Luke 22:18 in Punjabi

Punjabi Punjabi Bible Luke Luke 22 Luke 22:18

Luke 22:18
ਮੈਂ ਤੁਹਾਨੂੰ ਦੱਸਦਾ ਕਿ ਮੈਂ ਇਹ ਦਾਖਰਸ ਓਨਾ ਚਿਰ ਫਿਰ ਕਦੀ ਵੀ ਨਹੀਂ ਪੀਵਾਂਗਾ ਜਿੰਨਾ ਚਿਰ ਫਿਰ ਪਰਮੇਸ਼ੁਰ ਦਾ ਰਾਜ ਨਹੀਂ ਆਉਂਦਾ।”

Luke 22:17Luke 22Luke 22:19

Luke 22:18 in Other Translations

King James Version (KJV)
For I say unto you, I will not drink of the fruit of the vine, until the kingdom of God shall come.

American Standard Version (ASV)
for I say unto you, I shall not drink from henceforth of the fruit of the vine, until the kingdom of God shall come.

Bible in Basic English (BBE)
For I say to you, I will not take of the fruit of the vine till the kingdom of God has come.

Darby English Bible (DBY)
For I say unto you, that I will not drink at all of the fruit of the vine until the kingdom of God come.

World English Bible (WEB)
for I tell you, I will not drink at all again from the fruit of the vine, until the Kingdom of God comes."

Young's Literal Translation (YLT)
for I say to you that I may not drink of the produce of the vine till the reign of God may come.'

For
λέγωlegōLAY-goh
I
say
γὰρgargahr
unto
you,
ὑμῖνhyminyoo-MEEN

ὅτιhotiOH-tee

will
I
οὐouoo
not
μὴmay
drink
πίωpiōPEE-oh
of
ἀπὸapoah-POH
the
τοῦtoutoo
fruit
γεννήματοςgennēmatosgane-NAY-ma-tose
of
the
τῆςtēstase
vine,
ἀμπέλουampelouam-PAY-loo
until
ἕωςheōsAY-ose

ὅτουhotouOH-too
the
ay
kingdom
βασιλείαbasileiava-see-LEE-ah
of

τοῦtoutoo
God
θεοῦtheouthay-OO
shall
come.
ἔλθῃelthēALE-thay

Cross Reference

ਮੱਤੀ 26:29
ਮੈਂ ਤੁਹਾਨੂੰ ਦੱਸਦਾ ਹਾਂ, ਕਿ ਮੈਂ ਇਸ ਮੈਅ ਨੂੰ ਫ਼ੇਰ ਕਦੇ ਨਹੀਂ ਪੀਵਾਂਗਾ। ਪਰ ਜਦੋਂ ਮੈਂ ਇਸ ਨੂੰ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਪੀਵਾਂਗਾ ਤਾਂ ਇਹ ਨਵੀਂ ਹੋਵੇਗੀ।”

ਲੋਕਾ 22:16
ਮੈਂ ਇਹ ਪਸਾਹ ਦਾ ਭੋਜਨ ਤਦ ਤੱਕ ਨਹੀਂ ਕਰਾਂਗਾ ਜਦੋਂ ਤੀਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸਹੀ ਅਰੱਥਾਂ ਵਿੱਚ ਸੰਪੂਰਨ ਨਾ ਹੋਵੇ।”

ਮਰਕੁਸ 14:25
ਮੈਂ ਤੁਹਾਨੂੰ ਸੱਚ ਆਖਦਾ ਹੈ। ਮੈਂ ਇਹ ਦਾਖ ਰਸ ਫ਼ੇਰ ਨਹੀਂ ਪੀਵਾਂਗਾ, ਜਦੋਂ ਮੈਂ ਇਹ ਪਰਮੇਸ਼ੁਰ ਦੇ ਰਾਜ ਵਿੱਚ ਪੀਵਾਂਗਾ ਇਹ ਨਵਾਂ ਹੋਵੇਗਾ।”

ਮਰਕੁਸ 14:23
ਤਾਂ ਉਸ ਨੇ ਦਾਖ ਰਸ ਦਾ ਪਿਆਲਾ ਫ਼ੜਿਆ ਤੇ ਫ਼ਿਰ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤਾ। ਸਭ ਨੇ ਉਸ ਪਿਆਲੇ ਵਿੱਚੋਂ ਉਹ ਦਾਖ ਰਸ ਪੀਤਾ।

