Amos 3:7
ਪ੍ਰਭੂ ਮੇਰਾ ਯਹੋਵਾਹ ਭਾਵੇਂ ਕੋਈ ਫ਼ੈਸਲਾ ਲੈ ਲਵੇ ਪਰ ਕੁਝ ਵੀ ਕਰਨ ਤੋਂ ਪਹਿਲਾਂ ਉਹ ਆਪਣੀ ਯੋਜਨਾ ਆਪਣੇ ਸੇਵਕਾਂ, ਨਬੀਆਂ ਨੂੰ ਜ਼ਰੂਰ ਪ੍ਰਗਟਾਵੇਗਾ।
Amos 3:7 in Other Translations
King James Version (KJV)
Surely the Lord GOD will do nothing, but he revealeth his secret unto his servants the prophets.
American Standard Version (ASV)
Surely the Lord Jehovah will do nothing, except he reveal his secret unto his servants the prophets.
Bible in Basic English (BBE)
Certainly the Lord will do nothing without making clear his secret to his servants, the prophets.
Darby English Bible (DBY)
But the Lord Jehovah will do nothing, but he revealeth his secret unto his servants the prophets.
World English Bible (WEB)
Surely the Lord Yahweh will do nothing, Unless he reveals his secret to his servants the prophets.
Young's Literal Translation (YLT)
For the Lord Jehovah doth nothing, Except He hath revealed His counsel unto His servants the prophets.
| Surely | כִּ֣י | kî | kee |
| the Lord | לֹ֧א | lōʾ | loh |
| God | יַעֲשֶׂ֛ה | yaʿăśe | ya-uh-SEH |
| will do | אֲדֹנָ֥י | ʾădōnāy | uh-doh-NAI |
| nothing, | יְהוִ֖ה | yĕhwi | yeh-VEE |
| דָּבָ֑ר | dābār | da-VAHR | |
| but | כִּ֚י | kî | kee |
| אִם | ʾim | eem | |
| he revealeth | גָּלָ֣ה | gālâ | ɡa-LA |
| his secret | סוֹד֔וֹ | sôdô | soh-DOH |
| unto | אֶל | ʾel | el |
| his servants | עֲבָדָ֖יו | ʿăbādāyw | uh-va-DAV |
| the prophets. | הַנְּבִיאִֽים׃ | hannĕbîʾîm | ha-neh-vee-EEM |
Cross Reference
ਪੈਦਾਇਸ਼ 18:17
ਅਬਰਾਹਾਮ ਦਾ ਪਰਮੇਸ਼ੁਰ ਨਾਲ ਸੌਦਾ ਯਹੋਵਾਹ ਨੇ ਮਨ ਵਿੱਚ ਆਖਿਆ, “ਕੀ ਮੈਨੂੰ ਅਬਰਾਹਾਮ ਨੂੰ ਉਹ ਗੱਲ ਦੱਸ ਦੇਣੀ ਚਾਹੀਦੀ ਹੈ ਜਿਹੜੀ ਮੈਂ ਹੁਣ ਕਰਾਂਗਾ?
