Genesis 4:4
ਪਰ ਹਾਬਲ ਆਪਣੇ ਇੱਜੜ ਵਿੱਚੋਂ ਪਹਿਲੋਠੇ ਜਨਮੇ ਜਾਨਵਰਾਂ ਨੂੰ ਲਿਆਇਆ ਅਤੇ ਉਸ ਨੇ ਆਪਣੀਆਂ ਸਭ ਤੋਂ ਚੰਗੀਆਂ ਭੇਡਾਂ ਦਾ ਸਭ ਤੋਂ ਚੰਗਾ ਹਿੱਸਾ ਭੇਂਟ ਕੀਤਾ। ਇਸ ਲਈ ਯਹੋਵਾਹ ਨੇ ਹਾਬਲ ਅਤੇ ਉਸਦੀ ਸੁਗਾਤ ਤੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ।
Genesis 4:4 in Other Translations
King James Version (KJV)
And Abel, he also brought of the firstlings of his flock and of the fat thereof. And the LORD had respect unto Abel and to his offering:
American Standard Version (ASV)
And Abel, he also brought of the firstlings of his flock and of the fat thereof. And Jehovah had respect unto Abel and to his offering:
Bible in Basic English (BBE)
And Abel gave an offering of the young lambs of his flock and of their fat. And the Lord was pleased with Abel's offering;
Darby English Bible (DBY)
And Abel, he also brought of the firstlings of his flock, and of their fat. And Jehovah looked upon Abel, and on his offering;
Webster's Bible (WBT)
And Abel, he also brought of the firstlings of his flock, and of the fat thereof. And the LORD had respect to Abel, and to his offering:
World English Bible (WEB)
Abel also brought some of the firstborn of his flock and of the fat of it. Yahweh respected Abel and his offering,
Young's Literal Translation (YLT)
and Abel, he hath brought, he also, from the female firstlings of his flock, even from their fat ones; and Jehovah looketh unto Abel and unto his present,
