Zechariah 8:2
ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਮੈਂ ਸੱਚੇ ਦਿਲੋਂ ਸੀਯੋਨ (ਪਰਬਤ) ਨੂੰ ਪਿਆਰ ਕਰਦਾ ਹਾਂ। ਮੈਂ ਉਸ ਨੂੰ ਇੰਨਾ ਪਿਆਰ ਕਰਦਾ ਹਾਂ ਕਿ ਜਦੋਂ ਉਸ ਨੇ ਮੇਰੇ ਨਾਲ ਬੇਵਫ਼ਾਈ ਕੀਤੀ ਤਾਂ ਮੈਨੂੰ ਕਰੋਧ ਆ ਗਿਆ।”
Zechariah 8:2 in Other Translations
King James Version (KJV)
Thus saith the LORD of hosts; I was jealous for Zion with great jealousy, and I was jealous for her with great fury.
American Standard Version (ASV)
Thus saith Jehovah of hosts: I am jealous for Zion with great jealousy, and I am jealous for her with great wrath.
Bible in Basic English (BBE)
These are the words of the Lord of armies: I am angry about the fate of Zion, I am angry about her with great wrath.
Darby English Bible (DBY)
Thus saith Jehovah of hosts: I am jealous for Zion with great jealousy, and I am jealous for her with great fury.
World English Bible (WEB)
Thus says Yahweh of Hosts: "I am jealous for Zion with great jealousy, and I am jealous for her with great wrath."
Young's Literal Translation (YLT)
`Thus said Jehovah of Hosts: I have been zealous for Zion with great zeal, With great heat I have been zealous for her.
| Thus | כֹּ֤ה | kō | koh |
| saith | אָמַר֙ | ʾāmar | ah-MAHR |
| the Lord | יְהוָ֣ה | yĕhwâ | yeh-VA |
| of hosts; | צְבָא֔וֹת | ṣĕbāʾôt | tseh-va-OTE |
| jealous was I | קִנֵּ֥אתִי | qinnēʾtî | kee-NAY-tee |
