Bible

Proverbs 13 - WEB (Punjabi)

1 A wise son listens to his father's instruction, But a scoffer doesn't listen to rebuke.ਸਿਆਣਾ ਪੁੱਤਰ ਆਪਣੇ ਪਿਤਾ ਦੀਆਂ ਆਖੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਹੈ। ਪਰ ਇੱਕ ਮਗਰੂਰ ਵਿਅਕਤੀ ਝਿੜਕ ਨੂੰ ਨਹੀਂ ਸੁਣਦਾ।

2 By the fruit of his lips, a man enjoys good things; But the unfaithful crave violence.ਵਿਅਕਤੀ ਨੂੰ ਆਪਣੇ ਚੰਗੇ ਉਪਦੇਸ਼ ਲਈ ਚੰਗਾ ਇਨਾਮ ਮਿਲ ਸੱਕਦਾ ਹੈ ਪਰ ਇੱਕ ਕਪਟੀ ਵਿਅਕਤੀ ਹਮੇਸ਼ਾਂ ਹਿੰਸਾ ਹੀ ਪ੍ਰਾਪਤ ਕਰਦਾ ਹੈ।

3 He who guards his mouth guards his soul. One who opens wide his lips comes to ruin.ਜਿਹੜਾ ਬੰਦਾ ਆਪਣੇ ਬੋਲਾਂ ਵਿੱਚ ਸਾਵੱਧਾਨ ਹੋਵੇ ਆਪਣੀ ਜਾਨ ਦਾ ਬਚਾਉ ਕਰ ਲੈਂਦਾ ਹੈ। ਪਰ ਉਹ ਬੰਦਾ ਜਿਹੜਾ ਬਿਨਾ ਸੋਚੇ ਬੋਲਦਾ ਹੈ, ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ।

4 The soul of the sluggard desires, and has nothing, But the desire of the diligent shall be fully satisfied.ਸੁਸਤ ਬੰਦਾ ਚੀਜ਼ਾਂ ਤਾਂ ਚਾਹੁੰਦਾ ਹੈ ਪਰ ਉਨ੍ਹਾਂ ਨੂੰ ਉਹ ਕਦੇ ਹਾਸਿਲ ਨਹੀਂ ਕਰ ਸੱਕਦਾ। ਪਰ ਉਹ ਲੋਕ ਜਿਹੜੇ ਮਿਹਨਤ ਕਰਦੇ ਹਨ ਆਪਣੀ ਮਨ-ਚਾਹੀਆਂ ਚੀਜ਼ਾਂ ਹਾਸਿਲ ਕਰ ਲੈਣਗੇ।

5 A righteous man hates lies, But a wicked man brings shame and disgrace.ਇੱਕ ਧਰਮੀ ਵਿਅਕਤੀ ਝੂਠ ਨੂੰ ਨਫ਼ਰਤ ਕਰਦਾ ਹੈ ਪਰ ਇੱਕ ਦੁਸ਼ਟ-ਆਦਮੀ ਆਪਣੇ-ਆਪ ਉੱਤੇ ਸਿਰਫ਼ ਸ਼ਰਮਸਾਰੀ ਅਤੇ ਬੇਇੱਜ਼ਤੀ ਲਿਆਉਂਦਾ ਹੈ।

6 Righteousness guards the way of integrity, But wickedness overthrows the sinner.ਜਿਹੜਾ ਵਿਅਕਤੀ ਨਿਰਦੋਸ਼ ਜੀਵਨ ਜਿਉਂਦਾ ਨੇਕੀ ਦੁਆਰਾ ਬਚਾਇਆ ਜਾਂਦਾ, ਜਦ ਕਿ ਬਦ-ਕਰਨੀਆਂ ਇੱਕ ਪਾਪੀ ਨੂੰ ਹਰਾ ਦਿੰਦੀਆਂ ਹਨ।

