Job 12:23 in Punjabi

Punjabi Punjabi Bible Job Job 12 Job 12:23

Job 12:23
ਪਰਮੇਸ਼ੁਰ ਕੌਮਾਂ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਬਣਾਉਂਦਾ ਅਤੇ ਫ਼ਿਰ ਉਨ੍ਹਾਂ ਨੂੰ ਤਬਾਹ ਕਰ ਦਿੰਦਾ ਹੈ। ਉਹ ਕੌਮਾਂ ਦਾ ਵਿਸਤਾਰ ਕਰਦਾ ਹੈ ਤੇ ਫ਼ਿਰ ਉਨ੍ਹਾਂ ਦੇ ਲੋਕਾਂ ਨੂੰ ਖਿੰਡਾ ਦਿੰਦਾ ਹੈ।

Job 12:22Job 12Job 12:24

Job 12:23 in Other Translations

King James Version (KJV)
He increaseth the nations, and destroyeth them: he enlargeth the nations, and straiteneth them again.

American Standard Version (ASV)
He increaseth the nations, and he destroyeth them: He enlargeth the nations, and he leadeth them captive.

Bible in Basic English (BBE)
Increasing nations, and sending destruction on them; making wide the lands of peoples, and then giving them up.

Darby English Bible (DBY)
He increaseth the nations, and destroyeth them; he spreadeth out the nations, and bringeth them in;

Webster's Bible (WBT)
He increaseth nations, and destroyeth them: he enlargeth nations, and straiteneth them again.

World English Bible (WEB)
He increases the nations, and he destroys them. He enlarges the nations, and he leads them captive.

Young's Literal Translation (YLT)
Magnifying the nations, and He destroyeth them, Spreading out the nations, and He quieteth them.

He
increaseth
מַשְׂגִּ֣יאmaśgîʾmahs-ɡEE
the
nations,
לַ֭גּוֹיִםlaggôyimLA-ɡoh-yeem
and
destroyeth
וַֽיְאַבְּדֵ֑םwayʾabbĕdēmva-ah-beh-DAME
enlargeth
he
them:
שֹׁטֵ֥חַšōṭēaḥshoh-TAY-ak
the
nations,
לַ֝גּוֹיִ֗םlaggôyimLA-ɡoh-YEEM
and
straiteneth
וַיַּנְחֵֽם׃wayyanḥēmva-yahn-HAME

Cross Reference

ਯਸਈਆਹ 26:15
ਹੇ ਯਹੋਵਾਹ, ਤੂੰ ਉਸ ਕੌਮ ਦੀ ਸਹਾਇਤਾ ਕੀਤੀ ਹੈ, ਤੂੰ ਉਸਦੀਆਂ ਸਰਹਦ੍ਦਾ ਵੱਧਾ ਦਿੱਤੀਆਂ ਅਤੇ ਆਪਣੇ ਲਈ ਸਤਿਕਾਰ ਪ੍ਰਾਪਤ ਕੀਤਾ।

ਯਸਈਆਹ 9:3
ਹੇ ਪਰਮੇਸ਼ੁਰ, ਤੁਸੀਂ ਕੌਮ ਨੂੰ ਵਿਕਸਿਤ ਹੋਣ ਵਿੱਚ ਮਦਦ ਕਰੋਗੇ। ਤੁਸੀਂ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰੋਗੇ। ਅਤੇ ਲੋਕ ਆਪਣੀ ਪ੍ਰਸੰਨਤਾ ਤੁਹਾਡੇ ਸਾਹਮਣੇ ਪ੍ਰਗਟ ਕਰਨਗੇ। ਇਹ ਉਹੋ ਜਿਹੀ ਹੀ ਖੁਸ਼ੀ ਹੋਵੇਗੀ ਜਿਹੋ ਜਿਹੀ ਵਾਢੀਆਂ ਦੇ ਵੇਲੇ ਹੁੰਦੀ ਹੈ। ਇਹ ਉਸੇ ਤਰ੍ਹਾਂ ਦੀ ਖੁਸ਼ੀ ਹੋਵੇਗੀ ਜਿਹੋ ਜਿਹੀ ਲੋਕਾਂ ਨੂੰ ਉਦੋਂ ਮਿਲਦੀ ਹੈ ਜਦੋਂ ਉਹ ਜੰਗ ਵਿੱਚ ਜਿੱਤਿਆ ਮਾਲ ਦਾ ਹਿੱਸਾ ਪ੍ਰਾਪਤ ਕਰਦੇ ਹਨ।

