਿਰਭਰ ਕਰਦਾ ਹੈ ਡਿੱਗ ਪਵੇਗਾ। ਪਰ ਧਰਮੀ ਲੋਕ ਨਵੀਂ ਕਰੁੰਬਲ ਵਾਂਗ ਹਰੇ ਰਹਿਣਗੇ।

Proverbs 11:27Proverbs 11Proverbs 11:29

Proverbs 11:28 in Other Translations

King James Version (KJV)
He that trusteth in his riches shall fall; but the righteous shall flourish as a branch.

American Standard Version (ASV)
He that trusteth in his riches shall fall; But the righteous shall flourish as the green leaf.

Bible in Basic English (BBE)
He who puts his faith in wealth will come to nothing; but the upright man will be full of growth like the green leaf.

Darby English Bible (DBY)
He that trusteth in his riches shall fall; but the righteous shall flourish as a leaf.

World English Bible (WEB)
He who trusts in his riches will fall, But the righteous shall flourish as the green leaf.

Young's Literal Translation (YLT)
Whoso is confident in his wealth he falleth, And as a leaf, the righteous flourish.

He
בּוֹטֵ֣חַbôṭēaḥboh-TAY-ak
that
trusteth
בְּ֭עָשְׁרוֹbĕʿošrôBEH-ohsh-roh
in
his
riches
ה֣וּאhûʾhoo
shall
fall:
יִפּ֑וֹלyippôlYEE-pole
righteous
the
but
וְ֝כֶעָלֶ֗הwĕkeʿāleVEH-heh-ah-LEH
shall
flourish
צַדִּיקִ֥יםṣaddîqîmtsa-dee-KEEM
as
a
branch.
יִפְרָֽחוּ׃yiprāḥûyeef-ra-HOO

Cross Reference

ਯਰਮਿਆਹ 17:8
ਉਹ ਬੰਦਾ ਉਸ ਰੁੱਖ ਵਰਗਾ ਤਾਕਤਵਰ ਹੋਵੇਗਾ, ਜਿਹੜਾ ਪਾਣੀ ਦੇ ਨੇੜੇ ਉਗਾਇਆ ਹੁੰਦਾ ਹੈ। ਉਸ ਰੁੱਖ ਦੀਆਂ ਜਢ਼ਾਂ ਵੱਡੀਆਂ ਹੁੰਦੀਆਂ ਹਨ ਜਿਹੜੀਆਂ ਪਾਣੀ ਲੱਭ ਲੈਂਦੀਆਂ ਹਨ। ਉਹ ਰੁੱਖ ਭੈਭੀਤ ਨਹੀਂ ਹੁੰਦਾ ਉਦੋਂ ਜਦੋਂ ਦਿਨ ਗਰਮ ਹੁੰਦੇ ਹਨ। ਇਸ ਦੀਆਂ ਪੱਤੀਆਂ ਸਦਾ ਹਰੀਆਂ ਹੁੰਦੀਆਂ ਨੇ। ਉਸ ਨੂੰ ਉਸ ਵਰ੍ਹੇ ਦਾ ਫ਼ਿਕਰ ਨਹੀਂ ਹੁੰਦਾ ਜਦੋਂ ਵਰੱਖਾ ਨਹੀਂ ਹੁੰਦੀ। ਉਹ ਰੁੱਖ ਸਦਾ ਹੀ ਫ਼ਲ ਪੈਦਾ ਕਰਦਾ ਹੈ।

੧ ਤਿਮੋਥਿਉਸ 6:17
ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹੜੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸੱਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰੱਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ।

ਜ਼ਬੂਰ 1:3
ਇਸ ਤਰ੍ਹਾਂ ਉਹ ਉਸ ਰੁੱਖ ਵਾਂਗ ਬਲਵਾਨ ਬਣ ਜਾਂਦਾ ਹੈ ਜਿਹੜਾ ਨਦੀ ਦੇ ਕਿਨਾਰੇ ਉੱਤੇ ਬਰਾਬਰੀ ਨਾਲ ਵੱਧਦਾ ਹੈ। ਅਤੇ ਉਹ ਰੁੱਖ ਉਪਯੁਕਤ ਸਮੇਂ ਤੇ ਫ਼ਲ ਦਿੰਦਾ ਹੈ। ਉਹ ਉਸ ਰੁੱਖ ਵਰਗਾ ਹੈ ਜਿਸਦੇ ਪੱਤੇ ਨਹੀਂ ਸੁੱਕਦੇ ਅਤੇ ਉਹ ਆਪਣੇ ਹਰ ਅਮਲ ਵਿੱਚ ਫ਼ਲਦਾਇੱਕ ਹੋ ਜਾਂਦਾ ਹੈ।

ਜ਼ਬੂਰ 92:12
ਚੰਗੇ ਬੰਦੇ ਯਹੋਵਾਹ ਦੇ ਮੰਦਰ ਵਿੱਚ ਉਗੇ ਹੋਏ ਲਬੋਨਾਨ ਦੇ ਸਰੂ ਦੇ ਰੁੱਖਾਂ ਵਰਗੇ ਹਨ।

