Psalm 9:2
ਤੁਸੀਂ ਮੈਨੂੰ ਇੰਨਾ ਪ੍ਰਸੰਨ ਕਰਦੇ ਹੋਂ। ਹੇ ਸਭ ਤੋਂ ਉੱਚੇ ਪਰਮੇਸ਼ੁਰ, ਮੈਂ ਤੇਰੇ ਨਾਮ ਦੀ ਉਸਤਤਿ ਕਰਾਂ।
Psalm 9:2 in Other Translations
King James Version (KJV)
I will be glad and rejoice in thee: I will sing praise to thy name, O thou most High.
American Standard Version (ASV)
I will be glad and exult in thee; I will sing praise to thy name, O thou Most High.
Bible in Basic English (BBE)
I will be glad and have delight in you: I will make a song of praise to your name, O Most High.
Darby English Bible (DBY)
I will be glad and rejoice in thee; I will sing forth thy name, O Most High.
Webster's Bible (WBT)
To the chief Musician upon Muthlabben, A Psalm of David. I will praise thee, O LORD, with my whole heart; I will show forth all thy wonderful works.
World English Bible (WEB)
I will be glad and rejoice in you. I will sing praise to your name, O Most High.
Young's Literal Translation (YLT)
I rejoice and exult in Thee, I praise Thy Name, O Most High.
| I will be glad | אֶשְׂמְחָ֣ה | ʾeśmĕḥâ | es-meh-HA |
| and rejoice | וְאֶעֶלְצָ֣ה | wĕʾeʿelṣâ | veh-eh-el-TSA |
| praise sing will I thee: in | בָ֑ךְ | bāk | vahk |
| name, thy to | אֲזַמְּרָ֖ה | ʾăzammĕrâ | uh-za-meh-RA |
| O thou most High. | שִׁמְךָ֣ | šimkā | sheem-HA |
| עֶלְיֽוֹן׃ | ʿelyôn | el-YONE |
Cross Reference
ਜ਼ਬੂਰ 83:18
ਫ਼ੇਰ ਉਹ ਜਾਨਣਗੇ ਕਿ ਤੁਸੀਂ ਹੀ ਪਰਮੇਸ਼ੁਰ ਹੋ। ਉਹ ਜਾਣ ਲੈਣਗੇ ਕਿ ਤੁਹਾਡਾ ਨਾਮ ਯਹੋਵਾਹ ਹੈ। ਉਹ ਜਾਣ ਲੈਣਗੇ ਕਿ ਤੁਸੀਂ ਸਰਬ ਉੱਚ ਪਰਮੇਸ਼ੁਰ ਹੋ, ਸਾਰੇ ਜਗਤ ਦੇ ਪਰਮੇਸ਼ੁਰ।
ਜ਼ਬੂਰ 5:11
ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ। ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ। ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
ਜ਼ਬੂਰ 92:1
ਸਬਤ ਲਈ ਉਸਤਤਿ ਦਾ ਗੀਤ। ਯਹੋਵਾਹ ਦੀ ਉਸਤਤਿ ਕਰਨੀ ਚੰਗੀ ਹੈ। ਹੇ ਸਰਬ ਉੱਚ ਪਰਮੇਸ਼ੁਰ ਤੁਹਾਡੇ ਨਾਮ ਦੀ ਉਸਤਤਿ ਚੰਗੀ ਹੈ।
