Hosea 4:9
ਇਸ ਲਈ ਜਾਜਕ ਕਿਸੇ ਤਰ੍ਹਾਂ ਵੀ ਲੋਕਾਂ ਨਾਲੋਂ ਘੱਟ ਨਹੀਂ ਹਨ। ਮੈਂ ਉਨ੍ਹਾਂ ਦੀਆਂ ਕਰਨੀਆਂ ਕਾਰਣ ਉਨ੍ਹਾਂ ਨੂੰ ਦੰਡ ਦੇਵਾਂਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਗ਼ਲਤ ਕਰਨੀਆਂ ਲਈ ਮੋੜਾ ਦੇਵਾਂਗਾ।
Hosea 4:9 in Other Translations
King James Version (KJV)
And there shall be, like people, like priest: and I will punish them for their ways, and reward them their doings.
American Standard Version (ASV)
And it shall be, like people, like priest; and I will punish them for their ways, and will requite them their doings.
Bible in Basic English (BBE)
And the priest will be like the people; I will give them punishment for their evil ways, and the reward of their acts.
Darby English Bible (DBY)
And it shall be as the people so the priest; and I will visit their ways upon them, and recompense to them their doings;
World English Bible (WEB)
It will be, like people, like priest; And I will punish them for their ways, And will repay them for their deeds.
Young's Literal Translation (YLT)
And it hath been, like people, like priest, And I have charged on it its ways, And its habitual doings I return to it.
| And there shall be, | וְהָיָ֥ה | wĕhāyâ | veh-ha-YA |
| people, like | כָעָ֖ם | kāʿām | ha-AM |
| like priest: | כַּכֹּהֵ֑ן | kakkōhēn | ka-koh-HANE |
| punish will I and | וּפָקַדְתִּ֤י | ûpāqadtî | oo-fa-kahd-TEE |
| עָלָיו֙ | ʿālāyw | ah-lav | |
| ways, their for them | דְּרָכָ֔יו | dĕrākāyw | deh-ra-HAV |
| and reward | וּמַעֲלָלָ֖יו | ûmaʿălālāyw | oo-ma-uh-la-LAV |
| them their doings. | אָשִׁ֥יב | ʾāšîb | ah-SHEEV |
| לֽוֹ׃ | lô | loh |
Cross Reference
ਯਸਈਆਹ 24:2
ਉਸ ਸਮੇਂ, ਸਧਾਰਣ ਬੰਦੇ ਅਤੇ ਜਾਜਕ ਇੱਕੋ ਜਿਹੇ ਹੋਣਗੇ। ਗੁਲਾਮ ਅਤੇ ਮਾਲਿਕ ਇੱਕੋ ਜਿਹੇ ਹੋਣਗੇ। ਦਾਸੀਆਂ ਅਤੇ ਉਨ੍ਹਾਂ ਦੀਆਂ ਮਾਲਕਣਾਂ ਇੱਕੋ ਜਿਹੀਆਂ ਹੋਣਗੀਆਂ। ਖਰੀਦਣ ਵਾਲੇ ਅਤੇ ਵੇਚਣ ਵਾਲੇ ਇੱਕੋ ਜਿਹੇ ਹੋਣਗੇ। ਕਰਜ਼ਾ ਲੈਣ ਵਾਲੇ ਅਤੇ ਕਰਜ਼ਾ ਦੇਣ ਵਾਲੇ ਇੱਕੋ ਜਿਹੇ ਹੋਣਗੇ। ਬੈਂਕਰ ਅਤੇ ਬੈਂਕ ਤੋਂ ਕਰਜ਼ਾ ਲੈਣ ਵਾਲੇ ਇੱਕੋ ਜਿਹੇ ਹੋਣਗੇ।
ਯਰਮਿਆਹ 5:31
ਨਬੀ ਝੂਠ ਬੋਲਦੇ ਨੇ। ਜਾਜਕ ਉਹ ਗੱਲਾਂ ਨਹੀਂ ਕਰਨਗੇ, ਜਿਨ੍ਹਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ। ਅਤੇ ਮੇਰੇ ਲੋਕ ਇਸ ਰਸਤੇ ਨੂੰ ਪਿਆਰ ਕਰਦੇ ਨੇ! ਪਰ ਤੁਸੀਂ ਲੋਕ ਕੀ ਕਰੋਂਗੇ ਜਦੋਂ ਤੁਹਾਨੂੰ ਤੁਹਾਡੀ ਸਜ਼ਾ ਮਿਲੇਗੀ?”