ਮਰਕੁਸ 15:23
ਉੱਥੇ ਜਾਕੇ ਸਿਪਾਹੀਆਂ ਨੇ ਮੈਅ ਵਿੱਚ ਗੰਧਰਸ ਮਿਲਾ ਕੇ ਉਸ ਨੂੰ ਪੀਣ ਲਈ ਦਿੱਤੀ, ਪਰ ਉਸ ਨੇ ਨਹੀਂ ਪੀਤੀ।

ਲੋਕਾ 9:27
ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨੇ ਇਸ ਵੇਲੇ ਇੱਥੇ ਮੌਜੂਦ ਹਨ ਉਨ੍ਹਾਂ ਵਿੱਚੋਂ ਕੁਝ ਮੌਤ ਦਾ ਸੁਆਦ ਨਹੀਂ ਚਖਣਗੇ ਜਦ ਤੱਕ ਉਹ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖ ਲੈਣ।”

ਲੋਕਾ 21:31
ਇਸੇ ਤਰ੍ਹਾਂ ਹੀ ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਵਾਪਰਨੀਆਂ ਹਨ। ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ ਤਾਂ ਤੁਸੀਂ ਜਾਣ ਜਾਵੋਂਗੇ ਕਿ ਪਰਮੇਸ਼ੁਰ ਦਾ ਰਾਜ ਬਹੁਤ ਨਜ਼ਦੀਕ ਹੈ।”

ਰਸੂਲਾਂ ਦੇ ਕਰਤੱਬ 2:30
ਦਾਊਦ ਨਬੀ ਸੀ ਅਤੇ ਉਹ ਇਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਵਚਨ ਦਿੱਤਾ ਸੀ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੀ ਗੱਦੀ ਉੱਤੇ ਬਿਠਾਵਾਂਗਾ।

ਅਫ਼ਸੀਆਂ 5:18
ਮੈਅ ਨਾਲ ਸ਼ਰਾਬੀ ਨਾ ਹੋਵੋ। ਇਹ ਆਤਮਕ ਤੌਰ ਤੇ ਤੁਹਾਨੂੰ ਤਬਾਹ ਕਰ ਦੇਵੇਗੀ, ਪਰ ਇਸਦੀ ਜਗ਼੍ਹਾ ਆਤਮਾ ਨਾਲ ਭਰਪੂਰ ਹੋਵੇ।

ਕੁਲੁੱਸੀਆਂ 1:13
ਪਰਮੇਸ਼ੁਰ ਨੇ ਸਾਨੂੰ ਉਸ ਸ਼ਕਤੀ ਤੋਂ ਮੁਕਤ ਕਰਾਇਆ ਜਿਹੜੀ ਹਨੇਰੇ ਤੇ ਸ਼ਾਸਨ ਕਰਦੀ ਹੈ। ਅਤੇ ਸਾਨੂੰ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਲਿਆਇਆ।

ਮਰਕੁਸ 9:1
ਤਦ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਨ੍ਹਾਂ, ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਕੁਝ ਲੋਕ ਉਦੋਂ ਤੱਕ ਨਹੀਂ ਮਰਨਗੇ ਜਦ ਤੱਕ ਕਿ ਉਹ ਪਰਮੇਸ਼ੁਰ ਦੇ ਰਾਜ ਨੂੰ ਆਉਂਦਾ ਨਾ ਵੇਖਣ। ਪਰਮੇਸ਼ੁਰ ਦਾ ਰਾਜ ਸ਼ਕਤੀ ਨਾਲ ਆਵੇਗਾ।”

ਮੱਤੀ 16:18
ਮੈਂ ਵੀ ਤੈਨੂੰ ਆਖਦਾ ਹਾਂ ਕਿ ਤੂੰ ਪਤਰਸ ਹੈਂ, ਅਤੇ ਮੈਂ ਆਪਣੀ ਕਲੀਸਿਯਾ ਇਸ ਚੱਟਾਨ ਉੱਪਰ ਬਨਾਵਾਂਗਾ। ਮੌਤ ਦੀ ਸ਼ਕਤੀ ਕਦੀ ਵੀ ਮੇਰੀ ਕਲੀਸਿਯਾ ਨੂੰ ਹਰਾਉਣ ਦੇ ਕਾਬਿਲ ਨਹੀਂ ਹੋਵੇਗੀ।

