Proverbs 15:25 in Punjabi

Punjabi Punjabi Bible Proverbs Proverbs 15 Proverbs 15:25

Proverbs 15:25
ਯਹੋਵਾਹ, ਘਮੰਡੀ ਵਿਅਕਤੀ ਦੇ ਘਰ ਨੂੰ ਤਬਾਹ ਕਰ ਦਿੰਦਾ ਹੈ, ਪਰ ਯਹੋਵਾਹ ਇੱਕ ਬੇਸਹਾਰਾ ਵਿਧਵਾ ਦੀ ਜਾਇਦਾਦ ਦੀ ਰੱਖਿਆ ਕਰਦਾ ਹੈ।

Proverbs 15:24Proverbs 15Proverbs 15:26

Proverbs 15:25 in Other Translations

King James Version (KJV)
The LORD will destroy the house of the proud: but he will establish the border of the widow.

American Standard Version (ASV)
Jehovah will root up the house of the proud; But he will establish the border of the widow.

Bible in Basic English (BBE)
The house of the man of pride will be uprooted by the Lord, but he will make safe the heritage of the widow.

Darby English Bible (DBY)
Jehovah plucketh up the house of the proud; but he establisheth the boundary of the widow.

World English Bible (WEB)
Yahweh will uproot the house of the proud, But he will keep the widow's borders intact.

Young's Literal Translation (YLT)
The house of the proud Jehovah pulleth down, And He setteth up the border of the widow.

The
Lord
בֵּ֣יתbêtbate
will
destroy
גֵּ֭אִיםgēʾîmɡAY-eem
house
the
יִסַּ֥ח׀yissaḥyee-SAHK
of
the
proud:
יְהוָ֑הyĕhwâyeh-VA
establish
will
he
but
וְ֝יַצֵּ֗בwĕyaṣṣēbVEH-ya-TSAVE
the
border
גְּב֣וּלgĕbûlɡeh-VOOL
of
the
widow.
אַלְמָנָֽה׃ʾalmānâal-ma-NA

Cross Reference

Psalm 146:9
ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ। ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ। ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।

Proverbs 23:10
-10- ਕਦੇ ਵੀ ਵਿਰਸੇ ਦੀ ਜਾਇਦਾਦ ਨੂੰ ਨਾ ਛੇੜੋ। ਅਤੇ ਕਦੇ ਵੀ ਉਸ ਭੂਮੀਂ ਨੂੰ ਨਾ ਲਵੋ ਜਿਹੜੀ ਯਤੀਮਾਂ ਦੀ ਹੈ।

Proverbs 14:11
ਦੁਸ਼ਟ ਲੋਕਾਂ ਦਾ ਘਰ ਤਬਾਹ ਹੋ ਜਾਵੇਗਾ, ਪਰ ਇਮਾਨਦਾਰ ਲੋਕਾਂ ਦਾ ਤੰਬੂ ਵੱਧੇ-ਫ਼ੁੱਲੇਗਾ।

Proverbs 12:7
ਬੁਰੇ ਲੋਕ ਉਖੜ ਜਾਂਦੇ ਹਨ ਅਤੇ ਨਹੀਂ ਬਚਦੇ ਪਰ ਧਰਮੀ ਦੇ ਪਰਿਵਾਰ ਕਾਇਮ ਰਹਿਣਗੇ।

Psalm 68:5
ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ। ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।

James 1:27
ਜਿਸ ਤਰ੍ਹਾਂ ਦਾ ਧਰਮ ਪਰਮੇਸ਼ੁਰ ਨੂੰ ਚਾਹੀਦਾ ਹੈ ਉਹ ਇਹ ਹੈ; ਉਨ੍ਹਾਂ ਯਤੀਮਾਂ ਅਤੇ ਵਿਧਵਾਵਾਂ ਦੀ ਪਰਵਰਿਸ਼ ਕਰਨਾ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ, ਅਤੇ ਆਪਣੇ ਆਪ ਨੂੰ ਦੁਨਿਆਵੀ ਪ੍ਰਭਾਵ ਤੋਂ ਮੁਕਤ ਰੱਖਣਾ। ਇਹੀ ਉਹ ਧਰਮ ਹੈ ਜਿਸ ਨੂੰ ਪਰਮੇਸ਼ੁਰ ਸ਼ੁੱਧ ਅਤੇ ਪਵਿੱਤਰ ਕਬੂਲਦਾ ਹੈ।

Deuteronomy 10:17
ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ। ਉਹ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ ਪਰਮੇਸ਼ੁਰ ਅਤੇ ਤਕੜਾ ਅਤੇ ਸ਼ਕਤੀਸ਼ਾਲੀ ਲੜਾਕੂ ਹੈ। ਉਹ ਪੱਖਪਾਤ ਨਹੀਂ ਕਰਦਾ ਅਤੇ ਉਹ ਵੱਢੀ ਨਹੀਂ ਲੈਂਦਾ।

1 Peter 5:5
ਇਸੇ ਤਰ੍ਹਾਂ ਹੀ, ਮੈਂ ਜਵਾਨ ਲੋਕਾਂ ਨੂੰ ਵੀ ਬਜ਼ੁਰਗਾਂ ਦੇ ਅਧਿਕਾਰ ਨੂੰ ਕਬੂਲਣ ਦੀ ਮੰਗ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੀ ਨਿਮ੍ਰਤਾ ਨਾਲ ਸੇਵਾ ਕਰਨੀ ਚਾਹੀਦੀ ਹੈ। ਕਿਉਂਕਿ: “ਪਰਮੇਸ਼ੁਰ ਘਮੰਡੀ ਬੰਦਿਆਂ ਦੇ ਖਿਲਾਫ਼ ਹੈ। ਪਰ ਉਹ ਹਮੇਸ਼ਾ ਨਿਮਾਣੇ ਬੰਦਿਆਂ ਨੂੰ ਕਿਰਪਾ ਦਰਸ਼ਾਉਂਦਾ ਹੈ।”

