Psalm 105:12
ਪਰਮੇਸ਼ੁਰ ਨੇ ਉਹ ਵਾਅਦਾ ਉਦੋਂ ਦਿੱਤਾ ਸੀ ਜਦੋਂ ਅਬਰਾਹਾਮ ਦਾ ਪਰਿਵਾਰ ਛੋਟਾ ਸੀ। ਉਹ ਅਜੇ ਮੁਸਾਫ਼ਰ ਸਨ ਅਤੇ ਉੱਥੇ ਵਕਤ ਕੱਟ ਰਹੇ ਸਨ।
Psalm 105:12 in Other Translations
King James Version (KJV)
When they were but a few men in number; yea, very few, and strangers in it.
American Standard Version (ASV)
When they were but a few men in number, Yea, very few, and sojourners in it.
Bible in Basic English (BBE)
When they were still small in number, and strange in the land;
Darby English Bible (DBY)
When they were a few men in number, of small account, and strangers in it.
World English Bible (WEB)
When they were but a few men in number, Yes, very few, and foreigners in it.
Young's Literal Translation (YLT)
In their being few in number, But a few, and sojourners in it.
| When they were | בִּֽ֭הְיוֹתָם | bihĕyôtom | BEE-heh-yoh-tome |
| but a few men | מְתֵ֣י | mĕtê | meh-TAY |
| number; in | מִסְפָּ֑ר | mispār | mees-PAHR |
| yea, very few, | כִּ֝מְעַ֗ט | kimʿaṭ | KEEM-AT |
| and strangers | וְגָרִ֥ים | wĕgārîm | veh-ɡa-REEM |
| in it. | בָּֽהּ׃ | bāh | ba |
Cross Reference
Hebrews 11:9
ਅਬਰਾਹਾਮ ਉਸ ਦੇਸ਼ ਵਿੱਚ ਰਹਿਣ ਲੱਗਾ ਜਿਸਦਾ ਪਰਮੇਸ਼ੁਰ ਨੇ ਉਸ ਨੂੰ ਦੇਣ ਲਈ ਵਾਇਦਾ ਕੀਤਾ ਸੀ। ਅਬਰਾਹਾਮ ਉਸ ਜਗ਼੍ਹਾ ਇੱਕ ਯਾਤਰੀ ਵਾਂਗ ਰਿਹਾ ਜਿੱਥੇ ਦਾ ਉਹ ਨਹੀਂ ਸੀ। ਉਸ ਨੇ ਅਜਿਹਾ ਆਪਣੀ ਨਿਹਚਾ ਕਾਰਣ ਕੀਤਾ। ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਤੰਬੂਆਂ ਵਿੱਚ ਰਿਹਾ ਜਿਨ੍ਹਾਂ ਨੇ ਵੀ ਪਰਮੇਸ਼ੁਰ ਕੋਲੋਂ ਉਹੀ ਵਾਇਦਾ ਪ੍ਰਾਪਤ ਕੀਤਾ ਸੀ।
Deuteronomy 7:7
ਯਹੋਵਾਹ ਨੇ ਤੁਹਾਨੂੰ ਕਿਉਂ ਪਿਆਰ ਕੀਤਾ ਅਤੇ ਚੁਣਿਆ? ਇਹ ਇਸ ਲਈ ਨਹੀਂ ਸੀ ਕਿ ਤੁਸੀਂ ਇੰਨੀ ਵੱਡੀ ਕੌਮ ਹੈ। ਸਾਰੇ ਲੋਕਾਂ ਵਿੱਚੋਂ ਤੁਸੀਂ ਤਾਂ ਸਭ ਤੋਂ ਘੱਟ ਗਿਣਤੀ ਵਿੱਚ ਸੀ!