7 There are some who pretend to be rich, yet have nothing. There are some who pretend to be poor, yet have great wealth.ਕੁਝ ਲੋਕ ਇਸ ਤਰ੍ਹਾਂ ਵਿਹਾਰ ਕਰਦੇ ਹਨ ਜਿਵੇਂ ਉਹ ਅਮੀਰ ਹੋਣ ਪਰ ਹੁੰਦੇ ਉਹ ਗਰੀਬ ਹਨ। ਕੁਝ ਲੋਕ ਗਰੀਬਾਂ ਵਰਗਾ ਵਿਹਾਰ ਕਰਦੇ ਹਨ ਪਰ ਅਸਲ ਵਿੱਚ ਉਹ ਅਮੀਰ ਹੁੰਦੇ ਹਨ।

8 The ransom of a man's life is his riches, But the poor hear no threats.ਇੱਕ ਅਮੀਰ ਆਦਮੀ ਦੀ ਜ਼ਿੰਦਗੀ ਉਸਦੀ ਦੌਲਤ ਦੁਆਰਾ ਉਜਾੜ੍ਹੀ ਜਾ ਸੱਕਦੀ ਹੈ। ਪਰ ਗਰੀਬ ਬੰਦਾ ਕਦੇ ਵੀ ਅਜ਼ੇਹੇ ਖੱਤਰੇ ਦਾ ਸਾਹਮਣਾ ਨਹੀਂ ਕਰਦਾ।

9 The light of the righteous shines brightly, But the lamp of the wicked is snuffed out.ਧਰਮੀ ਲੋਕ ਚਮਕਦਾਰ ਰੌਸ਼ਨੀ ਵਾਂਗ ਹਨ, ਪਰ ਦੁਸ਼ਟ ਲੋਕਾਂ ਦਾ ਦੀਵਾ ਬੁਝਾਇਆ ਹੀ ਜਾਣ ਵਾਲਾ ਹੈ।

10 Pride only breeds quarrels, But with ones who take advice is wisdom.ਘਮੰਡ ਸਿਰਫ਼ ਝਗੜਿਆਂ ਵੱਲ ਹੀ ਅਗਵਾਈ ਕਰਦਾ ਹੈ, ਪਰ ਜਿਹੜਾ ਵਿਅਕਤੀ ਚੰਗੀ ਸਲਾਹ ਨੂੰ ਸੁਣਦਾ ਹੈ, ਸਿਆਣਾ ਵਿਅਕਤੀ ਹੈ।

11 Wealth gained dishonestly dwindles away, But he who gathers by hand makes it grow.ਧੋਖੇ ਨਾਲ ਕਮਾਈ ਹੋਈ ਦੌਲਤ ਛੋਟੀ ਤੋਂ ਛੋਟੀ ਹੁੰਦੀ ਜਾਂਦੀ ਹੈ। ਪਰ ਜਿਹੜਾ ਵਿਅਕਤੀ ਹੱਥ ਭਰਕੇ ਪੈਸੇ ਇਕੱਠੇ ਕਰਦਾ ਉਸਦੀ ਦੌਲਤ ਵੱਧਦੀ-ਫੁੱਲਦੀ ਹੈ।

12 Hope deferred makes the heart sick, But when longing is fulfilled, it is a tree of life.ਜਦੋਂ ਕਿਸੇ ਦੀ ਉਮੀਦ ਪੂਰੀ ਨਹੀਂ ਹੁੰਦੀ, ਇਹ ਉਸ ਦੇ ਦਿਲ ਨੂੰ ਰੋਗੀ ਬਣਾ ਦਿੰਦੀ ਹੈ ਪਰ ਇੱਕ ਭਰਪੂਰ ਉਮੀਦ ਜੀਵਨ ਦੇ ਰੁੱਖ ਵਾਂਗ ਹੈ।

