Proverbs 3:9 in Punjabi

Punjabi Punjabi Bible Proverbs Proverbs 3 Proverbs 3:9

Proverbs 3:9
ਆਪਣੀ ਦੌਲਤ ਤੋਂ ਅਤੇ ਆਪਣੀਆਂ ਫ਼ਸਲਾਂ ਦੇ ਪਹਿਲੇ ਫ਼ਲਾਂ ਤੋਂ ਯਹੋਵਾਹ ਦਾ ਸਤਿਕਾਰ ਕਰੋ।

Proverbs 3:8Proverbs 3Proverbs 3:10

Proverbs 3:9 in Other Translations

King James Version (KJV)
Honour the LORD with thy substance, and with the firstfruits of all thine increase:

American Standard Version (ASV)
Honor Jehovah with thy substance, And with the first-fruits of all thine increase:

Bible in Basic English (BBE)
Give honour to the Lord with your wealth, and with the first-fruits of all your increase:

Darby English Bible (DBY)
Honour Jehovah with thy substance, and with the first-fruits of all thine increase;

World English Bible (WEB)
Honor Yahweh with your substance, With the first fruits of all your increase:

Young's Literal Translation (YLT)
Honour Jehovah from thy substance, And from the beginning of all thine increase;

Honour
כַּבֵּ֣דkabbēdka-BADE

אֶתʾetet
the
Lord
יְ֭הוָהyĕhwâYEH-va
with
thy
substance,
מֵהוֹנֶ֑ךָmēhônekāmay-hoh-NEH-ha
firstfruits
the
with
and
וּ֝מֵרֵאשִׁ֗יתûmērēʾšîtOO-may-ray-SHEET
of
all
כָּלkālkahl
thine
increase:
תְּבוּאָתֶֽךָ׃tĕbûʾātekāteh-voo-ah-TEH-ha

Cross Reference

Exodus 23:19
“ਜਦੋਂ ਤੁਸੀਂ ਵਾਢੀ ਵੇਲੇ ਆਪਣੀਆਂ ਫ਼ਸਲਾਂ ਇੱਕਤਰ ਕਰੋ, ਤੁਹਾਨੂੰ ਵਾਢੀ ਕੀਤੀ ਹੋਈ ਹਰ ਚੀਜ਼ ਦਾ ਪਹਿਲਾ ਫ਼ਲ ਤੁਹਾਡੇ ਯਹੋਵਾਹ ਪਰਮੇਸ਼ੁਰ ਦੇ ਘਰ ਲੈ ਕੇ ਆਉਣਾ ਚਾਹੀਦਾ ਹੈ। “ਤੁਹਾਨੂੰ ਕਿਸੇ ਬਕਰੋਟੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਹੀਂ ਉਬਾਲਣਾ ਚਾਹੀਦਾ।”

Philippians 4:17
ਸੱਚਮੁੱਚ, ਇਹ ਨਹੀਂ ਕਿ ਮੈਂ ਤੁਹਾਥੋਂ ਸੁਗਾਤਾਂ ਪ੍ਰਾਪਤ ਕਰਨੀਆਂ ਚਾਹੁੰਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਲਾਭ ਪ੍ਰਾਪਤ ਕਰੋਂ ਜਿਹੜਾ ਦੇਣ ਤੋਂ ਆਉਂਦਾ ਹੈ।

Exodus 22:29
“ਫ਼ਸਲ ਦੀ ਵਾਢੀ ਵੇਲੇ ਤੁਸੀਂ ਮੈਨੂੰ ਪਹਿਲਾ ਅਨਾਜ ਤੇ ਆਪਣੇ ਫ਼ਲਾਂ ਦਾ ਪਹਿਲਾ ਰਸ ਜ਼ਰੂਰ ਭੇਂਟ ਕਰੋਂਗੇ। ਵਰ੍ਹੇ ਦੇ ਦੌਰਾਨ ਦੇਰੀ ਨਾ ਕਰੋ। “ਆਪਣੇ ਪਹਿਲੋਠੇ ਪੁੱਤਰ ਮੈਨੂੰ ਦਿਓ।

Exodus 34:26
“ਆਪਣੀ ਵਾਢੀ ਦੀਆਂ ਪਹਿਲੀਆਂ ਫ਼ਸਲਾਂ ਯਹੋਵਾਹ ਨੂੰ ਦੇਵੋ। ਉਹ ਚੀਜ਼ਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲੈ ਕੇ ਆਉ। “ਕਦੇ ਵੀ ਕਿਸੇ ਬੱਕਰੀ ਦੇ ਬੱਚੇ ਨੂੰ ਉਸ ਦੇ ਮਾਂ ਦੇ ਦੁੱਧ ਵਿੱਚ ਨਾ ਪਕਾਉ।”

