Matthew 12:43
ਅੱਜ ਦੇ ਲੋਕ ਦੁਸ਼ਟ ਹਨ “ਪਰ ਜਦੋਂ ਦੁਸ਼ਟ ਆਤਮਾ ਮਨੁੱਖ ਵਿੱਚੋਂ ਨਿਕਲ ਗਿਆ ਹੋਵੇ, ਤਾਂ ਉਹ ਖੁਸ਼ਕ ਥਾਵਾਂ ਵਿੱਚ ਆਰਾਮ ਭਾਲਦਾ ਫ਼ਿਰਦਾ ਹੈ ਪਰ ਉਸ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਲੱਭਦੀ।
Matthew 12:43 in Other Translations
King James Version (KJV)
When the unclean spirit is gone out of a man, he walketh through dry places, seeking rest, and findeth none.
American Standard Version (ASV)
But the unclean spirit, when he is gone out of the man, passeth through waterless places, seeking rest, and findeth it not.
Bible in Basic English (BBE)
But the unclean spirit, when he is gone out of a man, goes through dry places looking for rest, and getting it not.
Darby English Bible (DBY)
But when the unclean spirit has gone out of the man, he goes through dry places, seeking rest, and does not find [it].
World English Bible (WEB)
But the unclean spirit, when he is gone out of the man, passes through waterless places, seeking rest, and doesn't find it.
Young's Literal Translation (YLT)
`And, when the unclean spirit may go forth from the man, it doth walk through dry places seeking rest, and doth not find;
| When | Ὅταν | hotan | OH-tahn |
| the | δὲ | de | thay |
| unclean | τὸ | to | toh |
| spirit | ἀκάθαρτον | akatharton | ah-KA-thahr-tone |
| gone is | πνεῦμα | pneuma | PNAVE-ma |
| out of | ἐξέλθῃ | exelthē | ayks-ALE-thay |
| ἀπὸ | apo | ah-POH | |
| man, a | τοῦ | tou | too |
| he walketh | ἀνθρώπου | anthrōpou | an-THROH-poo |
| through | διέρχεται | dierchetai | thee-ARE-hay-tay |
| dry | δι' | di | thee |
| places, | ἀνύδρων | anydrōn | ah-NYOO-throne |
| seeking | τόπων | topōn | TOH-pone |
| rest, | ζητοῦν | zētoun | zay-TOON |
| and | ἀνάπαυσιν | anapausin | ah-NA-paf-seen |
| findeth | καὶ | kai | kay |
| none. | οὐχ | ouch | ook |
| εὑρίσκει | heuriskei | ave-REE-skee |
Cross Reference
ਜ਼ਬੂਰ 63:1