13 Whoever despises instruction will pay for it, But he who respects a command will be rewarded.ਇੱਕ ਬੰਦੇ ਨੂੰ ਅਦਾਇਗੀ ਕਰਨੀ ਪਵੇਗੀ ਜੇਕਰ ਉਹ ਹਿਦਾਇਤ ਦੀ ਇੱਜ਼ਤ ਨਹੀਂ ਕਰਦਾ, ਪਰ ਜਿਹੜਾ ਵਿਅਕਤੀ ਹੁਕਮ ਦੀ ਇੱਜ਼ਤ ਕਰਦਾ, ਇਨਾਮ ਪ੍ਰਾਪਤ ਕਰਦਾ ਹੈ।

14 The teaching of the wise is a spring of life, To turn from the snares of death.ਇੱਕ ਸਿਆਣੇ ਵਿਅਕਤੀ ਦੀ ਹਿਦਾਇਤ ਇੱਕ ਜੀਵਨ ਦੇਣ ਵਾਲੇ ਝਰਨੇ ਵਾਂਗ ਹੈ ਇਹ ਲੋਕਾਂ ਨੂੰ ਮੌਤ ਦੇ ਸ਼ਿਕੰਜਿਆਂ ਤੋਂ ਬਚਾਉਂਦਾ ਹੈ।

15 Good understanding wins favor; But the way of the unfaithful is hard.ਚੰਗੀ ਸੂਝ ਵਾਲੇ ਵਿਅਕਤੀ ਨੂੰ ਲੋਕ ਪਸੰਦ ਕਰਦੇ ਹਨ, ਪਰ ਉਨ੍ਹਾਂ ਲੋਕਾਂ ਲਈ ਜ਼ਿੰਦਗੀ ਦੁਭਰ ਹੋ ਜਾਂਦੀ ਹੈ ਜਿਹੜੇ ਕਪਟੀ ਹੁੰਦੇ ਹਨ।

16 Every prudent man acts from knowledge, But a fool exposes folly.ਕੋਈ ਵੀ ਦੂਰ-ਦਰਸ਼ੀ ਵਿਅਕਤੀ ਸਮਝਦਾਰੀ ਦੇ ਆਧਾਰ ਤੇ ਕੰਮ ਕਰਦਾ ਹੈ, ਪਰ ਇੱਕ ਮੂਰਖ ਆਪਣੀ ਬੇਵਕੂਫੀ ਪ੍ਰਮਾਣਿਤ ਕਰ ਦਿੰਦਾ ਹੈ।

17 A wicked messenger falls into trouble, But a trustworthy envoy gains healing.ਇੱਕ ਦੁਸ਼ਟ ਸੰਦੇਸ਼ਵਾਹਕ ਦਾ ਅੰਤ ਮੁਸੀਬਤ ਵਿੱਚ ਹੁੰਦਾ ਹੈ, ਜਦ ਕਿ ਇੱਕ ਭਰੋਸੇਯੋਗ ਸੰਦੇਸ਼ਵਾਹਕ ਸ਼ਾਂਤੀ ਲਿਆਉਂਦਾ ਹੈ।

18 Poverty and shame come to him who refuses discipline, But he who heeds correction shall be honored.ਜਿਹੜਾ ਵਿਅਕਤੀ ਹਿਦਾਇਤ ਨੂੰ ਨਾਮੰਜ਼ੂਰ ਕਰਦਾ ਹੈ ਸਿਰਫ਼ ਸ਼ਰਮਸ਼ਾਰੀ ਅਤੇ ਗਰੀਬੀ ਪਾਂਦਾ ਹੈ, ਪਰ ਜਿਹੜਾ ਵਿਅਕਤੀ ਝਿੜਕ ਨੂੰ ਪ੍ਰਵਾਨ ਕਰਦਾ ਹੈ ਇੱਜ਼ਤ ਪ੍ਰਾਪਤ ਕਰਦਾ ਹੈ।

