Genesis 15:15
“ਤੂੰ ਖੁਦ ਬਹੁਤ ਲੰਮੀ ਉਮਰ ਭੋਗੇਂਗਾ। ਤੂੰ ਅਮਨ ਚੈਨ ਨਾਲ ਮਰੇਂਗਾ। ਅਤੇ ਤੈਨੂੰ ਤੇਰੇ ਪਰਿਵਾਰ ਨਾਲ ਦਫ਼ਨਾਇਆ ਜਾਵੇਗਾ।
Genesis 15:15 in Other Translations
King James Version (KJV)
And thou shalt go to thy fathers in peace; thou shalt be buried in a good old age.
American Standard Version (ASV)
But thou shalt go to thy fathers in peace; thou shalt be buried in a good old age.
Bible in Basic English (BBE)
As for you, you will go to your fathers in peace; at the end of a long life you will be put in your last resting-place.
Darby English Bible (DBY)
And thou shalt go to thy fathers in peace; thou shalt be buried in a good old age.
Webster's Bible (WBT)
And thou shalt go to thy fathers in peace; thou shalt be buried in a good old age.
World English Bible (WEB)
But you will go to your fathers in peace. You will be buried in a good old age.
Young's Literal Translation (YLT)
and thou -- thou comest in unto thy fathers in peace; thou art buried in a good old age;
| And thou | וְאַתָּ֛ה | wĕʾattâ | veh-ah-TA |
| shalt go | תָּב֥וֹא | tābôʾ | ta-VOH |
| to | אֶל | ʾel | el |
| fathers thy | אֲבֹתֶ֖יךָ | ʾăbōtêkā | uh-voh-TAY-ha |
| in peace; | בְּשָׁל֑וֹם | bĕšālôm | beh-sha-LOME |