ਦਾਊਦ ਦਾ ਉਸ ਵੇਲੇ ਦਾ ਇੱਕ ਗੀਤ ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ। ਹੇ ਪਰਮੇਸ਼ੁਰ, ਤੁਸੀਂ ਮੇਰੇ ਪਰਮੇਸ਼ੁਰ ਹੋ। ਮੈਂ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਮੇਰੀ ਰੂਹ ਅਤੇ ਮੇਰਾ ਸ਼ਰੀਰ ਤੁਹਾਡੇ ਪਿਆਸੇ ਹਨ, ਜਿਵੇਂ ਬੰਜਰ ਜ਼ਮੀਨ ਪਾਣੀ ਤੋਂ ਬਿਨਾ ਹੁੰਦੀ ਹੈ।
੧ ਪਤਰਸ 5:8
ਖੁਦ ਤੇ ਕਾਬੂ ਰੱਖੋ ਅਤੇ ਸਚੇਤ ਰਹੋ। ਸ਼ੈਤਾਨ ਤੁਹਾਡਾ ਦੁਸ਼ਮਣ ਹੈ। ਉਹ ਸ਼ਿਕਾਰ ਨੂੰ ਖਾ ਜਾਣ ਲਈ, ਇੱਕ ਸ਼ੇਰ ਵਾਂਗ ਗੱਜਦਾ ਹੋਇਆ ਚਾਰ ਚੁਫ਼ੇਰੇ ਘੁੰਮਦਾ ਫ਼ਿਰਦਾ ਹੈ।
ਰਸੂਲਾਂ ਦੇ ਕਰਤੱਬ 8:13
ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ। ਸ਼ਮਊਨ ਫ਼ਿਲਿਪੁੱਸ ਦੇ ਨਾਲ ਠਹਿਰਿਆ। ਉਸ ਨੇ ਚਮਤਕਾਰੀ ਨਿਸ਼ਾਨੀਆਂ ਅਤੇ ਸ਼ਕਤੀਸ਼ਲੀ ਗੱਲਾਂ ਵੇਖੀਆਂ। ਅਤੇ ਉਹ ਹੈਰਾਨ ਰਹਿ ਗਿਆ।
ਲੋਕਾ 11:24
ਖਾਲੀ ਮਨੁੱਖ “ਜਦੋਂ ਕੋਈ ਭ੍ਰਿਸ਼ਟ ਆਤਮਾ ਕਿਸੇ ਮਨੁੱਖ ਵਿੱਚੋਂ ਬਾਹਰ ਆਉਂਦਾ ਹੈ, ਉਹ ਸੁੱਕੀਆਂ ਥਾਵਾਂ ਵਿੱਚੋਂ ਲੰਘਦਾ ਹੋਇਆ ਅਰਾਮ ਕਰਨ ਲਈ ਜਗ੍ਹਾ ਲੱਭਦਾ ਫ਼ਿਰਦਾ ਹੈ। ਪਰ ਜਦੋਂ ਉਸ ਨੂੰ ਅਰਾਮ ਕਰਨ ਲਈ ਕੋਈ ਥਾਂ ਨਹੀਂ ਲੱਭਦੀ। ਤਾਂ ਉਹ ਆਖਦਾ ਹੈ, ‘ਮੈਂ ਜਿਸ ਘਰ ਨੂੰ ਛੱਡ ਕੇ ਆਇਆ ਸੀ ਉੱਥੇ ਹੀ ਜਾ ਰਿਹਾ ਹਾਂ।’
ਲੋਕਾ 8:28
ਜਦੋਂ ਉਸ ਨੇ ਯਿਸੂ ਨੂੰ ਵੇਖਿਆ ਤਾਂ ਉਸ ਨੇ ਉੱਚੀ-ਉੱਚੀ ਚੀਕਾਂ ਮਾਰੀਆਂ ਅਤੇ ਉਸ ਦੇ ਪੈਰਾਂ ਤੇ ਡਿੱਗ ਪਿਆ ਅਤੇ ਉਸ ਨੇ ਉੱਚੀ ਅਵਾਜ਼ ਵਿੱਚ ਆਖਿਆ, “ਹੇ ਯਿਸੂ! ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ, ਤੈਨੂੰ ਮੈਥੋਂ ਕੀ ਚਾਹੀਦਾ ਹੈ? ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਮੈਨੂੰ ਦੁੱਖ ਨਾ ਦੇ!” ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਯਿਸੂ ਨੇ ਉਸ ਭਰਿਸ਼ਟ ਆਤਮਾ ਨੂੰ ਉਸ ਬੰਦੇ ਦਾ ਸਰੀਰ ਛੱਡਣ ਲਈ ਹੁਕਮ ਦਿੱਤਾ। ਭੂਤ ਕਈ ਵਾਰੀ ਉਸ ਬੰਦੇ ਨੂੰ ਚਿੰਬੜਿਆ ਸੀ। ਅਜਿਹੇ ਅਵਸਰਾਂ ਤੇ, ਹਾਲਾਂ ਕਿ ਉਸ ਦੇ ਪੈਰਾਂ ਅਤੇ ਹੱਥਾਂ ਵਿੱਚ ਜੰਜੀਰਾਂ ਪਾਈਆਂ ਹੋਈਆਂ ਸਨ ਅਤੇ ਜੇਲ੍ਹ ਵਿੱਚ ਰੱਖਿਆ ਗਿਆ ਸੀ, ਉਹ ਜੰਜੀਰਾਂ ਨੂੰ ਤੋੜ ਸੁੱਟਦਾ ਅਤੇ ਭੂਤ ਉਸ ਨੂੰ ਸੁੰਨਸਾਨ ਥਾਵਾਂ ਉੱਤੇ ਜਾਣ ਲਈ ਮਜਬੂਰ ਕਰਦਾ।
ਮਰਕੁਸ 5:7
ਤੇ ਉਹ ਚੀਕਿਆ, “ਯਿਸੂ, ਤੂੰ ਮੇਰੇ ਨਾਲ ਕੀ ਕਰਨਾ ਚਾਹੁੰਦਾ? ਤੂੰ ਅੱਤ-ਮਹਾਨ ਪਰਮੇਸ਼ੁਰ ਦਾ ਪੁੱਤਰ ਹੈ! ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਕਿ ਤੂੰ ਮੈਨੂੰ ਕਸ਼ਟ ਨਹੀਂ ਦੇਵੇਂਗਾ।”
ਮੱਤੀ 8:29
ਉਨ੍ਹਾਂ ਦੋ ਮਨੁੱਖਾਂ ਨੇ ਉਸ ਨੂੰ ਪੁਕਾਰ ਕੇ ਆਖਿਆ, “ਹੇ ਪਰਮੇਸ਼ੁਰ ਦੇ ਪੁੱਤਰ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਮਿਥੇ ਹੋਏ ਵੇਲੇ ਤੋਂ ਪਹਿਲਾਂ ਇੱਥੇ ਸਾਨੂੰ ਦੁੱਖ ਦੇਣ ਆਇਆ ਹੈ?”