ਜ਼ਬੂਰ 104:15
ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪ੍ਰਸੰਨ ਕਰਦੀ ਹੈ। ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ ਅਤੇ ਉਹ ਭੋਜਨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।

ਅਮਸਾਲ 31:6
ਉਨ੍ਹਾਂ ਨੂੰ ਬੀਅਰ ਦਿਓ ਜੋ ਨਸ਼ਟ ਹੋ ਰਹੇ ਨੇ ਅਤੇ ਮੈਅ ਉਨ੍ਹਾਂ ਨੂੰ ਜਿਹੜੇ ਗ਼ਮਗੀਨ ਹਨ।

ਗ਼ਜ਼ਲ ਅਲਗ਼ਜ਼ਲਾਤ 5:1
ਉਹ ਬੋਲਦਾ ਹੈ ਮੇਰੀ ਪ੍ਰੀਤਮੇ ਮੇਰੀ ਲਾੜੀਏ ਆ ਗਿਆ ਹਾਂ ਮੈਂ ਆਪਣੇ ਬਾਗ ਅੰਦਰ। ਮੈਂ ਆਪਣੇ ਗੰਧਰਸ ਅਤੇ ਮੇਰੇ ਮਸਾਲਿਆਂ ਨੂੰ ਇੱਕਤ੍ਰ ਕਰ ਲਿਆ ਹੈ। ਮੈਂ ਸ਼ਹਿਦ ਸਮੇਤ ਆਪਣੇ ਛੱਤੇ ਨੂੰ ਖਾ ਲਿਆ ਹੈ। ਪੀ ਲਿਆ ਹੈ ਦੁੱਧ ਅਤੇ ਮੈਅ ਆਪਣੀ ਨੂੰ। ਔਰਤਾਂ ਦਾ ਪ੍ਰੇਮੀਆਂ ਨਾਲ ਗੱਲ ਕਰਨਾ ਪਿਆਰੇ ਮਿੱਤਰੋ ਖਾਵੋ, ਪੀਵੋ! ਮਦਹੋਸ਼ ਹੋ ਜਾਵੋ ਪਿਆਰ ਨਾਲ!

ਯਸਈਆਹ 24:9
ਹੁਣ ਲੋਕ ਸ਼ਰਾਬ ਪੀਂਦੇ ਹੋਏ ਖੁਸ਼ੀ ਦੇ ਗੀਤ ਨਹੀਂ ਗਾਉਂਦੇ। ਬੀਅਰ ਪੀਣ ਵਾਲੇ ਬੰਦੇ ਨੂੰ ਕੌੜੀ ਲਗਦੀ ਹੈ।

ਯਸਈਆਹ 25:6
ਪਰਮੇਸ਼ੁਰ ਦੀ ਦਾਅਵਤ ਆਪਣੇ ਸੇਵਕਾਂ ਲਈ ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ ਇੱਕ ਪਰਬਤ ਉਤਲੇ ਸਮੂਹ ਲੋਕਾਂ ਨੂੰ ਦਾਅਵਤ ਦੇਵੇਗਾ। ਦਾਅਵਤ ਉੱਤੇ ਬਹੁਤ ਉੱਤਮ ਖਾਣੇ ਅਤੇ ਸ਼ਰਾਬਾਂ ਹੋਣਗੀਆਂ। ਮਾਸ ਬਹੁਤ ਨਰਮ ਅਤੇ ਚੰਗਾ ਹੋਵੇਗਾ।

ਯਸਈਆਹ 55:1
ਪਰਮੇਸ਼ੁਰ ਉਹ ਭੋਜਨ ਦਿੰਦਾ ਹੈ ਜੋ ਸੱਚਮੁੱਚ ਸੰਤੁਸ਼ਟ ਕਰਦਾ ਹੈ “ਤੁਸੀਂ ਸਾਰੇ, ਪਿਆਸੇ ਲੋਕੋ, ਆਓ ਪਾਣੀ ਪੀਵੋ! ਫ਼ਿਕਰ ਨਾ ਕਰੋ ਜੇ ਪੈਸਾ ਨਹੀਂ ਹੈ ਤੁਹਾਡੇ ਕੋਲ। ਆਓ, ਖਾਵੋ ਪੀਵੋ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ! ਤੁਹਾਨੂੰ ਪੈਸੇ ਦੀ ਲੋੜ ਨਹੀਂ, ਰੱਜ ਕੇ ਖਾਵੋ ਪੀਵੋ। ਭੋਜਨ ਤੇ ਮੈਅ ਦਾ ਕੋਈ ਮੁੱਲ ਨਹੀਂ!

