Genesis 37:29
ਇਸ ਸਾਰੇ ਸਮੇਂ ਦੌਰਾਨ ਰਊਬੇਨ ਆਪਣੇ ਭਰਾਵਾਂ ਦੇ ਨਾਲ ਨਹੀਂ ਸੀ। ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਯੂਸੁਫ਼ ਨੂੰ ਵੇਚ ਦਿੱਤਾ ਹੈ। ਜਦੋਂ ਰਊਬੇਨ ਖੂਹ ਉੱਤੇ ਵਾਪਸ ਆਇਆ, ਉਸ ਨੇ ਦੇਖਿਆ ਕਿ ਯੂਸੁਫ਼ ਉੱਥੇ ਨਹੀਂ ਸੀ। ਰਊਬੇਨ ਨੇ ਗਮ ਦਾ ਪ੍ਰਗਟਾਵਾ ਕਰਨ ਲਈ ਆਪਣੇ ਕੱਪੜੇ ਪਾੜ ਦਿੱਤੇ।
Genesis 37:29 in Other Translations
King James Version (KJV)
And Reuben returned unto the pit; and, behold, Joseph was not in the pit; and he rent his clothes.
American Standard Version (ASV)
And Reuben returned unto the pit; and, behold, Joseph was not in the pit; and he rent his clothes.
Bible in Basic English (BBE)
Now when Reuben came back to the hole, Joseph was not there; and giving signs of grief,
Darby English Bible (DBY)
And Reuben returned to the pit, and behold, Joseph [was] not in the pit; and he rent his garments,
Webster's Bible (WBT)
And Reuben returned to the pit; and behold, Joseph was not in the pit: and he rent his clothes.
World English Bible (WEB)
Reuben returned to the pit; and saw that Joseph wasn't in the pit; and he tore his clothes.
Young's Literal Translation (YLT)
And Reuben returneth unto the pit, and lo, Joseph is not in the pit, and he rendeth his garments,
| And Reuben | וַיָּ֤שָׁב | wayyāšob | va-YA-shove |
| returned | רְאוּבֵן֙ | rĕʾûbēn | reh-oo-VANE |
| unto | אֶל | ʾel | el |
| pit; the | הַבּ֔וֹר | habbôr | HA-bore |
| and, behold, | וְהִנֵּ֥ה | wĕhinnē | veh-hee-NAY |
| Joseph | אֵין | ʾên | ane |
| not was | יוֹסֵ֖ף | yôsēp | yoh-SAFE |
| in the pit; | בַּבּ֑וֹר | babbôr | BA-bore |
| rent he and | וַיִּקְרַ֖ע | wayyiqraʿ | va-yeek-RA |
| אֶת | ʾet | et | |
| his clothes. | בְּגָדָֽיו׃ | bĕgādāyw | beh-ɡa-DAIV |
Cross Reference
ਪੈਦਾਇਸ਼ 37:34
ਯਾਕੂਬ ਨੂੰ ਆਪਣੇ ਪੁੱਤਰ ਦਾ ਇੰਨਾ ਅਫ਼ਸੋਸ ਹੋਇਆ ਕਿ ਉਸ ਨੇ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਫ਼ੇਰ ਯਾਕੂਬ ਨੇ ਸੋਗ ਦੇ ਖਾਸ ਬਸਤਰ ਪਹਿਨ ਲਏ। ਯਾਕੂਬ ਆਪਣੇ ਪੁੱਤਰ ਦਾ ਕਾਫ਼ੀ ਲੰਮਾ ਸਮਾਂ ਸੋਗ ਮਨਾਉਂਦਾ ਰਿਹਾ।
