Luke 1:71 in Punjabi

Punjabi Punjabi Bible Luke Luke 1 Luke 1:71

Luke 1:71
ਉਸ ਨੇ ਸਾਨੂੰ ਸਾਡੇ ਵੈਰੀਆਂ ਤੋਂ ਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਹੱਥਾਂ ਤੋਂ ਬਚਾਉਣ ਦਾ ਵਾਦਾ ਕੀਤਾ ਜੋ ਸਾਨੂੰ ਨਫ਼ਰਤ ਕਰਦੇ ਹਨ।

Luke 1:70Luke 1Luke 1:72

Luke 1:71 in Other Translations

King James Version (KJV)
That we should be saved from our enemies, and from the hand of all that hate us;

American Standard Version (ASV)
Salvation from our enemies, and from the hand of all that hate us;

Bible in Basic English (BBE)
Salvation from those who are against us, and from the hands of those who have hate for us;

Darby English Bible (DBY)
deliverance from our enemies and out of the hand of all who hate us;

World English Bible (WEB)
Salvation from our enemies, and from the hand of all who hate us;

Young's Literal Translation (YLT)
Salvation from our enemies, And out of the hand of all hating us,

That
we
should
be
saved
σωτηρίανsōtēriansoh-tay-REE-an
from
ἐξexayks
our
ἐχθρῶνechthrōnake-THRONE
enemies,
ἡμῶνhēmōnay-MONE
and
καὶkaikay
from
ἐκekake
the
hand
χειρὸςcheiroshee-ROSE
of
all
πάντωνpantōnPAHN-tone

τῶνtōntone
that
hate
μισούντωνmisountōnmee-SOON-tone
us;
ἡμᾶςhēmasay-MAHS

Cross Reference

ਜ਼ਬੂਰ 106:10
ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਕੋਲੋਂ ਬਚਾਇਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਵੈਰੀਆਂ ਤੋਂ ਬਚਾਇਆ।

੧ ਯੂਹੰਨਾ 3:8
ਸ਼ੈਤਾਨ ਮੁੱਢ ਤੋਂ ਹੀ ਪਾਪ ਕਰਦਾ ਆ ਰਿਹਾ ਹੈ, ਅਤੇ ਜਿਹੜਾ ਵਿਅਕਤੀ ਪਾਪ ਕਰਦਾ ਰਹਿੰਦਾ ਹੈ ਸ਼ੈਤਾਨ ਨਾਲ ਸੰਬੰਧਿਤ ਹੈ। ਪਰਮੇਸ਼ੁਰ ਦਾ ਪੁੱਤਰ ਇਸ ਲਈ ਆਇਆ; ਸ਼ੈਤਾਨ ਦੇ ਕੰਮ ਨੂੰ ਖਤਮ ਕਰਨ ਲਈ।

ਜ਼ਿਕਰ ਯਾਹ 9:9
ਭਵਿੱਖ ਦਾ ਪਾਤਸ਼ਾਹ ਹੇ ਸੀਯੋਨ! ਖੁਸ਼ੀ ਮਨਾ! ਯਰੂਸ਼ਲਮ ਦੇ ਲੋਕੋ! ਖੁਸ਼ੀ ’ਚ ਲਲਕਾਰੋ! ਵੇਖੋ! ਤੁਹਾਡਾ ਪਾਤਸ਼ਾਹ ਤੁਹਾਡੇ ਵੱਲ ਆ ਰਿਹਾ ਹੈ! ਉਹ ਧਰਮੀ ਅਤੇ ਜੇਤੂ ਪਾਤਸ਼ਾਹ ਹੈ ਪਰ ਉਹ ਨਿਮਰਤਾ ਦਾ ਪੁੰਜ ਹੈ ਉਹ ਇੱਕ ਕੰਮ ਕਰਨ ਵਾਲੇ ਜਾਨਵਰ ਤੇ ਭਾਵ ਜਵਾਨ ਗਧੇ ਤੇ ਸਵਾਰ ਹੈ।