ਯੂਹੰਨਾ 15:15
ਮੈਂ ਤੁਹਾਨੂੰ ਹੁਣ ਹੋਰ ਨੌਕਰ ਕਹਿ ਕੇ ਨਹੀਂ ਬੁਲਾਉਂਦਾ ਕਿਉਂਕਿ ਇੱਕ ਦਾਸ ਨਹੀਂ ਜਾਣਦਾ ਕਿ ਉਸਦਾ ਮਾਲਕ ਕੀ ਕਰ ਰਿਹਾ ਹੈ। ਪਰ ਹੁਣ ਮੈਂ ਤੁਹਾਨੂੰ ਆਪਣਾ ਮਿੱਤਰ ਬੁਲਾਵਾਂਗਾ। ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੈ।
ਪੈਦਾਇਸ਼ 6:13
ਇਸ ਲਈ ਪਰਮੇਸ਼ੁਰ ਨੇ ਨੂਹ ਨੂੰ ਆਖਿਆ, “ਸਮੂਹ ਲੋਕਾਂ ਨੇ ਧਰਤੀ ਨੂੰ ਕਰੋਧ ਅਤੇ ਹਿੰਸਾ ਨਾਲ ਭਰ ਦਿੱਤਾ ਹੈ। ਇਸ ਲਈ ਮੈਂ ਸਾਰੇ ਜੀਵਾਂ ਨੂੰ ਖ਼ਤਮ ਕਰ ਦਿਆਂਗਾ। ਮੈਂ ਇਨ੍ਹਾਂ ਨੂੰ ਧਰਤੀ ਉੱਤੋਂ ਹਟਾ ਦਿਆਂਗਾ।
ਪਰਕਾਸ਼ ਦੀ ਪੋਥੀ 4:1
ਯੂਹੰਨਾ ਸਵਰਗ ਦੇਖਦਾ ਹੈ ਤਾਂ ਮੈਂ ਤੱਕਿਆ, ਅਤੇ ਮੈਂ ਆਪਣੇ ਸਾਹਮਣੇ ਸਵਰਗ ਵਿੱਚ ਇੱਕ ਖੁਲ੍ਹਾ ਦਰਵਾਜ਼ਾ ਵੇਖਿਆ, ਅਤੇ ਮੈਂ ਉਹੀ ਅਵਾਜ਼ ਸੁਣੀ ਜਿਹੜੀ ਪਹਿਲਾਂ ਹੀ ਮੇਰੇ ਨਾਲ ਬੋਲੀ ਸੀ। ਇਹ ਅਜਿਹੀ ਅਵਾਜ਼ ਸੀ ਜਿਹੜੀ ਬਿਗਲ ਵਰਗੀ ਸੀ। ਅਵਾਜ਼ ਨੇ ਆਖਿਆ, “ਇਥੇ ਆਓ, ਅਤੇ ਮੈਂ ਤੈਨੂੰ ਦਰਸ਼ਾਵਾਂਗਾ ਕਿ ਅੱਗੋਂ ਕੀ ਹੋਣ ਵਾਲਾ ਹੈ।”
ਜ਼ਬੂਰ 25:14
ਯਹੋਵਾਹ ਆਪਣੇ ਭੇਤ ਆਪਣੇ ਚੇਲਿਆਂ ਨੂੰ ਦੱਸਦਾ ਹੈ। ਉਹ ਉਨ੍ਹਾਂ ਨੂੰ ਆਪਣੇ ਕਰਾਰ ਦੀ ਸਿੱਖਿਆ ਦਿੰਦਾ ਹੈ।
ਪਰਕਾਸ਼ ਦੀ ਪੋਥੀ 1:19
ਇਸ ਲਈ ਉਹੀ ਗੱਲਾਂ ਲਿਖੋ ਜਿਹੜੀਆਂ ਤੁਸੀਂ ਵੇਖੀਆਂ ਹਨ। ਉਹ ਗੱਲਾਂ ਜੋ ਹੁਣ ਵਾਪਰ ਰਹੀਆਂ ਹਨ ਅਤੇ ਜੋ ਗੱਲਾਂ ਭਵਿੱਖ ਵਿੱਚ ਵਾਪਰਨਗੀਆਂ।