| And Abel, | וְהֶ֨בֶל | wĕhebel | veh-HEH-vel |
| he | הֵבִ֥יא | hēbîʾ | hay-VEE |
| also | גַם | gam | ɡahm |
| brought | ה֛וּא | hûʾ | hoo |
| firstlings the of | מִבְּכֹר֥וֹת | mibbĕkōrôt | mee-beh-hoh-ROTE |
| of his flock | צֹאנ֖וֹ | ṣōʾnô | tsoh-NOH |
| fat the of and | וּמֵֽחֶלְבֵהֶ֑ן | ûmēḥelbēhen | oo-may-hel-vay-HEN |
| thereof. And the Lord | וַיִּ֣שַׁע | wayyišaʿ | va-YEE-sha |
| respect had | יְהוָ֔ה | yĕhwâ | yeh-VA |
| unto | אֶל | ʾel | el |
| Abel | הֶ֖בֶל | hebel | HEH-vel |
| and to | וְאֶל | wĕʾel | veh-EL |
| his offering: | מִנְחָתֽוֹ׃ | minḥātô | meen-ha-TOH |
Cross Reference
ਇਬਰਾਨੀਆਂ 11:4
ਕਇਨ ਅਤੇ ਹਾਬਲ ਦੋਹਾਂ ਨੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਈਆਂ ਸਨ। ਪਰ ਹਾਬਲ ਨੇ ਪਰਮੇਸ਼ੁਰ ਨੂੰ ਬਿਹਤਰ ਬਲੀ ਚੜ੍ਹਾਈ ਸੀ ਕਿਉਂਕਿ ਉਸ ਨੂੰ ਨਿਹਚਾ ਸੀ। ਪਰਮੇਸ਼ੁਰ ਨੇ ਆਖਿਆ ਕਿ ਉਹ ਹਾਬਲ ਦੀਆਂ ਚੜ੍ਹਾਈਆਂ ਚੀਜ਼ਾਂ ਤੋਂ ਪ੍ਰਸੰਨ ਸੀ। ਅਤੇ ਇਸ ਲਈ ਪਰਮੇਸ਼ੁਰ ਨੇ ਹਾਬਲ ਨੂੰ ਚੰਗਾ ਮਨੁੱਖ ਆਖਿਆ ਕਿਉਂਕਿ ਉਸ ਨੂੰ ਨਿਹਚਾ ਸੀ। ਹਾਬਲ ਮਰ ਗਿਆ, ਪਰ ਆਪਣੀ ਨਿਹਚਾ ਰਾਹੀਂ ਉਹ ਹਾਲੇ ਵੀ ਬੋਲ ਰਿਹਾ ਹੈ।
ਅਮਸਾਲ 3:9
ਆਪਣੀ ਦੌਲਤ ਤੋਂ ਅਤੇ ਆਪਣੀਆਂ ਫ਼ਸਲਾਂ ਦੇ ਪਹਿਲੇ ਫ਼ਲਾਂ ਤੋਂ ਯਹੋਵਾਹ ਦਾ ਸਤਿਕਾਰ ਕਰੋ।
ਖ਼ਰੋਜ 13:12
ਤੁਹਾਨੂੰ ਚਾਹੀਦਾ ਹੈ ਕਿ ਆਪਣਾ ਹਰ ਪਹਿਲੋਠਾ ਮੁੰਡਾ ਉਸ ਨੂੰ ਅਰਪਨ ਕਰਨਾ ਚੇਤੇ ਰੱਖੋ। ਅਤੇ ਹਰ ਉਹ ਨਰ ਪਸ਼ੂ ਜਿਹੜਾ ਪਹਿਲੋਠਾ ਜੰਮਿਆ ਯਹੋਵਾਹ ਨੂੰ ਅਰਪਨ ਕੀਤਾ ਜਾਵੇਗਾ।
ਗਿਣਤੀ 18:17