ਦਾਨੀ ਐਲ 2:44
“ਚੌਬੇ ਰਾਜ ਦੇ ਰਾਜਿਆਂ ਸਮੇਂ, ਅਕਾਸ਼ ਦਾ ਪਰਮੇਸ਼ੁਰ ਇੱਕ ਹੋਰ ਰਾਜ ਸਥਾਪਿਤ ਕਰੇਗਾ। ਇਹ ਰਾਜ ਸਦੀਵੀ ਹੋਵੇਗਾ! ਇਹ ਕਦੇ ਵੀ ਤਬਾਹ ਨਹੀਂ ਹੋਵੇਗਾ! ਅਤੇ ਇਹ ਰਾਜ ਅਜਿਹਾ ਹੋਵੇਗਾ ਜਿਹੜਾ ਕਿਸੇ ਹੋਰ ਲੋਕਾਂ ਦੇ ਸਮੂਹ ਦੇ ਹੱਥਾਂ ਵਿੱਚ ਨਹੀਂ ਜਾ ਸੱਕਦਾ। ਇਹ ਰਾਜ, ਹੋਰ ਦੁਜੇ ਰਾਜਾਂ ਨੂੰ ਕੁਚਲ ਦੇਵੇਗਾ। ਇਹ ਉਨ੍ਹਾਂ ਰਾਜਾਂ ਦਾ ਅੰਤ ਕਰ ਦੇਵੇਗਾ। ਪਰ ਉਹ ਰਾਜ ਖੁਦ ਸਦਾ ਰਹੇਗਾ।

ਜ਼ਿਕਰ ਯਾਹ 9:15
ਸਰਬ ਸ਼ਕਤੀਮਾਨ ਯਹੋਵਾਹ ਉਨ੍ਹਾਂ ਨੂੰ ਬਚਾਵੇਗਾ ਸੈਨਾ ਆਪਣੇ ਦੁਸ਼ਮਨਾਂ ਨੂੰ ਹਰਾਉਣ ਲਈ ਪੱਥਰ ਅਤੇ ਗੁਲੇਲਾਂ ਦੀ ਵਰਤੋਂ ਕਰੇਗੀ। ਉਹ ਦੁਸ਼ਮਨਾਂ ਦਾ ਲਹੂ ਸ਼ਰਾਬ ਵਾਂਗ ਵਹਾਉਣਗੇ ਇਹ ਜਗਵੇਦੀ ਦੀਆਂ ਨੁਕਰਾਂ ’ਚ ਸੁੱਟੇ ਲਹੂ ਵਾਂਗ ਹੋਵੇਗਾ।

ਜ਼ਿਕਰ ਯਾਹ 9:17
ਹਰ ਚੀਜ਼ ਚੰਗੀ ਅਤੇ ਸੁਹਣੀ ਹੋਵੇਗੀ ਬੇਸ਼ੁਮਾਰ ਫ਼ਸਲ ਹੋਵੇਗੀ ਇਹ ਫ਼ਸਲ ਸਿਰਫ਼ ਅਨਾਜ ਅਤੇ ਮੈਅ ਦੀ ਹੀ ਨਹੀਂ ਸਗੋਂ ਨੌਜੁਆਨ ਮਰਦ ਅਤੇ ਔਰਤ

ਕਜ਼ਾૃ 9:13
“ਪਰ ਅੰਗ਼ੂਰੀ ਵੇਲ ਨੇ ਆਖਿਆ, ‘ਮੇਰੀ ਮੈਅ ਆਦਮੀਆਂ ਅਤੇ ਰਾਜਿਆਂ ਨੂੰ ਖੁਸ਼ ਕਰਦੀ ਹੈ। ਕੀ ਮੈਂ ਸਿਰਫ਼ ਹੋਰਨਾਂ ਰੁੱਖਾਂ ਉੱਤੇ ਰਾਜ ਕਰਨ ਲਈ ਆਪਣੀ ਮੈਅ ਬਨਾਉਣੀ ਛੱਡ ਦੇਣੀ ਚਾਹੀਦੀ ਹੈ।’