Genesis 25:27
ਮੁਂਡੇ ਵੱਡੇ ਹੋਏ। ਏਸਾਓ ਨਿਪੁੰਨ ਸ਼ਿਕਾਰੀ ਬਣ ਗਿਆ। ਉਹ ਖੇਤਾਂ ਅੰਦਰ ਘੁੰਮਣਾ ਪਸੰਦ ਕਰਦਾ ਸੀ। ਪਰ ਯਾਕੂਬ ਇੱਕ ਚੁੱਪ-ਚਪੀਤਾ ਆਦਮੀ ਸੀ ਅਤੇ ਉਹ ਡੇਰੇ ਦੀ ਦੇਖਭਾਲ ਕਰਦਾ ਹੁੰਦਾ ਸੀ।
Genesis 25:27 in Other Translations
King James Version (KJV)
And the boys grew: and Esau was a cunning hunter, a man of the field; and Jacob was a plain man, dwelling in tents.
American Standard Version (ASV)
And the boys grew. And Esau was a skilful hunter, a man of the field. And Jacob was a quiet man, dwelling in tents.
Bible in Basic English (BBE)
And the boys came to full growth; and Esau became a man of the open country, an expert bowman; but Jacob was a quiet man, living in tents.
Darby English Bible (DBY)
And the boys grew, and Esau became a man skilled in hunting, a man of the field; and Jacob was a homely man, dwelling in tents.
Webster's Bible (WBT)
And the boys grew: and Esau was a skillful hunter, a man of the field; and Jacob was a plain man dwelling in tents.
World English Bible (WEB)
The boys grew. Esau was a skillful hunter, a man of the field. Jacob was a quiet man, living in tents.
Young's Literal Translation (YLT)
And the youths grew, and Esau is a man acquainted `with' hunting, a man of the field; and Jacob `is' a plain man, inhabiting tents;
| And the boys | וַֽיִּגְדְּלוּ֙ | wayyigdĕlû | va-yeeɡ-deh-LOO |
| grew: | הַנְּעָרִ֔ים | hannĕʿārîm | ha-neh-ah-REEM |
| and Esau | וַיְהִ֣י | wayhî | vai-HEE |
| was | עֵשָׂ֗ו | ʿēśāw | ay-SAHV |
