Numbers 21:6
ਇਸ ਲਈ ਯਹੋਵਾਹ ਨੇ ਲੋਕਾਂ ਦਰਮਿਆਨ ਜ਼ਹਿਰੀਲੇ ਸੱਪ ਭੇਜ ਦਿੱਤੇ। ਸੱਪਾਂ ਨੇ ਲੋਕਾਂ ਨੂੰ ਡਸਿਆ, ਅਤੇ ਬਹੁਤ ਸਾਰੇ ਇਸਰਾਏਲੀ ਮਾਰੇ ਗਏ।
Numbers 21:6 in Other Translations
King James Version (KJV)
And the LORD sent fiery serpents among the people, and they bit the people; and much people of Israel died.
American Standard Version (ASV)
And Jehovah sent fiery serpents among the people, and they bit the people; and much people of Israel died.
Bible in Basic English (BBE)
Then the Lord sent poison-snakes among the people; and their bites were a cause of death to numbers of the people of Israel.
Darby English Bible (DBY)
Then Jehovah sent fiery serpents among the people, which bit the people; and much people of Israel died.
Webster's Bible (WBT)
And the LORD sent fiery serpents among the people, and they bit the people; and many people of Israel died.
World English Bible (WEB)
Yahweh sent fiery serpents among the people, and they bit the people; and much people of Israel died.
Young's Literal Translation (YLT)
And Jehovah sendeth among the people the burning serpents, and they bite the people, and much people of Israel die;
| And the Lord | וַיְשַׁלַּ֨ח | wayšallaḥ | vai-sha-LAHK |
| sent | יְהוָ֜ה | yĕhwâ | yeh-VA |
| בָּעָ֗ם | bāʿām | ba-AM | |
| fiery | אֵ֚ת | ʾēt | ate |
| serpents | הַנְּחָשִׁ֣ים | hannĕḥāšîm | ha-neh-ha-SHEEM |
| among the people, | הַשְּׂרָפִ֔ים | haśśĕrāpîm | ha-seh-ra-FEEM |
| bit they and | וַֽיְנַשְּׁכ֖וּ | waynaššĕkû | va-na-sheh-HOO |
| אֶת | ʾet | et | |
| the people; | הָעָ֑ם | hāʿām | ha-AM |
| much and | וַיָּ֥מָת | wayyāmot | va-YA-mote |
| people | עַם | ʿam | am |
| of Israel | רָ֖ב | rāb | rahv |
| died. | מִיִּשְׂרָאֵֽל׃ | miyyiśrāʾēl | mee-yees-ra-ALE |
Cross Reference
੧ ਕੁਰਿੰਥੀਆਂ 10:9
