Psalm 83:2
ਹੇ ਪਰਮੇਸ਼ੁਰ, ਤੁਹਾਡੇ ਵੈਰੀਆਂ ਨੇ ਤੁਹਾਡੇ ਖਿਲਾਫ਼ ਸਾਜਿਸ਼ਾਂ ਘੜੀਆਂ ਅਤੇ ਛੇਤੀ ਹੀ ਉਹ ਹਮਲਾ ਕਰਨਗੇ। ਉਹ ਤੁਹਾਡੇ ਲੋਕਾਂ ਦੇ ਵਿਰੁੱਧ ਖੁਫ਼ੀਆਂ ਯੋਜਨਾਵਾਂ ਬਣਾਉਂਦੇ ਹਨ।
Psalm 83:2 in Other Translations
King James Version (KJV)
For, lo, thine enemies make a tumult: and they that hate thee have lifted up the head.
American Standard Version (ASV)
For, lo, thine enemies make a tumult; And they that hate thee have lifted up the head.
Bible in Basic English (BBE)
For see! those who make war on you are out of control; your haters are lifting up their heads.
Darby English Bible (DBY)
For behold, thine enemies make a tumult; and they that hate thee lift up the head.
Webster's Bible (WBT)
A song, or Psalm of Asaph. Keep not thou silence, O God: hold not thy peace, and be not still, O God.
World English Bible (WEB)
For, behold, your enemies are stirred up. Those who hate you have lifted up their heads.
Young's Literal Translation (YLT)
For, lo, Thine enemies do roar, And those hating Thee have lifted up the head,
| For, | כִּֽי | kî | kee |
| lo, | הִנֵּ֣ה | hinnē | hee-NAY |
| thine enemies | א֭וֹיְבֶיךָ | ʾôybêkā | OY-vay-ha |
| make a tumult: | יֶהֱמָי֑וּן | yehĕmāyûn | yeh-hay-ma-YOON |
| hate that they and | וּ֝מְשַׂנְאֶ֗יךָ | ûmĕśanʾêkā | OO-meh-sahn-A-ha |
| thee have lifted up | נָ֣שְׂאוּ | nāśĕʾû | NA-seh-oo |
| the head. | רֹֽאשׁ׃ | rōš | rohsh |
Cross Reference
ਜ਼ਬੂਰ 81:15
ਪਰਮੇਸ਼ੁਰ ਦੇ ਵੈਰੀ ਡਰ ਨਾਲ ਕੰਬਣਗੇ। ਉਹ ਸਦਾ ਲਈ ਦੰਡੇ ਜਾਣਗੇ।
ਕਜ਼ਾૃ 8:28
ਗਿਦਾਊਨ ਦੀ ਮੌਤ ਮਿਦਯਾਨੀਆਂ ਨੂੰ ਇਸਰਾਏਲੀਆਂ ਦੀ ਹਕੂਮਤ ਹੇਠਾਂ ਰਹਿਣ ਲਈ ਮਜ਼ਬੂਰ ਕੀਤਾ ਗਿਆ। ਮਿਦਯਾਨੀਆਂ ਨੇ ਹੋਰ ਕੋਈ ਮੁਸ਼ਕਿਲ ਪੇਸ਼ ਨਹੀਂ ਕੀਤੀ। ਇਸ ਲਈ ਜਦੋਂ ਤੱਕ ਗਿਦਾਊਨ ਜਿਉਂਦਾ ਰਿਹਾ, ਉੱਥੇ ਉਸ ਧਰਤੀ ਉੱਤੇ 40 ਸਾਲਾਂ ਤੀਕ ਸ਼ਾਂਤੀ ਰਹੀ।
ਰਸੂਲਾਂ ਦੇ ਕਰਤੱਬ 4:25
ਸਾਡੇ ਪੂਰਵਜ, ਦਾਊਦ, ਤੇਰੇ ਸੇਵਕ ਸਨ। ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਨ੍ਹਾਂ ਨੇ ਇਹ ਸ਼ਬਦ ਲਿਖੇ; ‘ਕੌਮਾਂ ਕਿਸ ਲਈ ਰੌਲਾ ਪਾ ਰਹੀਆਂ ਹਨ? ਦੁਨੀਆਂ ਦੇ ਲੋਕ ਪਰਮੇਸ਼ੁਰ ਦੇ ਵਿਰੁੱਧ ਫ਼ਿਜ਼ੂਲ ਵਿਉਂਤਾਂ ਕਿਉਂ ਕਰ ਰਹੇ ਹਨ?
