Bible

Proverbs 14 - YLT (Punjabi)

1 Every wise woman hath builded her house, And the foolish with her hands breaketh it down.ਇੱਕ ਸਿਆਣੀ ਔਰਤ ਆਪਣਾ ਘਰ ਉਸਾਰਦੀ ਹੈ, ਪਰ ਮੂਰਖ ਇਸ ਨੂੰ ਆਪਣੇ ਹੀ ਹੱਥੀਂ ਢਾਹ ਲੈਂਦੀ ਹੈ।

2 Whoso is walking in his uprightness is fearing Jehovah, And the perverted `in' his ways is despising Him.ਜਿਹੜਾ ਵਿਅਕਤੀ ਇਮਾਨਦਾਰੀ ਨਾਲ ਜਿਉਂਦਾ ਹੈ ਯਹੋਵਾਹ ਤੋਂ ਡਰਦਾ ਹੈ, ਪਰ ਜਿਹੜਾ ਚਲਾਕ ਹੁੰਦਾ ਉਸ ਨੂੰ ਤਿਰਸੱਕਾਰਦਾ ਹੈ।

3 In the mouth of a fool `is' a rod of pride, And the lips of the wise preserve them.ਇੱਕ ਮੂਰਖ ਬੰਦੇ ਦਾ ਕਬਨ ਉਸ ਦੇ ਘਮੰਡ ਨੂੰ ਸਜ਼ਾ ਦੇਣ ਲਈ ਛੜ ਲਿਆਉਂਦਾ ਹੈ ਪਰ ਸਿਆਣੇ ਲੋਕਾਂ ਦਾ ਉਪਦੇਸ਼ ਉਨ੍ਹਾਂ ਦਾ ਬਚਾਉ ਕਰਦਾ ਹੈ।

4 Without oxen a stall `is' clean, And great `is' the increase by the power of the ox.ਜਿੱਥੇ ਬਲਦ ਨਹੀਂ ਹੁੰਦੇ, ਬਾੜਾ ਖਾਲੀ ਰਹਿੰਦਾ ਹੈ। ਪਰ ਇੱਕ ਬਲਦ ਦੀ ਤਾਕਤ, ਭਰਪੂਰ ਫ਼ਸਲ ਦੀ ਵਾਢੀ ਕਰਨ ’ਚ ਮਦਦ ਕਰਦੀ ਹੈ।

5 A faithful witness lieth not, And a false witness breatheth out lies.ਇੱਕ ਸੱਚਾ ਗਵਾਹ ਝੂਠ ਨਹੀਂ ਬੋਲਦਾ। ਜੋ ਕੋਈ ਵੀ ਝੂਠ ਦੱਸਦਾ ਇੱਕ ਝੂਠਾ ਗਵਾਹ ਹੁੰਦਾ ਹੈ।

6 A scorner hath sought wisdom, and it is not, And knowledge to the intelligent `is' easy.ਇੱਕ ਮਗਰੂਰ ਵਿਅਕਤੀ ਸਿਆਣਪ ਭਾਲਦਾ ਅਤੇ ਇਸ ਨੂੰ ਲੱਭ ਨਹੀਂ ਸੱਕਦੀ, ਪਰ ਸਮਝਦਾਰੀ ਆਸਾਨੀ ਨਾਲ ਉਸ ਬੰਦੇ ਕੋਲ ਆ ਜਾਂਦੀ ਹੈ ਜੋ ਸਿਖਲਾਈ ਪ੍ਰਾਪਤ ਹੈ।

7 Go from before a foolish man, Or thou hast not known the lips of knowledge.ਮੂਰਖ ਬੰਦੇ ਨਾਲ ਦੋਸਤੀ ਕਦੇ ਨਾ ਕਰੋ। ਉਹ ਤੁਹਾਨੂੰ ਕੁਝ ਵੀ ਨਹੀਂ ਸਿੱਖਾ ਸੱਕਦਾ।