| buried be shalt thou | תִּקָּבֵ֖ר | tiqqābēr | tee-ka-VARE |
| in a good | בְּשֵׂיבָ֥ה | bĕśêbâ | beh-say-VA |
| old age. | טוֹבָֽה׃ | ṭôbâ | toh-VA |
Cross Reference
ਅੱਯੂਬ 5:26
ਤੂੰ ਉਸ ਕਣਕ ਵਰਗਾ ਹੋਵੇਂਗਾ ਜਿਹੜੀ ਵਾਢੀਆਂ ਦੇ ਵੇਲੇ ਤੀਕ ਉਗਦੀ ਹੈ। ਤੂੰ ਇੱਕ ਪ੍ਰਪੱਕ ਬਜ਼ੁਰਗੀ ਉਮਰ ਤੀਕ ਜੀਵੇਂਗਾ।
ਜ਼ਬੂਰ 37:37
ਪਵਿੱਤਰ ਅਤੇ ਇਮਾਨਦਾਰ ਬਣੋ। ਅਮਨ ਪਸੰਦ ਲੋਕਾਂ ਦੇ ਬਹੁਤ ਵਾਰਸ ਹੋਣਗੇ।
੨ ਤਵਾਰੀਖ਼ 34:28
ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਮਿਲਾਵਾਂਗਾ ਪਰ ਤੂੰ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਜਾਵੇਂਗਾ। ਜੋ ਵੀ ਕਰੋਪੀ ਮੈਂ ਇਸ ਥਾਂ ਤੇ ਅਤੇ ਇਨ੍ਹਾਂ ਲੋਕਾਂ ਉੱਪਰ ਲਿਆਵਾਂਗਾ, ਤੈਨੂੰ ਉਹ ਨਹੀਂ ਵੇਖਣੀ-ਭੋਗਣੀ ਪਵੇਗੀ, ਕਿਉਂ ਕਿ ਤੂੰ ਮੇਰੇ ਅਧੀਨ ਹੋਇਆ ਹੈਂ!’” ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਇਹ ਸੁਨੇਹਾ ਲੈ ਕੇ ਪਾਤਸ਼ਾਹ ਯੋਸੀਯਾਹ ਕੋਲ ਵਾਪਸ ਆਏ।
ਪੈਦਾਇਸ਼ 25:7
ਅਬਰਾਹਾਮ 175 ਵਰ੍ਹਿਆਂ ਤੱਕ ਜੀਵਿਆ।
ਪੈਦਾਇਸ਼ 23:19
ਇਸਤੋਂ ਮਗਰੋਂ, ਅਬਰਾਹਾਮ ਨੇ ਆਪਣੀ ਪਤਨੀ ਨੂੰ ਮਕਫ਼ੇਲਾਹ ਦੇ ਖੇਤ ਉਤਲੀ ਗੁਫ਼ਾ ਵਿੱਚ, ਮਮਰੇ ਦੇ ਨੇੜੇ (ਹੁਣ ਹਬਰੋਨ ਕਹਾਉਂਦੇ) ਕਨਾਨ ਦੀ ਜ਼ਮੀਨ ਵਿੱਚ ਦਫ਼ਨਾ ਦਿੱਤਾ।
ਪੈਦਾਇਸ਼ 23:4
“ਮੈਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਸਿਰਫ਼ ਇੱਕ ਮੁਸਾਫ਼ਰ ਹਾਂ। ਮੇਰੇ ਕੋਲ ਆਪਣੀ ਪਤਨੀ ਨੂੰ ਦਫ਼ਨ ਕਰਨ ਲਈ ਕੋਈ ਥਾਂ ਨਹੀਂ। ਕਿਰਪਾ ਕਰਕੇ ਮੈਨੂੰ ਕੁਝ ਥਾਂ ਦਿਉ ਤਾਂ ਜੋ ਮੈਂ ਆਪਣੀ ਪਤਨੀ ਨੂੰ ਦਫ਼ਨਾ ਸੱਕਾਂ।”
ਦਾਨੀ ਐਲ 12:13
“‘ਜਿੱਥੇ ਤੀਕ ਤੇਰੀ ਗੱਲ ਹੈ, ਦਾਨੀਏਲ, ਜਾ ਅਤੇ ਆਪਣੇ ਜੀਵਨ ਨੂੰ ਅੰਤ ਤੀਕ ਬਿਤਾ। ਤੈਨੂੰ ਤੇਰਾ ਆਰਾਮ ਮਿਲੇਗਾ। ਅੰਤ ਉੱਤੇ, ਤੂੰ ਮੌਤ ਤੋਂ ਉਭਰੇਁਗਾ, ਆਪਣਾ ਹਿੱਸਾ ਲੈਣ ਲਈ।’”
