Acts 5:20 in Punjabi

Punjabi Punjabi Bible Acts Acts 5 Acts 5:20

Acts 5:20
“ਜਾਓ ਅਤੇ ਮੰਦਰ ਦੇ ਵਿਹੜੇ ਵਿੱਚ ਖੜ੍ਹੇ ਹੋ ਜਾਓ। ਅਤੇ ਲੋਕਾਂ ਨੂੰ ਇਸ ਸਾਰੇ ਨਵੇਂ ਜੀਵਨ ਬਾਰੇ ਦੱਸੋ।”

Acts 5:19Acts 5Acts 5:21

Acts 5:20 in Other Translations

King James Version (KJV)
Go, stand and speak in the temple to the people all the words of this life.

American Standard Version (ASV)
Go ye, and stand and speak in the temple to the people all the words of this Life.

Bible in Basic English (BBE)
Go, take your place in the Temple and give the people all the teaching about this Life.

Darby English Bible (DBY)
Go ye and stand and speak in the temple to the people all the words of this life.

World English Bible (WEB)
"Go stand and speak in the temple to the people all the words of this life."

Young's Literal Translation (YLT)
`Go on, and standing, speak in the temple to the people all the sayings of this life;'

Go,
Πορεύεσθεporeuesthepoh-RAVE-ay-sthay
stand
καὶkaikay
and
σταθέντεςstathentessta-THANE-tase
speak
λαλεῖτεlaleitela-LEE-tay
in
ἐνenane
the
τῷtoh
temple
ἱερῷhierōee-ay-ROH
the
to
τῷtoh
people
λαῷlaōla-OH
all
πάνταpantaPAHN-ta
the
τὰtata
words
ῥήματαrhēmataRAY-ma-ta
of
this
τῆςtēstase

ζωῆςzōēszoh-ASE
life.
ταύτηςtautēsTAF-tase

Cross Reference

ਯੂਹੰਨਾ 6:68
ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, “ਪ੍ਰਭੂ! ਅਸੀਂ ਕਿਸ ਕੋਲ ਜਾਈਏ? ਤੇਰੇ ਕੋਲ ਸ਼ਬਦ ਹਨ ਜੋ ਸਦੀਪਕ ਜੀਵਨ ਦਿੰਦੇ ਹਨ।

ਯੂਹੰਨਾ 6:63
ਇਹ ਸਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ। ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ।

੧ ਯੂਹੰਨਾ 5:11
ਇਹੀ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਖਿਆ; ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ। ਅਤੇ ਇਹ ਸਦੀਪਕ ਜੀਵਨ ਉਸ ਦੇ ਪੁੱਤਰ ਵਿੱਚ ਹੈ।

੧ ਯੂਹੰਨਾ 1:1
ਹੁਣ ਅਸੀਂ ਤੁਹਾਨੂੰ ਉਸ ਬਾਰੇ ਕੁਝ ਦੱਸਦੇ ਹਾਂ ਜੋ ਮੁੱਢ ਤੋਂ ਹੀ ਮੌਜੂਦ ਸੀ। ਇਹ ਅਸੀਂ ਸੁਣਿਆ ਹੈ ਅਤੇ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਅਸੀਂ ਇਸ ਨੂੰ ਆਪਣੇ ਹੱਥਾਂ ਨਾਲ ਛੂਹਿਆ ਹੈ। ਅਸੀਂ ਤੁਹਾਨੂੰ ਉਸ ਵਚਨ ਬਾਰੇ ਦੱਸਦੇ ਹਾਂ ਜਿਹੜਾ ਜੀਵਨ ਪ੍ਰਦਾਨ ਕਰਦਾ ਹੈ।

ਰਸੂਲਾਂ ਦੇ ਕਰਤੱਬ 11:14
ਉਹ ਤੈਨੂੰ ਉਹ ਗੱਲਾਂ ਦਸੇਗਾ ਜੋ ਤੈਨੂੰ ਅਤੇ ਤੇਰੇ ਘਰ ਵਿੱਚ ਸਾਰਿਆਂ ਨੂੰ ਬਚਾ ਸੱਕਦੀਆਂ ਹਨ।’

