Psalm 99:7
ਪਰਮੇਸ਼ੁਰ ਬੱਦਲ ਦੇ ਥੰਮ ਵਿੱਚੋਂ ਬੋਲਿਆ ਉਨ੍ਹਾਂ ਨੇ ਉਸ ਦੇ ਹੁਕਮ ਮੰਨੇ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਨੇਮ ਪ੍ਰਦਾਨ ਕੀਤਾ।
Psalm 99:7 in Other Translations
King James Version (KJV)
He spake unto them in the cloudy pillar: they kept his testimonies, and the ordinance that he gave them.
American Standard Version (ASV)
He spake unto them in the pillar of cloud: They kept his testimonies, And the statute that he gave them.
Bible in Basic English (BBE)
His voice came to them from the pillar of cloud; they kept his witness, and the law which he gave them.
Darby English Bible (DBY)
He spoke unto them in the pillar of cloud: they kept his testimonies, and the statute that he gave them.
World English Bible (WEB)
He spoke to them in the pillar of cloud. They kept his testimonies, The statute that he gave them.
Young's Literal Translation (YLT)
In a pillar of cloud He speaketh unto them, They have kept His testimonies, And the statute He hath given to them.
| He spake | בְּעַמּ֣וּד | bĕʿammûd | beh-AH-mood |
| unto | עָ֭נָן | ʿānon | AH-none |
| them in the cloudy | יְדַבֵּ֣ר | yĕdabbēr | yeh-da-BARE |
| pillar: | אֲלֵיהֶ֑ם | ʾălêhem | uh-lay-HEM |
| kept they | שָׁמְר֥וּ | šomrû | shome-ROO |
| his testimonies, | עֵ֝דֹתָ֗יו | ʿēdōtāyw | A-doh-TAV |
| ordinance the and | וְחֹ֣ק | wĕḥōq | veh-HOKE |
| that he gave | נָֽתַן | nātan | NA-tahn |