ਸਫ਼ਨਿਆਹ 3:15
ਕਿਉਂ ਕਿ, ਯਹੋਵਾਹ ਨੇ ਤੇਰੇ ਨਿਆਂ ਨੂੰ ਦੂਰ ਕੀਤਾ, ਉਸ ਨੇ ਤੇਰੇ ਵੈਰੀਆਂ ਦੇ ਮਜ਼ਬੂਤ ਬੁਰਜਾਂ ਨੂੰ ਢਾਹਿਆ। ਇਸਰਾਏਲ ਦੇ ਪਾਤਸ਼ਾਹ, ਯਹੋਵਾਹ ਤੇਰੇ ਅੰਗ-ਸੰਗ ਹੈ ਤੈਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਕਿ ਕੋਈ ਬਦੀ ਵਾਪਰੇਗੀ।

ਹਿਜ਼ ਕੀ ਐਲ 38:8
ਕਾਫ਼ੀ ਸਮੇਂ ਬਾਦ ਤੈਨੂੰ ਫ਼ਰਜ ਲਈ ਸੱਦਾ ਮਿਲੇਗਾ। ਬਾਦ ਦੇ ਵਰ੍ਹਿਆਂ ਵਿੱਚ ਤੂੰ ਉਸ ਧਰਤੀ ਤੇ ਆਵੇਂਗਾ ਜਿਹੜੀ ਜੰਗ ਤੋਂ ਤਂਦਰੁਸਤ ਕੀਤੀ ਗਈ ਹੈ। ਉਸ ਧਰਤੀ ਦੇ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਵਿੱਚੋਂ ਇਕੱਠਾ ਕੀਤਾ ਗਿਆ ਸੀ ਅਤੇ ਇਸਰਾਏਲ ਦੇ ਪਰਬਤਾਂ ਵਿੱਚ ਵਾਪਸ ਲਿਆਂਦਾ ਗਿਆ ਸੀ। ਅਤੀਤ ਵਿੱਚ ਇਸਰਾਏਲ ਦੇ ਪਰਬਤਾਂ ਨੂੰ ਬਾਰ-ਬਾਰ ਤਬਾਹ ਕੀਤਾ ਗਿਆ ਸੀ। ਪਰ ਇਹ ਲੋਕ ਉਨ੍ਹਾਂ ਹੋਰਨਾਂ ਕੌਮਾਂ ਤੋਂ ਵਾਪਸ ਆ ਚੁੱਕੇ ਹੋਣਗੇ। ਉਹ ਸਾਰੇ ਸੁਰੱਖਿਆ ਵਿੱਚ ਰਹਿ ਚੁੱਕੇ ਹੋਣਗੇ।

ਹਿਜ਼ ਕੀ ਐਲ 34:28
ਉਹ ਫ਼ੇਰ ਕਦੇ ਵੀ ਹੋਰਨਾਂ ਕੌਮਾਂ ਕੋਲੋਂ ਜਾਨਵਰਾਂ ਵਾਂਗ ਨਹੀਂ ਫ਼ੜੇ ਜਾਣਗੇ। ਉਹ ਜਾਨਵਰ ਉਨ੍ਹਾਂ ਨੂੰ ਫ਼ੇਰ ਨਹੀਂ ਖਾਣਗੇ। ਪਰ ਉਹ ਸੁਰੱਖਿਅਤ ਰਹਿਣਗੇ। ਕੋਈ ਵੀ ਉਨ੍ਹਾਂ ਨੂੰ ਭੈਭੀਤ ਨਹੀਂ ਕਰੇਗਾ।

ਹਿਜ਼ ਕੀ ਐਲ 34:25
“ਅਤੇ ਫ਼ੇਰ ਮੈਂ ਆਪਣੀਆਂ ਭੇਡਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ। ਮੈਂ ਨੁਕਸਾਨਦਾਇੱਕ ਜਾਨਵਰਾਂ ਨੂੰ ਇਸਰਾਏਲ ਦੀ ਧਰਤੀ ਤੋਂ ਦੂਰ ਕਰ ਦਿਆਂਗਾ। ਫ਼ੇਰ ਭੇਡਾਂ ਮਾਰੂਬਲ ਵਿੱਚ ਸੁਰੱਖਿਅਤ ਹੋ ਸੱਕਦੀਆਂ ਹਨ ਅਤੇ ਜੰਗਲ ਵਿੱਚ ਸੌਂ ਸੱਕਦੀਆਂ ਹਨ।