Genesis 34:30
ਪਰ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, “ਤੁਸੀਂ ਮੇਰੇ ਲਈ ਕਈ ਦੁੱਖਾਂ ਦੇ ਕਾਰਣ ਬਣੇ ਹੋ ਇਸ ਥਾਂ ਦੇ ਸਾਰੇ ਲੋਕ ਮੈਨੂੰ ਨਫ਼ਰਤ ਕਰਨਗੇ। ਸਾਰੇ ਕਨਾਨੀ ਲੋਕ ਅਤੇ ਪਰਿਜ਼ੀ ਲੋਕ ਮੇਰੇ ਵਿਰੁੱਧ ਹੋ ਜਾਣਗੇ। ਅਸੀਂ ਗਿਣਤੀ ਵਿੱਚ ਬਹੁਤ ਘੱਟ ਹਾਂ। ਜੇ ਇਸ ਥਾਂ ਦੇ ਸਾਰੇ ਲੋਕ ਇਕੱਠੇ ਹੋਕੇ ਸਾਡੇ ਨਾਲ ਲੜਾਈ ਕਰਨ ਲਈ ਆ ਗਏ, ਮੈਂ ਤਬਾਹ ਹੋ ਜਾਵਾਂਗਾ, ਅਤੇ ਮੇਰੇ ਨਾਲ ਮੇਰੇ ਸਾਰੇ ਲੋਕ ਵੀ ਤਬਾਹ ਹੋ ਜਾਣਗੇ।”
Genesis 23:4
“ਮੈਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਸਿਰਫ਼ ਇੱਕ ਮੁਸਾਫ਼ਰ ਹਾਂ। ਮੇਰੇ ਕੋਲ ਆਪਣੀ ਪਤਨੀ ਨੂੰ ਦਫ਼ਨ ਕਰਨ ਲਈ ਕੋਈ ਥਾਂ ਨਹੀਂ। ਕਿਰਪਾ ਕਰਕੇ ਮੈਨੂੰ ਕੁਝ ਥਾਂ ਦਿਉ ਤਾਂ ਜੋ ਮੈਂ ਆਪਣੀ ਪਤਨੀ ਨੂੰ ਦਫ਼ਨਾ ਸੱਕਾਂ।”
Deuteronomy 26:5
ਫ਼ੇਰ ਉੱਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁੱਖ ਇਹ ਆਖੋਂਗੇ: ‘ਮੇਰਾ ਪੁਰਖਾ ਇੱਕ ਖਾਣਾਬਦੋਸ਼ ਅਰਾਮੀ ਸੀ। ਉਹ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਪਿਆ। ਜਦੋਂ ਉਹ ਉੱਥੇ ਗਿਆ ਸੀ ਤਾਂ ਉਸਦਾ ਪਰਿਵਾਰ ਛੋਟਾ ਸੀ। ਪਰ ਮਿਸਰ ਵਿੱਚ ਉਹ ਇੱਕ ਮਹਾਨ ਕੌਮ ਬਣ ਗਿਆ-ਬਹੁਤ ਸਾਰੇ ਲੋਕਾਂ ਦੀ ਤਾਕਤਵਰ ਕੌਮ
Hebrews 11:12
ਇਹ ਆਦਮੀ ਇੰਨਾ ਬਿਰਧ ਸੀ ਕਿ ਉਹ ਮਰਨ ਕੰਢੇ ਸੀ। ਪਰ ਉਸ ਇੱਕ ਆਦਮੀ ਤੋਂ ਇੰਨੇ ਲੋਕ ਆਏ, ਜਿੰਨੇ ਕਿ ਅਕਾਸ਼ ਵਿੱਚ ਅਣਗਿਣਤ ਤਾਰੇ ਹਨ ਅਤੇ ਸਮੁੰਦਰ ਦੇ ਕੰਢੇ ਰੇਤ ਦੇ ਕਣ ਹਨ।
Acts 7:5
ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਇਹ ਜ਼ਮੀਨ ਨਾ ਦਿੱਤੀ, ਇੱਕ ਫ਼ੁੱਟ ਤੱਕ ਦੀ ਵੀ ਥਾਂ ਨਾ ਦਿੱਤੀ ਪਰ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਕਿ ਮੈਂ ਇਹ ਧਰਤੀ ਉਸੇ ਅਤੇ ਉਸ ਦੇ ਪਿੱਛੋਂ ਉਸ ਦੇ ਅੰਸ਼ ਨੂੰ ਦੇਵਾਂਗਾ ਭਾਵੇਂ ਅਜੇ ਉਸ ਦੇ ਘਰ ਕੋਈ ਬੱਚਾ ਨਹੀਂ ਸੀ।
Ezekiel 33:24
“ਆਦਮੀ ਦੇ ਪੁੱਤਰ, ਇਸਰਾਏਲ ਦੇ ਬਰਬਾਦ ਹੋਏ ਸ਼ਹਿਰਾਂ ਵਿੱਚ ਕੁਝ ਇਸਰਾਏਲੀ ਲੋਕ ਰਹਿੰਦੇ ਹਨ। ਉਹ ਲੋਕ ਆਖ ਰਹੇ ਹਨ, ‘ਸਿਰਫ਼ ਅਬਰਾਹਾਮ ਇੱਕ ਹੀ ਆਦਮੀ ਸੀ, ਅਤੇ ਪਰਮੇਸ਼ੁਰ ਨੇ ਉਸ ਨੂੰ ਇਹ ਸਾਰੀ ਧਰਤੀ ਦੇ ਦਿੱਤੀ ਸੀ। ਹੁਣ ਅਸੀਂ ਬਹੁਤ ਲੋਕ ਹਾਂ, ਇਸ ਲਈ ਇਹ ਧਰਤੀ ਅਵੱਸ਼ ਹੀ ਸਾਡੀ ਹੈ! ਇਹ ਸਾਡੀ ਧਰਤੀ ਹੈ!’
Isaiah 51:2
ਅਬਰਾਹਾਮ ਤੁਹਾਡਾ ਪਿਤਾ ਹੈ ਅਤੇ ਤੁਹਾਨੂੰ ਉਸ ਵੱਲ ਦੇਖਣਾ ਚਾਹੀਦਾ ਹੈ। ਤੁਹਾਨੂੰ ਸਰਾਹ ਵੱਲ ਦੇਖਣਾ ਚਾਹੀਦਾ ਹੈ-ਉਹ ਔਰਤ ਜਿਸਨੇ ਤੁਹਾਨੂੰ ਜਨਮ ਦਿੱਤਾ ਸੀ। ਅਬਰਾਹਾਮ ਇੱਕਲਾ ਸੀ ਜਦੋਂ ਮੈਂ ਉਸ ਨੂੰ ਬੁਲਾਇਆ ਸੀ। ਫ਼ੇਰ ਮੈਂ ਉਸ ਨੂੰ ਅਸੀਸ ਦਿੱਤੀ, ਤੇ ਉਸ ਨੇ ਵੱਡੇ ਪਰਿਵਾਰ ਦੀ ਸ਼ੁਰੂਆਤ ਕੀਤੀ। ਅਨੇਕਾਂ ਲੋਕ ਉਸਤੋਂ ਪੈਦਾ ਹੋਏ।”
Genesis 17:8
ਅਤੇ ਮੈਂ ਇਹ ਧਰਤੀ ਤੈਨੂੰ ਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਮੈਂ ਤੁਹਾਨੂੰ ਇਹ ਧਰਤੀ ਦੇ ਦਿਆਂਗਾ ਜਿਸ ਵਿੱਚੋਂ ਤੂੰ ਲੰਘ ਰਿਹਾ ਹੈਂ-ਕਨਾਨ ਦੀ ਧਰਤੀ। ਮੈਂ ਇਹ ਧਰਤੀ ਤੁਹਾਨੂੰ ਸਦਾ ਲਈ ਦੇ ਦੇਵਾਂਗਾ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”