ਜ਼ਿਕਰ ਯਾਹ 5
1 ਉੱਡਣੀ ਪੱਤਰੀ ਮੈਂ ਮੁੜ ਵੇਖਿਆ ਤਾਂ ਮੈਨੂੰ ਇੱਕ ਉੱਡਣੀ ਲਿਖਤ ਦੇ ਦਰਸ਼ਨ ਹੋਏ।
2 ਦੂਤ ਨੇ ਮੈਨੂੰ ਪੁੱਛਿਆ, “ਤੂੰ ਕੀ ਵੇਖਿਆ ਹੈ?” ਮੈਂ ਕਿਹਾ, “ਇੱਕ ਉੱਡਣੀ ਪੱਤਰੀ ਜੋ 30 ਫੁੱਟ ਲੰਬੀ ਅਤੇ 15 ਫੁੱਟ ਚੌੜੀ ਹੈ।”
3 ਤਦ ਦੂਤ ਨੇ ਮੈਨੂੰ ਕਿਹਾ, “ਇਸ ਪੱਤਰੀ ਉੱਪਰ ਸਰਾਪ ਲਿਖਿਆ ਹੈ। ਪੱਤਰੀ ਦੇ ਇੱਕ ਪਾਸੇ ਉਨ੍ਹਾਂ ਲੋਕਾਂ ਲਈ ਸਰਾਪ ਲਿਖਿਆ ਹੈ ਜੋ ਚੋਰੀ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਲਈ ਸਰਾਪ ਲਿਖਿਆ ਹੈ ਜੋ ਇਕਰਾਰ ਕਰਕੇ ਮੁੱਕਰ ਜਾਂਦੇ ਹਨ।
4 ਸਰਬ ਸ਼ਕਤੀਮਾਨ ਆਖਦਾ ਹੈ, ਮੈਂ ਇਹ ਪੱਤਰੀ ਉਨ੍ਹਾਂ ਚੋਰਾਂ ਅਤੇ ਉਨ੍ਹਾਂ ਮਨੁੱਖਾਂ ਦੇ ਘਰ ਭੇਜਾਂਗਾ ਜਿਹੜੇ ਮੇਰੇ ਨਾਂ ਦੀ ਸੌਂਹ ਖਾਕੇ ਇਕਰਾਰ ਕਰਕੇ ਮੁਕਰ ਜਾਂਦੇ ਅਤੇ ਝੂਠ ਬੋਲਦੇ ਹਨ। ਇਹ ਪੱਤਰੀ ਉਨ੍ਹਾਂ ਘਰਾਂ ਵਿੱਚ ਰਹੇਗੀ ਤੇ ਉਨ੍ਹਾਂ ਦੇ ਘਰਾਂ ਨੂੰ ਬਰਬਾਦ ਕਰੇਗੀ। ਇਹੋ ਨਹੀਂ ਸਗੋਂ ਇਹ ਪੱਤਰੀ ਉਨ੍ਹਾਂ ਘਰਾਂ ਨੂੰ ਲੱਕੜੀ ਅਤੇ ਪੱਥਰ ਸਮੇਤ ਨਸ਼ਟ ਕਰੇਗੀ।”
5 ਇੱਕ ਔਰਤ ਅਤੇ ਬਾਲਟੀ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਬਾਹਰ ਚੱਲਾ ਗਿਆ। ਉਸ ਕਿਹਾ, “ਉਹ ਵੇਖ! ਉਹ ਬਾਹਰ ਨੂੰ ਕੀ ਨਿਕਲ ਕੇ ਆ ਰਿਹਾ ਹੈ?”