| a cunning | אִ֛ישׁ | ʾîš | eesh |
| hunter, | יֹדֵ֥עַ | yōdēaʿ | yoh-DAY-ah |
| a man | צַ֖יִד | ṣayid | TSA-yeed |
| field; the of | אִ֣ישׁ | ʾîš | eesh |
| and Jacob | שָׂדֶ֑ה | śāde | sa-DEH |
| plain a was | וְיַֽעֲקֹב֙ | wĕyaʿăqōb | veh-ya-uh-KOVE |
| man, | אִ֣ישׁ | ʾîš | eesh |
| dwelling | תָּ֔ם | tām | tahm |
| in tents. | יֹשֵׁ֖ב | yōšēb | yoh-SHAVE |
| אֹֽהָלִֽים׃ | ʾōhālîm | OH-ha-LEEM |
Cross Reference
ਇਬਰਾਨੀਆਂ 11:9
ਅਬਰਾਹਾਮ ਉਸ ਦੇਸ਼ ਵਿੱਚ ਰਹਿਣ ਲੱਗਾ ਜਿਸਦਾ ਪਰਮੇਸ਼ੁਰ ਨੇ ਉਸ ਨੂੰ ਦੇਣ ਲਈ ਵਾਇਦਾ ਕੀਤਾ ਸੀ। ਅਬਰਾਹਾਮ ਉਸ ਜਗ਼੍ਹਾ ਇੱਕ ਯਾਤਰੀ ਵਾਂਗ ਰਿਹਾ ਜਿੱਥੇ ਦਾ ਉਹ ਨਹੀਂ ਸੀ। ਉਸ ਨੇ ਅਜਿਹਾ ਆਪਣੀ ਨਿਹਚਾ ਕਾਰਣ ਕੀਤਾ। ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਤੰਬੂਆਂ ਵਿੱਚ ਰਿਹਾ ਜਿਨ੍ਹਾਂ ਨੇ ਵੀ ਪਰਮੇਸ਼ੁਰ ਕੋਲੋਂ ਉਹੀ ਵਾਇਦਾ ਪ੍ਰਾਪਤ ਕੀਤਾ ਸੀ।
ਪੈਦਾਇਸ਼ 21:20
ਮੁੰਡਾ ਵੱਡਾ ਹੁੰਦਾ ਗਿਆ ਅਤੇ ਪਰਮੇਸ਼ੁਰ ਉਸ ਦੇ ਅੰਗ-ਸੰਗ ਰਿਹਾ। ਇਸਮਾਏਲ ਮਾਰੂਥਲ ਵਿੱਚ ਰਹਿੰਦਾ ਸੀ ਅਤੇ ਇੱਕ ਸ਼ਿਕਾਰੀ ਬਣ ਗਿਆ। ਉਸ ਨੇ ਤੀਰ ਕਮਾਣ ਚਲਾਉਣ ਵਿੱਚ ਮਹਾਰਥ ਹਾਸਿਲ ਕਰ ਲਈ।
ਜ਼ਬੂਰ 37:37
ਪਵਿੱਤਰ ਅਤੇ ਇਮਾਨਦਾਰ ਬਣੋ। ਅਮਨ ਪਸੰਦ ਲੋਕਾਂ ਦੇ ਬਹੁਤ ਵਾਰਸ ਹੋਣਗੇ।
ਅੱਯੂਬ 2:3
ਤਾਂ ਯਹੋਵਾਹ ਨੇ ਸ਼ਤਾਨ ਨੂੰ ਆਖਿਆ, “ਕੀ ਤੂੰ ਮੇਰੇ ਸੇਵਕ ਅੱਯੂਬ ਵੱਲ ਧਿਆਨ ਦਿੱਤਾ? ਧਰਤੀ ਉੱਤੇ ਕੋਈ ਵੀ ਬੰਦਾ ਅੱਯੂਬ ਜਿਹਾ ਨਹੀਂ ਹੈ। ਉਹ ਇੱਕ ਨੇਕ ਤੇ ਇਮਾਨਦਾਰ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਤੇ ਮੰਦੇ ਅਮਲ ਕਮਾਉਣ ਤੋਂ ਇਨਕਾਰ ਕਰਦਾ ਹੈ। ਉਹ ਹਾਲੇ ਵੀ ਵਫਾਦਾਰ ਹੈ, ਹਾਲਾਂ ਕਿ ਤੂੰ ਬੇਵਜ੍ਹਾ ਉਸ ਦੀਆਂ ਸਾਰੀਆਂ ਚੀਜ਼ਾਂ ਤਬਾਹ ਕਰਨ ਲਈ ਮੈਨੂੰ ਉਸ ਦੇ ਖਿਲਾਫ਼ ਉਕਸਾਇਆ।”
ਅੱਯੂਬ 1:8
ਫੇਰ ਯਹੋਵਾਹ ਨੇ ਸ਼ਤਾਨ ਨੂੰ ਆਖਿਆ, “ਕੀ ਤੂੰ ਮੇਰੇ ਸੇਵਕ ਅੱਯੂਬ ਵੱਲ ਧਿਆਨ ਦਿੱਤਾ? ਧਰਤੀ ਉੱਤੇ ਵਰਗਾ ਹੋਰ ਕੋਈ ਬੰਦਾ ਨਹੀਂ। ਉਹ ਇੱਕ ਨੇਕ ਤੇ ਇਮਾਨਦਾਰ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਅਤੇ ਮੰਦੇ ਅਮਲ ਕਮਾਉਣ ਤੋਂ ਇਨਕਾਰ ਕਰਦਾ ਹੈ।”