ਆਮੋਸ 8:11
ਪਰਮੇਸ਼ੁਰ ਦੇ ਵਾਕ ਦੇ ਆਉਣ ਦੇ ਨਾਲ ਹੀ ਭੁੱਖ ਦਾ ਭਿਆਨਕ ਸਮਾਂ ਯਹੋਵਾਹ ਮੇਰਾ ਸੁਆਮੀ ਆਖਦਾ ਹੈ: “ਉਹ ਦਿਨ ਆ ਰਹੇ ਹਨ ਜਦੋਂ ਮੈਂ ਇਸ ਧਰਤੀ ਉੱਪਰ ਭੁੱਖ ਦਾ ਸਮਾਂ ਅਤੇ ਕਾਲ ਲੈ ਆਵਾਂਗਾ। ਲੋਕ ਰੋਟੀ ਲਈ ਭੁੱਖੇ ਨਾ ਹੋਣਗੇ ਉਹ ਪਾਣੀ ਲਈ ਪਿਆਸੇ ਨਾ ਹੋਣਗੇ। ਨਹੀਂ, ਉਹ ਯਹੋਵਾਹ ਦੀ ਆਵਾਜ਼ ਸੁਣਨ ਦੇ ਭੁੱਖੇ ਹੋਣਗੇ।
ਹਿਜ਼ ਕੀ ਐਲ 47:8
ਆਦਮੀ ਨੇ ਮੈਨੂੰ ਆਖਿਆ, “ਇਹ ਪਾਣੀ ਪੂਰਬ ਵੱਲ ਹੇਠਾਂ ਅਰਾਬਾਹ ਵਾਦੀ ਵੱਲ ਵਗਦਾ ਹੈ।
ਯਸਈਆਹ 41:18
ਮੈਂ ਸੁੱਕੀਆਂ ਪਹਾੜੀਆਂ ਉੱਤੇ ਨਦੀਆਂ ਵਗਾ ਦਿਆਂਗਾ, ਮੈਂ ਵਾਦੀਆਂ ਵਿੱਚੋਂ ਚਸ਼ਮੇ ਵਗਾ ਦਿਆਂਗਾ। ਮੈਂ ਮਾਰੂਬਲ ਨੂੰ ਪਾਣੀ ਦੀ ਭਰੀ ਹੋਈ ਝੀਲ ਵਿੱਚ ਬਦਲ ਦਿਆਂਗਾ। ਓੱਥੇ, ਉਸ ਖੁਸ਼ਕ ਧਰਤੀ ਵਿੱਚ ਪਾਣੀ ਦੇ ਚਸ਼ਮੇ ਹੋਣਗੇ।
ਯਸਈਆਹ 35:6
ਵਿਕਲਾਂਗ ਲੋਕ ਹਿਰਨ ਵਾਂਗ ਨੱਚਣਗੇ। ਅਤੇ ਉਹ ਲੋਕ ਜਿਹੜੇ ਹੁਣ ਗੱਲ ਨਹੀਂ ਕਰ ਸੱਕਦੇ ਉਹ ਆਪਣੀ ਆਵਾਜ਼ ਵਿੱਚ ਖੁਸ਼ੀ ਦੇ ਗੀਤ ਗਾਉਣਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਮਾਰੂਬਲ ਵਿੱਚ ਪਾਣੀ ਦੇ ਝਰਨੇ ਵਗ ਤੁਰਨਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਚਸ਼ਮੇ ਵਗ ਪੈਣਗੇ।
ਅੱਯੂਬ 2:2
ਯਹੋਵਾਹ ਨੇ ਸ਼ਤਾਨ ਨੂੰ ਆਖਿਆ, “ਤੂੰ ਕਿਬੇ ਰਿਹਾ ਹੈ?” ਸ਼ਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ, “ਮੈਂ ਧਰਤੀ ਤੇ ਘੁੰਮਦਾ ਰਿਹਾ ਹਾਂ।”
ਅੱਯੂਬ 1:7
ਯਹੋਵਾਹ ਨੇ ਸ਼ਤਾਨ ਨੂੰ ਆਖਿਆ, “ਤੂੰ ਕਿਬੇ ਰਿਹਾ ਹੈ?” ਸ਼ਤਾਨ ਨੇ ਯਹੋਵਾਹ ਨੂੰ ਉੱਤਰ ਦਿੱਤਾ, “ਮੈਂ ਧਰਤੀ ਉੱਤੇ ਇਧਰ-ਉਧਰ ਘੁੰਮਦਾ ਰਿਹਾ ਸੀ।”