6 ਮੈਂ ਕਿਹਾ, “ਮੈਂ ਨਹੀਂ ਜਾਣਦਾ-ਇਹ ਕੀ ਹੈ?” ਉਸ ਨੇ ਕਿਹਾ, “ਇਹ ਨਾਪਣ ਦੀ ਬਾਲਟੀ ਹੈ।” ਉਸ ਨੇ ਇਹ ਵੀ ਆਖਿਆ, “ਇਹ ਮਾਪਣ ਦੀ ਬਾਲਟੀ ਇਸ ਰਾਜ ਦੇ ਲੋਕਾਂ ਦੇ ਪਾਪ ਨਾਪਣ ਦਾ ਪੈਮਾਨਾ ਹੈ।”
7 ਉਸ ਨੇ ਬਾਲਟੀ ਤੋਂ ਸਿੱਕੇ ਦੇ ਬਣੇ ਢੱਕਣ ਨੂੰ ਉੱਪਰ ਚੁੱਕਿਆ ਅਤੇ ਉੱਥੇ ਉਸ ਵਿੱਚ ਇੱਕ ਔਰਤ ਸੀ।
8 ਦੂਤ ਨੇ ਕਿਹਾ, “ਇਹ ਔਰਤ ਬਦੀ ਦਾ ਪ੍ਰਤਿਨਧਿਤਵ ਕਰਦੀ ਹੈ।” ਫ਼ਿਰ ਦੂਤ ਨੇ ਉਸ ਔਰਤ ਨੂੰ ਬਾਲਟੀ ਅੰਦਰ ਧਕੇਲਿਆ ਅਤੇ ਉਸ ਉੱਪਰ ਮੁੜ ਸਿੱਕੇ ਦਾ ਢੱਕਣ ਲਾ ਦਿੱਤਾ।
9 ਉਪਰੰਤ ਮੈਂ ਉੱਪਰ ਵੱਲ ਤੱਕਿਆ ਅਤੇ ਖੰਭਾਂ ਨਾਲ ਦੋ ਔਰਤਾਂ ਬਾਹਰ ਨਿਕਲਦੀਆਂ ਵੇਖੀਆਂ, ਉਨ੍ਹਾਂ ਦੇ ਖੰਭ ਸਾਰਸ ਵਰਗੇ ਸਨ ਅਤੇ ਉਨ੍ਹਾਂ ਨੂੰ ਹਵਾ ਰਾਹੀਂ ਚੁੱਕਿਆ ਹੋਇਆ ਸੀ। ਉਹ ਆਪਣੇ ਪਰਾਂ ਵਿੱਚ ਹਵਾ ਭਰਕੇ ਉਡੀਆਂ ਅਤੇ ਉਸ ਬਾਲਟੀ ਨੂੰ ਉਤਾਹਾਂ ਹਵਾ ਵਿੱਚ ਚੁੱਕ ਲਿਆ।
10 ਫ਼ਿਰ ਮੈਂ ਮੇਰੇ ਨਾਲ ਗੱਲ ਕਰ ਰਹੇ ਦੂਤ ਨੂੰ ਪੁੱਛਿਆ, “ਉਹ ਇਹ ਨਾਪਣ ਦੀ ਬਾਲਟੀ ਕਿੱਥੋ ਲੈ ਕੇ ਜਾ ਰਹੀਆਂ ਹਨ?”
11 ਦੂਤ ਨੇ ਮੈਨੂੰ ਦੱਸਿਆ, “ਉਹ ਇਸ ਲਈ ਸ਼ਿਨਆਰ ਵਿੱਚ ਇੱਕ ਘਰ ਉਸਾਰਨ ਲਈ ਜਾ ਰਹੀਆਂ ਹਨ। ਉਹ ਘਰ ਉਸਾਰ ਲੈਣਗੀਆਂ ਅਤੇ ਫਿਰ ਇਹ ਨਾਪਣ ਦੀ ਬਾਲਟੀ।”
1 Then I turned, and lifted up mine eyes, and looked, and behold a flying roll.
2 And he said unto me, What seest thou? And I answered, I see a flying roll; the length thereof is twenty cubits, and the breadth thereof ten cubits.
3 Then said he unto me, This is the curse that goeth forth over the face of the whole earth: for every one that stealeth shall be cut off as on this side according to it; and every one that sweareth shall be cut off as on that side according to it.
4 I will bring it forth, saith the Lord of hosts, and it shall enter into the house of the thief, and into the house of him that sweareth falsely by my name: and it shall remain in the midst of his house, and shall consume it with the timber thereof and the stones thereof.
5 Then the angel that talked with me went forth, and said unto me, Lift up now thine eyes, and see what is this that goeth forth.
6 And I said, What is it? And he said, This is an ephah that goeth forth. He said moreover, This is their resemblance through all the earth.
7 And, behold, there was lifted up a talent of lead: and this is a woman that sitteth in the midst of the ephah.
8 And he said, This is wickedness. And he cast it into the midst of the ephah; and he cast the weight of lead upon the mouth thereof.
9 Then lifted I up mine eyes, and looked, and, behold, there came out two women, and the wind was in their wings; for they had wings like the wings of a stork: and they lifted up the ephah between the earth and the heaven.
10 Then said I to the angel that talked with me, Whither do these bear the ephah?
11 And he said unto me, To build it an house in the land of Shinar: and it shall be established, and set there upon her own base.