ਜ਼ਬੂਰ 49:6
ਉਹ ਜਿਹੜੇ ਸੋਚਦੇ ਹਨ ਕਿ ਉਨ੍ਹਾਂ ਦੀ ਤਾਕਤ ਅਤੇ ਧਨ ਉਨ੍ਹਾਂ ਦੀ ਰੱਖਿਆ ਕਰੇਗੀ ਮੂਰਖ ਹਨ।

ਅੱਯੂਬ 31:24
“ਮੈਂ ਕਦੇ ਵੀ ਆਪਣੀ ਦੌਲਤ ਦਾ ਭਰੋਸਾ ਨਹੀਂ ਕੀਤਾ। ਮੈਂ ਸਹਾਇਤਾ ਲਈ ਹਮੇਸ਼ਾ ਪਰਮੇਸ਼ੁਰ ਤੇ ਭਰੋਸਾ ਕੀਤਾ ਹੈ। ਮੈਂ ਕਦੇ ਵੀ ਸ਼ੁੱਧ ਸੋਨੇ ਨੂੰ ਨਹੀਂ ਆਖਿਆ, ‘ਤੂੰ ਹੀ ਮੇਰੀ ਉਮੀਦ ਹੈਂ।’

ਅਸਤਸਨਾ 8:12
ਫ਼ੇਰ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ, ਅਤੇ ਤੁਸੀਂ ਆਪਣੇ ਰਹਿਣ ਵਾਸਤੇ ਚੰਗੇ ਮਕਾਨ ਬਣਾ ਲਵੋਂਗੇ।

ਲੋਕਾ 12:20
“ਪਰ ਪਰਮੇਸ਼ੁਰ ਨੇ ਉਸ ਮਨੁੱਖ ਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੂੰ ਮਰ ਜਾਵੇਂਗਾ! ਫ਼ਿਰ ਜਿਹੜੀਆਂ ਵਸਤਾਂ ਤੂੰ ਤਿਆਰ ਕੀਤੀਆਂ ਹਨ ਕਿਸ ਦੀਆਂ ਹੋਣਗੀਆਂ?’

ਮਰਕੁਸ 10:24
ਯਿਸੂ ਨੇ ਇਸ ਕਥਨ ਤੇ ਚੇਲੇ ਬੜੇ ਹੈਰਾਨ ਹੋਏ ਪਰ ਉਸ ਨੇ ਫ਼ੇਰ ਕਿਹਾ, “ਮੇਰੇ ਬਚਿਓ, ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਹੋਣਾ ਕਿੰਨਾ ਔਖਾ ਹੈ!

ਯਸਈਆਹ 60:21
“ਤੁਹਾਡੇ ਸਾਰੇ ਲੋਕ ਨੇਕ ਹੋਣਗੇ। ਉਨ੍ਹਾਂ ਲੋਕਾਂ ਨੂੰ ਸਦਾ ਲਈ ਧਰਤੀ ਮਿਲੇਗੀ। ਮੈਂ ਉਨ੍ਹਾਂ ਲੋਕਾਂ ਨੂੰ ਸਾਜਿਆ ਸੀ। ਉਹ ਇੱਕ ਅਦਭੁਤ ਪੌਦਾ ਹਨ, ਜਿਸ ਨੂੰ ਮੈਂ ਆਪਣੇ ਹੱਥੀਂ ਸਾਜਿਆ ਸੀ।

ਅਮਸਾਲ 10:15
ਦੌਲਤ ਅਮੀਰ ਆਦਮੀ ਦੀ ਰੱਖਿਆ ਕਰਦੀ ਹੈ। ਅਤੇ ਗਰੀਬੀ ਗਰੀਬ ਆਦਮੀ ਨੂੰ ਤਬਾਹ ਕਰ ਦਿੰਦੀ ਹੈ।

ਜ਼ਬੂਰ 62:10
ਚੀਜ਼ਾਂ ਹਾਸਲ ਕਰਨ ਲਈ ਜ਼ੋਰੋ ਜ਼ੋਰੀ ਸ਼ਕਤੀ ਉੱਤੇ ਵਿਸ਼ਵਾਸ ਨਾ ਕਰੋ। ਇਹ ਨਾ ਸੋਚੋ ਕਿ ਕੋਈ ਚੀਜ਼ ਚੁਰਾਉਣ ਵਿੱਚ ਤੁਹਾਨੂੰ ਕੋਈ ਲਾਭ ਹੋਵੇਗਾ। ਅਤੇ ਜੇਕਰ ਤੁਸੀਂ ਅਮੀਰ ਹੋ ਜਾਂਦੇ ਹੋ, ਅਮੀਰੀ ਉੱਤੇ ਆਪਣੀ ਸਹਾਇਤਾ ਲਈ ਵਿਸ਼ਵਾਸ ਨਾ ਕਰੋ।

ਜ਼ਬੂਰ 52:7
“ਦੇਖੋ ਉਸ ਬੰਦੇ ਨਾਲ ਕੀ ਵਾਪਰਿਆ ਹੈ, ਜੋ ਪਰਮੇਸ਼ੁਰ ਉੱਤੇ ਟੇਕ ਨਹੀਂ ਰੱਖਦਾ ਸੀ। ਉਸ ਬੰਦੇ ਨੇ ਸੋਚਿਆ ਸੀ ਕਿ ਉਸਦੀ ਦੌਲਤ ਅਤੇ ਉਸ ਦੇ ਝੂਠ ਉਸਦੀ ਰੱਖਿਆ ਕਰਨਗੇ।”