19 Longing fulfilled is sweet to the soul, But fools detest turning from evil.ਜੇ ਕੋਈ ਬੰਦਾ ਕੁਝ ਲੋਚਦਾ ਹੈ ਤੇ ਫ਼ੇਰ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਬਹੁਤ ਪ੍ਰਸੰਨ ਹੋਵੇਗਾ। ਪਰ ਮੂਰਖ ਬੰਦੇ ਸਿਰਫ ਬੁਰਾ ਲੋਚਦੇ ਹਨ ਉਹ ਬਦਲਣ ਤੋਂ ਇਨਕਾਰ ਕਰਦੇ ਹਨ।

20 One who walks with wise men grows wise, But a companion of fools suffers harm.ਇੱਕ ਸਿਆਣੇ ਬੰਦੇ ਦਾ ਸੰਗ ਸਿਆਣਪ ਲਿਆਉਂਦਾ, ਜਦ ਕਿ ਇੱਕ ਮੂਰਖ ਆਦਮੀ ਦਾ ਸੰਗ ਸਿਰਫ਼ ਮੁਸੀਬਤ ਲਿਆਉਂਦਾ ਹੈ।

21 Misfortune pursues sinners, But prosperity rewards the righteous.ਪਾਪੀਆਂ ਦੇ ਪਿੱਛੇ ਮੁਸੀਬਤਾਂ ਲੱਗੀਆਂ ਰਹਿੰਦੀਆਂ, ਪਰ ਧਰਮੀ ਚੰਗੇ ਇਨਾਮ ਪ੍ਰਾਪਤ ਕਰਦੇ ਹਨ।

22 A good man leaves an inheritance to his children's children, But the wealth of the sinner is stored for the righteous.ਇੱਕ ਨੇਕ ਬੰਦਾ ਆਪਣੇ ਪੋਤਿਆਂ ਲਈ ਵੀ ਵਿਰਸੇ ਛੱਡ ਜਾਂਦਾ, ਪਰ ਇੱਕ ਪਾਪੀ ਦੌਲਤ ਨੂੰ ਜਮ੍ਹਾਂ ਕਰਦਾ ਰਹਿੰਦਾ ਜਿਹੜੀ ਅਖੀਰ ਵਿੱਚ ਧਰਮੀ ਲੋਕਾਂ ਕੋਲ ਚਲੀ ਜਾਵੇਗੀ।

23 An abundance of food is in poor people's fields, But injustice sweeps it away.ਹਾਲਾਂ ਕਿ ਹੋ ਸੱਕਦਾ ਕਿ ਗਰੀਬ ਆਦਮੀ ਦਾ ਖੇਤ ਕਾਫ਼ੀ ਭੋਜਨ ਪੈਦਾ ਕਰੇ, ਇਹ ਖੋਹ ਲਿਆ ਜਾਵੇਗਾ ਜੇਕਰ ਓੱਥੇ ਨਿਆਂ ਨਾ ਹੋਇਆ ਤਾਂ।

24 One who spares the rod hates his son, But one who loves him is careful to discipline him.ਜਿਹੜਾ ਆਦਮੀ ਆਪਣੇ ਪੁੱਤਰ ਨੂੰ ਸਜ਼ਾ ਨਹੀਂ ਦਿੰਦਾ, ਉਸ ਨੂੰ ਪਿਆਰ ਨਹੀਂ ਕਰਦਾ, ਪਰ ਜਿਹੜਾ ਆਦਮੀ ਆਪਣੇ ਪੁੱਤਰ ਨੂੰ ਪਿਆਰ ਕਰਦਾ ਉਹ ਉਸ ਨੂੰ ਯਕੀਨੀ ਅਨੁਸ਼ਾਸਿਤ ਕਰੇਗਾ।

25 The righteous one eats to the satisfying of his soul, But the belly of the wicked goes hungry.ਇੱਕ ਧਰਮੀ ਵਿਅਕਤੀ ਜਿੰਨਾ ਚਾਹੇ ਖਾ ਸੱਕਦਾ, ਪਰ ਦੁਸ਼ਟ ਦਾ ਢਿੱਡ ਖਾਲੀ ਹੀ ਰਹਿੰਦਾ ਹੈ।

Punjabi Bible