ਅੱਯੂਬ 1:20
ਜਦੋਂ ਅੱਯੂਬ ਨੇ ਇਹ ਸੁਣਿਆ ਤਾਂ ਉਸ ਨੇ ਆਪਣੇ ਕੱਪੜੇ ਪਾੜ ਲੇ ਅਤੇ ਸਿਰ ਮੁਨਾ ਲਿਆ ਇਹ ਦੱਸਣ ਲਈ ਕਿ ਉਹ ਕਿੰਨਾ ਉਦਾਸ ਤੇ ਬੇਚੈਨ ਸੀ ਫੇਰ ਅੱਯੂਬ ਧਰਤੀ ਉੱਤੇ ਡਿੱਗ ਪਿਆ ਤੇ ਪਰਮੇਸ਼ੁਰ ਦੀ ਉਪਾਸਨਾ ਕਰਨ ਲੱਗਿਆ।
ਪੈਦਾਇਸ਼ 44:13
ਭਰਾ ਬਹੁਤ ਉਦਾਸ ਹੋ ਗਏ। ਉਨ੍ਹਾਂ ਨੇ ਦੁੱਖ ਨਾਲ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਉਨ੍ਹਾਂ ਨੇ ਬੋਰੀਆਂ ਵਾਪਸ ਖੋਤਿਆਂ ਉੱਤੇ ਲੱਦ ਲਈਆਂ ਅਤੇ ਸ਼ਹਿਰ ਵਾਪਸ ਚੱਲੇ ਗਏ।
ਗਿਣਤੀ 14:6
ਯਹੋਸ਼ੁਆ ਅਤੇ ਕਾਲੇਬ ਨੇ ਆਪਣੇ ਕੱਪੜੇ ਪਾੜ ਲਈ। (ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਆਦਮੀਆਂ ਵਿੱਚੋਂ ਦੋ ਅਜਿਹੇ ਸਨ ਜਿਨ੍ਹਾਂ ਨੇ ਉਸ ਧਰਤੀ ਦੀ ਖੋਜ-ਪੜਤਾਲ ਕੀਤੀ ਸੀ।)
ਪੈਦਾਇਸ਼ 34:13
ਯਾਕੂਬ ਦੇ ਪੁੱਤਰਾਂ ਨੇ ਸ਼ਕਮ, ਜਿਸਨੇ ਉਨ੍ਹਾਂ ਦੀ ਭੈਣ ਨੂੰ ਕਲੰਕਤ ਕੀਤਾ ਸੀ ਅਤੇ ਉਸ ਦੇ ਪਿਤਾ ਹਮੋਰੇ ਨੂੰ ਗੁਮਰਾਹ ਕਰਨ ਦਾ ਫ਼ੈਸਲਾ ਕੀਤਾ।
ਕਜ਼ਾૃ 11:35
ਜਦੋਂ ਯਿਫ਼ਤਾਹ ਨੇ ਦੇਖਿਆ ਕਿ ਉਸਦੀ ਧੀ ਉਸ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਉਸ ਦੇ ਘਰ ਤੋਂ ਬਾਹਰ ਆਉਣ ਵਾਲੀ ਸਭ ਤੋਂ ਪਹਿਲੀ ਚੀਜ਼ ਸੀ, ਉਸ ਨੇ ਆਪਣਾ ਗਮ ਪ੍ਰਗਟ ਕਰਨ ਲਈ ਆਪਣੇ ਕੱਪੜੇ ਪਾੜ ਲਏ। ਅਤੇ ਆਖਿਆ, “ਓਹੋ। ਮੇਰੀਏ ਧੀਏ! ਤੂੰ ਮੈਨੂੰ ਬਰਬਾਦ ਕਰ ਦਿੱਤਾ ਹੈ! ਤੂੰ ਮੈਨੂੰ ਬਹੁਤ-ਬਹੁਤ ਉਦਾਸ ਕਰ ਦਿੱਤਾ ਹੈ। ਮੈਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਸੀ, ਅਤੇ ਮੈਂ ਉਸ ਨੂੰ ਬਦਲ ਨਹੀਂ ਸੱਕਦਾ!”
੨ ਸਲਾਤੀਨ 19:1
ਹਿਜ਼ਕੀਯਾਹ ਦਾ ਯਸਾਯਾਹ ਨਬੀ ਨਾਲ ਗੱਲ ਕਰਨਾ ਜਦੋਂ ਹਿਜ਼ਕੀਯਾਹ ਪਾਤਸ਼ਾਹ ਨੇ ਇਹ ਸਭ ਸੁਣਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਇੱਕ ਖੱਦਰ ਜਿਹਾ ਕੱਪੜਾ ਲਪੇਟ ਲਿਆ। (ਜੋ ਇਹ ਦਰਸਾਉਂਦਾ ਸੀ ਕਿ ਪਾਤਸ਼ਾਹ ਬੜਾ ਉਦਾਸ ਅਤੇ ਪਰੇਸ਼ਾਨ ਹੈ।) ਫ਼ਿਰ ਉਹ ਯਹੋਵਾਹ ਦੇ ਮੰਦਰ ਵਿੱਚ ਗਿਆ।
ਯਵਾਐਲ 2:13
ਆਪਣੇ ਵਸਤਰਾਂ ਦੀ ਬਜਾਇ ਆਪਣੇ ਦਿਲਾਂ ਨੂੰ ਪਾੜੋ।” ਯਹੋਵਾਹ ਆਪਣੇ ਪਰਮੇਸ਼ੁਰ ਵੱਲ ਪਰਤੋਂ ਜੋ ਦਯਾਲੂ ਅਤੇ ਮਿਹਰਬਾਨ ਹੈ ਉਹ ਜਲਦੀ ਕਿਤੇ ਕਰੋਧ ’ਚ ਨਹੀਂ ਆਉਂਦਾ। ਉਹ ਪਿਆਰ ਨਾਲ ਭਰਪੂਰ ਹੈ ਅਤੇ ਲੋਕਾਂ ਨੂੰ ਸਜ਼ਾ ਦੇਣ ਬਾਰੇ ਆਪਣਾ ਮਨ ਬਦਲ ਲੈਂਦਾ ਹੈ।
ਰਸੂਲਾਂ ਦੇ ਕਰਤੱਬ 14:14
ਪਰ ਜਦੋਂ ਪੌਲੁਸ ਅਤੇ ਬਰਨਬਾਸ ਰਸੂਲਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਆਪਣੇ ਵਸਤਰ ਪਾੜੇ ਅਤੇ ਲੋਕਾਂ ਵਿੱਚ ਬਾਹਰ ਨੂੰ ਦੌੜ ਪਏ ਅਤੇ ਉੱਚੀ-ਉੱਚੀ ਚਿਲਾਉਣ ਲੱਗ ਪਏ,