ਹਿਜ਼ ਕੀ ਐਲ 28:26
ਉਹ ਉਸ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਉਹ ਮਕਾਨ ਉਸਾਰਨਗੇ ਅਤੇ ਅੰਗੂਰਾਂ ਦੇ ਬਗੀਚੇ ਲਾਉਣਗੇ। ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਸੀ। ਫ਼ੇਰ ਇਸਰਾਏਲ ਦੇ ਲੋਕ ਸੁਰੱਖਿਅਤ ਰਹਿਣਗੇ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ, ਹਾਂ।”

ਯਰਮਿਆਹ 32:37
‘ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ। ਮੈਂ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਸਾਂ। ਪਰ ਮੈਂ ਉਨ੍ਹਾਂ ਨੂੰ ਵਾਪਸ ਇਸ ਥਾਂ ਲਿਆਵਾਂਗਾ। ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਥਾਵਾਂ ਉੱਤੋਂ ਇਕੱਠਿਆਂ ਕਰਾਂਗਾ ਜਿੱਥੇ ਮੈਂ ਉਨ੍ਹਾਂ ਨੂੰ ਜਾਣ ਲਈ ਮਜ਼ਬੂਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇਸ ਥਾਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਸ਼ਾਂਤੀ ਨਾਲ ਜਿਉਣ ਦਿਆਂਗਾ।

ਯਰਮਿਆਹ 30:9
ਇਸਰਾਏਲ ਅਤੇ ਯਹੂਦਾਹ ਦੇ ਲੋਕ ਵਿਦੇਸ਼ੀ ਲੋਕਾਂ ਦੀ ਸੇਵਾ ਨਹੀਂ ਕਰਨਗੇ। ਨਹੀਂ! ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਨਗੇ ਅਤੇ ਉਹ ਆਪਣੇ ਰਾਜੇ ਦਾਊਦ ਦੀ ਸੇਵਾ ਕਰਨਗੇ, ਰਾਜੇ ਨੂੰ ਮੈਂ ਉਨ੍ਹਾਂ ਦੇ ਪਾਸ ਭੇਜ ਦਿਆਂਗਾ।

ਯਰਮਿਆਹ 23:6
ਉਸ ਨੇਕ ‘ਅੰਕੁਰ’ ਦੇ ਸਮੇਂ ਵਿੱਚ, ਯਹੂਦਾਹ ਦੇ ਲੋਕ ਬਚ ਜਾਣਗੇ। ਅਤੇ ਇਸਰਾਏਲ ਸੁਰੱਖਿਅਤ ਰਹੇਗਾ। ਇਹ ਉਸਦਾ ਨਾਮ ਹੋਵੇਗਾ: ਯਹੋਵਾਹ ਹੀ ਸਾਡੀ ਨੇਕੀ ਹੈ।

ਯਸਈਆਹ 54:7
ਪਰਮੇਸ਼ੁਰ ਆਖਦਾ ਹੈ, “ਮੈਂ ਤੈਨੂੰ ਛੱਡ ਦਿੱਤਾ ਸੀ, ਪਰ ਸਿਰਫ਼ ਬੋੜੇ ਸਮੇਂ ਲਈ। ਮੈਂ ਫ਼ੇਰ ਤੈਨੂੰ ਆਪਣੇ ਕੋਲ ਬੁਲਾਵਾਂਗਾ। ਅਤੇ ਮੈਂ ਤੇਰੇ ਉੱਤੇ ਬਹੁਤ ਵੱਡੀ ਮਿਹਰ ਕਰਾਂਗਾ।