Daniel 5:20
“ਪਰ ਨਬੂਕਦਨੱਸਰ ਗੁਮਾਨੀ ਅਤੇ ਜ਼ਿੱਦੀ ਬਣ ਗਿਆ। ਇਸ ਲਈ ਉਸਦੀ ਸ਼ਕਤੀ ਉਸ ਕੋਲੋਂ ਖੋਹ ਲਈ ਗਈ। ਉਸ ਨੂੰ ਉਸ ਦੇ ਸ਼ਾਹੀ ਤਖਤ ਤੋਂ ਉੱਠਾ ਦਿੱਤਾ ਗਿਆ ਅਤੇ ਉਸਦਾ ਪਰਤਾਪ ਖਤਮ ਕਰ ਦਿੱਤਾ ਗਇਆ।

Isaiah 2:12
ਯਹੋਵਾਹ ਨੇ ਇੱਕ ਖਾਸ ਦਿਨ ਦੀ ਯੋਜਨਾ ਬਣਾਈ ਹੈ। ਉਸ ਦਿਨ, ਯਹੋਵਾਹ ਗੁਮਾਨੀ ਅਤੇ ਹਂਕਾਰੀ ਲੋਕਾਂ ਨੂੰ ਸਜ਼ਾ ਦੇਵੇਗਾ। ਫ਼ੇਰ ਉਨ੍ਹਾਂ ਗੁਮਾਨੀ ਲੋਕਾਂ ਨੂੰ ਗ਼ੈਰ ਜ਼ਰੂਰੀ ਬਣਾ ਦਿੱਤਾ ਜਾਵੇਗਾ।

Psalm 138:6
ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ। ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ। ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ। ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।

Psalm 52:5
ਇਸ ਲਈ ਪਰਮੇਸ਼ੁਰ ਤੁਹਾਨੂੰ ਸਦਾ ਲਈ ਬਰਬਾਦ ਕਰ ਦੇਵੇਗਾ। ਉਹ ਤੁਹਾਨੂੰ ਫ਼ੜ ਲਵੇਗਾ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਖਿੱਚ ਲਵੇਗਾ, ਜਿਵੇਂ ਕੋਈ ਬੰਦਾ ਪੌਦੇ ਨੂੰ ਜੜਾਂ ਸਮੇਤ ਜ਼ਮੀਨ ਵਿੱਚੋਂ ਪੁੱਟਦਾ ਹੈ।

Job 40:11
ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਆਪਣਾ ਕ੍ਰੋਧ ਦਰਸਾ ਸੱਕਦਾ ਹੈ ਤੇ ਗੁਮਾਨੀ ਲੋਕਾਂ ਨੂੰ ਦੰਡ ਦੇ ਸੱਕਦਾ ਹੈ। ਤੂੰ ਉਨ੍ਹਾਂ ਗੁਮਾਨੀ ਲੋਕਾਂ ਨੂੰ, ਨਿਮਾਣੇ ਬਣਾ ਸੱਕਦਾ ਹੈਂ।

Deuteronomy 19:14
ਮਾਲਕੀ ਦੀਆਂ ਹੱਦ ਬੰਦੀਆਂ “ਤੁਹਾਨੂੰ ਆਪਣੇ ਗੁਆਂਢੀ ਦੇ ਵਲਗਣ ਦੇ ਪੱਥਰਾਂ ਨੂੰ ਨਹੀਂ ਹਟਾਉਣਾ ਚਾਹੀਦਾ। ਅਤੀਤ ਵਿੱਚ, ਲੋਕਾਂ ਨੇ ਆਪਣੀ ਜ਼ਮੀਨ ਦੀਆਂ ਸੀਮਾਵਾਂ ਉੱਤੇ ਨਿਸ਼ਾਨ ਲਾਉਣ ਲਈ ਇਹ ਪੱਥਰ ਪਾਏ ਸਨ। ਇਹ ਪੱਥਰ ਉਸ ਧਰਤੀ ਦੀ ਨਿਸ਼ਾਨਦੇਹੀ ਕਰਦੇ ਹਨ ਜਿਹੜੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੀ ਸੀ।

Psalm 52:1
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ ਜਦੋਂ ਦੋਏਗ ਅਦੋਮੀ ਸ਼ਾਊਲ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਦਾਊਦ ਅਹੀਮਲਕ ਦੇ ਘਰ ਵਿੱਚ ਹੈ।” ਹੇ ਵੱਡੇ ਆਦਮੀ, ਤੂੰ ਆਪਣੀਆਂ ਕੀਤੀਆਂ ਦੁਸ਼ਟ ਗੱਲਾਂ ਬਾਰੇ ਸ਼ੇਖੀ ਕਿਉਂ ਮਾਰਦਾ ਹੈਂ? ਤੂੰ ਪਰਮੇਸ਼ੁਰ ਲਈ ਇੱਕ ਨਿਰਾਦਰ ਹੈਂ। ਤੂੰ ਸਾਰਾ ਦਿਨ ਦੁਸ਼ਟ ਗੱਲਾਂ ਕਰਨ ਦੀ ਯੋਜਨਾ ਬਣਾਉਂਦਾ ਹੈਂ।