8 The wisdom of the prudent `is' to understand his way, And the folly of fools `is' deceit.ਚੁਸਤ ਆਦਮੀ ਲਈ, ਸਿਆਣਪ, ਜੋ ਕੁਝ ਵੀ ਉਹ ਕਰੇ ਉਸ ਨੂੰ ਸੋਚ-ਵਿੱਚਾਰ ਦਿੰਦੀ ਹੈ, ਪਰ ਮੂਰੱਖਾਂ ਦੀ ਬੇਵਕੂਫ਼ੀ, ਧੋਖਾ ਕਰਦੀ ਹੈ।

9 Fools mock at a guilt-offering, And among the upright -- a pleasing thing.ਮੂਰਖ ਆਪਣੇ ਦੋਸ਼ ਬਾਰੇ ਹੱਸਦੇ ਹਨ, ਪਰ ਇਮਾਨਦਾਰ ਲੋਕਾਂ ਦਰਮਿਆਨ ਚੰਗੀ ਵਸੀਅਤ ਹੁੰਦੀ ਹੈ।

10 The heart knoweth its own bitterness, And with its joy a stranger doth not intermeddle.ਹਰ ਵਿਅਕਤੀ ਆਪਣੇ ਦੁੱਖਾਂ ਬਾਰੇ ਜਾਣਦਾ ਹੈ, ਅਤੇ ਇਸੇ ਤਰ੍ਹਾਂ ਹੀ ਕੋਈ ਅਜਨਬੀ ਕਿਸੇ ਹੋਰ ਦੇ ਆਨੰਦ ਨੂੰ ਸਾਂਝਾ ਨਹੀਂ ਕਰ ਸੱਕਦਾ।

11 The house of the wicked is destroyed, And the tent of the upright flourisheth.ਦੁਸ਼ਟ ਲੋਕਾਂ ਦਾ ਘਰ ਤਬਾਹ ਹੋ ਜਾਵੇਗਾ, ਪਰ ਇਮਾਨਦਾਰ ਲੋਕਾਂ ਦਾ ਤੰਬੂ ਵੱਧੇ-ਫ਼ੁੱਲੇਗਾ।

12 There is a way -- right before a man, And its latter end `are' ways of death.ਇੱਕ ਉਹ ਰਸਤਾ ਹੈ ਜਿਸ ਨੂੰ ਲੋਕ ਸਹੀ ਸਮਝਦੇ ਹਨ। ਪਰ ਉਹ ਰਸਤਾ ਸਿਰਫ਼ ਮੌਤ ਵੱਲ ਜਾਂਦਾ ਹੈ।

13 Even in laughter is the heart pained, And the latter end of joy `is' affliction.ਕੋਈ ਜਣਾ ਹਸੱਦਿਆਂ ਹੋਇਆਂ ਵੀ ਉਦਾਸ ਹੋ ਸੱਕਦਾ ਹੈ ਅਤੇ ਹੋ ਸੱਕਦਾ ਕਿ ਹਾਸੇ ਦਾ ਅੰਤ ਉਦਾਸੀ ਵਿੱਚ ਹੋਵੇ।

14 From his ways is the backslider in heart filled, And a good man -- from his fruits.ਜਿਸ ਬੰਦੇ ਵਿੱਚ ਵਫ਼ਾਦਾਰੀ ਦੀ ਕਮੀ ਹੁੰਦੀ ਹੈ, ਆਪਣੇ ਅਮਲਾਂ ਦੇ ਫ਼ਲਾਂ ਨੂੰ ਭੋਗਣਗੇ, ਅਤੇ ਇਸੇ ਤਰ੍ਹਾਂ ਹੀ ਇੱਕ ਚੰਗਾ ਆਦਮੀ ਆਪਣਾ ਕਰਮਾਂ ਨੂੰ ਭੋਗੇਗਾ।

