Psalm 41:9
ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੇ ਨਾਲ ਭੋਜਨ ਕੀਤਾ। ਮੈਂ ਉਸ ਉੱਤੇ ਭਰੋਸਾ ਕੀਤਾ। ਪਰ ਹੁਣ ਉਹ ਵੀ ਮੇਰੇ ਖਿਲਾਫ਼ ਹੋ ਗਿਆ ਹੈ।
Psalm 41:9 in Other Translations
King James Version (KJV)
Yea, mine own familiar friend, in whom I trusted, which did eat of my bread, hath lifted up his heel against me.
American Standard Version (ASV)
Yea, mine own familiar friend, in whom I trusted, Who did eat of my bread, Hath lifted up his heel against me.
Bible in Basic English (BBE)
Even my dearest friend, in whom I had faith, who took bread with me, is turned against me.
Darby English Bible (DBY)
Yea, mine own familiar friend, in whom I confided, who did eat of my bread, hath lifted up [his] heel against me.
Webster's Bible (WBT)
An evil disease, say they, cleaveth fast to him: and now that he lieth he shall rise no more.
World English Bible (WEB)
Yes, my own familiar friend, in whom I trusted, Who ate bread with me, Has lifted up his heel against me.
Young's Literal Translation (YLT)
Even mine ally, in whom I trusted, One eating my bread, made great the heel against me,
| Yea, | גַּם | gam | ɡahm |
| mine own familiar | אִ֤ישׁ | ʾîš | eesh |
| friend, | שְׁלוֹמִ֨י׀ | šĕlômî | sheh-loh-MEE |
| whom in | אֲשֶׁר | ʾăšer | uh-SHER |
| I trusted, | בָּטַ֣חְתִּי | bāṭaḥtî | ba-TAHK-tee |
