Psalm 91:16
ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ। ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”
Psalm 91:16 in Other Translations
King James Version (KJV)
With long life will I satisfy him, and shew him my salvation.
American Standard Version (ASV)
With long life will I satisfy him, And show him my salvation. Psalm 92 A Psalm, a Song for the sabbath day.
Bible in Basic English (BBE)
With long life will he be rewarded; and I will let him see my salvation.
Darby English Bible (DBY)
With length of days will I satisfy him, and shew him my salvation.
Webster's Bible (WBT)
With long life will I satisfy him, and show him my salvation.
World English Bible (WEB)
I will satisfy him with long life, And show him my salvation."
Young's Literal Translation (YLT)
With length of days I satisfy him, And I cause him to look on My salvation!
| With long | אֹ֣רֶךְ | ʾōrek | OH-rek |
| life | יָ֭מִים | yāmîm | YA-meem |
| will I satisfy | אַשְׂבִּיעֵ֑הוּ | ʾaśbîʿēhû | as-bee-A-hoo |
| shew and him, | וְ֝אַרְאֵ֗הוּ | wĕʾarʾēhû | VEH-ar-A-hoo |
| him my salvation. | בִּֽישׁוּעָתִֽי׃ | bîšûʿātî | BEE-shoo-ah-TEE |
Cross Reference
ਅਮਸਾਲ 3:2
ਜਿਨ੍ਹਾਂ ਗੱਲਾਂ ਦੀ ਮੈਂ ਤੈਨੂੰ ਸਿੱਖਿਆ ਦਿੰਦਾ ਹਾਂ ਉਹ ਤੇਰੇ ਜੀਵਨ ਨੂੰ ਲੰਮਾ ਕਰਨਗੀਆਂ ਅਤੇ ਤੈਨੂੰ ਸ਼ਾਂਤੀ ਦੇਣਗੀਆਂ।
ਜ਼ਬੂਰ 50:23
ਜੇ ਕੋਈ ਬੰਦਾ ਧੰਨਵਾਦ ਦਾ ਚੜ੍ਹਾਵਾ ਪ੍ਰਦਾਨ ਕਰਦਾ ਹੈ ਤਾਂ ਉਹ ਮੇਰੇ ਲਈ ਆਦਰ ਦਰਸਾਉਂਦਾ ਹੈ। ਪਰ ਜੇ ਕੋਈ ਬੰਦਾ ਸਹੀ ਢੰਗ ਨਾਲ ਜਿਉਂਦਾ ਹੈ, ਤਾਂ ਮੈਂ ਉਸ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸਾਵਾਂਗਾ।”
ਜ਼ਬੂਰ 21:4