ਮੱਤੀ 22:32
‘ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ।’ ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਜਿਉਂਦਿਆਂ ਦਾ ਹੈ।”
ਰਸੂਲਾਂ ਦੇ ਕਰਤੱਬ 13:36
“ਦਾਊਦ, ਨੇ ਆਪਣੇ ਸਮੇਂ ਵਿੱਚ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਅਤੇ ਮਰ ਗਿਆ। ਫ਼ੇਰ ਉਹ ਆਪਣੇ ਪਿਉ-ਦਾਦਿਆਂ ਨਾਲ ਦਫ਼ਨਾਇਆ ਗਿਆ। ਅਤੇ ਉਸਦਾ ਸਰੀਰ ਕਬਰ ਵਿੱਚ ਸੜ ਗਿਆ।
ਇਬਰਾਨੀਆਂ 6:13
ਪਰਮੇਸ਼ੁਰ ਨੇ ਅਬਰਾਹਾਮ ਨਾਲ ਇੱਕ ਵਾਇਦਾ ਕੀਤਾ। ਜਿਵੇਂ ਕਿ ਉੱਥੇ ਪਰਮੇਸ਼ੁਰ ਨਾਲੋਂ ਵਡੇਰਾ ਕੋਈ ਨਹੀਂ ਸੀ, ਉਸ ਨੇ ਸੌਂਹ ਖਾਣ ਲਈ ਆਪਣਾ ਹੀ ਨਾਂ ਇਸਤੇਮਾਲ ਕੀਤਾ ਕਿ ਉਹ ਉਹੀ ਕਰੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਸੀ।
ਇਬਰਾਨੀਆਂ 11:13
ਉਹ ਸਾਰੇ ਮਹਾਨ ਲੋਕ ਮੌਤ ਤੱਕ ਨਿਹਚਾ ਨਾਲ ਜਿਉਂਦੇ ਰਹੇ। ਉਨ੍ਹਾਂ ਲੋਕਾਂ ਨੇ ਉਹ ਚੀਜ਼ਾਂ ਪਾਈਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਉਨ੍ਹਾਂ ਲਈ ਵਾਇਦਾ ਕੀਤਾ ਸੀ। ਉਨ੍ਹਾਂ ਲੋਕਾਂ ਨੇ ਉਨ੍ਹਾਂ ਚੀਜ਼ਾਂ ਨੂੰ ਦੂਰ ਭਵਿੱਖ ਵਿੱਚ ਦੇਖਿਆ ਅਤੇ ਉਹ ਖੁਸ਼ ਸਨ। ਉਨ੍ਹਾਂ ਲੋਕਾਂ ਨੇ ਕਬੂਲਿਆ ਕਿ ਉਹ ਧਰਤੀ ਉੱਤੇ ਅਜਨਬੀ ਅਤੇ ਯਾਤਰੀ ਸਨ।
ਯਰਮਿਆਹ 8:1
ਇਹ ਸੰਦੇਸ਼ ਯਹੋਵਾਹ ਵੱਲੋਂ ਹੈ: “ਉਸ ਸਮੇਂ, ਲੋਕ ਯਹੂਦਾਹ ਦੇ ਰਾਜਿਆਂ ਦੀਆਂ ਹੱਡੀਆਂ, ਮਹੱਤਵਪੂਰਣ ਲੋਕਾਂ ਦੀਆਂ ਹੱਡੀਆਂ, ਜਾਜਕਾਂ ਦੀਆਂ ਅਤੇ ਨਬੀਆਂ ਦੀਆਂ ਹੱਡੀਆਂ ਅਤੇ ਯਰੂਸ਼ਲਮ ਦੇ ਸਾਰੇ ਲੋਕਾਂ ਦੀਆਂ ਹੱਡੀਆਂ ਕੱਢ ਲੈਣਗੇ।
ਯਸਈਆਹ 57:1