ਰਸੂਲਾਂ ਦੇ ਕਰਤੱਬ 16:22
ਤਦ ਲੋਕੀ ਪੌਲੁਸ ਅਤੇ ਸੀਲਾਸ ਦੇ ਖਿਲਾਫ਼ ਹੋ ਗਏ। ਤਦ ਆਗੂਆਂ ਨੇ ਪੌਲੁਸ ਅਤੇ ਸੀਲਾਸ ਦੇ ਕੱਪੜੇ ਪਾੜ ਸੁੱਟੇ ਅਤੇ ਕੁਝ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਕੋੜਿਆਂ ਨਾਲ ਮਾਰਨ।
ਰਸੂਲਾਂ ਦੇ ਕਰਤੱਬ 17:5
ਪਰ ਉਹ ਯਹੂਦੀ, ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ, ਉਨ੍ਹਾਂ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਨੇ ਕੁਝ ਭੈੜੇ ਆਦਮੀ ਸ਼ਹਿਰ ਚੋ ਭਾੜੇ ਤੇ ਲਏ ਅਤੇ ਉਨ੍ਹਾਂ ਭੈੜਿਆਂ ਨੇ ਬਹੁਤ ਸਾਰੀ ਭੀੜ ਨੂੰ ਆਪਣੇ ਮਗਰ ਲਾ ਲਿਆ ਤੇ ਸ਼ਹਿਰ ਵਿੱਚ ਦੰਗੇ ਮਚਾ ਦਿੱਤੇ। ਉਹ ਯਾਸੋਨ ਦੇ ਘਰ ਉਨ੍ਹਾਂ ਨੂੰ ਲੱਭਦੇ ਹੋਏ ਗਏ ਤਾਂ ਕਿ ਉਹ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਖੜ੍ਹਾ ਕਰ ਸੱਕਣ।
ਰਸੂਲਾਂ ਦੇ ਕਰਤੱਬ 19:28
ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਬੜੇ ਕਰੋਧ ਵਿੱਚ ਆਏ ਅਤੇ ਉੱਚੀ-ਉੱਚੀ ਚਿਲਾਉਣ ਲੱਗੇ, “ਅਫ਼ਸੁਸ ਸ਼ਹਿਰ ਦੀ ਦੇਵੀ ਅਰਤਿਮਿਸ ਮਹਾਨ ਹੈ।”
ਰਸੂਲਾਂ ਦੇ ਕਰਤੱਬ 21:30
ਯਰੂਸ਼ਲਮ ਵਿੱਚ ਸਾਰੇ ਲੋਕ ਬਹੁਤ ਪਰੇਸ਼ਾਨ ਹੋ ਗਏ ਇਸ ਲਈ ਉਹ ਤੇਜ਼ੀ ਨਾਲ ਆਏ ਅਤੇ ਪੌਲੁਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਨੂੰ ਮੰਦਰ ਵਿੱਚੋਂ ਧੱਕ ਕੇ ਬਾਹਰ ਕੱਢ ਦਿੱਤਾ। ਝੱਟ ਹੀ ਮੰਦਰ ਦੇ ਦਰਵਾਜ਼ੇ ਬੰਦ ਹੋ ਗਏ।
ਰਸੂਲਾਂ ਦੇ ਕਰਤੱਬ 22:22
