Psalm 147:3
ਪਰਮੇਸ਼ੁਰ ਉਨ੍ਹਾਂ ਦੇ ਟੁੱਟੇ ਦਿਲਾਂ ਨੂੰ ਜੋੜਦਾ ਹੈ। ਅਤੇ ਉਨ੍ਹਾਂ ਦੇ ਜ਼ਖਮਾ ਉੱਤੇ ਮਰਹਮ ਪੱਟੀ ਕਰਦਾ ਹੈ।
Psalm 147:3 in Other Translations
King James Version (KJV)
He healeth the broken in heart, and bindeth up their wounds.
American Standard Version (ASV)
He healeth the broken in heart, And bindeth up their wounds.
Bible in Basic English (BBE)
He makes the broken-hearted well, and puts oil on their wounds.
Darby English Bible (DBY)
He healeth the broken in heart, and bindeth up their wounds.
World English Bible (WEB)
He heals the broken in heart, And binds up their wounds.
Young's Literal Translation (YLT)
Who is giving healing to the broken of heart, And is binding up their griefs.
| He healeth | הָ֭רֹפֵא | hārōpēʾ | HA-roh-fay |
| the broken | לִשְׁב֣וּרֵי | lišbûrê | leesh-VOO-ray |
| heart, in | לֵ֑ב | lēb | lave |
| and bindeth up | וּ֝מְחַבֵּ֗שׁ | ûmĕḥabbēš | OO-meh-ha-BAYSH |
| their wounds. | לְעַצְּבוֹתָֽם׃ | lĕʿaṣṣĕbôtām | leh-ah-tseh-voh-TAHM |
Cross Reference
ਅੱਯੂਬ 5:18
ਪਰਮੇਸ਼ੁਰ ਉਨ੍ਹਾਂ ਜ਼ਖਮਾਂ ਉੱਤੇ ਪਟ੍ਟੀਆਂ ਬਂਨ੍ਹਦਾ ਹੈ ਜਿਹੜੇ ਉਹ ਦਿੰਦਾ ਹੈ। ਉਹ ਭਾਵੇਂ ਕਿਸੇ ਨੂੰ ਜ਼ਖਮੀ ਵੀ ਕਰੇ ਪਰ ਉਹ ਤਂਦਰੁਸਤ ਵੀ ਕਰਦਾ ਹੈ।
ਜ਼ਬੂਰ 34:18
ਜਦੋਂ ਕੁਝ ਲੋਕ ਮੂਸੀਬਤਾਂ ਵਿੱਚ ਹੁੰਦੇ ਹਨ, ਤਾਂ ਉਹ ਗੁਮਾਨ ਕਰਨਾ ਛੱਡ ਦਿੰਦੇ ਹਨ। ਯਹੋਵਾਹ ਉਨ੍ਹਾਂ ਨਿਮਾਣੇ ਲੋਕਾਂ ਦੇ ਨੇੜੇ ਹੁੰਦਾ ਹੈ। ਉਹ ਉਨ੍ਹਾਂ ਨੂੰ ਬਚਾਵੇਗਾ।
ਯਸਈਆਹ 61:1
ਯਹੋਵਾਹ ਦਾ ਆਜ਼ਾਦੀ ਦਾ ਸੰਦੇਸ਼ “ਮੇਰੇ ਪ੍ਰਭੂ, ਯਹੋਵਾਹ ਨੇ ਆਪਣੀ ਰੂਹ ਮੇਰੇ ਅੰਦਰ ਰੱਖ ਦਿੱਤੀ ਸੀ। ਯਹੋਵਾਹ ਨੇ ਮੇਰੀ ਚੋਣ ਗਰੀਬ ਲੋਕਾਂ ਨੂੰ ਸ਼ੁਭ ਸਮਾਚਾਰ ਦੇਣ ਲਈ ਅਤੇ ਉਦਾਸ ਲੋਕਾਂ ਨੂੰ ਸੱਕੂਨ ਦੇਣ ਲਈ ਕੀਤੀ ਸੀ। ਯਹੋਵਾਹ ਨੇ ਮੈਨੂੰ ਬੰਦੀਵਾਨਾਂ ਨੂੰ ਇਹ ਆਖਣ ਲਈ ਕਿ ਉਹ ਆਜ਼ਾਦ ਹਨ ਅਤੇ ਗੁਲਾਮਾਂ ਨੂੰ ਇਹ ਕਿ ਉਨ੍ਹਾਂ ਨੂੰ ਅਜ਼ਾਦ ਕਰ ਦਿੱਤਾ ਜਾਵੇਗਾ, ਆਖਣ ਲਈ ਭੇਜਿਆ ਸੀ।