| for Zion | לְצִיּ֖וֹן | lĕṣiyyôn | leh-TSEE-yone |
| great with | קִנְאָ֣ה | qinʾâ | keen-AH |
| jealousy, | גְדוֹלָ֑ה | gĕdôlâ | ɡeh-doh-LA |
| jealous was I and | וְחֵמָ֥ה | wĕḥēmâ | veh-hay-MA |
| for her with great | גְדוֹלָ֖ה | gĕdôlâ | ɡeh-doh-LA |
| fury. | קִנֵּ֥אתִי | qinnēʾtî | kee-NAY-tee |
| לָֽהּ׃ | lāh | la |
Cross Reference
ਜ਼ਬੂਰ 78:58
ਇਸਰਾਏਲ ਦੇ ਲੋਕਾਂ ਨੇ ਉੱਚੀਆਂ ਥਾਵਾਂ ਉਸਾਰੀਆਂ ਅਤੇ ਪਰਮੇਸ਼ੁਰ ਨੂੰ ਗੁੱਸੇ ਕੀਤਾ। ਉਨ੍ਹਾਂ ਨੇ ਝੂਠੇ ਦੇਵਤਿਆਂ ਦੇ ਬੁੱਤ ਬਣਾਏ ਅਤੇ ਪਰਮੇਸ਼ੁਰ ਨੂੰ ਬਹੁਤ ਈਰਖਾਲੂ ਕਰ ਦਿੱਤਾ।
ਨਾ ਹੋਮ 1:6
ਕੋਈ ਵੀ ਮਨੁੱਖ ਯਹੋਵਾਹ ਦੇ ਮਹਾਂਕਰੋਧ ਅੱਗੇ ਠਹਿਰ ਨਾ ਸੱਕੇਗਾ। ਕੋਈ ਵੀ ਮਨੁੱਖ ਉਸਦਾ ਅੱਗ ਵਾਂਗ ਭਭਕਦਾ ਕਰੋਧ ਸਹਾਰ ਨਾ ਪਾਵੇਗਾ। ਚੱਟਾਨਾਂ ਫ਼ਟ ਜਾਣਗੀਆਂ ਅਤੇ ਉਹ ਆਵੇਗਾ।
ਨਾ ਹੋਮ 1:2
ਯਹੋਵਾਹ ਦਾ ਨੀਨਵਾਹ ਤੇ ਕਰੋਧ ਯਹੋਵਾਹ ਈਰਖਾਲੂ ਅਤੇ ਬਦਲਾਖੋਰ ਪਰਮੇਸ਼ੁਰ ਹੈ। ਉਹ ਦੋਸ਼ੀਆਂ ਨੂੰ ਦੰਡ ਦਿੰਦਾ ਅਤੇ ਉਹ ਬੜਾ ਕਰੋਧਵਾਨ ਹੈ। ਉਹ ਆਪਣੇ ਵੈਰੀਆਂ ਨੂੰ ਸਜ਼ਾ ਦਿੰਦਾ ਹੈ ਅਤੇ ਆਪਣੇ ਵੈਰੀਆਂ ਤੇ ਕਰੋਧਵਾਨ ਰਹਿੰਦਾ ਹੈ।
ਯਵਾਐਲ 2:18
ਯਹੋਵਾਹ ਧਰਤੀ ਮੋੜ ਦੇਵੇਗਾ ਫ਼ਿਰ ਯਹੋਵਾਹ ਆਪਣੀ ਧਰਤੀ ਲਈ ਉਤਸੁਕ ਹੋਇਆ ਅਤੇ ਆਪਣੇ ਲੋਕਾਂ ਉੱਪਰ ਰਹਿਮ ਖਾਧਾ।
ਹਿਜ਼ ਕੀ ਐਲ 36:5
ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਮੈਂ ਸੌਂਹ ਖਾਂਦਾ ਹਾਂ, ਮੈਂ ਆਪਣੀਆਂ ਬਲਵਾਨ ਭਾਵਨਾਵਾਂ ਨੂੰ ਪ੍ਰਗਟ ਹੋਣ ਦਿਆਂਗਾ! ਮੈਂ ਅਦੋਮ ਅਤੇ ਹੋਰਨਾਂ ਕੌਮਾਂ ਨੂੰ ਆਪਣਾ ਕਹਿਰ ਮਹਿਸੂਸ ਕਰਾਵਾਂਗਾ। ਉਨ੍ਹਾਂ ਕੌਮਾਂ ਨੇ ਮੇਰੀ ਧਰਤੀ ਆਪਣੀ ਬਣਾ ਲਈ। ਉਨ੍ਹਾਂ ਕੋਲ ਉਦੋਂ ਸੱਚਮੁੱਚ ਚੰਗਾ ਸਮਾਂ ਸੀ ਜਦੋਂ ਉਨ੍ਹਾਂ ਨੇ ਇਹ ਦਰਸਾਇਆ ਸੀ ਕਿ ਉਹ ਇਸ ਧਰਤੀ ਨੂੰ ਕਿੰਨੀ ਨਫ਼ਰਤ ਕਰਦੇ ਸਨ। ਉਨ੍ਹਾਂ ਨੇ ਧਰਤੀ ਆਪਣੀ ਖਾਤਰ ਲੈ ਲਈ ਤਾਂ ਜੋ ਇਸ ਨੂੰ ਤਬਾਹ ਕਰ ਸੱਕਣ!”