ਜਦੋਂ ਪੌਲੁਸ ਨੇ ਇਹ ਅਖੀਰਲਾ ਵਾਕ ਕਿ ਪਰਾਈਆਂ ਕੌਮਾਂ ਵਿੱਚ ਜਾ ਕਿਹਾ ਤਾਂ ਲੋਕਾਂ ਨੇ ਉਸ ਨੂੰ ਸੁਣਨਾ ਬੰਦ ਕੀਤਾ ਅਤੇ ਸ਼ੋਰ ਮਚਾਉਣ ਲੱਗੇ, “ਇਸ ਨੂੰ ਮਾਰ ਸੁੱਟੋ। ਇਸ ਨੂੰ ਇਸ ਦੁਨੀਆਂ ਤੋਂ ਦੂਰ ਸੁੱਟ ਦੇਵੋ। ਇਹੋ ਜਿਹੇ ਆਦਮੀ ਨੂੰ ਜਿਉਣ ਦਾ ਕੋਈ ਹੱਕ ਨਹੀਂ।”
ਰਸੂਲਾਂ ਦੇ ਕਰਤੱਬ 23:10
ਬਹਿਸ ਝਗੜ੍ਹੇ ਵਿੱਚ ਬਦਲ ਗਈ। ਸਰਦਾਰ ਘਬਰਾ ਗਿਆ ਕਿ ਯਹੂਦੀ ਪੌਲੁਸ ਦੇ ਚਿਥੜੇ ਕਰ ਦੇਣਗੇ। ਤਾਂ ਉਸ ਨੇ ਸਿਪਾਹੀਆਂ ਨੂੰ ਪੌਲੁਸ ਨੂੰ ਯਹੂਦੀਆਂ ਤੋਂ ਦੂਰ ਲੈ ਜਾਣ ਅਤੇ ਇਸ ਨੂੰ ਸੈਨਾ ਭਵਨ ਵਿੱਚ ਰੱਖਣ ਲਈ, ਕਿਹਾ।
ਮੱਤੀ 27:24
ਪਿਲਾਤੁਸ ਨੇ ਮਹਿਸੂਸ ਕੀਤਾ ਕਿ ਉਹ ਲੋਕਾਂ ਦਾ ਮਨ ਬਦਲਨ ਵਿੱਚ ਕਾਮਯਾਬ ਨਹੀਂ ਸੀ ਹੋ ਰਿਹਾ, ਅਤੇ ਇਸਦੀ ਜਗ੍ਹਾ, ਉਹ ਗੁੱਸਾ ਕਰ ਰਹੇ ਸਨ ਅਤੇ ਉਹ ਹੋਰ ਵੀ ਰੌਲਾ ਪਾ ਰਹੇ ਸਨ। ਉਸ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਆਖਿਆ, “ਮੈਂ ਇਸ ਮਨੁੱਖ ਦੇ ਲਹੂ ਤੋਂ ਨਿਰਦੋਸ਼ ਹਾਂ। ਦੋਸ਼ ਤੁਹਾਡੇ ਸਿਰ ਹੀ ਲੱਗੇਗਾ।”
ਦਾਨੀ ਐਲ 5:20
“ਪਰ ਨਬੂਕਦਨੱਸਰ ਗੁਮਾਨੀ ਅਤੇ ਜ਼ਿੱਦੀ ਬਣ ਗਿਆ। ਇਸ ਲਈ ਉਸਦੀ ਸ਼ਕਤੀ ਉਸ ਕੋਲੋਂ ਖੋਹ ਲਈ ਗਈ। ਉਸ ਨੂੰ ਉਸ ਦੇ ਸ਼ਾਹੀ ਤਖਤ ਤੋਂ ਉੱਠਾ ਦਿੱਤਾ ਗਿਆ ਅਤੇ ਉਸਦਾ ਪਰਤਾਪ ਖਤਮ ਕਰ ਦਿੱਤਾ ਗਇਆ।
ਯਰਮਿਆਹ 1:19
ਉਹ ਸਾਰੇ ਲੋਕ, ਤੇਰੇ ਵਿਰੁੱਧ ਲੜਨਗੇ ਪਰ ਉਹ ਤੈਨੂੰ ਨਹੀਂ ਹਰਾਉਣਗੇ। ਕਿਉਂ? ਕਿਉਂ ਕਿ ਮੈਂ ਤੇਰੇ ਸੰਗ ਹਾਂ, ਅਤੇ ਮੈਂ ਤੈਨੂੰ ਬਚਾਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
ਜ਼ਬੂਰ 2:1
ਪਰਾਈਆਂ ਕੌਮਾਂ ਦੇ ਲੋਕ ਇੰਨੇ ਕ੍ਰੋਧ ਵਿੱਚ ਕਿਉਂ ਹਨ? ਉਹ ਐਸੀਆਂ ਯੋਜਨਾਵਾਂ ਕਿਉਂ ਬਣਾ ਰਹੇ ਹਨ ਜਿਹੜੀਆਂ ਵਿਅਰਥ ਹਨ?