ਮੱਤੀ 15:14
ਫ਼ਰੀਸੀਆਂ ਤੋਂ ਦੂਰ ਰਹੋ। ਉਨ੍ਹਾਂ ਨੂੰ ਛੱਡ ਦੇਵੋ। ਉਹ ਅੰਨ੍ਹੇ ਲੋਕਾਂ ਦੇ ਅੰਨ੍ਹੇ ਆਗੂ ਹਨ। ਅਤੇ ਜੇਕਰ ਇੱਕ ਅੰਨ੍ਹਾ ਆਦਮੀ ਦੂਸਰੇ ਅੰਨ੍ਹੇ ਦੀ ਰਾਹਨੁਮਾਈ ਕਰਦਾ ਤਾਂ ਦੋਵੇਂ ਹੀ ਟੋਏ ਵਿੱਚ ਡਿੱਗਣਗੇ।”
ਜ਼ਿਕਰ ਯਾਹ 1:6
ਨਬੀ ਮੇਰੇ ਸੇਵਕ ਸਨ। ਮੈਂ ਉਨ੍ਹਾਂ ਨੂੰ ਤੁਹਾਡੇ ਪੁਰਖਿਆਂ ਕੋਲ ਆਪਣੀਆਂ ਸਿੱਖਿਆਵਾਂ ਅਤੇ ਨੇਮਾਂ ਨਾਲ ਭੇਜਿਆ ਅਤੇ ਅਖੀਰੀ ਉਨ੍ਹਾਂ ਨੇ ਉਨ੍ਹਾਂ ਨੂੰ ਪਾਠ ਸਿੱਖਾਏ। ਉਨ੍ਹਾਂ ਕਿਹਾ, ‘ਯਹੋਵਾਹ ਸਰਬ ਸ਼ਕਤੀਮਾਨ ਨੇ ਸਾਡੀਆਂ ਕਰਨੀਆਂ ਅਤੇ ਰਾਹਾਂ ਅਨੁਸਾਰ ਸਾਨੂੰ ਸਜ਼ਾ ਦਿੱਤੀ।’ ਇਸ ਲਈ ਉਹ ਪਰਮੇਸ਼ੁਰ ਵੱਲ ਵਾਪਸ ਪਰਤੇ।”
ਹੋ ਸੀਅ 9:9
ਇਸਰਾਏਲ ਦੇ ਲੋਕ ਗਿਬੀਹ ਦੇ ਦਿਨਾਂ ਵਾਂਗ ਭ੍ਰਸ਼ਟਤਾ ਵਿੱਚ ਡੂੰਘੇ ਚੱਲੇ ਗਏ ਹਨ। ਯਹੋਵਾਹ ਉਨ੍ਹਾਂ ਦੇ ਪਾਪਾਂ ਨੂੰ ਯਾਦ ਰੱਖੇਗਾ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ।
ਹੋ ਸੀਅ 8:13
ਇਸਰਾਏਲੀ ਬਲੀਆਂ ਪਸੰਦ ਕਰਦੇ ਹਨ। ਉਹ ਮਾਸ ਚੜ੍ਹਾਕੇ ਇਸ ਨੂੰ ਖਾ ਜਾਂਦੇ ਹਨ ਯਹੋਵਾਹ ਉਨ੍ਹਾਂ ਦੀਆਂ ਬਲੀਆਂ ਸਵੀਕਾਰ ਹੀਂ ਕਰਦਾ ਉਸ ਨੂੰ ਉਨ੍ਹਾਂ ਦੇ ਪਾਪ ਚੇਤੇ ਹਨ ਤੇ ਉਹ ਉਨ੍ਹਾਂ ਨੂੰ ਦੰਡ ਦੇਵੇਗਾ। ਉਹ ਕੈਦੀਆਂ ਵਾਂਗ ਮਿਸਰ ਨੂੰ ਲਿਜਾਏ ਜਾਣਗੇ।
ਹੋ ਸੀਅ 1:4
ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, “ਇਸਦਾ ਨਾਉਂ ਯਿਜ਼ਰੇਲ ਰੱਖ, ਕਿਉਂ ਕਿ ਬੋੜੇ ਸਮੇਂ ਵਿੱਚ ਹੀ, ਮੈਂ ਯੇਹੂ ਦੇ ਪਰਿਵਾਰ ਨੂੰ ਯਿਜ਼ਰੇਲ ਦੀ ਵਾਦੀ ਵਿਖੇ ਵਹਾਏ ਗਏ ਖੂਨ ਦੀ ਸਜ਼ਾ ਦੇਵਾਂਗਾ ਅਤੇ ਫ਼ਿਰ ਮੈਂ ਇਸਰਾਏਲੀਆਂ ਦੀ ਪਾਤਸ਼ਾਹੀ ਨੂੰ ਖਤਮ ਕਰ ਦੇਵਾਂਗਾ।
ਹਿਜ਼ ਕੀ ਐਲ 22:26
“ਜਾਜਕ ਨੇ ਸੱਚਮੁੱਚ ਮੇਰੀਆਂ ਬਿਵਸਬਾ ਨੂੰ ਨੁਕਸਾਨ ਪੁਚਾਇਆ ਹੈ। ਉਹ ਮੇਰੀਆਂ ਪਵਿੱਤਰ ਚੀਜ਼ਾਂ ਨਾਲ ਠੀਕ ਤਰ੍ਹਾਂ ਵਿਹਾਰ ਨਹੀਂ ਕਰਦੇ-ਉਹ ਇਹ ਨਹੀਂ ਦਰਸਾਂਉਦੇ ਕਿ ਇਹ ਮਹੱਤਵਪੂਰਣ ਹਨ। ਉਹ ਪਵਿੱਤਰ ਚੀਜ਼ਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਨ ਜਿਵੇਂ ਉਹ ਪਵਿੱਤਰ ਨਾ ਹੋਣ। ਉਹ ਪਾਕ ਚੀਜ਼ਾਂ ਨਾਲ ਨਾਪਾਕ ਚੀਜ਼ਾਂ ਵਰਗਾ ਵਿਹਾਰ ਕਰਦੇ ਹਨ। ਉਹ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਸਿੱਖਿਆ ਨਹੀਂ ਦਿੰਦੇ। ਉਹ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਨੂੰ ਆਦਰ ਦੇਣ ਤੋਂ ਇਨਕਾਰੀ ਹਨ। ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਜਿਵੇਂ ਮੈਂ ਮਹੱਤਵਪੂਰਣ ਨਹੀਂ ਹਾਂ।
ਯਰਮਿਆਹ 23:11
“ਨਬੀ ਅਤੇ ਜਾਜਕ ਵੀ ਮੰਦੇ ਹਨ। ਮੈਂ ਉਨ੍ਹਾਂ ਨੂੰ ਆਪਣੇ ਮੰਦਰ ਵਿੱਚ ਵੀ, ਮੰਦੇ ਕੰਮ ਕਰਦਿਆਂ ਦੇਖਿਆ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਯਰਮਿਆਹ 8:10
ਇਸ ਲਈ ਮੈਂ ਉਨ੍ਹਾਂ ਲੋਕਾਂ ਦੀਆਂ ਪਤਨੀਆਂ ਨੂੰ ਹੋਰਨਾਂ ਬੰਦਿਆਂ ਨੂੰ ਦੇ ਦੇਵਾਂਗਾ। ਮੈਂ ਉਨ੍ਹਾਂ ਦੇ ਖੇਤਾਂ ਨੂੰ ਨਵੇਂ ਮਾਲਕਾਂ ਨੂੰ ਦੇ ਦੇਵਾਂਗਾ। ਇਸਰਾਏਲ ਦੇ ਸਾਰੇ ਹੀ ਲੋਕ ਹੋਰ-ਹੋਰ ਪੈਸਾ ਚਾਹੁੰਦੇ ਨੇ। ਸਾਰੇ ਹੀ ਲੋਕ। ਸਾਰੇ ਹੀ ਲੋਕ, ਸਭ ਤੋਂ ਘੱਟ ਮਹੱਤਵਪੂਰਣ ਤੋਂ ਲੈ ਕੇ ਸਭ ਤੋਂ ਵੱਧ ਮਹੱਤਵਪੂਰਣ ਲੋਕਾਂ ਤੀਕ, ਇਸੇ ਤਰ੍ਹਾਂ ਦੇ ਹਨ। ਸਾਰੇ ਹੀ ਲੋਕ, ਨਬੀਆਂ ਤੋਂ ਲੈ ਕੇ ਜਾਜਕਾਂ ਤੀਕ ਝੂਠ ਬੋਲਦੇ ਨੇ।
ਯਸਈਆਹ 9:14
ਇਸ ਲਈ ਯਹੋਵਾਹ ਇਸਰਾਏਲ ਦਾ ਸਿਰ ਤੇ ਪੂਛ ਕੱਟ ਦੇਵੇਗਾ। ਯਹੋਵਾਹ ਇੱਕ ਦਿਨ ਵਿੱਚ ਹੀ ਟਾਹਣੀਆਂ ਅਤੇ ਤਣਿਆਂ ਨੂੰ ਖੋਹ ਲਵੇਗਾ।
ਯਸਈਆਹ 3:10
ਚਂਗੇ ਲੋਕਾਂ ਨੂੰ ਦੱਸੋ ਕਿ ਉਨ੍ਹਾਂ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਨੂੰ ਆਪਣੀ ਨੇਕੀ ਦਾ ਇਨਾਮ ਮਿਲੇਗਾ।
ਅਮਸਾਲ 5:22
ਬੁਰੇ ਬੰਦੇ ਦੀਆਂ ਕਰਨੀਆਂ ਉਸ ਨੂੰ ਫ਼ਸਾ ਲੈਂਦੀਆਂ ਹਨ, ਉਹ ਆਪਣੇ ਪਾਪਾਂ ਨਾਲ ਬੰਨ੍ਹਿਆ ਜਾਂਦਾ ਹੈ ਜਿਵੇਂ ਇੱਕ ਰੱਸੀ ਨਾਲ ਬੰਨ੍ਹਿਆ ਗਿਆ ਹੋਵੇ।
ਜ਼ਬੂਰ 109:17
ਉਸ ਬਦਕਾਰ ਬੰਦੇ ਨੂੰ ਹੋਰਾਂ ਦਾ ਬੁਰਾ ਮੰਗਣ ਵਿੱਚ ਖੁਸ਼ੀ ਮਿਲਦੀ ਸੀ। ਇਸ ਲਈ ਉਸ ਨਾਲ ਉਹੀ ਮੰਦਾ ਹੋਣ ਦਿਉ। ਉਸ ਬਦਕਾਰ ਵਿਅਕਤੀ ਨੇ ਕਦੇ ਵੀ ਲੋਕਾਂ ਨਾਲ ਚੰਗਾ ਨਾ ਵਾਪਰੇ, ਮੰਗਿਆ। ਇਸ ਲਈ ਉਸਦਾ ਭਲਾ ਨਾ ਹੋਣ ਦਿਉ।