| eat did which | ב֭וֹ | bô | voh |
| of my bread, | אוֹכֵ֣ל | ʾôkēl | oh-HALE |
| up lifted hath | לַחְמִ֑י | laḥmî | lahk-MEE |
| his heel | הִגְדִּ֖יל | higdîl | heeɡ-DEEL |
| against | עָלַ֣י | ʿālay | ah-LAI |
| me. | עָקֵֽב׃ | ʿāqēb | ah-KAVE |
Cross Reference
ਯੂਹੰਨਾ 13:18
“ਮੈਂ ਤੁਹਾਡੇ ਸਾਰਿਆਂ ਬਾਰੇ ਨਹੀਂ ਆਖਦਾ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣਿਆ ਹੈ। ਪਰ ਜੋ ਪੋਥੀ ਵਿੱਚ ਲਿਖਿਆ ਗਿਆ ਹੈ, ਪੂਰਨ ਹੋਣਾ ਚਾਹੀਦਾ ਹੈ: ‘ਉਹ ਇੱਕ ਜਿਸਨੇ ਮੇਰੇ ਨਾਲ ਖਾਧਾ ਮੇਰੇ ਵਿਰੁੱਧ ਹੋ ਗਿਆ ਹੈ।’
ਅੱਯੂਬ 19:19
ਮੇਰੇ ਸਾਰੇ ਕਰੀਬੀ ਦੋਸਤ ਮੈਨੂੰ ਨਫ਼ਰਤ ਕਰਦੇ ਨੇ ਉਹ ਲੋਕ ਵੀ ਮੇਰੇ ਖਿਲਾਫ਼ ਹੋ ਰਹੇ ਨੇ, ਜਿਨ੍ਹਾਂ ਨੂੰ ਮੈਂ ਪਿਆਰ ਕੀਤਾ।
ਯਰਮਿਆਹ 20:10
ਮੈਂ ਲੋਕਾਂ ਨੂੰ ਮੇਰੇ ਵਿਰੁੱਧ ਕਾਨਾਫ਼ੂਸੀ ਕਰਦਿਆਂ ਸੁਣਦਾ ਹਾਂ। ਮੈਂ ਹਰ ਥਾਂ ਉਹ ਗੱਲਾਂ ਸੁਣਦਾ ਹਾਂ, ਜੋ ਮੈਨੂੰ ਭੈਭੀਤ ਕਰਦੀਆਂ ਨੇ। ਮੇਰੇ ਦੋਸਤ ਵੀ ਮੇਰੇ ਖਿਲਾਫ਼ ਗੱਲਾਂ ਕਰ ਰਹੇ ਨੇ। ਲੋਕ ਬਸ ਮੇਰੇ ਕੋਲੋਂ ਕਿਸੇ ਗੱਲ ਦੀ ਭੁੱਲ ਕਰਨ ਦੀ ਉਡੀਕ ਕਰ ਰਹੇ ਨੇ। ਉਹ ਆਖ ਰਹੇ ਨੇ, “ਆਓ ਝੂਠ ਬੋਲੀਏ ਅਤੇ ਆਖੀਏ ਕਿ ਉਸ ਨੇ ਕੁਝ ਮੰਦਾ ਕੀਤਾ ਸੀ, ਸ਼ਾਇਦ ਅਸੀਂ ਯਿਰਮਿਯਾਹ ਨਾਲ ਚਲਾਕੀ ਕਰ ਲਈਏ। ਫ਼ੇਰ ਅਸੀਂ ਉਸ ਨੂੰ ਕਾਬੂ ਕਰ ਲਵਾਂਗੇ। ਆਖਰਕਾਰ ਅਸੀਂ ਉਸ ਕੋਲੋਂ ਛੁਟਕਾਰਾ ਪਾ ਲਵਾਂਗੇ। ਫ਼ੇਰ ਅਸੀਂ ਉਸ ਨੂੰ ਫ਼ੜ ਲਵਾਂਗੇ ਅਤੇ ਉਸ ਕੋਲੋਂ ਬਦਲਾ ਲਵਾਂਗੇ।”
੨ ਸਮੋਈਲ 15:12
ਅਹੀਥੋਫ਼ਲ ਦਾਊਦ ਦੇ ਸਲਾਹਕਾਰਾਂ ਵਿੱਚੋਂ ਇੱਕ ਸੀ ਜੋ ਕਿ ਗਿਲੋਹ ਸ਼ਹਿਰ ਵਿੱਚੋਂ ਸੀ। ਜਦੋਂ ਅਬਸ਼ਾਲੋਮ ਬਲੀਆਂ ਚੜ੍ਹਾ ਰਿਹਾ ਸੀ, ਉਸ ਵਕਤ ਉਸ ਨੇ ਅਹੀਥੋਫ਼ਲ ਨੂੰ ਗਿਲੋਹ ਸ਼ਹਿਰ ਵਿੱਚੋਂ ਬੁਲਾਵਾ ਭੇਜਿਆ। ਅਬਸ਼ਾਲੋਮ ਦੀਆਂ ਯੋਜਨਾਵਾਂ ਬੜੀਆਂ ਸਹੀ ਕਾਰਜ ਕਰਦੀਆਂ ਸਨ ਜਿਸ ਨਾਲ ਵੱਧ ਤੋਂ ਵੱਧ ਲੋਕ ਉਸਦਾ ਸਾਬ ਦੇਣ ਲੱਗ ਪਏ।
ਮੀਕਾਹ 7:5