| them. | לָֽמוֹ׃ | lāmô | LA-moh |
Cross Reference
ਖ਼ਰੋਜ 33:9
ਜਦੋਂ ਵੀ ਮੂਸਾ ਇਸ ਤੰਬੂ ਵਿੱਚ ਜਾਂਦਾ ਸੀ, ਇੱਕ ਲੰਮਾ ਬੱਦਲ ਹੇਠਾ ਆਉਂਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਰੁਕ ਜਾਂਦਾ ਸੀ। ਅਤੇ ਯਹੋਵਾਹ ਮੂਸਾ ਨਾਲ ਗੱਲ ਕਰਦਾ ਹੁੰਦਾ ਸੀ।
ਗਿਣਤੀ 12:5
ਯਹੋਵਾਹ ਲੰਮੇ ਬੱਦਲ ਵਿੱਚੋਂ ਉਤਰਿਆ ਅਤੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਿਆ। ਯਹੋਵਾਹ ਨੇ ਅਵਾਜ਼ ਦਿੱਤੀ, “ਹਾਰੂਨ ਅਤੇ ਮਿਰਯਮ!” ਹਾਰੂਨ ਅਤੇ ਮਿਰਯਮ ਉਸ ਕੋਲ ਚੱਲੇ ਗਏ।
੧ ਯੂਹੰਨਾ 3:21
ਮੇਰੇ ਪਿਆਰੇ ਮਿੱਤਰੋ, ਜੇਕਰ ਅਸੀਂ ਇਹ ਮਹਿਸੂਸ ਕਰਾਂਗੇ ਕਿ ਅਸੀਂ ਕੁਝ ਗਲਤ ਨਹੀਂ ਕਰ ਰਹੇ, ਤਾਂ ਅਸੀਂ ਜਦੋਂ ਵੀ ਪਰਮੇਸ਼ੁਰ ਕੋਲ ਆਵਾਂਗੇ, ਨਿਡਰ ਹੋਵਾਂਗੇ।
ਇਬਰਾਨੀਆਂ 3:2
ਪਰਮੇਸ਼ੁਰ ਨੇ ਯਿਸੂ ਨੂੰ ਸਾਡੇ ਵੱਲ ਘੱਲਿਆ ਅਤੇ ਉਸ ਨੂੰ ਸਾਡਾ ਸਰਦਾਰ ਜਾਜਕ ਬਣਾਇਆ। ਅਤੇ ਯਿਸੂ ਬਿਲਕੁਲ ਮੂਸਾ ਦੀ ਤਰ੍ਹਾਂ ਹੀ ਪਰਮੇਸ਼ੁਰ ਨੂੰ ਵਫ਼ਾਦਾਰ ਸੀ। ਉਸ ਨੇ ਉਹੀ ਸਭ ਕੁਝ ਕੀਤਾ ਜਿਵੇਂ ਪਰਮੇਸ਼ੁਰ ਚਾਹੁੰਦਾ ਸੀ ਕਿ ਉਸ ਨੇ ਪਰਮੇਸ਼ੁਰ ਦੇ ਪੂਰੇ ਘਰ ਵਿੱਚ ਕਰਨਾ ਹੈ।
ਅਮਸਾਲ 28:9
ਜਿਹੜਾ ਵਿਅਕਤੀ ਨੇਮ ਤੋਂ ਹਟ ਜਾਂਦਾ, ਉਸ ਦੀਆਂ ਪ੍ਰਾਰਥਾਨਵਾਂ ਵੀ ਪਰਮੇਸ਼ੁਰ ਲਈ ਘ੍ਰਿਣਿਤ ਹਨ।
ਜ਼ਬੂਰ 105:28
ਪਰਮੇਸ਼ੁਰ ਨੇ ਮਹਾ ਅੰਧਕਾਰ ਭੇਜਿਆ ਪਰ ਮਿਸਰੀਆਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ।
੧ ਸਮੋਈਲ 12:3
ਵੇਖੋ, ਮੈਂ ਹਾਜ਼ਰ ਹਾਂ। ਜੇਕਰ ਮੈਂ ਕੋਈ ਗਲਤੀ ਕੀਤੀ ਹੋਵੇ ਤਾਂ ਤੁਹਾਨੂੰ ਉਹ ਜ਼ਰੂਰ ਯਹੋਵਾਹ ਅਤੇ ਉਸ ਦੇ ਚੁਣੇ ਹੋਏ ਪਾਤਸ਼ਾਹ ਨੂੰ ਦੱਸਣੀ ਚਾਹੀਦੀ ਹੈ। ਕੀ ਮੈਂ ਕਿਸੇ ਦੀ ਗਊ ਚੁਰਾਈ ਜਾਂ ਕਿਸੇ ਦਾ ਖੋਤਾ ਚੁਰਾਇਆ? ਕੀ ਮੈਂ ਕਿਸੇ ਨੂੰ ਧੋਖਾ ਦਿੱਤਾ ਜਾਂ ਕਿਸੇ ਦਾ ਕੁਝ ਚੁਰਾਇਆ? ਕੀ ਮੈਂ ਆਪਣੀਆਂ ਅੱਖਾਂ ਅੰਨ੍ਹੀਆਂ ਕਰਨ ਲਈ ਕਣੇ ਦੀ ਵੱਢੀ ਲਿੱਤੀ ਤਾਂ ਜੋ ਕਿਸੇ ਹੋਰ ਦੁਆਰਾ ਕੀਤੇ ਅਪਰਾਧ ਨੂੰ ਅਣਦੇਖਿਆਂ ਕਰਾਂ। ਜੇਕਰ ਮੈਂ ਇਨ੍ਹਾਂ ਗੱਲਾਂ ਵਿੱਚੋਂ ਕੁਝ ਵੀ ਕੀਤਾ ਹੋਵੇ ਮੈਂ ਹਾਨੀ-ਪੂਰਤੀ ਕਰਾਂਗਾ।”