ਪਰਕਾਸ਼ ਦੀ ਪੋਥੀ 1:1
ਯੂਹੰਨਾ ਇਸ ਪੁਸਤਕ ਬਾਰੇ ਦੱਸਦਾ ਇਹ ਯਿਸੂ ਮਸੀਹ ਦਾ ਪਰਕਾਸ਼ ਹੈ। ਪਰਮੇਸ਼ੁਰ ਨੇ ਯਿਸੂ ਨੂੰ ਇਹ ਗੱਲਾਂ ਦਿੱਤੀਆਂ ਤਾਂ ਜੋ ਉਹ ਆਪਣੇ ਸੇਵਕਾਂ ਨੂੰ ਇਹ ਦਰਸ਼ਾ ਸੱਕੇ ਕਿ ਜਲਦੀ ਹੀ ਕੀ ਵਾਪਰਨਾ ਚਾਹੀਦਾ ਹੈ। ਮਸੀਹ ਨੇ ਇਹ ਗੱਲਾਂ ਆਪਣੇ ਦਾਸ ਯੂਹੰਨਾ ਨੂੰ ਦਰਸ਼ਾਉਣ ਲਈ ਆਪਣੇ ਦੂਤ ਨੂੰ ਘੱਲਿਆ।
ਦਾਨੀ ਐਲ 9:22
ਜਬਰਾਈਲ ਨੇ ਉਨ੍ਹਾਂ ਗੱਲਾਂ ਨੂੰ ਸਮਝਣ ਵਿੱਚ ਮੇਰੀ ਸਹਾਇਤਾ ਕੀਤੀ ਜਿਨ੍ਹਾਂ ਬਾਰੇ ਮੈਂ ਜਾਨਣਾ ਚਾਹੁੰਦਾ ਸਾਂ। ਜਬਰਾਈਲ ਨੇ ਆਖਿਆ, “ਦਾਨੀਏਲ, ਮੈਂ ਤੈਨੂੰ ਸਿਆਣਪ ਦੇਣ ਲਈ ਅਤੇ ਸਮਝਣ ਵਿੱਚ ਤੇਰੀ ਸਹਾਇਤਾ ਕਰਨ ਲਈ ਆਇਆ ਹਾਂ।
ਦਾਨੀ ਐਲ 10:21
ਪਰ ਦਾਨੀਏਲ, ਇਸਤੋਂ ਪਹਿਲਾਂ ਕਿ ਮੈਂ ਜਾਵਾਂ ਮੈਂ ਤੈਨੂੰ ਇਹ ਗੱਲ ਜ਼ਰੂਰ ਦੱਸਾਂਗਾ ਕਿ ਸੱਚ ਦੀ ਕਿਤਾਬ ਅੰਦਰ ਕੀ ਲਿਖਿਆ ਹੋਇਆ ਹੈ। ਮੇਰੇ ਨਾਲ ਉਨ੍ਹਾਂ ਬਦੀ ਦੇ ਦੂਤਾਂ ਦੇ ਖਿਲਾਫ਼ ਮੀਕਾਏਲ ਤੋਂ ਬਿਨਾਂ ਹੋਰ ਕੋਈ ਨਹੀਂ ਖਲੋਁਦਾ। ਮੀਕਾਏਲ ਤੁਹਾਡੇ ਲੋਕਾਂ ਉੱਤੇ ਹਕੂਮਤ ਕਰਨ ਵਾਲਾ ਸ਼ਹਿਜ਼ਾਦਾ (ਦੂਤ) ਹੈ।
੨ ਸਲਾਤੀਨ 22:13
“ਜਾਓ ਅਤੇ ਜਾਕੇ ਯਹੋਵਾਹ ਨੂੰ ਪੁੱਛੋ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਕੋਲੋਂ ਮੇਰੇ ਲਈ, ਲੋਕਾਂ ਲਈ ਅਤੇ ਸਾਰੇ ਯਹੂਦਾਹ ਲਈ ਇਹ ਪੁੱਛੋ ਕਿ ਹੁਣ ਕੀ ਕਰੀਏ? ਉਸ ਕੋਲੋਂ ਇਸ ਪੋਥੀ ਦੇ ਬਚਨਾਂ ਬਾਰੇ ਜੋ ਮੰਦਰ ਵਿੱਚੋਂ ਪ੍ਰਾਪਤ ਹੋਈ ਹੈ ਬਾਰੇ ਪੁੱਛੋ। ਯਹੋਵਾਹ ਸਾਡੇ ਤੇ ਨਾਰਾਜ਼ ਹੈ। ਕਿਉਂ ਕਿ ਸਾਡੇ ਪੁਰਖਿਆਂ ਨੇ ਇਸ ਪੋਥੀ ਦੇ ਬਚਨਾਂ ਨੂੰ ਨਹੀਂ ਮੰਨਿਆ। ਤੇ ਜਿਹੜੇ ਹੁਕਮ, ਸਾਡੇ ਵਾਸਤੇ ਜੋ ਨੇਮ ਇਸ ਪੋਥੀ ਵਿੱਚ ਲਿਖੇ ਗਏ ਸਨ, ਉਨ੍ਹਾਂ ਸਭ ਤੇ ਅਮਲ ਨਹੀਂ ਕੀਤਾ।”
ਦਾਨੀ ਐਲ 11:2
“‘ਹੁਣ ਫ਼ੇਰ, ਦਾਨੀਏਲ, ਮੈਂ ਤੈਨੂੰ ਸੱਚ ਦਸਦਾ ਹਾਂ: ਤਿੰਨ ਹੋਰ ਰਾਜੇ ਫਾਰਸ ਵਿੱਚ ਹਕੂਮਤ ਕਰਨਗੇ। ਫ਼ੇਰ ਇੱਕ ਚੌਬਾ ਰਾਜਾ ਆਵੇਗਾ। ਉਹ ਚੌਬਾ ਰਾਜਾ ਫਾਰਸ ਦੇ ਆਪਣੇ ਤੋਂ ਪਹਿਲਾਂ ਦੇ ਸਾਰੇ ਹੋਰਨਾਂ ਰਾਜਿਆਂ ਨਾਲੋਂ ਵੱਧੇਰੇ ਅਮੀਰ ਹੋਵੇਗਾ। ਅਤੇ ਉਹ ਗ੍ਰੀਸ਼ ਦੇ ਰਾਜ ਦਾ ਧਿਆਨ ਆਕਰਸ਼ਿਤ ਕਰ ਲਵੇਗਾ।
੧ ਸਲਾਤੀਨ 22:19
ਪਰ ਮੀਕਾਯਾਹ ਯਹੋਵਾਹ ਵਲੋਂ ਬੋਲਦਾ ਰਿਹਾ ਅਤੇ ਆਖਿਆ, “ਸੁਣੋ! ਇਹ ਵਾਕ ਹਨ ਜੋ ਯਹੋਵਾਹ ਨੇ ਕਹੇ। ਮੈਂ ਯਹੋਵਾਹ ਨੂੰ ਅਕਾਸ਼ ਵਿੱਚ ਆਪਣੇ ਸਿੰਘਾਸਣ ਤੇ ਬੈਠਿਆਂ ਅਤੇ ਉਸ ਦੇ ਦੂਤਾਂ ਨੂੰ ਉਸ ਦੇ ਨਜ਼ਦੀਕ ਖੜ੍ਹੇ ਵੇਖਿਆ ਹੈ।
ਯਰਮਿਆਹ 23:22
ਜੇ ਉਹ ਮੇਰੀ ਸੰਗਤ ਵਿੱਚ ਖਲੋਤੇ ਹੁੰਦੇ, ਫ਼ੇਰ ਉਹ ਯਹੂਦਾਹ ਦੇ ਲੋਕਾਂ ਨੂੰ ਮੇਰੇ ਸੰਦੇਸ਼ ਦੱਸਦੇ। ਉਹ ਲੋਕਾਂ ਨੂੰ ਮੰਦੇ ਅਮਲਾਂ ਤੋਂ ਰੋਕ ਦਿੰਦੇ। ਉਹ ਉਨ੍ਹਾਂ ਨੂੰ ਬਦੀ ਤੋਂ ਰੋਕ ਦਿੰਦੇ।
੨ ਸਲਾਤੀਨ 22:20