ਗੁਆਂਢੀ ਉੱਤੇ ਭਰੋਸਾ ਨਾ ਕਰੋ ਤੇ ਨਾ ਹੀ ਮਿੱਤਰ ਤੇ । ਇੱਥੋਂ ਤੀਕ ਕਿ ਆਪਣੀ ਪਤਨੀ ਨਾਲ ਵੀ ਖੁਲ੍ਹਕੇ ਗੱਲ ਨਾ ਕਰੋ।
ਜ਼ਬੂਰ 55:12
ਜੇ ਕੋਈ ਵੈਰੀ ਮੇਰੀ ਬੇਇੱਜ਼ਤੀ ਕਰਨ ਵਾਲਾ ਹੁੰਦਾ, ਮੈਂ ਬਰਦਾਸ਼ਤ ਕਰ ਸੱਕਦਾ ਹਾਂ। ਜੇ ਵੈਰੀ ਮੇਰੇ ਉੱਪਰ ਹਮਲਾਵਰ ਹੁੰਦੇ ਮੈਂ ਛੁਪ ਸੱਕਦਾ ਸਾਂ।
ਅੱਯੂਬ 19:13
“ਪਰਮੇਸ਼ੁਰ ਨੇ ਮੇਰੇ ਭਰਾਵਾਂ ਨੂੰ ਮੇਰੇ ਨਾਲ ਨਫ਼ਰਤ ਕਰਨ ਲਾ ਦਿੱਤਾ ਹੈ। ਮੈਂ ਆਪਣੇ ਸਾਰੇ ਮਿੱਤਰਾਂ ਲਈ ਅਜਨਬੀ ਹਾਂ।
ਯੂਹੰਨਾ 13:26
ਯਿਸੂ ਨੇ ਆਖਿਆ, “ਜਿਸ ਲਈ ਮੈਂ ਰੋਟੀ ਕਟੋਰੇ ਵਿੱਚ ਡਬੋਵਾਂਗਾ ਅਤੇ ਉਸ ਨੂੰ ਦੇਵਾਂਗਾ ਉਹੀ ਇੱਕ ਹੈ ਜੋ ਮੈਨੂੰ ਮੇਰੇ ਦੁਸ਼ਮਨਾਂ ਹੱਥੀ ਫ਼ੜਵਾਏਗਾ।” ਸੋ ਯਿਸੂ ਨੇ ਰੋਟੀ ਲਈ ਇਸ ਨੂੰ ਕਟੋਰੇ ਵਿੱਚ ਡਬੋਇਆ ਅਤੇ ਸ਼ਮਊਨ ਦੇ ਪੁੱਤਰ ਯਹੂਦਾ ਇਸੱਕਰਿਯੋਤੀ ਨੂੰ ਦਿੱਤੀ।
ਮੱਤੀ 26:23
ਯਿਸੂ ਨੇ ਉੱਤਰ ਦਿੱਤਾ, “ਜਿਸ ਆਦਮੀ ਨੇ ਮੇਰੇ ਨਾਲ ਇਸ ਕਟੋਰੇ ਵਿੱਚ ਹੱਥ ਡੁਬੋਇਆ ਹੈ ਉਹੀ ਵਿਅਕਤੀ ਹੈ ਜਿਹੜਾ ਮੈਨੂੰ ਦੁਸ਼ਮਨਾਂ ਦੇ ਹੱਥੀ ਫ਼ੜਾਵੇਗਾ।
ਅਬਦ ਯਾਹ 1:7
ਤੇਰੇ ਹਿਮਾਇਤੀ, ਤੈਨੂੰ ਇਸ ਧਰਤੀ ਤੋਂ ਬਾਹਰ ਕੱਢ ਦੇਣਗੇ ਤੇਰੇ ਚੰਗੇ ਮਿੱਤਰ ਤੈਨੂੰ ਗੁਮਰਾਹ ਕਰਕੇ ਤੈਨੂੰ ਦਬਾ ਲੈਣਗੇ। ਜਿਨ੍ਹਾਂ ਲੋਕਾਂ ਨੇ ਤੇਰੇ ਨਾਲ ਭੋਜਨ ਸਾਂਝਾ ਕੀਤਾ ਤੈਨੂੰ ਫ਼ਸਾਉਣ ਦੀਆਂ ਵਿਉਂਤਾ ਬਨਾਉਣਗੇ। ਉਹ ਆਖਦੇ ਹਨ, ‘ਉਹ ਕੁਝ ਨਹੀਂ ਸਮਝਦਾ ਨਾ ਹੀ ਕਾਸੇ ਤੇ ਸੰਦੇਹ ਕਰਦਾ ਹੈ।’”
ਅਸਤਸਨਾ 32:15
“ਹਰ ਯਸ਼ੁਰੂਨ ਮੋਟਾ ਹੋ ਗਿਆ ਸੀ ਅਤੇ ਝੋਟੇ ਵਾਂਗ ਛੜਾਂ ਮਾਰਦਾ ਸੀ। (ਹਾਂ, ਤੈਨੂੰ ਬਹੁਤ ਜ਼ਿਆਦਾ ਖੁਰਾਕ ਮਿਲੀ ਸੀ, ਤੂੰ ਮੋਟਾ ਅਤੇ ਭਾਰਾ ਹੋ ਗਿਆ ਸੀ।) ਪਰ ਉਸ ਨੇ ਉਸ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸਨੇ ਉਸ ਨੂੰ ਸਾਜਿਆ ਅਤੇ ਉਸ ਚੱਟਾਨ ਕੋਲੋਂ ਭੱਜ ਗਿਆ ਜਿਸਨੇ ਉਸ ਨੂੰ ਬਚਾਇਆ ਸੀ।
ਜ਼ਬੂਰ 55:20
ਮੇਰੇ ਵੈਰੀਆਂ ਨੇ ਆਪਣੇ ਹੀ ਦੋਸਤਾਂ ਉੱਪਰ ਹਮਲਾ ਕੀਤਾ। ਉਹ ਉਹੋਂ ਗੱਲਾਂ ਨਹੀਂ ਕਰਦੇ ਜਿਨ੍ਹਾਂ ਬਾਰੇ ਉਹ ਸਹਿਮਤ ਹੁੰਦੇ ਹਨ।