ਯਸਈਆਹ 60:22
ਛੋਟੇ ਤੋਂ ਛੋਟਾ ਪਰਿਵਾਰ ਵੀ ਵੱਡਾ ਪਰਿਵਾਰ-ਸਮੂਹ ਬਣ ਜਾਵੇਗਾ। ਛੋਟੇ ਤੋਂ ਛੋਟਾ ਪਰਿਵਾਰ ਵੀ ਸ਼ਕਤੀਸ਼ਾਲੀ ਕੌਮ ਬਣ ਜਾਵੇਗਾ। ਜਦੋਂ ਢੁਕਵਾਂ ਸਮਾਂ ਹੋਵੇਗਾਂ, ਮੈਂ, ਯਹੋਵਾਹ ਛੇਤੀ ਹੀ ਆਵਾਂਗਾ। ਮੈਂ ਇਨ੍ਹਾਂ ਗੱਲਾਂ ਨੂੰ ਵਾਪਰਨ ਦੇਵਾਂਗਾ।”

ਜ਼ਬੂਰ 107:38
ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਅਸੀਸ ਦਿੱਤੀ ਉਨ੍ਹਾਂ ਦੇ ਪਰਿਵਾਰ ਵੱਧਣ ਫ਼ੁਲਣ। ਉਨ੍ਹਾਂ ਕੋਲ ਬਹੁਤ ਸਾਰੇ ਪਸ਼ੂ ਸਨ।

ਜ਼ਿਕਰ ਯਾਹ 10:8
“ਮੈਂ ਉਨ੍ਹਾਂ ਲਈ ਆਵਾਜ਼ ਮਾਰਾਂਗਾ (ਸੀਟੀ ਵਜਾਵਾਂਗਾ) ਤੇ ਉਨ੍ਹਾਂ ਨੂੰ ਇਕੱਠਿਆਂ ਸੱਦਾਂਗਾ। ਮੈਂ ਸੱਚਮੁੱਚ ਉਨ੍ਹਾਂ ਨੂੰ ਬਚਾਵਾਂਗਾ ਅਤੇ ਉਹ ਬਹੁਤ ਵੱਧ ਜਾਣਗੇ।

ਯਰਮਿਆਹ 33:22
ਪਰ ਮੈਂ ਆਪਣੇ ਸੇਵਕ ਦਾਊਦ ਨੂੰ ਅਤੇ ਲੇਵੀ ਦੇ ਪਰਿਵਾਰ-ਸਮੂਹ ਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਉਹ ਉਤਨੇ ਹੀ ਹੋਣਗੇ ਜਿਤਨੇ ਆਕਾਸ਼ ਵਿੱਚ ਤਾਰੇ ਹਨ-ਕੋਈ ਵੀ ਬੰਦਾ ਉਨ੍ਹਾਂ ਸਾਰੇ ਤਾਰਿਆਂ ਦੀ ਗਿਣਤੀ ਨਹੀਂ ਕਰ ਸੱਕਦਾ। ਅਤੇ ਉਹ ਉਤਨੇ ਹੀ ਹੋਣਗੇ ਜਿਤਨੇ ਸਮੁੰਦਰ ਕੰਢੇ ਰੇਤ ਦੇ ਕਣ ਹੁੰਦੇ ਨੇ-ਕੋਈ ਵੀ ਬੰਦਾ ਰੇਤ ਦੇ ਉਨ੍ਹਾਂ ਕਣਾਂ ਨੂੰ ਗਿਣ ਨਹੀਂ ਸੱਕਦਾ।”

ਯਰਮਿਆਹ 30:19
ਉਨ੍ਹਾਂ ਥਾਵਾਂ ਦੇ ਲੋਕ ਉਸਤਤ ਦੇ ਗੀਤ ਗਾਉਣਗੇ। ਅਤੇ ਉੱਥੇ ਹਾਸਿਆਂ ਦਾ ਸ਼ੋਰ ਉੱਠੇਗਾ। ਮੈਂ ਉਨ੍ਹਾਂ ਨੂੰ ਢੇਰ ਸਾਰੇ ਬੱਚਿਆਂ ਦਾ ਵਰਦਾਨ ਦੇਵਾਂਗਾ। ਇਸਰਾਏਲ ਅਤੇ ਯਹੂਦਾਹ ਛੋਟੇ ਨਹੀਂ ਹੋਣਗੇ। ਮੈਂ ਉਨ੍ਹਾਂ ਨੂੰ ਇੱਜ਼ਤ ਬਖਸ਼ਾਂਗਾ। ਕੋਈ ਉਨ੍ਹਾਂ ਦੀ ਬੇਕਦਰੀ ਨਹੀਂ ਕਰ ਸੱਕੇਗਾ।