“ਪਰ ਤੁਹਾਨੂੰ ਪਲੋਠੀ ਦੀ ਗਊ, ਭੇਡ ਜਾਂ ਬੱਕਰੀ ਲਈ ਕੀਮਤ ਅਦਾ ਨਹੀਂ ਕਰਨੀ ਚਾਹੀਦੀ। ਇਹ ਜਾਨਵਰ ਪਵਿੱਤਰ ਹਨ। ਉਨ੍ਹਾਂ ਦਾ ਖੂਨ ਜਗਵੇਦੀ ਉੱਤੇ ਛਿੜਕੋ ਅਤੇ ਉਨ੍ਹਾਂ ਦੀ ਚਰਬੀ ਨੂੰ ਸਾੜੋ ਇਹ ਹੋਮ ਦੀ ਭੇਟ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
ਪਰਕਾਸ਼ ਦੀ ਪੋਥੀ 13:8
ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਸ ਜਾਨਵਰ ਦੀ ਪੂਜਾ ਕਰਨਗੇ। ਇਹ ਸਾਰੇ ਲੋਕ ਦੁਨੀਆਂ ਦੇ ਅਰੰਭ ਤੋਂ ਹਨ। ਜਿਨ੍ਹਾਂ ਦੇ ਨਾਂ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ। ਲੇਲਾ ਉਹ ਹੈ ਜਿਹੜਾ ਮਾਰਿਆ ਗਿਆ ਸੀ।
੧ ਪਤਰਸ 1:19
ਤੁਹਾਨੂੰ ਮਸੀਹ ਦੇ ਅਨਮੋਲ ਲਹੂ ਨਾਲ ਖਰੀਦਿਆ ਗਿਆ ਹੈ ਜੋ ਕਿ ਇੱਕ ਸੰਪੂਰਣ ਅਤੇ ਸ਼ੁੱਧ ਲੇਲੇ ਵਾਂਗ ਕੁਰਬਾਨ ਕੀਤਾ ਗਿਆ ਸੀ।
ਇਬਰਾਨੀਆਂ 9:22
ਸ਼ਰ੍ਹਾ ਆਖਦੀ ਹੈ ਕਿ ਤਕਰੀਬਨ ਸਭ ਚੀਜ਼ਾਂ ਨੂੰ ਲਹੂ ਰਾਹੀਂ ਪਵਿੱਤਰ ਬਣਾਇਆ ਜਾਣਾ ਚਾਹੀਦਾ ਹੈ। ਅਤੇ ਪਾਪਾਂ ਨੂੰ ਲਹੂ ਤੋਂ ਬਿਨਾ ਮਾਫ਼ ਨਹੀਂ ਕੀਤਾ ਜਾ ਸੱਕਦਾ।
ਜ਼ਬੂਰ 20:3
ਯਹੋਵਾਹ ਉਨ੍ਹਾਂ ਸਾਰੀਆਂ ਸੁਗਾਤਾਂ ਨੂੰ ਚੇਤੇ ਰੱਖੇ ਜਿਹੜੀਆਂ ਤੁਸੀਂ ਭੇਟ ਕਰਦੇ ਹੋ ਅਤੇ ਤੁਹਾਡੀਆਂ ਸਾਰੀਆਂ ਬਲੀਆਂ ਪ੍ਰਵਾਨ ਕਰੇ।
੨ ਤਵਾਰੀਖ਼ 7:1
ਮੰਦਰ ਯਹੋਵਾਹ ਨੂੰ ਸਮਰਪਿਤ ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ ਤਾਂ ਅਕਾਸ਼ ਉੱਪਰੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਅਤੇ ਬਲੀਆਂ ਸਭ ਨੂੰ ਭਸਮ ਕਰ ਗਈ ਤੇ ਸਾਰਾ ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ।
੧ ਤਵਾਰੀਖ਼ 21:26
ਉੱਥੇ ਦਾਊਦ ਨੇ ਯਹੋਵਾਹ ਦੀ ਉਪਾਸਨਾ ਲਈ ਜਗਵੇਦੀ ਤਿਆਰ ਕੀਤੀ। ਦਾਊਦ ਨੇ ਉੱਥੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਤਾਂ ਜਵਾਬ ਵਿੱਚ ਯਹੋਵਾਹ ਨੇ ਅਕਾਸ਼ ਤੋਂ ਹੋਮ ਦੀਆਂ ਭੇਟਾਂ ਦੀ ਜਗਵੇਦੀ ਉੱਪਰ ਅੱਗ ਭੇਜੀ।
੧ ਸਲਾਤੀਨ 18:38
ਤਾਂ ਯਹੋਵਾਹ ਨੇ ਹੇਠਾਂ ਅੱਗ ਭੇਜੀ, ਜਿਸ ਨੇ ਬਲੀ, ਲੱਕੜਾਂ, ਪੱਥਰ ਅਤੇ ਜਗਵੇਦੀ ਦੇ ਦੁਆਲੇ ਦੀ ਧਰਤੀ ਨੂੰ ਸਾੜ ਦਿੱਤਾ, ਅਤੇ ਇਸ ਨੇ ਟੋਏ ਵਿੱਚਲਾ ਸਾਰਾ ਪਾਣੀ ਸੁਕਾਅ ਦਿੱਤਾ।