ਇਸਰਾਏਲ ਪਰਮੇਸ਼ੁਰ ਦਾ ਅਨੁਯਾਈ ਨਹੀਂ ਸਾਰੇ ਹੀ ਨੇਕ ਬੰਦੇ ਚੱਲੇ ਗਏ ਨੇ ਤੇ ਕਿਸੇ ਦਾ ਵੀ ਧਿਆਨ ਨਹੀਂ ਗਿਆ। ਸਭ ਚੰਗੇ ਬੰਦੇ ਲੈ ਲੇ ਗਏ ਹਨ ਪਰ ਕੋਈ ਵੀ ਇਸ ਦਾ ਕਾਰਣ ਨਹੀਂ ਜਾਣਦਾ। ਉਹ ਉਸ ਕਸ਼ਟ ਤੋਂ ਦੂਰ ਕਰ ਦਿੱਤੇ ਗਏ ਸਨ ਜਿਹੜਾ ਆ ਰਿਹਾ ਹੈ।
ਵਾਈਜ਼ 12:7
ਅਤੇ ਉਹ ਧਰਤੀ ਧੂੜ ਵਿੱਚ ਵਾਪਸ ਚੱਲਿਆ ਜਾਵੇ, ਜਿਸ ਵਿੱਚੋਂ ਉਹ ਆਇਆ, ਅਤੇ ਉਸ ਦੇ ਸਾਹ ਪਰਮੇਸ਼ੁਰ ਕੋਲ ਪਰਤ ਜਾਣ, ਜਿਸਨੇ ਇਸ ਨੂੰ ਦਿੱਤਾ।
ਪੈਦਾਇਸ਼ 49:29
ਫ਼ੇਰ ਇਸਰਾਏਲ ਨੇ ਉਨ੍ਹਾਂ ਨੂੰ ਇੱਕ ਆਦੇਸ਼ ਦਿੱਤਾ। ਉਸ ਨੇ ਆਖਿਆ, “ਜਦੋਂ ਮੈਂ ਮਰ ਜਾਵਾਂ ਮੈਂ ਆਪਣੇ ਲੋਕਾਂ ਨਾਲ ਹੋਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੈਨੂੰ ਆਪਣੇ ਪੁਰਖਿਆਂ ਨਾਲ ਹਿੱਤੀ ਅਫ਼ਰੋਨ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਇਆ ਜਾਵੇ।
ਪੈਦਾਇਸ਼ 49:31
ਅਬਰਾਹਾਮ ਅਤੇ ਉਸਦੀ ਪਤਨੀ ਸਾਰਾਹ ਉਸੇ ਗੁਫ਼ਾ ਵਿੱਚ ਦਫ਼ਨ ਹਨ। ਇਸਹਾਕ ਅਤੇ ਉਸਦੀ ਪਤਨੀ ਰਿਬਕਾਹ ਉਸੇ ਗੁਫ਼ਾ ਵਿੱਚ ਦਫ਼ਨ ਹਨ। ਮੈਂ ਆਪਣੀ ਪਤਨੀ ਲੇਆਹ ਨੂੰ ਉਸੇ ਕਬਰ ਵਿੱਚ ਦਫ਼ਨਾਇਆ ਸੀ।
ਪੈਦਾਇਸ਼ 50:13
ਉਨ੍ਹਾਂ ਨੇ ਉਸ ਦੇ ਸ਼ਰੀਰ ਨੂੰ ਚੁੱਕ ਕੇ ਕਨਾਨ ਲਿਆਂਦਾ ਅਤੇ ਮਾਕਫ਼ੇਲਾਹ ਵਿਖੇ ਗੁਫ਼ਾ ਵਿੱਚ ਦਫ਼ਨਾਇਆ। ਇਹ ਉਹੀ ਗੁਫ਼ਾ ਸੀ ਜਿਹੜੀ ਮਮਰੇ ਨੇੜੇ ਦੇ ਉਸ ਖੇਤ ਵਿੱਚ ਸੀ ਜਿਸ ਨੂੰ ਅਬਰਾਹਾਮ ਨੇ ਹਿੱਤੀ ਅਫ਼ਰੋਨ ਤੋਂ ਖਰੀਦਿਆ ਸੀ। ਅਬਰਾਹਾਮ ਨੇ ਉਸ ਗੁਫ਼ਾ ਨੂੰ ਕਬਰਸਤਾਨ ਵਜੋਂ ਖਰੀਦਿਆ ਸੀ।
ਗਿਣਤੀ 20:24
“ਹੁਣ ਹਾਰੂਨ ਦੇ ਦੇਹਾਂਤ ਦਾ ਸਮਾਂ ਆ ਗਿਆ ਹੈ ਅਤੇ ਉਸ ਦੇ ਪੁਰਖਿਆਂ ਕੋਲ ਪਹੁੰਚਣ ਦਾ ਵੇਲਾ ਆ ਗਿਆ ਹੈ। ਹਾਰੂਨ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਹੈ। ਮੂਸਾ, ਇਹ ਗੱਲ ਮੈਂ ਤੈਨੂੰ ਆਖਦਾ ਹਾਂ ਕਿਉਂਕਿ ਤੂੰ ਅਤੇ ਹਾਰੂਨ ਦੋਹਾਂ ਨੇ ਮੇਰੇ ਉਸ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਸੀ ਜਿਹੜਾ ਮੈਂ ਤੁਹਾਨੂੰ ਮਰੀਬਾਹ ਦੇ ਪਾਣੀਆਂ ਕੰਢੇ ਦਿੱਤਾ ਸੀ।