ਜ਼ਬੂਰ 74:4
ਵੈਰੀਆਂ ਨੇ ਮੰਦਰ ਵਿੱਚ ਜੰਗਜੂ ਨਾਹਰੇ ਲਾਏ ਸਨ। ਉਨ੍ਹਾਂ ਨੇ ਇਹ ਦਰਸਾਉਣ ਲਈ ਮੰਦਰ ਉੱਤੇ ਝੰਡੇ ਗਡ ਦਿੱਤੇ ਸੀ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਸੀ।
ਜ਼ਬੂਰ 74:23
ਆਪਣੇ ਵੈਰੀਆਂ ਦੇ ਨਾਰਿਆਂ ਨੂੰ ਨਾ ਭੁੱਲੋ। ਉਹ ਬਾਰ-ਬਾਰ ਤੁਹਾਡੀ ਬੇਇੱਜ਼ਤੀ ਕਰਦੇ ਹਨ।
ਜ਼ਬੂਰ 75:4
“ਕੁਝ ਲੋਕ ਬੜੇ ਗੁਮਾਨੀ ਹਨ। ਉਹ ਸੋਚਦੇ ਹਨ ਕਿ ਉਹ ਬਹੁਤ ਸ਼ਕਤੀਸ਼ਾਲੀ ਅਤੇ ਮਹੱਤਵਪੂਰਣ ਹਨ।
ਜ਼ਬੂਰ 93:3
ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ। ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਯਸਈਆਹ 17:12
ਬਹੁਤ ਸਾਰੇ ਲੋਕਾਂ ਨੂੰ ਸੁਣੋ! ਉਹ ਉੱਚੀ-ਉੱਚੀ ਸਮੁੰਦਰ ਦੇ ਸ਼ੋਰ ਵਾਂਗ ਰੋ ਰਹੇ ਹਨ। ਸ਼ੋਰ ਨੂੰ ਸੁਣੋ! ਇਹ ਸਮੁੰਦਰ ਦੀਆਂ ਲਹਿਰਾਂ ਦੇ ਬਪੇੜਿਆਂ ਵਰਗਾ ਹੈ।
ਯਸਈਆਹ 37:23
ਪਰ ਤੂੰ ਕਿਸਦੀ ਬੇਅਦਬੀ ਕੀਤੀ ਅਤੇ ਕਿਸਦਾ ਮਜ਼ਾਕ ਉਡਾਇਆ ਸੀ? ਤੂੰ ਕਿਸਦੇ ਖਿਲਾਫ਼ ਬੋਲਿਆ ਸੀ? ਤੂੰ ਇਸਰਾਏਲ ਦੇ ਪਵਿੱਤਰ ਪੁਰੱਖ ਦੇ ਵਿਰੁੱਧ ਸੀ! ਤੂੰ ਉਸ ਤੋਂ ਬਿਹਤਰ ਹੋਣ ਦਾ ਵਿਖਾਵਾ ਕੀਤਾ ਸੀ।
ਯਸਈਆਹ 37:29
ਹਾਂ, ਤੂੰ ਉਪਰਾਮ ਮੇਰੇ ਕੋਲੋਂ ਸੈਂ। ਮੈਂ ਤੇਰੀਆਂ ਬੇ-ਅਦਬ ਗੁਮਾਨੀ ਗੱਲਾਂ ਸੁਣੀਆਂ ਹਨ। ਇਸ ਲਈ ਮੈਂ ਤੇਰੇ ਨੱਕ ਵਿੱਚ ਨੱਬ ਪਾਵਾਂਗਾ। ਅਤੇ ਮੈਂ ਤੇਰੇ ਮੂੰਹ ਅੰਦਰ ਲਗਾਮ ਪਾਵਾਂਗਾ। ਤੇ ਫ਼ੇਰ ਮੈਂ ਤੈਨੂੰ ਭੁਆਟਣੀਆਂ ਦੇਵਾਂਗਾ ਤੇ ਤੈਨੂੰ ਓਸ ਰਾਹ ਵਾਪਸ ਭੇਜ ਦੇਵਾਂਗਾ।’”
੨ ਸਲਾਤੀਨ 19:28
ਹਾਂ, ਤੂੰ ਮੇਰੇ ਉੱਪਰ ਗੁੱਸੇ ਸੀ। ਤੇਰੀਆਂ ਹੰਕਾਰੀ ਬੇਇੱਜ਼ਤੀਆਂ ਮੇਰੇ ਕੋਲ ਪਹੁੰਚੀਆਂ, ਇਸ ਲਈ ਮੈਂ ਆਪਣੀ ਨੱਥ ਤੇਰੇ ਨੱਕ ਵਿੱਚ ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ। ਮੈਂ ਤੁਹਾਨੂੰ ਉਸੇ ਰਾਹ ਤੇ ਵਾਪਸ ਭੇਜਾਂਗਾ ਜਿਸ ਤੋਂ ਤੁਸੀਂ ਆਏ ਸੀ।’”