ਸਾਨੂੰ ਮਸੀਹ ਨੂੰ ਨਹੀਂ ਪਰੱਖਣਾ ਚਾਹੀਦਾ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਪਰਮੇਸ਼ੁਰ ਨੂੰ ਪਰੱਖਿਆ ਸੀ। ਉਹ ਸੱਪ ਦੇ ਡੰਗ ਨਾਲ ਮਰ ਗਏ, ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰੱਖਿਆ।
ਅਸਤਸਨਾ 8:15
ਯਹੋਵਾਹ ਨੇ ਬਹੁਤ ਹੀ ਵਿਸ਼ਾਲ ਅਤੇ ਭਿਆਨਕ ਮਾਰੂਥਲ ਵਿੱਚ ਤੁਹਾਡੀ ਅਗਵਾਈ ਕੀਤੀ। ਉਸ ਮਾਰੂਥਲ ਵਿੱਚ ਜ਼ਹਿਰੀਲੇ ਸੱਪ ਅਤੇ ਬਿਛੁ ਸਨ। ਧਰਤੀ ਖੁਸ਼ਕ ਸੀ ਅਤੇ ਕਿਧਰੇ ਵੀ ਪਾਣੀ ਨਹੀਂ ਸੀ, ਪਰ ਯਹੋਵਾਹ ਨੇ ਤੁਹਾਨੂੰ ਠੋਸ ਚੱਟਾਨ ਵਿੱਚੋਂ ਪਾਣੀ ਦਿੱਤਾ।
ਯਰਮਿਆਹ 8:17
“ਯਹੂਦਾਹ ਦੇ ਲੋਕੋ, ਮੈਂ ਤੁਹਾਡੇ ਉੱਤੇ ਹਮਲਾ ਕਰਨ ਲਈ ਜ਼ਹਿਰੀਲੇ ਸੱਪ ਭੇਜ ਰਿਹਾ ਹਾਂ। ਉਨ੍ਹਾਂ ਸੱਪਾਂ ਨੂੰ ਕਾਬੂ ਵਿੱਚ ਨਹੀਂ ਕੀਤਾ ਜਾ ਸੱਕਦਾ, ਉਹ ਸੱਪ ਤੁਹਾਨੂੰ ਡਂਗ ਮਾਰਨਗੇ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਯਸਈਆਹ 14:29
ਫ਼ਿਲਿਸਤੀਆਂ ਦੇ ਦੇਸ, ਤੂੰ ਬਹੁਤ ਖੁਸ਼ ਹੈਂ ਕਿਉਂ ਕਿ ਜਿਸ ਰਾਜੇ ਨੇ ਤੈਨੂੰ ਮਾਰਿਆ ਸੀ ਉਹ ਹੁਣ ਮਰ ਗਿਆ ਹੈ। ਪਰ ਤੈਨੂੰ ਸੱਚਮੁੱਚ ਖੁਸ਼ ਨਹੀਂ ਹੋਣਾ ਚਾਹੀਦਾ। ਇਹ ਠੀਕ ਹੈ ਕਿ ਉਸਦਾ ਰਾਜ ਖਤਮ ਹੋ ਗਿਆ ਹੈ। ਪਰ ਰਾਜੇ ਦਾ ਪੁੱਤਰ ਆਵੇਗਾ ਤੇ ਰਾਜ ਕਰੇਗਾ। ਇਹ ਓਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਇੱਕ ਸੱਪ ਹੋਰ ਵੱਧੇਰੇ ਜ਼ਹਿਰੀਲੇ ਸੱਪ ਨੂੰ ਜਨਮ ਦਿੰਦਾ ਹੈ। ਇਹ ਨਵਾਂ ਰਾਜਾ ਤੁਹਾਡੇ ਲਈ ਬਹੁਤ ਤੇਜ਼ ਫ਼ਨੀਅਰ ਵਰਗਾ ਹੋਵੇਗਾ।
ਯਸਈਆਹ 30:6
ਪਰਮੇਸ਼ੁਰ ਦਾ ਯਹੂਦਾਹ ਨੂੰ ਸੰਦੇਸ਼ ਨਿਜੀਵ ਦੇ ਜਾਨਵਰਾਂ ਬਾਰੇ ਉਦਾਸ ਸੰਦੇਸ਼: ਨਿਜੀਵ ਇੱਕ ਖਤਰਨਾਕ ਜਗ੍ਹਾ ਹੈ। ਇਹ ਸ਼ੇਰਾਂ, ਜ਼ਹਿਰੀਲੇ ਸੱਪਾਂ ਅਤੇ ਫ਼ਨੀਅਰ ਸੱਪਾਂ ਨਾਲ ਭਰੀ ਹੋਈ ਹੈ। ਪਰ ਕੁਝ ਲੋਕ ਨਿਜੀਵ ਵਿੱਚੋਂ ਹੋ ਕੇ ਯਾਤਰਾ ਕਰ ਰਹੇ ਹਨ ਉਹ ਇੱਕ ਅਜਿਹੀ ਕੌਮ ਵੱਲ ਜਾ ਰਹੇ ਹਨ ਜੋ ਉਨ੍ਹਾਂ ਦੀ ਮਦਦ ਨਹੀਂ ਕਰ ਸੱਕਦੀ। ਉਨ੍ਹਾਂ ਲੋਕਾਂ ਨੇ ਆਪਣਾ ਖਜ਼ਾਨਾ ਊਠਾਂ ਦੀਆਂ ਪਿੱਠਾ ਉੱਤੇ ਲਦਿਆ ਹੋਇਆ ਹੈ। ਇਸਦਾ ਅਰਬ ਇਹ ਹੈ ਕਿ ਲੋਕ ਉਸ ਕੌਮ ਉੱਤੇ ਨਿਰਭਰ ਕਰ ਰਹੇ ਹਨ ਜਿਹੜੀ ਸਹਾਇਤਾ ਨਹੀਂ ਕਰ ਸੱਕਦੀ।
ਪੈਦਾਇਸ਼ 3:14
ਇਸ ਲਈ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ, “ਤੂੰ ਇਹ ਬਹੁਤ ਮੰਦੀ ਗੱਲ ਕੀਤੀ, ਇਸ ਲਈ ਤੇਰੇ ਨਾਲ ਮੰਦੀਆਂ ਗੱਲਾ ਵਾਪਰਨਗੀਆਂ। ਤੇਰੇ ਨਾਲ ਹੋਰ ਕਿਸੇ ਵੀ ਜਾਨਵਰ ਨਾਲੋਂ ਮੰਦਾ ਹੋਵੇਗਾ। ਤੈਨੂੰ ਢਿੱਡ ਭਾਰ ਰੀਂਗਣਾ ਪਵੇਗਾ ਅਤੇ ਤੈਨੂੰ ਜੀਵਨ ਭਰ ਲਈ ਮਿੱਟੀ ਖਾਣੀ ਪਵੇਗੀ।
ਆਮੋਸ 9:3
ਜੇਕਰ ਉਹ ਕਰਮਲ ਦੀ ਪਹਾੜੀ ਉੱਪਰ ਲੁਕ ਜਾਣ, ਮੈਂ ਉੱਥੋਂ ਵੀ ਉਨ੍ਹਾਂ ਨੂੰ ਭਾਲ ਕੇ ਲੈ ਜਾਵਾਂਗਾ। ਜੇਕਰ ਉਹ ਮੇਰੇ ਤੋਂ ਬਚਣ ਲਈ ਸਮੁੰਦਰ ਦੇ ਤਲ ਤੀਕ ਵੀ ਲਹਿ ਜਾਣ ਤਾਂ ਮੈਂ ਸੱਪ ਨੂੰ ਹੁਕਮ ਦੇਵਾਂਗਾ ਕਿ ਉਹ ਉਨ੍ਹਾਂ ਨੂੰ ਡੱਸ ਲਵੇਗਾ।