Psalm 69:7
ਮੈਂ ਸ਼ਰਮ ਵਿੱਚ ਡੁੱਬਿਆ ਹਾਂ। ਮੈਂ ਤੁਹਾਡੇ ਲਈ ਸ਼ਰਮ ਨੂੰ ਝੱਲਦਾ ਹਾਂ।
Psalm 69:7 in Other Translations
King James Version (KJV)
Because for thy sake I have borne reproach; shame hath covered my face.
American Standard Version (ASV)
Because for thy sake I have borne reproach; Shame hath covered my face.
Bible in Basic English (BBE)
I have been wounded with sharp words because of you; my face has been covered with shame.
Darby English Bible (DBY)
Because for thy sake I have borne reproach; confusion hath covered my face.
Webster's Bible (WBT)
Let not them that wait on thee, O Lord GOD of hosts, be ashamed for my sake: let not those that seek thee be confounded for my sake, O God of Israel.
World English Bible (WEB)
Because for your sake, I have borne reproach. Shame has covered my face.
Young's Literal Translation (YLT)
For because of Thee I have borne reproach, Shame hath covered my face.
| Because | כִּֽי | kî | kee |
| for thy sake | עָ֭לֶיךָ | ʿālêkā | AH-lay-ha |
| borne have I | נָשָׂ֣אתִי | nāśāʾtî | na-SA-tee |
| reproach; | חֶרְפָּ֑ה | ḥerpâ | her-PA |
| shame | כִּסְּתָ֖ה | kissĕtâ | kee-seh-TA |
| hath covered | כְלִמָּ֣ה | kĕlimmâ | heh-lee-MA |
| my face. | פָנָֽי׃ | pānāy | fa-NAI |
Cross Reference
ਯਰਮਿਆਹ 15:15