ਜ਼ਬੂਰ 7:17
ਮੈਂ ਯਹੋਵਾਹ ਦੀ ਉਸਤਤਿ ਕਰਾਂਗਾ ਕਿਉਂਕਿ ਉਹ ਭਲਾ ਹੈ। ਮੈਂ ਅੱਤ ਉੱਚੇ ਯਹੋਵਾਹ ਦੇ ਨਾਮ ਦੀ ਉਸਤਤਿ ਕਰਾਂਗਾ।
ਫ਼ਿਲਿੱਪੀਆਂ 4:4
ਹਮੇਸ਼ਾ ਪ੍ਰਭੂ ਵਿੱਚ ਅਨੰਦ ਮਾਣੋ। ਮੈਂ ਇਸ ਨੂੰ ਫ਼ਿਰ ਆਖਾਂਗਾ, ਅਨੰਦ ਮਾਣੋ।
ਹਬਕੋਕ 3:17
ਹਮੇਸ਼ਾ ਯਹੋਵਾਹ ਵਿੱਚ ਹੀ ਆਨੰਦ ਮਾਣੋ ਅੰਜੀਰ ਭਾਵੇਂ ਅੰਜੀਰਾਂ ਦੇ ਦ੍ਰੱਖਤਾਂ ਤੇ ਨਾ ਉੱਗਣ, ਅੰਗੂਰ ਭਾਵੇਂ ਅੰਗੂਰੀ ਵੇਲਾਂ ਤੇ ਨਾ ਲੱਗਣ, ਜੈਤੂਨ ਭਾਵੇਂ ਜੈਤੂਨ ਦੇ ਰੁੱਖਾਂ ਤੇ ਨਾ ਉੱਗਣ, ਅਤੇ ਅੰਨ ਭਾਵੇਂ ਖੇਤਾਂ ਵਿੱਚ ਪੈਦਾ ਨਾ ਹੋਵੇ, ਭੇਡਾਂ ਭਾਵੇਂ ਬਾੜਿਆਂ ਵਿੱਚ ਨਾ ਰਹਿਣ ਜਾਂ ਦਲਾਨਾਂ ਵਿੱਚ ਕੋਈ ਪਸ਼ੂ ਨਾ ਰਵੇ।
ਦਾਨੀ ਐਲ 5:18
“ਰਾਜਨ, ਅੱਤ ਮਹਾਨ ਪਰਮੇਸ਼ੁਰ ਨੇ ਤੇਰੇ ਪਿਤਾ ਜੀ ਨਬੂਕਦਨੱਸਰ ਨੂੰ ਬਹੁਤ ਮਹਾਨ ਅਤੇ ਸ਼ਕਤੀਸ਼ਾਲੀ ਰਾਜਾ ਬਣਾਇਆ। ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਬਣਾਇਆ।
ਜ਼ਬੂਰ 97:12
ਚੰਗੇ ਲੋਕੋ, ਯਹੋਵਾਹ ਵਿੱਚ ਖੁਸ਼ ਹੋਵੋ। ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
ਜ਼ਬੂਰ 97:9
ਹੇ ਸਭ ਤੋਂ ਉੱਚੇ ਯਹੋਵਾਹ ਅਸਲ ਵਿੱਚ ਤੁਸੀਂ ਹੀ ਧਰਤੀ ਦੇ ਹਾਕਮ ਹੋ। ਤੁਸੀਂ ਬਹੁਤਿਆਂ “ਦੇਵਤਿਆਂ” ਨਾਲੋਂ ਵੱਧੀਆ ਹੋ।
ਜ਼ਬੂਰ 92:4
ਯਹੋਵਾਹ, ਤੁਸਾਂ ਸੱਚਮੁੱਚ ਸਾਨੂੰ ਉਨ੍ਹਾਂ ਗੱਲਾਂ ਨਾਲ ਖੁਸ਼ ਕਰਦੇ ਹੋ ਜੋ ਤੁਸੀਂ ਕੀਤੀਆਂ ਸਨ। ਅਸੀਂ ਖੁਸ਼ੀ ਨਾਲ ਉਨ੍ਹਾਂ ਗੱਲਾਂ ਬਾਰੇ ਗਾਉਂਦੇ ਹਾਂ।
ਜ਼ਬੂਰ 56:2
ਮੇਰੇ ਵੈਰੀ ਬਾਰ-ਬਾਰ ਹਮਲਾ ਕਰਦੇ ਹਨ। ਉਹ ਜਿਹੜੇ ਮੇਰੇ ਵਿਰੋਧੀ ਹਨ ਉੱਪਰੋਂ ਮੇਰੇ ਉੱਤੇ ਹਮਲਾ ਕਰਦੇ ਹਨ। ਉਹ ਬਹੁਤ ਸਾਰੇ ਹਨ।
ਜ਼ਬੂਰ 43:4
ਮੈਂ ਪਰਮੇਸ਼ੁਰ ਦੀ ਜਗਵੇਦੀ ਉੱਪਰ ਆਵਾਂਗਾ। ਮੈਂ ਉਸ ਪਰਮੇਸ਼ੁਰ ਵੱਲ ਆਵਾਂਗਾ ਜਿਹੜਾ ਮੈਨੂੰ ਬਹੁਤ ਖੁਸ਼ ਕਰਦਾ ਹੈ। ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਰਬਾਬ ਨਾਲ ਤੇਰੀ ਉਸਤਤਿ ਕਰਾਂਗਾ।
ਜ਼ਬੂਰ 28:7
ਯਹੋਵਾਹ ਹੀ ਮੇਰੀ ਤਾਕਤ ਹੈ। ਉਹੀ ਮੇਰੀ ਢਾਲ ਹੈ। ਮੈਂ ਉਸ ਵਿੱਚ ਯਕੀਨ ਰੱਖਿਆ ਅਤੇ ਉਸ ਨੇ ਮੇਰੀ ਮਦਦ ਕੀਤੀ। ਮੈਂ ਬਹੁਤ ਪ੍ਰਸੰਨ ਹਾਂ, ਅਤੇ ਮੈਂ ਉਸ ਨੂੰ ਉਸਤਤਿ ਦੇ ਗੀਤ ਗਾਉਂਦਾ ਹਾਂ।
ਜ਼ਬੂਰ 27:6
ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ। ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ। ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ। ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।