ਅੱਯੂਬ 1:1
ਨੇਕ ਇਨਸਾਨ, ਅੱਯੂਬ ਉਜ਼ ਦੇਸ਼ ਵਿੱਚ ਅੱਯੂਬ ਨਾਮ ਦਾ ਇੱਕ ਆਦਮੀ ਰਹਿੰਦਾ ਸੀ। ਅੱਯੂਬ ਨਿਰਦੋਸ਼ ਅਤੇ ਇਮਾਨਦਾਰ ਸੀ। ਉਹ ਪਰਮੇਸ਼ੁਰ ਤੋਂ ਡਰਦਾ ਸੀ ਅਤੇ ਉਸ ਨੇ ਮੰਦੇ ਅਮਲ ਕਰਨ ਤੋਂ ਇਨਕਾਰ ਕੀਤਾ।
ਪੈਦਾਇਸ਼ 46:34
ਤੁਸੀਂ ਉਸ ਨੂੰ ਦੱਸਣਾ, ‘ਅਸੀਂ ਆਜੜੀ ਹਾਂ। ਅਸੀਂ ਆਪਣੀ ਸਾਰੀ ਉਮਰ ਆਜੜੀ ਹੀ ਰਹੇ ਹਾਂ ਬਿਲਕੁਲ ਸਾਡੇ ਪੁਰਖਿਆਂ ਵਾਂਗ।’ ਫ਼ੇਰ ਫ਼ਿਰਊਨ ਤੁਹਾਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੀ ਆਗਿਆ ਦੇ ਦੇਵੇਗਾ। ਮਿਸਰੀ ਲੋਕ ਆਜੜੀਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਬਿਹਤਰ ਹੈ ਕਿ ਤੁਸੀਂ ਗੋਸ਼ਨ ਵਿਖੇ ਰਹੋ।”
ਪੈਦਾਇਸ਼ 31:39
ਜਦੋਂ ਵੀ ਕੋਈ ਭੇਡ ਜੰਗਲੀ ਜਾਨਵਰਾਂ ਵੱਲੋਂ ਮਾਰੀ ਗਈ ਤਾਂ ਮੈਂ ਹਮੇਸ਼ਾ ਹੀ ਉਸਦੀ ਕੀਮਤ ਦਿੱਤੀ। ਮੈਂ ਕਦੇ ਵੀ ਮੁਰਦਾ ਜਾਨਵਰ ਨੂੰ ਤੇਰੇ ਕੋਲ ਲੈ ਕੇ ਨਹੀਂ ਆਇਆ ਅਤੇ ਇਹ ਨਹੀਂ ਆਖਿਆ ਕਿ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ। ਪਰ ਮੈਨੂੰ ਦਿਨ-ਰਾਤ ਲੁੱਟਿਆ ਗਿਆ।
ਪੈਦਾਇਸ਼ 28:10
ਪਰਮੇਸ਼ੁਰ ਦਾ ਘਰ-ਬੈਤਏਲ ਯਾਕੂਬ ਨੇ ਬਏਰਸਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚੱਲਾ ਗਿਆ।
ਪੈਦਾਇਸ਼ 27:40
ਤੂੰ ਆਪਣੀ ਤਲਵਾਰ ਨਾਲ ਲੜ ਕੇ ਜਿਉਂਵੇਂਗਾ ਅਤੇ ਤੂੰ ਆਪਣੇ ਭਰਾ ਦਾ ਗੁਲਾਮ ਹੋਵੇਂਗਾ। ਪਰ ਤੇਰੇ ਸੰਘਰਸ਼ ਤੋਂ ਬਾਦ, ਤੂੰ ਉਸ ਦੇ ਕਾਬੂ ਵਿੱਚੋਂ ਨਿਕਲ ਆਵੇਂਗਾ।”
ਪੈਦਾਇਸ਼ 27:3
ਇਸ ਲਈ ਆਪਣਾ ਤੀਰ ਕਮਾਨ ਚੁੱਕ ਅਤੇ ਸ਼ਿਕਾਰ ਨੂੰ ਜਾਹ। ਮੇਰੇ ਖਾਣ ਲਈ ਇੱਕ ਜਾਨਵਰ ਮਾਰ ਕੇ ਲਿਆ।
ਪੈਦਾਇਸ਼ 10:9
ਨਿਮਰੋਦ ਯਹੋਵਾਹ ਦੀ ਨਿਗਾਹ ਵਿੱਚ ਇੱਕ ਮਹਾਨ ਸ਼ਿਕਾਰੀ ਬਣਿਆ। ਇਸੇ ਲਈ ਲੋਕ ਤੁਲਨਾ ਕਰਕੇ ਆਖਦੇ ਹਨ, “ਨਿਮਰੋਦ ਵਾਂਗ, ਜੋ ਯਹੋਵਾਹ ਦੀ ਨਿਗਾਹ ਵਿੱਚ ਇੱਕ ਮਹਾਨ ਸ਼ਿਕਾਰੀ ਸੀ।”
ਪੈਦਾਇਸ਼ 6:9
ਨੂਹ ਅਤੇ ਵੱਡਾ ਹੜ੍ਹ ਇਹ ਕਹਾਣੀ ਨੂਹ ਦੇ ਪਰਿਵਾਰ ਬਾਰੇ ਹੈ। ਨੂਹ ਆਪਣੇ ਜੀਵਨ ਭਰ ਚੰਗਾ ਇਨਸਾਨ ਰਿਹਾ। ਨੂਹ ਹਮੇਸ਼ਾ ਪਰਮੇਸ਼ੁਰ ਦਾ ਪੈਰੋਕਾਰ ਰਿਹਾ।