ਯਹੋਵਾਹ ਜੀ, ਤੁਸੀਂ ਮੈਨੂੰ ਸਮਝਦੇ ਹੋ। ਮੈਨੂੰ ਚੇਤੇ ਰੱਖੋ ਅਤੇ ਮੇਰੀ ਦੇਖ-ਭਾਲ ਕਰੋ। ਲੋਕ ਮੈਨੂੰ ਦੁੱਖੀ ਕਰ ਰਹੇ ਨੇ। ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੋ ਜਿਸਦੇ ਉਹ ਅਧਿਕਾਰੀ ਹਨ। ਤੁਸੀਂ ਉਨ੍ਹਾਂ ਲੋਕਾਂ ਬਾਰੇ ਸਬਰ ਰੱਖ ਰਹੇ ਹੋ। ਪਰ ਮੈਨੂੰ ਤਬਾਹ ਨਾ ਕਰੋ ਜਦ ਕਿ ਤੁਸੀਂ ਉਨ੍ਹਾਂ ਲਈ ਸਬਰ ਵਾਲੇ ਹੋ। ਮੇਰੇ ਬਾਰੇ ਸੋਚੋ। ਉਸ ਦੁੱਖ ਬਾਰੇ ਸੋਚੋ, ਯਹੋਵਾਹ ਜੀ, ਜਿਹੜਾ ਮੈਂ ਤੁਹਾਡੇ ਲਈ ਸਹਿਂਦਾ ਹਾਂ।
ਯਸਈਆਹ 50:6
ਮੈਂ ਉਨ੍ਹਾਂ ਲੋਕਾਂ ਦੀ ਮਾਰ ਝੱਲਾਂਗਾ। ਮੈਂ ਉਨ੍ਹਾਂ ਵੱਲੋਂ ਆਪਣੀ ਦਾੜੀ ਦੇ ਵਾਲਾਂ ਨੂੰ ਪੁਟ੍ਟਵਾ ਲਵਾਂਗਾ। ਜਦੋਂ ਉਹ ਮੈਨੂੰ ਬੁਰਾ ਭਲਾ ਆਖਣਗੇ ਅਤੇ ਮੇਰੇ ਮੂੰਹ ਉੱਤੇ ਬੁਕੱਣਗੇ ਤਾਂ ਵੀ ਮੈਂ ਆਪਣਾ ਮੂੰਹ ਨਹੀਂ ਛੁਪਾਵਾਂਗਾ।
ਜ਼ਬੂਰ 44:22
ਹੇ ਪਰਮੇਸ਼ੁਰ, ਹਰ ਰੋਜ਼ ਅਸੀਂ ਤੁਹਾਡੇ ਲਈ ਮਰਦੇ ਹਾਂ। ਅਸੀਂ ਉਨ੍ਹਾਂ ਭੇਡਾਂ ਵਰਗੇ ਸਾਂ ਜਿਨ੍ਹਾਂ ਨੂੰ ਮਾਰਨ ਵਾਸਤੇ ਲਿਜਾਇਆ ਜਾਣ ਵਾਲਾ ਹੁੰਦਾ ਹੈ।
ਇਬਰਾਨੀਆਂ 12:2
ਸਾਨੂੰ ਸਦਾ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਯਿਸੂ ਸਾਡੀ ਨਿਹਚਾ ਦਾ ਆਗੂ ਹੈ ਅਤੇ ਉਹੀ ਹੈ ਜੋ ਇਸ ਨੂੰ ਸੰਪੂਰਣ ਕਰਦਾ ਹੈ। ਉਸ ਨੇ ਸਲੀਬ ਉੱਤੇ ਮੌਤ ਦਾ ਸਾਹਮਣਾ ਕੀਤਾ। ਪਰ ਯਿਸੂ ਨੇ ਸਲੀਬ ਦੀ ਬੇਇੱਜ਼ਤੀ ਨੂੰ ਇਸ ਤਰ੍ਹਾਂ ਝੱਲਿਆ ਜਿਵੇਂ ਕਿ ਇਹ ਕੁਝ ਵੀ ਨਹੀਂ ਸੀ। ਉਸ ਨੇ ਅਜਿਹਾ ਉਸ ਹੁਲਾਸ ਲਈ ਕੀਤਾ ਜਿਹੜਾ ਪਰਮੇਸ਼ੁਰ ਨੇ ਉਸ ਦੇ ਸਾਹਮਣੇ ਰੱਖਿਆ ਸੀ। ਅਤੇ ਹੁਣ ਉਹ ਪਰਮੇਸ਼ੁਰ ਦੇ ਤਖਤ ਦੇ ਸੱਜੇ ਪਾਸੇ ਬੈਠਾ ਹੈ।
ਯੂਹੰਨਾ 15:21
ਪਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਣ ਲੋਕ ਤੁਹਾਡੇ ਨਾਲ ਕਰਣਗੇ ਕਿਉਂ ਕਿ ਉਹ ਉਸ ਨੂੰ ਨਹੀਂ ਜਾਣਦੇ ਜਿਸਨੇ ਮੈਨੂੰ ਭੇਜਿਆ ਹੈ।
ਲੋਕਾ 23:35
ਭੀੜ ਇਹ ਸਭ ਵੇਖਣ ਲਈ ਖੜ੍ਹੀ ਰਹੀ। ਯਹੂਦੀ ਆਗੂ ਯਿਸੂ ਤੇ ਖੂਬ ਹੱਸੇ ਅਤੇ ਕਹਿਣ ਲੱਗੇ, “ਜੇਕਰ ਇਹ ਪਰਮੇਸ਼ੁਰ ਦਾ ਚੁਣਿਆ ਮਸੀਹ ਹੈ, ਤਾਂ ਆਪਣੇ ਆਪ ਨੂੰ ਬਚਾ ਲਵੇ। ਕੀ ਇਸਨੇ ਦੂਸਰਿਆਂ ਨੂੰ ਨਹੀਂ ਬਚਾਇਆ?”