ਯਸਈਆਹ 51:2
ਅਬਰਾਹਾਮ ਤੁਹਾਡਾ ਪਿਤਾ ਹੈ ਅਤੇ ਤੁਹਾਨੂੰ ਉਸ ਵੱਲ ਦੇਖਣਾ ਚਾਹੀਦਾ ਹੈ। ਤੁਹਾਨੂੰ ਸਰਾਹ ਵੱਲ ਦੇਖਣਾ ਚਾਹੀਦਾ ਹੈ-ਉਹ ਔਰਤ ਜਿਸਨੇ ਤੁਹਾਨੂੰ ਜਨਮ ਦਿੱਤਾ ਸੀ। ਅਬਰਾਹਾਮ ਇੱਕਲਾ ਸੀ ਜਦੋਂ ਮੈਂ ਉਸ ਨੂੰ ਬੁਲਾਇਆ ਸੀ। ਫ਼ੇਰ ਮੈਂ ਉਸ ਨੂੰ ਅਸੀਸ ਦਿੱਤੀ, ਤੇ ਉਸ ਨੇ ਵੱਡੇ ਪਰਿਵਾਰ ਦੀ ਸ਼ੁਰੂਆਤ ਕੀਤੀ। ਅਨੇਕਾਂ ਲੋਕ ਉਸਤੋਂ ਪੈਦਾ ਹੋਏ।”

ਯਸਈਆਹ 27:6
ਉਨ੍ਹਾਂ ਦਿਨਾਂ ਵਿੱਚ, ਯਾਕੂਬ ਮਜ਼ਬੂਤ ਜਢ਼ਾਂ ਵਾਲੇ ਪੌਦੇ ਵਾਂਗ ਪੂਰੇ ਬਲ ਨਾਲ ਵੱਧੇਗਾ। ਇਸਰਾਏਲ ਪੂਰੀ ਸੁੰਦਰਤਾ ਵਿੱਚ ਹੋਵੇਗਾ। ਫ਼ੇਰ ਧਰਤੀ, ਫ਼ਲਾਂ ਨਾਲ ਭਰੇ ਰੁੱਖ ਵਾਂਗ ਇਸਰਾਏਲ ਦੇ ਸੱਚੇ ਲੋਕਾਂ ਨਾਲ ਭਰ ਜਾਵੇਗੀ।”

ਖ਼ਰੋਜ 1:20
ਇਸ ਲਈ ਪਰਮੇਸ਼ੁਰ ਨੇ ਦਾਈਆਂ ਦਾ ਭਲਾ ਕੀਤਾ, ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਿੱਤੇ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਨਮਾਨ ਦਿੱਤਾ ਅਤੇ ਉਸ ਤੋਂ ਭੈ ਖਾਧਾ। ਇਬਰਾਨੀਆਂ ਦੇ ਬੱਚਿਆਂ ਨੇ ਜਨਮ ਲੈਣਾ ਜਾਰੀ ਰੱਖਿਆ ਅਤੇ ਉਨ੍ਹਾਂ ਦੀ ਗਿਣਤੀ ਵੱਧਦੀ ਗਈ ਅਤੇ ਉਹ ਬਹੁਤ ਸ਼ਕਤੀਸ਼ਾਲੀ ਬਣ ਗਏ।

ਖ਼ਰੋਜ 1:7
ਪਰ ਇਸਰਾਏਲ ਦੇ ਲੋਕਾਂ ਦੀ ਔਲਾਦ ਬਹੁਤ ਸੀ ਅਤੇ ਉਨ੍ਹਾਂ ਦੀ ਗਿਣਤੀ ਵੱਧਦੀ ਗਈ। ਇਸਰਾਏਲ ਦੇ ਲੋਕ ਤਾਕਤਵਰ ਬਣ ਗਏ, ਅਤੇ ਮਿਸਰ ਦਾ ਦੇਸ਼ ਇਸਰਾਏਲੀਆਂ ਨਾਲ ਭਰ ਗਿਆ।