ਯੂਹੰਨਾ 18:20
ਯਿਸੂ ਨੇ ਆਖਿਆ, “ਮੈਂ ਹਮੇਸ਼ਾ ਲੋਕਾਂ ਨੂੰ ਖੁਲ੍ਹੇਆਮ ਬੋਲਿਆ ਹਾਂ। ਮੈਂ ਹਮੇਸ਼ਾ ਪ੍ਰਾਰਥਨਾ ਸਥਾਨ ਅਤੇ ਮੰਦਰ ਵਿੱਚ ਹੀ ਉਪਦੇਸ਼ ਦਿੱਤੇ ਹਨ, ਜਿੱਥੇ ਸਾਰੇ ਯਹੂਦੀ ਇੱਕਤਰ ਹੁੰਦੇ ਹਨ। ਮੈਂ ਕਦੇ ਕਿਸੇ ਨੂੰ ਗੁਪਤ ਤੌਰ ਤੇ ਸਿੱਖਿਆ ਨਹੀਂ ਦਿੱਤੀ।

ਯੂਹੰਨਾ 17:8
ਮੈਂ ਉਨ੍ਹਾਂ ਨੂੰ ਉਹ ਉਪਦੇਸ਼ ਦਿੱਤੇ ਜੋ ਤੂੰ ਮੈਨੂੰ ਦਿੱਤੇ ਹਨ। ਉਨ੍ਹਾਂ ਨੇ ਉਸ ਨੂੰ ਕਬੂਲਿਆ। ਉਨ੍ਹਾਂ ਨੇ ਸੱਚਮੁੱਚ ਇਹ ਨਿਹਚਾ ਕਰ ਲਿਆ ਕਿ ਉਹ ਉਪਦੇਸ਼ ਤੇਰੇ ਤੋਂ ਆਏ ਹਨ, ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਤੂੰ ਹੀ ਮੈਨੂੰ ਭੇਜਿਆ ਹੈ।

ਯੂਹੰਨਾ 17:3
ਸਦੀਪਕ ਜੀਵਨ ਇਹ ਹੈ ਕਿ: ਸੱਚੇ ਪਰਮੇਸ਼ੁਰ ਅਤੇ ਯਿਸੂ ਮਸੀਹ, ਜਿਸ ਨੂੰ ਤੂੰ ਭੇਜਿਆ ਹੈ ਜਾਣਨ।

ਯੂਹੰਨਾ 12:50
ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਹੁਕਮ ਸਦੀਪਕ ਜੀਵਨ ਲਿਆਉਂਦਾ ਹੈ। ਇਸੇ ਲਈ ਜੋ ਸਬਦ ਮੈਂ ਬੋਲਦਾ ਹਾਂ ਅਤੇ ਉਪਦੇਸ਼ ਦਿੰਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ।”

ਮੱਤੀ 21:23
ਯਹੂਦੀ ਆਗੂਆਂ ਨੇ ਯਿਸੂ ਦੇ ਅਧਿਕਾਰ ਤੇ ਸ਼ੱਕ ਕੀਤਾ ਜਦੋਂ ਯਿਸੂ ਮੰਦਰ ਦੇ ਇਲਾਕੇ ਵਿੱਚ ਦਾਖਲ ਹੋਇਆ, ਅਤੇ ਜਦੋਂ ਉਹ ਉਪਦੇਸ਼ ਦੇ ਰਿਹਾ ਸੀ ਤਾਂ ਪ੍ਰਧਾਨ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਉਸ ਪਾਸੇ ਆਏ ਅਤੇ ਕਹਿਣ ਲੱਗੇ “ਇਹ ਸਭ ਤੂੰ ਕਿਸ ਅਧਿਕਾਰ ਨਾਲ ਕਰਦਾ ਹੈ? ਇਹ ਅਧਿਕਾਰ ਤੈਨੂੰ ਕਿਸਨੇ ਦਿੱਤਾ?”