ਲੋਕਾ 23:11
ਫ਼ੇਰ ਹੇਰੋਦੇਸ ਅਤੇ ਉਸ ਦੇ ਸਿਪਾਹੀਆਂ ਨੇ ਯਿਸੂ ਦਾ ਮਜ਼ਾਕ ਉਡਾਇਆ ਅਤੇ ਉਸਦੀ ਬੇਇੱਜ਼ਤੀ ਕੀਤੀ। ਉਨ੍ਹਾਂ ਨੇ ਯਿਸੂ ਨੂੰ ਬਾਦਸ਼ਾਹ ਵਾਲੇ ਵਸਤਰ ਪੁਆਏ ਅਤੇ ਉਸਦਾ ਮਖੌਲ ਉਡਾਉਣ ਲੱਗੇ। ਹੇਰੋਦੇਸ ਨੇ ਉਸ ਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ।
ਮੱਤੀ 27:38
ਯਿਸੂ ਦੇ ਆਸੇ-ਪਾਸੇ ਹੋਰ ਦੋ ਜਣਿਆਂ ਨੂੰ ਸਲੀਬ ਦਿੱਤੀ ਗਈ ਸੀ। ਇੱਕ ਸੱਜੇ ਪਾਸੇ ਅਤੇ ਦੂਜਾ ਖੱਬੇ ਪਾਸੇ।
ਮੱਤੀ 27:29
ਕੰਡਿਆਂ ਨੂੰ ਗੁੰਦਕੇ ਉਨ੍ਹਾਂ ਨੇ ਇੱਕ ਕੰਡਿਆਂ ਦਾ ਤਾਜ ਬਨਾਇਆ ਅਤੇ ਉਸ ਦੇ ਸਿਰ ਤੇ ਪਾ ਦਿੱਤਾ। ਇੱਕ ਸੋਟੀ ਉਸ ਦੇ ਸੱਜੇ ਹੱਥ ਵਿੱਚ ਫ਼ੜਵਾ ਦਿੱਤੀ। ਫ਼ਿਰ ਸਿਪਾਹੀ ਉਸ ਅੱਗੇ ਝੁਕੇ ਅਤੇ ਉਸ ਨੂੰ ਮਸਖਰੀ ਕੀਤੀ, “ਹੇ ਯਹੂਦੀਆਂ ਦੇ ਪਾਤਸ਼ਾਹ, ਨਮਸੱਕਾਰ!”
ਮੱਤੀ 26:67
ਤਦ ਲੋਕਾਂ ਨੇ ਯਿਸੂ ਦੇ ਮੂੰਹ ਤੇ ਥੁੱਕਿਆ ਅਤੇ ਉਸ ਨੂੰ ਮੁੱਕੇ ਮਾਰੇ। ਹੋਰਨਾਂ ਲੋਕਾਂ ਨੇ ਯਿਸੂ ਨੂੰ ਥੱਪੜ ਮਾਰੇ।
ਯਸਈਆਹ 53:3
ਲੋਕਾਂ ਨੇ ਉਸਦਾ ਮਜ਼ਾਕ ਉਡਾਇਆ, ਅਤੇ ਉਸ ਦੇ ਦੋਸਤ ਉਸ ਨੂੰ ਛੱਡ ਗਏ। ਉਹ ਅਜਿਹਾ ਆਦਮੀ ਸੀ ਜਿਸ ਨੂੰ ਵੱਧੇਰੇ ਦਰਦ ਸੀ। ਉਹ ਉਦਾਸੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਲੋਕ ਉਸ ਨੂੰ ਇੰਨਾ ਆਦਰ ਵੀ ਨਹੀਂ ਸਨ ਦਿੰਦੇ ਕਿ ਉਸ ਵੱਲ ਧਿਆਨ ਨਾਲ ਦੇਖ ਸੱਕਣ। ਅਸੀਂ ਉਸ ਵੱਲ ਧਿਆਨ ਨਹੀਂ ਸੀ ਦਿੱਤਾ।
ਜ਼ਬੂਰ 44:15
ਮੈਂ ਸ਼ਰਮ ਵਿੱਚ ਡੁੱਬਿਆ ਹਾਂ। ਮੈਂ ਸਾਰਾ ਦਿਨ ਆਪਣੀ ਸ਼ਰਮਿੰਦਗੀ ਨੂੰ ਤੱਕਦਾ ਹਾਂ।
ਜ਼ਬੂਰ 22:6
ਇਸ ਲਈ, ਕੀ ਮੈਂ ਨਿਰਾ ਕੀੜਾ ਹੀ ਹਾਂ ਅਤੇ ਇੱਕ ਬੰਦਾ ਨਹੀਂ? ਲੋਕੀਂ ਮੇਰੇ ਉੱਤੇ ਸ਼ਰਮਸਾਰ ਹਨ। ਲੋਕੀਂ ਮੈਨੂੰ ਨਫ਼ਰਤ ਕਰਦੇ ਹਨ।