ਯਸਈਆਹ 44:24
ਯਹੋਵਾਹ ਨੇ ਤੁਹਾਨੂੰ ਸਾਜਿਆ, ਜਿਵੇਂ ਤੁਸੀਂ ਹੋ। ਯਹੋਵਾਹ ਨੇ ਇਹ ਕਾਰਜ ਉਦੋਂ ਕੀਤਾ ਜਦੋਂ ਹਾਲੇ ਤੁਸੀਂ ਆਪਣੀ ਮਾਂ ਦੇ ਗਰਭ ਅੰਦਰ ਸੀ। ਯਹੋਵਾਹ ਆਖਦਾ ਹੈ, “ਮੈਂ, ਯਹੋਵਾਹ ਨੇ, ਹਰ ਸ਼ੈਅ ਸਾਜੀ! ਮੈਂ ਖੁਦ ਓੱਥੇ ਅਕਾਸ਼ ਰੱਖੇ ਸਨ! ਮੈਂ ਆਪਣੇ ਸਾਹਮਣੇ ਧਰਤੀ ਵਿਛਾਈ।”

ਯਸਈਆਹ 14:1
ਇਸਰਾਏਲ ਘਰ ਵਾਪਸ ਪਰਤੇਗਾ ਭਵਿੱਖ ਵਿੱਚ ਯਹੋਵਾਹ ਯਾਕੂਬ ਨੂੰ ਆਪਣਾ ਪਿਆਰ ਫ਼ੇਰ ਦਰਸਾਵੇਗਾ। ਯਹੋਵਾਹ ਫ਼ੇਰ ਇਸਰਾਏਲ ਦੇ ਲੋਕਾਂ ਦੀ ਚੋਣ ਕਰੇਗਾ। ਉਸ ਸਮੇਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੀ ਧਰਤੀ ਦੇ ਦੇਵੇਗਾ। ਫ਼ੇਰ ਗ਼ੈਰ-ਯਹੂਦੀ ਲੋਕ ਯਹੂਦੀ ਲੋਕਾਂ ਨਾਲ ਰਲ ਜਾਣਗੇ। ਦੋਵੇਂ ਲੋਕ ਇਕੱਠੇ ਹੋ ਕੇ ਇੱਕ ਪਰਿਵਾਰ ਬਣ ਜਾਣਗੇ-ਯਾਕੂਬ ਦਾ ਪਰਿਵਾਰ।

ਜ਼ਬੂਰ 106:47
ਸਾਡੇ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਬਚਾ ਲਿਆ। ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਤੋਂ ਵਾਪਸ ਲਿਆਂਦਾ ਤਾਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰ ਸੱਕੀਏ। ਤਾਂ ਜੋ ਅਸੀਂ ਉਸਦੀ ਉਸਤਤਿ ਗਾ ਸੱਕੀਏ।

ਅਸਤਸਨਾ 33:29
ਇਸਰਾਏਲ, ਤੂੰ ਸੁਭਾਗਾ ਹੈ। ਕੋਈ ਹੋਰ ਦੇਸ਼ ਤੇਰੇ ਜਿਹਾ ਨਹੀਂ। ਯਹੋਵਾਹ ਨੇ ਤੇਰਾ ਬਚਾਉ ਕੀਤਾ ਸੀ। ਉਹ ਉਸ ਮਜ਼ਬੂਤ ਢਾਲ ਵਰਗਾ ਜੋ ਤੇਰਾ ਬਚਾਉ ਕਰਦੀ ਹੈ। ਉਹ ਤਲਵਾਰ ਜਿਹਾ ਸ਼ਕਤੀਸ਼ਾਲੀ ਹੈ। ਤੇਰੇ ਕੋਲੋਂ ਤੇਰੇ ਦੁਸ਼ਮਣ ਭੈਭੀਤ ਹੋਣਗੇ ਅਤੇ ਤੂੰ ਉਨ੍ਹਾਂ ਦੇ ਪਵਿੱਤਰ ਸਥਾਨ ਲਿਤਾੜ ਦੇਵੇਗਾ।”

ਲੋਕਾ 1:74
ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਛੁਟਕਾਰਾ ਦੁਆਵੇਗਾ ਤਾਂ ਜੋ ਅਸੀਂ ਉਸਦੀ ਨਿਰਭੈ ਹੋਕੇ ਸੇਵਾ ਕਰ ਸੱਕੀਏ