15 The simple giveth credence to everything, And the prudent attendeth to his step.ਆਮ ਲੋਕ ਜੋ ਵੀ ਸੁਣਦੇ ਹਨ ਸਭ ਕੁਝ ਤੇ ਭਰੋਸਾ ਕਰ ਲੈਂਦੇ ਹਨ। ਪਰ ਸਿਆਣਾ ਬੰਦਾ ਕਰਨ ਤੋਂ ਪਹਿਲਾਂ ਹਰ ਚੀਜ਼ ਬਾਰੇ ਧਿਆਨ ਨਾਲ ਸੋਚ ਵਿੱਚਾਰ ਕਰਦਾ ਹੈ।

16 The wise is fearing and turning from evil, And a fool is transgressing and is confident.ਇੱਕ ਸਿਆਣੇ ਵਿਅਕਤੀ ਨੂੰ ਡਰ ਦੀ ਤੰਦਰੁਸਤ ਖੁਰਾਕ ਮਿਲਦੀ ਹੈ ਅਤੇ ਜਦੋਂ ਉਹ ਮੁਸੀਬਤ ਵੇਖਦੇ ਹਨ ਤਾਂ ਦੂਰ ਰਹਿੰਦੇ ਹਨ। ਪਰ ਮੂਰਖ ਬੰਦਾ ਉਹੀ ਕਰਦਾ ਜੋ ਉਹ ਚਾਹੁੰਦਾ ਅਤੇ ਹਾਲੇ ਵੀ ਸੋਚਦਾ ਕਿ ਉਹ ਸੁਰੱਖਿਅਤ ਹੈ।

17 Whoso is short of temper doth folly, And a man of wicked devices is hated.ਜਿਹੜਾ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਮੂਰੱਖਤਾ ਭਰੀਆਂ ਗੱਲਾਂ ਕਰਦਾ ਹੈ। ਪਰ ਸਿਆਣਾ ਬੰਦਾ ਧੀਰਜਵਾਨ ਹੁੰਦਾ ਹੈ।

18 The simple have inherited folly, And the prudent are crowned `with' knowledge.ਆਮ ਆਦਮੀ ਦਾ ਵਿਰਸਾ ਬੇਵਕੂਫ਼ੀ ਹੈ, ਪਰ ਇੱਕ ਸਿਆਣਾ ਆਦਮੀ ਗਿਆਨ ਨੂੰ ਆਪਣੇ ਤਾਜ ਵਜੋਂ ਪ੍ਰਾਪਤ ਕਰੇਗਾ।

19 The evil have bowed down before the good, And the wicked at the gates of the righteous.ਬਦ ਆਦਮੀਆਂ ਨੂੰ ਚੰਗੇ ਆਦਮੀਆਂ ਦੇ ਅੱਗੇ ਝੁਕਣਾ ਪਵੇਗਾ ਅਤੇ ਦੁਸ਼ਟ ਲੋਕਾਂ ਨੂੰ ਉਨ੍ਹਾਂ ਦੇ ਬੂਹਿਆਂ ਤੇ ਝੁਕਣਾ ਪਵੇਗਾ, ਜੋ ਧਰਮੀ ਹਨ।

20 Even of his neighbour is the poor hated, And those loving the rich `are' many.ਇੱਕ ਗਰੀਬ ਆਦਮੀ ਨੂੰ ਆਪਣੇ ਗੁਆਂਢੀ ਦੁਆਰਾ ਵੀ ਦੂਰੀ ਤੇ ਰੱਖਿਆ ਜਾਂਦਾ, ਪਰ ਅਮੀਰ ਆਦਮੀ ਦੇ ਅਨੇਕਾਂ ਦੋਸਤ ਹੁੰਦੇ ਹਨ।

21 Whoso is despising his neighbour sinneth, Whoso is favouring the humble, O his happiness.ਜਿਹੜਾ ਵਿਅਕਤੀ ਆਪਣੇ ਗੁਆਂਢੀ ਦੇ ਪਾਪਾਂ ਨੂੰ ਤਿਆਗਦਾ, ਪਰ ਜੋ ਕੋਈ ਵੀ ਗਰੀਬ ਲਈ ਦਯਾਲੂ ਹੋਵੇਗਾ ਧੰਨ ਹੈ।