ਅਸਤਸਨਾ 33:9
ਉਨ੍ਹਾਂ ਨੇ ਤੇਰਾ, ਯਹੋਵਾਹ, ਬਹੁਤ ਚੰਗੀ ਤਰ੍ਹਾਂ ਧਿਆਨ ਰੱਖਿਆ, ਆਪਣੇ ਖੁਦ ਦੇ ਪਰਿਵਾਰਾਂ ਨਾਲੋ ਵੀ ਚੰਗੀ ਤਰ੍ਹਾਂ। ਉਹ ਆਪਣੇ ਮਾਪਿਆ ਨੂੰ ਭੁੱਲ ਗਏ ਅਤੇ ਖੁਦ ਦੇ ਭਰਾਵਾ ਨੂੰ ਨਹੀਂ ਪਛਾਣਿਆ। ਉਨ੍ਹਾਂ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ। ਪਰ ਉਨ੍ਹਾਂ ਤੇਰੇ ਹੁਕਮਾ ਦੀ ਪਾਲਣਾ ਕੀਤੀ ਅਤੇ ਉਨ੍ਹਾਂ ਤੇਰੇ ਇਕਰਾਰਨਾਮੇ ਨੂੰ ਰੱਖਿਆ ਸੀ।
ਅਸਤਸਨਾ 4:5
“ਮੈਂ ਤੁਹਾਨੂੰ ਉਨ੍ਹਾਂ ਬਿਧੀਆਂ ਅਤੇ ਨਿਆਵਾਂ ਦੀ ਸਿੱਖਿਆ ਦਿੱਤੀ ਜਿਨ੍ਹਾਂ ਦਾ ਯਹੋਵਾਹ, ਮੇਰੇ ਪਰਮੇਸ਼ੁਰ, ਨੇ ਆਦੇਸ਼ ਦਿੱਤਾ ਸੀ। ਇਨ੍ਹਾਂ ਨੇਮਾਂ ਦੀ ਸਿੱਖਿਆ ਮੈਂ ਤੁਹਾਨੂੰ ਇਸ ਵਾਸਤੇ ਦਿੱਤੀ ਸੀ ਤਾਂ ਜੋ ਤੁਸੀਂ ਉਸ ਧਰਤੀ ਉੱਤੇ ਜਾਕੇ ਇਨ੍ਹਾਂ ਦੀ ਪਾਲਣਾ ਕਰ ਸੱਕੋਂ ਜਿੱਥੇ ਤੁਸੀਂ ਦਾਖਲ ਹੋਣ ਅਤੇ ਕਬਜ਼ਾ ਹਾਸਿਲ ਕਰਨ ਜਾ ਰਹੇ ਹੋ।
ਗਿਣਤੀ 16:15
ਇਸ ਲਈ ਮੂਸਾ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਯਹੋਵਾਹ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨਾਲ ਕੋਈ ਬੁਰਾ ਨਹੀਂ ਕੀਤਾ। ਮੈਂ ਕਦੇ ਵੀ ਇਨ੍ਹਾਂ ਪਾਸੋਂ ਕੁਝ ਨਹੀਂ ਲਿਆ-ਇੱਕ ਖੋਤਾ ਵੀ ਨਹੀਂ! ਯਹੋਵਾਹ, ਇਨ੍ਹਾਂ ਦੀਆਂ ਸੁਗਾਤਾਂ ਪ੍ਰਵਾਨ ਨਾ ਕਰ।”
ਖ਼ਰੋਜ 40:16
ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਉਸ ਨੇ ਹਰ ਉਹ ਗੱਲ ਕੀਤੀ ਜਿਸਦਾ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ।
ਖ਼ਰੋਜ 19:9
ਅਤੇ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਸੰਘਣੇ ਬੱਦਲ ਵਿੱਚ ਤੇਰੇ ਕੋਲ ਆਵਾਂਗਾ। ਮੈਂ ਤੇਰੇ ਨਾਲ ਗੱਲ ਕਰਾਂਗਾ। ਸਾਰੇ ਲੋਕ ਮੈਨੂੰ ਤੇਰੇ ਨਾਲ ਗੱਲ ਕਰਿਦਆਂ ਸੁਣਨਗੇ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਲੋਕ ਹਮੇਸ਼ਾ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕਰਨ ਜੋ ਤੂੰ ਉਨ੍ਹਾਂ ਨੂੰ ਆਖੇਂ।” ਤਾਂ ਮੂਸਾ ਨੇ ਪਰਮੇਸ਼ੁਰ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਲੋਕਾਂ ਨੇ ਆਖੀਆਂ ਸਨ।