Deuteronomy 26:2
ਤੁਸੀਂ ਉਹ ਫ਼ਸਲਾਂ ਇਕੱਠੀਆਂ ਕਰੋਂਗੇ ਜਿਹੜੀਆਂ ਉਸ ਧਰਤੀ ਉੱਤੇ ਉੱਗਦੀਆਂ ਹਨ ਜਿਹੜੀ ਯਹੋਵਾਹ ਤੁਹਾਨੂੰ ਦੇ ਰਿਹਾ ਹੈ ਤੁਹਾਨੂੰ ਚਾਹੀਦਾ ਹੈ ਕਿ ਪਹਿਲੀ ਫ਼ਸਲ ਨੂੰ ਟੋਕਰਿਆਂ ਵਿੱਚ ਇਕੱਠੀ ਕਰ ਲਵੋ। ਫ਼ੇਰ ਆਪਣੀ ਫ਼ਸਲ ਦਾ ਪਹਿਲਾ ਹਿੱਸਾ ਉਸ ਥਾਂ ਲੈ ਜਾਵੋ ਜਿਸ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਪਣੇ ਨਾਮ ਦੀ ਰਿਹਾਇਸ਼ ਲਈ ਚੁਣਿਆ ਹੈ।

1 Corinthians 16:2
ਹਫ਼ਤੇ ਦੇ ਹਰ ਪਹਿਲੇ ਦਿਨ, ਤੁਹਾਡੇ ਵਿੱਚੋਂ ਹਰ ਕਿਸੇ ਨੂੰ ਤੁਹਾਡੀਆਂ ਤਨਖਾਹਾਂ ਅਨੁਸਾਰ ਪੈਸਿਆਂ ਦੀ ਕੁਝ ਰਕਮ ਬਨਾਉਣੀ ਚਾਹੀਦੀ ਹੈ। ਇਹ ਧਨ ਇੱਕ ਖਾਸ ਜਗ਼੍ਹਾ ਉੱਤੇ ਰੱਖੋ। ਤਾਂ ਫ਼ਿਰ ਤੁਹਾਨੂੰ ਮੇਰੇ ਆਉਣ ਉੱਤੇ ਆਪਣਾ ਪੈਸਾ ਇਕੱਠਾ ਨਹੀਂ ਕਰਨਾ ਪਵੇਗਾ।

1 John 3:17
ਫ਼ਰਜ਼ ਕਰੋ ਕਿ ਇੱਕ ਨਿਹਚਾਵਾਨ ਹੈ ਜੋ ਕਿ ਬਹੁਤ ਅਮੀਰ ਹੈ ਅਤੇ ਉਸ ਕੋਲ ਉਹ ਸਭ ਕੁਝ ਹੈ, ਜੋ ਉਸ ਨੂੰ ਚਾਹੀਦਾ। ਪਰ ਜੇਕਰ ਉਹ ਨਿਹਚਾਵਾਨ ਉਦੋਂ ਹਮਦਰਦੀ ਨਹੀਂ ਵਿਖਾਉਂਦਾ ਜਦੋਂ ਉਹ ਆਪਣੇ ਭਰਾ ਨੂੰ ਵੇਖਦਾ ਹੈ ਜਿਹੜਾ ਗਰੀਬ ਹੈ ਅਤੇ ਆਪਣੀ ਰੋਜ਼ੀ ਦਾ ਲੋੜਵੰਦ ਹੈ, ਉਸ ਨਿਹਚਾਵਾਨ ਦੇ ਦਿਲ ਵਿੱਚ ਪਰਮੇਸ਼ੁਰ ਦਾ ਪਿਆਰ ਹੋਣਾ ਕਿਵੇਂ ਸੰਭਵ ਹੈ।

2 Corinthians 8:8
ਮੈਂ ਤੁਹਾਨੂੰ ਦਾਨ ਦੇਣ ਦਾ ਹੁਕਮ ਨਹੀਂ ਦੇ ਰਿਹਾ। ਪਰ ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਤੁਹਾਡਾ ਪ੍ਰੇਮ ਸੱਚਾ ਹੈ ਕਿ ਨਹੀਂ। ਅਜਿਹਾ ਮੈਂ ਤੁਹਾਨੂੰ ਇਹ ਦਰਸ਼ਾਉਣ ਲਈ ਕਰਦਾ ਹਾਂ ਕਿ ਹੋਰ ਲੋਕ ਵੀ ਸੱਚ ਮੁੱਚ ਸਹਾਇਤਾ ਕਰਨਾ ਚਾਹੁੰਦੇ ਹਨ।