22 Do not they err who are devising evil? And kindness and truth `are' to those devising good,ਕੀ ਉਹ ਜਿਹੜੇ ਬਦੀ ਕਰਦੇ ਰਹਿੰਦੇ ਹਨ ਗੁਆਚ ਨਹੀਂ ਜਾਂਦੇ? ਪਰ ਉਹ ਜਿਹੜੇ ਹੋਰਨਾਂ ਦਾ ਚੰਗਾ ਮੰਗਦੇ ਹਨ, ਨਮਕਹਲਾਲੀ ਅਤੇ ਭਰੋਸਾ ਕਮਾਉਂਦੇ ਹਨ।

23 In all labour there is advantage, And a thing of the lips `is' only to want.ਸਖਤ ਮਿਹਨਤ ਹਮੇਸ਼ਾ ਅਦਾਇਗੀ ਕਰਦੀ ਹੈ ਪਰ ਉੱਕੀਆਂ ਗੱਲਾਂ ਗਰੀਬੀ ਵੱਲ ਅਗਵਾਈ ਕਰਦੀਆਂ ਹਨ।

24 The crown of the wise is their wealth, The folly of fools `is' folly.ਸਿਆਣੇ ਲੋਕਾਂ ਨੂੰ ਦੌਲਤ ਦੁਆਰਾ ਪੁਰਸੱਕਾਰਿਤ ਕੀਤਾ ਜਾਂਦਾ, ਪਰ ਮੂਰਖ ਲੋਕਾਂ ਦੀ ਬੇਵਕੂਫ਼ੀ ਸਿਰਫ਼ ਹੋਰ ਵੱਧੇਰੇ ਬੇਵਕੂਫ਼ੀ ਪੈਦਾ ਕਰਦੀ ਹੈ।

25 A true witness is delivering souls, And a deceitful one breatheth out lies.ਇੱਕ ਸੱਚਾ ਗਵਾਹ ਜਿੰਦਗੀਆਂ ਬਚਾਉਂਦਾ, ਪਰ ਇੱਕ ਝੂਠਾ ਗਵਾਹ ਘ੍ਰਿਣਾ ਨਾਲ ਭਰਪੂਰ ਹੁੰਦਾ ਹੈ।

26 In the fear of Jehovah `is' strong confidence, And to His sons there is a refuge.ਜਿਹੜਾ ਬੰਦਾ ਯਹੋਵਾਹ ਤੋਂ ਡਰਦਾ ਹੈ ਉਸ ਕੋਲ ਇੱਕ ਤਕੜਾ ਗੜ੍ਹ ਹੈ ਅਤੇ ਉਸ ਦੇ ਬੱਚੇ ਇਸ ਵਿੱਚ ਸ਼ਰਣ ਪਾਉਂਦੇ ਹਨ।

27 The fear of Jehovah `is' a fountain of life, To turn aside from snares of death.ਯਹੋਵਾਹ ਦਾ ਡਰ ਜੀਵਨ ਦਾ ਸਰੋਤ ਹੈ, ਇਹ ਵਿਅਕਤੀ ਨੂੰ ਮੌਤ ਦੇ ਸ਼ਿਕੰਜੇ ਤੋਂ ਬਚਾਉਂਦਾ ਹੈ।

28 In the multitude of a people `is' the honour of a king, And in lack of people the ruin of a prince.ਜੇ ਕੋਈ ਰਾਜਾ ਬਹੁਤ ਸਾਰੇ ਲੋਕਾਂ ਤੇ ਰਾਜ ਕਰਦਾ ਹੈ ਤਾਂ ਉਹ ਮਹਾਨ ਹੈ। ਜੇ ਉਸ ਦੀ ਪਰਜਾ ਹੀ ਨਹੀਂ ਤਾਂ ਰਾਜਾ ਕਿਸੇ ਕੰਮ ਦਾ ਨਹੀਂ।