੧ ਸਲਾਤੀਨ 18:24
ਤੁਸੀਂ ਬਆਲ ਦੇ ਨਬੀਓ, ਆਪਣੇ ਦੇਵਤੇ ਅੱਗੇ ਪ੍ਰਾਰਥਨਾ ਕਰੋ ਅਤੇ ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ। ਜਿਹੜਾ ਦੇਵਤਾ ਉੱਤਰ ਦੇਵੇ ਅਤੇ ਅੱਗ ਬਾਲ ਦੇਵੇ ਉਹੀ ਸੱਚਾ ਪਰਮੇਸ਼ੁਰ ਹੋਵੇਗਾ।” ਸਭ ਲੋਕਾਂ ਨੇ ਉੱਤਰ ਦਿੱਤਾ, “ਬਹੁਤ ਵੱਧੀਆ।”
ਕਜ਼ਾૃ 6:21
ਯਹੋਵਾਹ ਦੇ ਦੂਤ ਕੋਲ ਹੱਥ ਵਿੱਚ ਤੁਰਨ ਵਾਲੀ ਇੱਕ ਸੋਟੀ ਸੀ। ਯਹੋਵਾਹ ਦੇ ਦੂਤ ਨੇ ਮਾਸ ਨੂੰ ਅਤੇ ਰੋਟੀ ਨੂੰ ਸੋਟੀ ਦੀ ਨੋਕ ਨਾਲ ਛੂਹਿਆ। ਤਾਂ ਚੱਟਾਨ ਵਿੱਚ ਅੱਗ ਦਾ ਭਬੂਕਾ ਨਿਕਲਿਆ! ਮਾਸ ਅਤੇ ਰੋਟੀ ਪੂਰੀ ਤਰ੍ਹਾਂ ਸੜ ਗਏ! ਫ਼ੇਰ ਯਹੋਵਾਹ ਦਾ ਦੂਤ ਗਾਇਬ ਹੋ ਗਿਆ।
ਗਿਣਤੀ 18:12
“ਅਤੇ ਮੈਂ ਤੁਹਾਨੂੰ ਸਭ ਤੋਂ ਉੱਤਮ ਜੈਤੂਨ ਦਾ ਤੇਲ ਅਤੇ ਸਭ ਤੋਂ ਚੰਗੀ ਨਵੀਂ ਮੈਅ ਅਤੇ ਅਨਾਜ ਤੁਹਾਨੂੰ ਦਿੰਦਾ ਹਾਂ। ਇਹ ਉਹ ਚੀਜ਼ਾਂ ਹਨ ਜਿਹੜੀਆਂ ਇਸਰਾਏਲ ਲੋਕ ਮੈਨੂੰ, ਯਹੋਵਾਹ ਨੂੰ ਦਿੰਦੇ ਹਨ। ਇਹ ਉਨ੍ਹਾਂ ਦੀ ਫ਼ਸਲ ਦੀਆਂ ਸਭ ਤੋਂ ਪਹਿਲੀਆਂ ਚੀਜ਼ਾਂ ਹਨ।
ਗਿਣਤੀ 16:35
ਫ਼ੇਰ ਯਹੋਵਾਹ ਵੱਲੋਂ ਇੱਕ ਅੱਗ ਆਈ ਅਤੇ ਉਸ ਨੇ ਧੂਫ਼ ਚੜ੍ਹਾਉਣ ਵਾਲੇ 250 ਆਦਮੀਆਂ ਨੂੰ ਤਬਾਹ ਕਰ ਦਿੱਤਾ।
ਅਹਬਾਰ 9:24
ਯਹੋਵਾਹ ਵੱਲੋਂ ਅੱਗ ਬਾਹਰ ਆਈ ਅਤੇ ਜਗਵੇਦੀ ਉੱਪਰ ਹੋਮ ਦੀ ਭੇਟ ਅਤੇ ਚਰਬੀ ਨੂੰ ਸਾੜ ਦਿੱਤਾ। ਜਦੋਂ ਸਮੂਹ ਲੋਕਾਂ ਨੇ ਇਹ ਦੇਖਿਆ, ਉਨ੍ਹਾਂ ਨੇ ਨਾਅਰੇ ਲਾਏ ਅਤੇ ਧਰਤੀ ਉੱਤੇ ਝੁਕ ਕੇ ਮੱਥਾ ਟੇਕਿਆ।
ਅਹਬਾਰ 3:16
ਫ਼ੇਰ ਜਾਜਕ ਨੂੰ ਇਨ੍ਹਾਂ ਨੂੰ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਹ ਅੱਗ ਦੁਆਰਾ ਭੋਜਨ ਦੀ ਭੇਟ ਹੈ ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। ਸਾਰੀ ਚਰਬੀ ਯਹੋਵਾਹ ਦੀ ਹੈ।
ਪੈਦਾਇਸ਼ 15:17
ਸੂਰਜ ਛੁਪਣ ਤੋਂ ਬਾਦ, ਬਹੁਤ ਹਨੇਰਾ ਹੋ ਗਿਆ। ਮੁਰਦਾ ਜਾਨਵਰ ਹਾਲੇ ਵੀ ਧਰਤੀ ਉੱਤੇ ਪਏ ਸਨ-ਹਰੇਕ ਜਾਨਵਰ ਦੋ ਹਿਸਿਆਂ ਵਿੱਚ ਵੰਡਿਆ ਹੋਇਆ ਸੀ। ਉਸ ਵੇਲੇ, ਮਰੇ ਹੋਏ ਜਾਨਵਰਾਂ ਦੇ ਅੱਧੇ ਟੋਟਿਆਂ ਦੇ ਵਿੱਚਕਾਰੋਂ ਅੱਗ ਅਤੇ ਧੂੰਏਂ ਦੀ ਲਕੀਰ ਨਿਕਲੀ।