ਗਿਣਤੀ 27:13
ਜਦੋਂ ਤੂੰ ਉਹ ਧਰਤੀ ਦੇਖ ਲਵੇਂਗਾ ਤਾਂ ਤੂੰ ਵੀ ਆਪਣੇ ਭਰਾ ਹਾਰੂਨ ਵਾਂਗ ਮਰ ਜਾਵੇਂਗਾ।
ਕਜ਼ਾૃ 2:10
ਉਸ ਪੂਰੀ ਪੀੜੀ ਦੇ ਦੇਹਾਂਤ ਤੋਂ ਮਗਰੋਂ ਅਗਲੀ ਪੀੜੀ ਜਵਾਨ ਹੋਈ। ਇਹ ਨਵੀਂ ਪੀੜੀ ਯਹੋਵਾਹ ਬਾਰੇ ਜਾਂ ਯਹੋਵਾਹ ਦੇ ਇਸਰਾਏਲ ਲਈ ਕੀਤੇ ਕੰਮਾਂ ਬਾਰੇ ਕੁਝ ਨਹੀਂ ਜਾਣਦੀ ਸੀ।
੧ ਤਵਾਰੀਖ਼ 23:1
ਲੇਵੀਆਂ ਲਈ ਮੰਦਰ ਵਿੱਚ ਸੇਵਾ ਕਰਨ ਦੀਆਂ ਵਿਉਂਤਾਂ ਹੁਣ ਦਾਊਦ ਬੁੱਢਾ ਹੋ ਚੁੱਕਾ ਸੀ ਇਸ ਲਈ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ।
੧ ਤਵਾਰੀਖ਼ 29:28
ਦਾਊਦ ਦੀ ਮੌਤ ਉਸ ਵਕਤ ਹੋਈ ਜਦੋਂ ਉਹ ਬਹੁਤ ਬਿਰਧ ਹੋ ਗਿਆ ਸੀ। ਦਾਊਦ ਨੇ ਲੰਮੀ ਸੁਖੀ ਉਮਰ ਗੁਜ਼ਾਰੀ ਅਤੇ ਉਸ ਨੂੰ ਆਪਣੇ ਜੀਵਨ ਕਾਲ ਵਿੱਚ ਬਹੁਤ ਅਮੀਰੀ, ਸ਼ਾਨ ਅਤੇ ਇੱਜ਼ਤ ਹਾਸਿਲ ਹੋਈ। ਦਾਊਦ ਉਪਰੰਤ, ਉਸ ਦਾ ਪੁੱਤਰ ਸੁਲੇਮਾਨ ਨਵਾਂ ਪਾਤਸ਼ਾਹ ਬਣਿਆ।
ਅੱਯੂਬ 42:17
ਅੱਯੂਬ ਬਹੁਤ ਬਜ਼ੁਰਗ ਅਵਸਥਾ ਤੱਕ, ਇੱਕ ਅਜਿਹੇ ਆਦਮੀ ਵਾਂਗ ਜੀਵਿਆ ਜਿਸਨੇ ਇੱਕ ਚੰਗੀ ਅਤੇ ਲੰਮੀ ਉਮਰ ਭੋਗੀ ਹੋਵੇ।
ਵਾਈਜ਼ 6:3
ਜੇਕਰ ਕੋਈ ਵਿਅਕਤੀ ਬਹੁਤ ਚਿਰ ਜਿਉਂਦਾ, ਕੋਈ ਫ਼ਰਕ ਨਹੀਂ ਪੈਂਦਾ ਕਿ ਕਿੰਨਾ ਚਿਰ, ਅਤੇ ਉਸ ਦੇ 100 ਬੱਚੇ ਹੋ ਸੱਕਦੇ ਹਨ। ਪਰ ਜੇ ਉਹ ਚੰਗੀਆਂ ਚੀਜਾਂ ਨਾਲ ਸੰਤੁਸ਼ਟ ਨਹੀਂ ਅਤੇ ਉਸਦਾ ਅੰਤਿਮ-ਸਂਸੱਕਾਰ ਵੀ ਨਹੀਂ ਹੁੰਦਾ, ਮੈਂ ਆਖਦਾ ਹਾਂ, ਉਸ ਬੰਦੇ ਨਾਲੋਂ ਮਰਿਆ ਪੈਦਾ ਹੋਇਆ ਜੁਆਕ ਬਿਹਤਰ ਹੈ।
ਪੈਦਾਇਸ਼ 35:29
ਫ਼ੇਰ ਇਸਹਾਕ ਕਮਜ਼ੋਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਇਸਹਾਕ ਨੇ ਲੰਮੀ ਭਰਪੂਰ ਜ਼ਿੰਦਗੀ ਜੀਵੀ ਸੀ। ਉਸ ਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸ ਨੂੰ ਉਸ ਦੇ ਪਿਤਾ ਵਾਲੀ ਥਾਵੇਂ ਹੀ ਦਫ਼ਨਾ ਦਿੱਤਾ।