ਯਸਈਆਹ 63:15
ਪਰਮੇਸ਼ੁਰ ਅੱਗੇ ਪ੍ਰਾਰਥਨਾ ਆਪਣੇ ਲੋਕਾਂ ਦੀ ਸਹਾਇਤਾ ਲਈ ਯਹੋਵਾਹ ਜੀ, ਆਪਣੇ ਉੱਚੇ ਅਕਾਸ਼ਾਂ ਤੋਂ ਹੇਠਾਂ ਵੱਲ ਦੇਖੋ। ਦੇਖੋ ਕਿ ਹੁਣ ਕਿਹੜੀਆਂ ਗੱਲਾਂ ਵਾਪਰ ਰਹੀਆਂ ਨੇ! ਅਕਾਸ਼ ਵਿੱਚਲੇ ਆਪਣੇ ਮਹਾਨ ਅਤੇ ਪਵਿੱਤਰ ਘਰ ਵਿੱਚੋਂ, ਸਾਡੇ ਵੱਲ ਦੇਖੋ। ਸਾਡੇ ਲਈ ਤੁਹਾਡਾ ਗੂਹੜਾ ਪਿਆਰ ਕਿੱਥੋ ਹੈ? ਤੁਹਾਡੇ ਤਾਕਤਵਰ ਕੰਮ ਕਿੱਥੋ ਨੇ ਜਿਹੜੇ ਤੁਹਾਡੇ ਧੁਰ ਅੰਦਰੋਂ ਆਉਂਦੇ ਨੇ? ਮੇਰੇ ਲਈ ਤੁਹਾਡੀ ਦਇਆ ਕਿੱਥੋ ਹੈ? ਤੁਸੀਂ ਆਪਣੇ ਮਿਹਰ ਭਰੇ ਪਿਆਰ ਨੂੰ ਮੇਰੇ ਕੋਲੋਂ ਕਿੱਥੋ ਛੁਪਾ ਰਹੇ ਹੋ?
ਯਸਈਆਹ 63:4
ਮੈਂ ਲੋਕਾਂ ਨੂੰ ਸਜ਼ਾ ਦੇਣ ਲਈ ਇੱਕ ਸਮਾਂ ਚੁਣਿਆ। ਹੁਣ ਮੇਰਾ, ਆਪਣੇ ਬੰਦਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਰਾਖੀ ਕਰਨ ਦਾ ਸਮਾਂ ਆ ਰਿਹਾ ਹੈ।
ਯਸਈਆਹ 59:17
ਯਹੋਵਾਹ ਨੇ ਲੜਾਈ ਦੀ ਤਿਆਰੀ ਕੀਤੀ। ਯਹੋਵਾਹ ਨੇ ਨੇਕੀ ਦਾ ਜ਼ਰਾਬਕਤ, ਮੁਕਤ ਦਾ ਟੋਪ, ਸਜ਼ਾ ਦੇ ਕੱਪੜੇ ਅਤੇ ਸ਼ਕਤੀਸ਼ਾਲੀ ਪਿਆਰ ਦਾ ਕੋਟ ਪਹਿਨ ਲਿਆ।
ਯਸਈਆਹ 42:13
ਯਹੋਵਾਹ ਤਾਕਤਵਰ ਫ਼ੌਜੀ ਵਾਂਗ ਬਾਹਰ ਜਾਵੇਗਾ। ਉਹ ਯੁੱਧ ਕਰਨ ਲਈ ਤਿਆਰ ਬਰ ਤਿਆਰ ਹੋਵੇਗਾ। ਉਹ ਬਹੁਤ ਉੱਤੇਜਿਤ ਹੋ ਜਾਵੇਗਾ। ਉਹ ਚਾਂਘਰਾਂ ਮਾਰੇਗਾ ਤੇ ਸ਼ੋਰ ਮਚਾਵੇਗਾ ਅਤੇ ਉਹ ਆਪਣੇ ਦੁਸ਼ਮਣ ਤਾਈਂ ਹਰਾ ਦੇਵੇਗਾ।
ਜ਼ਿਕਰ ਯਾਹ 1:14
ਫ਼ਿਰ ਦੂਤ ਨੇ ਮੈਨੂੰ ਲੋਕਾਂ ਨੂੰ ਇਹ ਗੱਲਾਂ ਦੱਸਣ ਲਈ ਕਿਹਾ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਮੈਨੂੰ ਯਰੂਸ਼ਲਮ ਅਤੇ ਸੀਯੋਨ ਲਈ ਡਾਢਾ ਪਿਆਰ ਹੈ।