‘ਇਸ ਲਈ ਵੇਖ! ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਰਲਾਉਣ ਵਾਲਾ ਹਾਂ। ਤੂੰ ਮਰੇਂਗਾ ਅਤੇ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਰੱਖਿਆ ਜਾਵੇਂਗਾ। ਇਸ ਲਈ ਤੇਰੀਆਂ ਅੱਖਾਂ ਨੂੰ ਇਹ ਸਾਰੀ ਭੌਜੜ ਜੋ ਮੈਂ ਇਸ ਥਾਵੇਂ (ਯਰੂਸ਼ਲਮ) ਉੱਤੇ ਲਿਆਉਣ ਵਾਲਾ ਹਾਂ ਤੈਨੂੰ ਨਹੀਂ ਦੇਖਣੀ ਪਵੇਗੀ।’” ਤਦ ਹਿਲਕੀਯਾਹ ਜਾਜਕ, ਅਹੀਕਮ, ਅਕਬੋਰ, ਸ਼ਾਫ਼ਾਨ ਅਤੇ ਅਸਾਯਾਹ ਨੇ ਇਹ ਸੁਨੇਹਾ ਪਾਤਸ਼ਾਹ ਨੂੰ ਦਿੱਤਾ।
੨ ਸਲਾਤੀਨ 3:17
ਯਹੋਵਾਹ ਇਉਂ ਆਖਦਾ ਹੈ ਕਿ ਤੁਹਾਨੂੰ ਹਨੇਰੀ ਅਤੇ ਬਾਰਿਸ਼ ਨਜ਼ਰ ਨਹੀਂ ਆਵੇਗੀ ਪਰ ਵਾਦੀ ਸਾਰੀ ਪਾਣੀ ਨਾਲ ਭਰ ਜਾਵੇਗੀ। ਤਦ ਤੁਸੀਂ ਅਤੇ ਤੁਹਾਡੇ ਜਾਨਵਰ ਜੀ ਭਰ ਕੇ ਪਾਣੀ ਪੀ ਸੱਕਣਗੇ।
੨ ਸਲਾਤੀਨ 6:12
ਅਰਾਮ ਦੇ ਪਾਤਸ਼ਾਹ ਨੂੰ ਅਫ਼ਸਰਾਂ ਵਿੱਚੋਂ ਇੱਕ ਨੇ ਕਿਹਾ, “ਮੇਰੇ ਸੁਆਮੀ ਅਤੇ ਪਾਤਸ਼ਾਹ, ਸਾਡੇ ਵਿੱਚੋਂ ਕੋਈ ਉਸ ਨੂੰ ਭੇਤ ਨਹੀਂ ਦਿੰਦਾ ਸਗੋਂ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ, ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਉਹ ਇਸਰਾਏਲ ਦੇ ਪਾਤਸ਼ਾਹ ਨੂੰ ਦੱਸਦਾ ਹੈ।”
ਪਰਕਾਸ਼ ਦੀ ਪੋਥੀ 6:1
ਲੇਲਾ ਸੂਚੀ ਖੋਲ੍ਹਦਾ ਹੈ ਫ਼ੇਰ ਮੈਂ ਲੇਲੇ ਨੂੰ ਸੱਤਾਂ ਵਿੱਚੋਂ ਪਹਿਲੀ ਮੋਹਰ ਖੋਲ੍ਹਦਿਆਂ ਦੇਖਿਆ। ਮੈਂ ਚਾਰਾਂ ਸਜੀਵ ਚੀਜ਼ਾਂ ਵਿੱਚੋਂ ਕਿਸੇ ਨੂੰ ਤੂਫ਼ਾਨੀ ਗਰਜ ਵਰਗੀ ਅਵਾਜ਼ ਵਿੱਚ ਬੋਲਦਿਆਂ ਸੁਣਿਆ। ਇਸਨੇ ਆਖਿਆ, “ਆਓ।”