ਯਰਮਿਆਹ 36:10
ਉਸ ਸਮੇਂ, ਬਾਰੂਕ ਨੇ ਉਹ ਪੱਤਰੀ ਪੜ੍ਹੀ ਜਿਸ ਵਿੱਚ ਯਿਰਮਿਯਾਹ ਦੇ ਸ਼ਬਦ ਸ਼ਾਮਿਲ ਸਨ। ਉਸ ਨੇ ਪੱਤਰੀ ਨੂੰ ਯਹੋਵਾਹ ਦੇ ਮੰਦਰ ਵਿੱਚ ਪੜ੍ਹਿਆ। ਬਾਰੂਕ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਪੱਤਰੀ ਪੜ੍ਹਕੇ ਸੁਣਾਈ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਸਨ। ਬਾਰੂਕ ਨੇ ਜਦੋਂ ਪੱਤਰੀ ਪੜ੍ਹ ਕੇ ਸੁਣਾਈ ਤਾਂ ਉਹ ਉੱਪਰ ਵਰਾਂਡੇ ਵਿੱਚ ਗਮਰਯਾਹ ਦੇ ਕਮਰੇ ਅੰਦਰ ਸੀ। ਇਹ ਕਮਰਾ ਮੰਦਰ ਦੇ ਨਵੇਂ ਦਰਵਾਜ਼ੇ ਦੇ ਪ੍ਰਵੇਸ਼ ਦੇ ਨੇੜੇ ਸੀ। ਗਮਰਯਾਹ ਸ਼ਾਫ਼ਾਨ ਦਾ ਪੁੱਤਰ ਸੀ। ਗਮਰਯਾਹ ਮੰਦਰ ਦਾ ਲਿਖਾਰੀ ਸੀ।

ਯਰਮਿਆਹ 26:2
ਯਹੋਵਾਹ ਨੇ ਆਖਿਆ, “ਯਿਰਮਿਯਾਹ, ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਖਲੋ ਜਾ। ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਵੀਂ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਉਪਾਸਨਾ ਲਈ ਆ ਰਹੇ ਹਨ। ਉਨ੍ਹਾਂ ਨੂੰ ਉਹ ਹਰ ਗੱਲ ਆਖੀਂ ਜਿਹੜੀ ਮੈਂ ਤੈਨੂੰ ਆਖਣ ਲਈ ਕਹਿੰਦਾ ਹਾਂ। ਸੰਦੇਸ਼ ਦਾ ਕੋਈ ਵੀ ਹਿੱਸਾ ਛੱਡੀ ਨਾ।

ਯਰਮਿਆਹ 22:1
ਮੰਦੇ ਪਾਤਸ਼ਾਹਾਂ ਵਿਰੁੱਧ ਨਿਆਂ ਯਹੋਵਾਹ ਨੇ ਆਖਿਆ, “ਯਿਰਮਿਯਾਹ, ਰਾਜੇ ਦੇ ਮਹੱਲ ਵਿੱਚ ਜਾਹ। ਯਹੂਦਾਹ ਦੇ ਰਾਜੇ ਕੋਲ ਜਾਹ ਅਤੇ ਇਸ ਸੰਦੇਸ਼ ਦਾ ਓੱਥੇ ਪ੍ਰਚਾਰ ਕਰ:

ਯਰਮਿਆਹ 20:2
ਇਸ ਲਈ ਉਸ ਨੇ ਨਬੀ ਯਿਰਮਿਯਾਹ ਨੂੰ ਕੁਟਵਾ ਦਿੱਤਾ। ਅਤੇ ਉਸ ਨੇ ਯਿਰਮਿਯਾਹ ਦੇ ਹੱਥਾਂ ਪੈਰਾਂ ਨੂੰ ਲੱਕੜੀ ਦੇ ਵੱਡੇ ਫ਼ਟਿਆਂ ਵਿੱਚਕਾਰ ਬੰਨ੍ਹਵਾ ਦਿੱਤਾ। ਇਹ ਘਟਨਾ ਬਿਨਯਾਮੀਨ ਮੰਦਰ ਦੇ ਉੱਪਰ ਵੱਲ ਦੇ ਦਰਵਾਜ਼ੇ ਤੇ ਵਾਪਰੀ।