29 Whoso is slow to anger `is' of great understanding, And whoso is short in temper is exalting folly.ਇੱਕ ਧੀਰਜਵਾਨ ਬੰਦਾ ਵੱਡੀ ਸਮਝਦਾਰੀ ਦਰਸਾਉਂਦਾ ਪਰ ਜਿਹੜਾ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਉਹ ਆਪਣੀ ਹੀ ਬੇਵਕੂਫ਼ੀ ਦਰਸਾ ਦਿੰਦਾ ਹੈ।

30 A healed heart `is' life to the flesh, And rottenness to the bones `is' envy.ਸ਼ਾਂਤਮਈ ਦਿਮਾਗ਼ ਸਰੀਰ ਨੂੰ ਜੀਵਨ ਦਿੰਦਾ ਹੈ, ਪਰ ਈਰਖਾ ਹੱਡੀਆਂ ਨੂੰ ਤਬਾਹ ਕਰ ਦਿੰਦੀ ਹੈ।

31 An oppressor of the poor reproacheth his Maker, And whoso is honouring Him Is favouring the needy.ਜਿਹੜਾ ਵਿਅਕਤੀ ਗਰੀਬਾਂ ਨੂੰ ਸਤਾਉਂਦਾ, ਆਪਣੇ ਬਨਾਉਣ ਵਾਲੇ ਨੂੰ ਤਿਰਸੱਕਾਰਦਾ, ਪਰ ਜਿਹੜਾ ਵਿਅਕਤੀ ਗਰੀਬ ਲਈ ਦਯਾਲੂ ਹੈ, ਉਸ ਦੀ ਇੱਜ਼ਤ ਕਰਦਾ ਹੈ।

32 In his wickedness is the wicked driven away, And trustful in his death `is' the righteous.ਇੱਕ ਦੁਸ਼ਟ ਆਦਮੀ ਭਟਕ ਜਾਂਦਾ ਹੈ ਜਦੋਂ ਮੁਸੀਬਤ ਉਸ ਨਾਲ ਵਾਪਰਦੀ ਹੈ, ਪਰ ਇੱਕ ਧਰਮੀ ਆਦਮੀ ਉਦੋਂ ਵੀ ਹੌਂਸਲੇਮੰਦ ਹੁੰਦਾ ਹੈ, ਜਦੋਂ ਉਹ ਮਰਦਾ ਹੈ।

33 In the heart of the intelligent wisdom doth rest. And in the midst of fools it is known.ਸਿੱਖੇ ਹੋਏ ਵਿਅਕਤੀ ਦੇ ਮਨ ਵਿੱਚ ਸਿਆਣਪ ਰਹਿੰਦੀ ਹੈ ਅਤੇ ਉਹ ਆਪਣੇ-ਆਪ ਨੂੰ, ਮੂਰੱਖਾਂ ਦਰਮਿਆਨ ਪ੍ਰਗਟ ਹੋਣ ਦਿੰਦੀ ਹੈ।

34 Righteousness exalteth a nation, And the goodliness of peoples `is' a sin-offering.ਨੇਕੀ ਕਿਸੇ ਕੌਮ ਨੂੰ ਮਹਾਨ ਬਣਾ ਦਿੰਦੀ ਹੈ। ਪਰ ਪਾਪ ਹਰ ਕੌਮ ਦੇ ਚਰਿਤਰ ਤੇ ਇੱਕ ਕਲੰਕ ਹੈ।

35 The favour of a king `is' to a wise servant, And an object of his wrath is one causing shame!ਇੱਕ ਸਿਆਣਾ ਸੇਵਕ ਰਾਜੇ ਲਈ ਖੁਸ਼ੀ ਲਿਆਉਂਦਾ ਹੈ, ਪਰ ਜਿਹੜਾ ਸੇਵਕ ਸ਼ਰਮਸਾਰੀ ਲਿਆਉਂਦਾ ਰਾਜੇ ਨੂੰ ਕ੍ਰੋਧਵਾਨ ਕਰ ਦਿੰਦਾ ਹੈ।

Punjabi Bible