ਹੇ ਪਰਮੇਸ਼ੁਰ, ਰਾਜੇ ਨੇ ਤੁਸਾਂ ਤੋਂ ਜੀਵਨ ਮੰਗਿਆ ਸੀ, ਅਤੇ ਤੁਸੀਂ ਇਹ ਉਸ ਨੂੰ ਪ੍ਰਦਾਨ ਕੀਤਾ। ਤੁਸੀਂ ਉਸ ਨੂੰ ਲੰਮਾ ਜੀਵਨ ਦਿੱਤਾ ਜਿਹੜਾ ਸਦਾ-ਸਦਾ ਲਈ ਕਾਇਮ ਰਹਿੰਦਾ ਹੈ।
ਅਮਸਾਲ 3:16
ਸਿਆਣਪ ਨੇ ਸੱਜੇ ਹੱਥ ਵਿੱਚ ਲੰਮੀ ਉਮਰ, ਅਤੇ ਉਸ ਨੇ ਅਪਣੇ ਖੱਬੇ ਹੱਥ ਵਿੱਚ ਦੌਲਤ ਅਤੇ ਇੱਜ਼ਤ ਫ਼ੜੀ ਹੋਈ ਹੈ।
ਅਸਤਸਨਾ 6:2
ਤੁਹਾਨੂੰ ਅਤੇ ਤੁਹਾਡੇ ਵਾਰਸਾਂ ਨੂੰ, ਜਿੰਨਾ ਚਿਰ ਤੁਸੀਂ ਜਿਉਂਦੇ ਹੋ, ਯਹੋਵਾਹ, ਆਪਣੇ ਪਰਮੇਸ਼ੁਰ, ਦੀ ਇੱਜ਼ਤ ਕਰਨੀ ਚਾਹੀਦੀ ਹੈ। ਤੁਹਾਨੂੰ ਉਸ ਦੇ ਸਾਰੇ ਕਾਨੂੰਨਾ ਅਤੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਉਸ ਨਵੀਂ ਧਰਤੀ ਵਿੱਚ ਲੰਮੀ ਉਮਰ ਭੋਗੋਂਗੇ।
ਲੋਕਾ 3:6
ਅਤੇ ਹਰ ਇੱਕ ਮਨੁੱਖ ਪਰਮੇਸ਼ੁਰ ਦੀ ਮੁਕਤੀ ਬਾਰੇ ਜਾਣ ਜਾਵੇਗਾ।’”
ਲੋਕਾ 2:30
ਮੈਂ ਤੇਰੀ ਮੁਕਤੀ ਨੂੰ ਆਪਣੀ ਅੱਖੀਂ ਵੇਖਿਆ ਹੈ।
ਯਸਈਆਹ 65:20
ਉਸ ਸ਼ਹਿਰ ਵਿੱਚ ਅਜਿਹਾ ਕੋਈ ਵੀ ਬੱਚਾ ਨਹੀਂ ਹੋਵੇਗਾ, ਜਿਹੜਾ ਜੰਮਦਾ ਅਤੇ ਸਿਰਫ਼ ਕੁਝ ਦਿਨਾਂ ਲਈ ਰਹਿੰਦਾ। ਉਸ ਸ਼ਹਿਰ ਦਾ ਕੋਈ ਵੀ ਬੰਦਾ ਛੋਟੀ ਉਮਰ ਵਿੱਚ ਨਹੀਂ ਮਰੇਗਾ। ਹਰ ਬੱਚਾ ਲੰਮੀ ਉਮਰ ਤੱਕ ਜੀਵੇਗਾ, ਅਤੇ ਹਰ ਬੁਢ੍ਢਾ ਲੰਮੇ ਸਮੇਂ ਤੱਕ ਜੀਵੇਗਾ। ਉਹ ਬੰਦਾ ਜਿਹੜਾ 100 ਵਰ੍ਹਿਆਂ ਤੱਕ ਜਿਉਂਦਾ, ਜਵਾਨ ਸੱਦਿਆ ਜਾਵੇਗਾ। ਅਤੇ ਲੋਕ ਸੋਚਣਗੇ ਕਿ ਜਿਹੜਾ ਬੰਦਾ 100 ਵਰ੍ਹਿਆਂ ਤੀਕ ਨਹੀਂ ਜਿਉਂਦਾ, ਉਹ ਸਰਾਪਿਆ ਹੋਇਆ ਹੈ।
ਯਸਈਆਹ 45:17
ਪਰ ਯਹੋਵਾਹ ਇਸਰਾਏਲ ਨੂੰ ਬਚਾਵੇਗਾ ਉਹ ਮੁਕਤੀ ਸਦਾ ਵਾਸਤੇ ਹੋਵੇਗੀ। ਇਸਰਾਏਲ ਫ਼ੇਰ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।
ਅਮਸਾਲ 22:4
ਇੱਕ ਨਿਮਾਣਾ ਜੋ ਯਹੋਵਾਹ ਤੋਂ ਡਰਦਾ ਹੈ ਉਸ ਕੋਲ ਦੌਲਤ ਇੱਜ਼ਤ, ਅਤੇ ਲੰਮਾ ਜੀਵਨ ਹੋਵੇਗਾ।
ਜ਼ਬੂਰ 16:11
ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ। ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ। ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
ਅੱਯੂਬ 5:26
ਤੂੰ ਉਸ ਕਣਕ ਵਰਗਾ ਹੋਵੇਂਗਾ ਜਿਹੜੀ ਵਾਢੀਆਂ ਦੇ ਵੇਲੇ ਤੀਕ ਉਗਦੀ ਹੈ। ਤੂੰ ਇੱਕ ਪ੍ਰਪੱਕ ਬਜ਼ੁਰਗੀ ਉਮਰ ਤੀਕ ਜੀਵੇਂਗਾ।
ਪੈਦਾਇਸ਼ 25:8
ਫ਼ੇਰ ਅਬਰਾਹਾਮ ਕਮਜ਼ੋਰ ਹੋ ਗਿਆ ਅਤੇ ਮਰ ਗਿਆ। ਉਸ ਨੇ ਲੰਬੀ ਅਤੇ ਸੰਤੁਸ਼ਟ ਜ਼ਿੰਦਗੀ ਭੋਗੀ ਸੀ। ਉਸਦਾ ਦੇਹਾਂਤ ਹੋ ਗਿਆ ਅਤੇ ਉਸ ਨੂੰ ਆਪਣੇ ਲੋਕਾਂ ਕੋਲ ਲਿਆਂਦਾ ਗਿਆ।