ਯਰਮਿਆਹ 19:14
ਫ਼ੇਰ ਯਿਰਮਿਯਾਹ ਨੇ ਤੋਂਫਬ ਨੂੰ ਛੱਡ ਦਿੱਤਾ ਜਿੱਥੇ ਯਹੋਵਾਹ ਨੇ ਉਸ ਨੂੰ ਪ੍ਰਚਾਰ ਕਰਨ ਲਈ ਆਖਿਆ ਸੀ। ਯਿਰਮਿਯਾਹ ਯਹੋਵਾਹ ਦੇ ਮੰਦਰ ਵਿੱਚ ਗਿਆ ਅਤੇ ਮੰਦਰ ਦੇ ਵਰਾਂਡੇ ਵਿੱਚ ਖਲੋ ਗਿਆ। ਯਿਰਮਿਯਾਹ ਨੇ ਸਾਰੇ ਲੋਕਾਂ ਨੂੰ ਆਖਿਆ:

ਯਰਮਿਆਹ 7:2
“ਯਿਰਮਿਯਾਹ, ਯਹੋਵਾਹ ਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਖਲੋ ਜਾ, ਦਰਵਾਜ਼ੇ ਉੱਤੇ ਇਸ ਸੰਦੇਸ਼ ਦੀ ਸਿੱਖਿਆ ਦੇ: “‘ਯਹੂਦਾਹ ਦੀ ਕੌਮ ਦੇ ਸਮੂਹ ਲੋਕੋ, ਯਹੋਵਾਹ ਵੱਲੋਂ ਸੰਦੇਸ਼ ਨੂੰ ਸੁਣੋ। ਤੁਸੀਂ ਸਾਰੇ ਉਹ ਲੋਕ ਜਿਹੜੇ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਯਹੋਵਾਹ ਦੀ ਉਪਾਸਨਾ ਕਰਨ ਲਈ ਆਏ ਹੋ, ਇਹ ਸੰਦੇਸ਼ ਸੁਣੋ।

ਯਸਈਆਹ 58:1
ਲੋਕਾਂ ਨੂੰ ਪਰਮੇਸ਼ੁਰ ਦੇ ਅਨੁਯਾਈ ਹੋਣ ਬਾਰੇ ਅਵੱਸ਼ ਦੱਸਿਆ ਜਾਵੇ ਜਿਂਨੀ ਉੱਚੀ ਤੁਸੀਂ ਕਰ ਸੱਕਦੇ ਹੋ ਪੁਕਾਰ ਕਰੋ! ਆਪਣੇ-ਆਪ ਨੂੰ ਰੋਕੋ ਨਾ। ਤੁਰ੍ਹੀ ਦੀ ਤਰ੍ਹਾਂ ਉੱਚੀ ਅਵਾਜ਼ ਕਰੋ। ਲੋਕਾਂ ਨੂੰ ਉਨ੍ਹਾਂ ਮੰਦੇ ਕੰਮਾਂ ਬਾਰੇ ਦੱਸੋ, ਜੋ ਉਨ੍ਹਾਂ ਨੇ ਕੀਤੇ ਨੇ। ਯਾਕੂਬ ਦੇ ਪਰਿਵਾਰ ਨੂੰ ਉਸ ਦੇ ਪਾਪਾਂ ਬਾਰੇ ਦੱਸੋ।

ਖ਼ਰੋਜ 24:3
ਮੂਸਾ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਬਿਧੀਆਂ ਤੇ ਹੁਕਮ ਦੱਸੇ। ਤਾਂ ਸਾਰੇ ਲੋਕਾਂ ਨੇ ਆਖਿਆ, “ਅਸੀਂ ਉਨ੍ਹਾਂ ਸਾਰੇ ਹੁਕਮਾਂ ਨੂੰ ਮੰਨਾਂਗੇ ਜਿਹੜੇ ਯਹੋਵਾਹ ਨੇ ਸੁਣਾਏ ਹਨ।”