2 Corinthians 8:2
ਉਨ੍ਹਾਂ ਵਿਸ਼ਵਾਸੀਆਂ ਨੂੰ ਵੱਡੀਆਂ ਔਕੜਾਂ ਰਾਹੀਂ ਪਰੱਖਿਆ ਗਿਆ ਸੀ। ਅਤੇ ਉਹ ਬਹੁਤ ਗਰੀਬ ਸਨ। ਪਰ ਉਨ੍ਹਾਂ ਨੇ ਆਪਣੀ ਅਥਾਹ ਖੁਸ਼ੀ ਤੋਂ ਬਹੁਤ ਕੁਝ ਦਿੱਤਾ।

Luke 14:13
ਇਸ ਦੀ ਬਜਾਇ, ਜਦੋਂ ਵੀ ਤੂੰ ਦਾਵਤ ਦੇਵੇਂ ਤਾਂ ਗਰੀਬਾਂ, ਲੰਗੜਿਆਂ, ਟੁੰਡਿਆਂ, ਅਤੇ ਅੰਨ੍ਹਿਆਂ ਲੋਕਾਂ ਨੂੰ ਨਿਉਂਤਾ ਦੇ।

Mark 14:7
ਕਿਉਂਕਿ ਗਰੀਬ ਲੋਕ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣੇ ਹਨ ਅਤੇ ਤੁਸੀਂ ਜਦੋਂ ਚਾਹੋਂ ਉਨ੍ਹਾਂ ਦੀ ਮਦਦ ਕਰ ਸੱਕਦੇ ਹੋ। ਪਰ ਮੈਂ ਹਮੇਸ਼ਾ ਤੁਹਾਡੇ ਕੋਲ ਨਹੀਂ ਰਹਿਣਾ।

Genesis 28:22
ਮੈਂ ਇਸ ਪੱਥਰ ਨੂੰ ਇੱਕ ਯਾਦਗਾਰ ਪੱਥਰ ਵਜੋਂ ਸਥਾਪਿਤ ਕਰ ਰਿਹਾ ਹਾਂ। ਇਹ ਦਰਸਾਵੇਗਾ ਕਿ ਇਹ ਪਰਮੇਸ਼ੁਰ ਲਈ ਪਵਿੱਤਰ ਸਥਾਨ ਹੈ। ਅਤੇ ਮੈਂ ਪਰਮੇਸ਼ੁਰ ਨੂੰ ਉਸ ਸਾਰੇ ਕੁਝ ਦਾ ਦਸਵੰਧ ਦੇਵਾਂਗਾ ਜੋ ਕੁਝ ਵੀ ਉਹ ਮੈਨੂੰ ਦੇਵੇਗਾ।”

Exodus 35:20
ਲੋਕਾਂ ਦੀਆਂ ਮਹਾਨ ਭੇਟਾਂ ਫ਼ੇਰ ਇਸਰਾਏਲ ਦੇ ਸਾਰੇ ਲੋਕ ਮੂਸਾ ਕੋਲੋਂ ਚੱਲੇ ਗਏ।

Numbers 7:2
ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਭੇਟਾ ਚੜ੍ਹਾਈਆਂ। ਇਹ ਆਦਮੀ ਆਪੋ-ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਦੇ ਆਗੂ ਸਨ। ਇਹ ਉਹੀ ਆਦਮੀ ਸਨ ਜਿਹੜੇ ਲੋਕਾਂ ਦੀ ਗਿਣਤੀ ਕਰਨ ਦੇ ਮੁਖੀਆ ਸਨ।

Numbers 31:50
ਇਸ ਲਈ ਅਸੀਂ ਹਰ ਸਿਪਾਹੀ ਕੋਲੋਂ ਯਹੋਵਾਹ ਦੀ ਸੁਗਾਤ ਲੈ ਕੇ ਆ ਰਹੇ ਹਾਂ। ਅਸੀਂ ਉਹ ਚੀਜ਼ਾਂ ਵੀ ਲਿਆ ਰਹੇ ਹਾਂ ਜਿਹੜੀਆਂ ਸੋਨੇ ਦੀਆਂ ਬਣੀਆਂ ਹਨ-ਬਾਜੂ ਬੰਦ, ਹਾਰ, ਮੁੰਦਰੀਆਂ ਵਾਲੀਆਂ ਅਤੇ ਗਲੇ ਦੇ ਹਾਰ। ਇਹ ਸੁਗਾਤ ਯਹੋਵਾਹ ਲਈ ਹਨ ਤਾਂ ਜੋ ਅਸੀਂ ਪਵਿੱਤਰ ਹੋ ਸੱਕੀਏ।”

Proverbs 14:31
ਜਿਹੜਾ ਵਿਅਕਤੀ ਗਰੀਬਾਂ ਨੂੰ ਸਤਾਉਂਦਾ, ਆਪਣੇ ਬਨਾਉਣ ਵਾਲੇ ਨੂੰ ਤਿਰਸੱਕਾਰਦਾ, ਪਰ ਜਿਹੜਾ ਵਿਅਕਤੀ ਗਰੀਬ ਲਈ ਦਯਾਲੂ ਹੈ, ਉਸ ਦੀ ਇੱਜ਼ਤ ਕਰਦਾ ਹੈ।

Haggai 1:4
“ਤੁਸੀਂ ਲੋਕ ਸੋਚਦੇ ਹੋ ਕਿ ਸੋਹਣੇ ਘਰਾਂ ਵਿੱਚ ਵੱਸਣ ਲਈ ਤੁਹਾਡੇ ਲਈ ਇਹ ਸਮਾਂ ਠੀਕ ਹੈ ਅਤੇ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਹੋ ਜਿਨ੍ਹਾਂ ਦੀਆ ਕੰਧਾਂ ਤੇ ਖੁਬਸੂਰਤ ਲਕੜੀ ਦੀ ਦਸਤਕਾਰੀ ਹੈ। ਪਰ ਯਹੋਵਾਹ ਦਾ ਘਰ ਹਾਲੇ ਵੀ ਉਜੜਿਆ ਪਿਆ ਹੈ।

Malachi 3:8
“ਪਰਮੇਸ਼ੁਰ ਦੇ ਘਰ ਚੋ ਠੱਗਣਾ ਬੰਦ ਕਰ ਦੇਵੋ ਲੋਕਾਂ ਨੂੰ ਪਰਮੇਸ਼ੁਰ ਦੇ ਘਰ ਚੋ ਵਸਤਾਂ ਨਹੀਂ ਚੁਰਾਉਣੀਆਂ ਚਾਹੀਦੀਆਂ, ਪਰ ਤੁਸੀਂ ਮੇਰੇ ਨਾਲ ਹੀ ਠੱਗੀ ਕੀਤੀ। “ਤੁਸੀਂ ਕਿਹਾ, ‘ਭਲਾ ਅਸੀਂ ਤੇਰਾ ਕੀ ਚੁਰਾਇਆ ਹੈ?’ “ਤੁਹਾਨੂੰ ਆਪਣੀਆਂ ਵਸਤਾਂ ਦਾ ਦਸਵੰਧ ਮੈਨੂੰ ਦੇਣਾ ਚਾਹੀਦਾ ਹੈ, ਤੁਹਾਨੂੰ ਮੇਰੇ ਲਈ ਖਾਸ ਤੋਹਫ਼ੇ ਭੇਟ ਕਰਨੇ ਚਾਹੀਦੇ ਹਨ, ਪਰ ਤੁਸੀਂ ਮੈਨੂੰ ਅਜਿਹਾ ਕੁਝ ਨਾ ਦਿੱਤਾ।

Mark 14:10
ਯਹੂਦਾ ਦਾ ਯਿਸੂ ਦੇ ਦੁਸ਼ਮਨਾਂ ਦੀ ਮਦਦ ਲਈ ਰਾਜ਼ੀ ਹੋਣਾ ਤਦ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਪ੍ਰਧਾਨ ਜਾਜਕ ਕੋਲ ਗਿਆ। ਉਸਦਾ ਨਾਂ ਸੀ ਯਹੂਦਾ ਇਸੱਕਰਿਯੋਤੀ ਅਤੇ ਇਹ ਯਿਸੂ ਨੂੰ ਉਸ ਦੇ ਵੈਰੀਆਂ ਦੇ ਹਵਾਲੇ ਕਰਨਾ ਚਾਹੁੰਦਾ ਸੀ।

Genesis 14:18
ਮਲਕਿ-ਸਿਦਕ ਸਾਲੇਮ ਦਾ ਰਾਜਾ, ਮਲਕਿ-ਸਿਦਕ ਵੀ ਅਬਰਾਮ ਨੂੰ ਮਿਲਣ ਲਈ ਗਿਆ। ਮਲਕਿ-ਸਿਦਕ ਸਰਬ ਉੱਚ ਪਰਮੇਸ਼ੁਰ ਦਾ ਜਾਜਕ ਸੀ। ਮਲਕਿ-ਸਿਦਕ ਰੋਟੀ ਤੇ ਮੈਅ ਲੈ ਕੇ ਆਇਆ।