ਲੋਕਾ 4:18
“ਪ੍ਰਭੂ ਦਾ ਆਤਮਾ ਮੇਰੇ ਨਾਲ ਹੈ। ਉਸ ਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਹ ਕੀਤਾ ਹੈ। ਉਸ ਨੇ ਮੈਨੂੰ ਕੈਦੀਆਂ ਨੂੰ ਇਹ ਐਲਾਨ ਕਰਨ ਲਈ ਭੇਜਿਆ ਕਿ ਉਹ ਮੁਕਤ ਹਨ ਅਤੇ ਅੰਨ੍ਹਿਆਂ ਨੂੰ ਕਿ ਉਹ ਦ੍ਰਿਸ਼ਟੀ ਵਾਪਸ ਪ੍ਰਾਪਤ ਕਰਣਗੇ ਅਤੇ ਸਤਾਏ ਹੋਇਆਂ ਨੂੰ ਅਤਿਆਚਾਰੀਆਂ ਤੋਂ ਮੁਕਤ ਕਰਾਉਣ ਲਈ,
ਜ਼ਬੂਰ 51:17
ਪਰਮੇਸ਼ੁਰ ਜਿਹੜੀ ਬਲੀ ਚਾਹੁੰਦਾ ਹੈ ਉਹ ਗੁਮਾਨ ਨਾਲ ਨਾ ਭਰੀ ਹੋਈ ਰੂਹ ਹੈ। ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਨੂੰ ਵਾਪਸ ਨਹੀਂ ਮੋੜਦੇ ਜਿਹੜਾ ਲਾਚਾਰ ਅਤੇ ਨਿਮ੍ਰਤਾ ਨਾਲ ਤੁਹਾਡੇ ਕੋਲ ਆਉਂਦਾ ਹੈ।
ਯਸਈਆਹ 57:15
ਪਰਮੇਸ਼ੁਰ ਉੱਚਾ ਅਤੇ ਉੱਠਿਆ ਹੋਇਆ ਹੈ। ਪਰਮੇਸ਼ੁਰ ਸਦਾ ਜਿਉਂਦਾ ਹੈ। ਪਰਮੇਸ਼ੁਰ ਦਾ ਨਾਮ ਪਵਿੱਤਰ ਹੈ। ਪਰਮੇਸ਼ੁਰ ਆਖਦਾ ਹੈ, “ਮੈਂ ਉੱਚੀ ਪਵਿੱਤਰ ਥਾਂ ਉੱਤੇ ਰਹਿੰਦਾ ਹਾਂ, ਪਰ ਉਨ੍ਹਾਂ ਲੋਕਾਂ ਨਾਲ ਵੀ ਜਿਹੜੇ ਉਦਾਸ ਅਤੇ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਨਵਾਂ ਜੀਵਨ ਦੇਵਾਂਗਾ ਜਿਹੜੇ ਆਪਣੇ ਆਤਮੇ ਵਿੱਚ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਜੀਵਨ ਦੇਵਾਂਗਾ, ਜਿਹੜੇ ਆਪਣੇ ਦਿਲਾਂ ਅੰਦਰ ਉਦਾਸ ਨੇ।
ਹਿਜ਼ ਕੀ ਐਲ 34:16
“ਮੈਂ ਆਪਣੀਆਂ ਗੁਆਚੀਆਂ ਭੇਡਾਂ ਦੀ ਤਲਾਸ਼ ਕਰਾਂਗਾ। ਮੈਂ ਉਨ੍ਹਾਂ ਭੇਡਾਂ ਨੂੰ ਵਾਪਸ ਲਿਆਵਾਂਗਾ ਜਿਹੜੀਆਂ ਖਿੰਡ ਗਈਆਂ ਸਨ। ਮੈਂ ਜ਼ਖਮੀ ਹੋਈਆਂ ਭੇਡਾਂ ਦੇ ਪਟ੍ਟੀਆਂ ਬਂਨ੍ਹਾਂਗਾ। ਮੈਂ ਕਮਜ਼ੋਰ ਭੇਡਾਂ ਨੂੰ ਤਕੜੀਆਂ ਕਰਾਂਗਾ। ਪਰ ਮੈਂ ਉਨ੍ਹਾਂ ਮੋਟੇ ਅਤੇ ਤਾਕਤਵਰ ਆਜੜੀਆਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਓਸੇ ਤਰ੍ਹਾਂ ਦੀ ਸਜ਼ਾ ਦੀ ਖੁਰਾਕ ਦਿਆਂਗਾ ਜਿਸਦੇ ਉਹ ਅਧਿਕਾਰੀ ਹਨ।”
ਹੋ ਸੀਅ 6:1
ਯਹੋਵਾਹ ਵੱਲ ਪਰਤਣ ਦੇ ਇਨਾਮ “ਆਓ, ਆਪਾਂ ਯਹੋਵਾਹ ਵੱਲ ਮੁੜੀਏ। ਉਸ ਨੇ ਸਾਨੂੰ ਦੁੱਖ ਦਿੱਤਾ ਪਰ ਉਹ ਸਾਨੂੰ ਤੰਦਰੁਸਤ ਵੀ ਕਰੇਗਾ। ਉਸ ਨੇ ਸਾਨੂੰ ਜ਼ਖਮ ਦਿੱਤਾ ਪਰ ਪੱਟੀ ਵੀ ਉਹੀ ਬੰਨ੍ਹੇਗਾ।
ਯਰਮਿਆਹ 33:6
“ਪਰ ਫ਼ੇਰ ਮੈਂ ਉਸ ਸ਼ਹਿਰ ਦੇ ਲੋਕਾਂ ਨੂੰ ਬਖਸ਼ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦਿਆਂਗਾ।
ਮਲਾਕੀ 4:2
“ਪਰ ਉਨ੍ਹਾਂ ਮਨੁੱਖਾਂ ਲਈ, ਜਿਹੜੇ ਮੇਰੇ ਨਾਂ ਦਾ ਭੈਅ ਮੰਨਦੇ ਹਨ, ਉਨ੍ਹਾਂ ਲਈ ਧਰਮ ਦਾ ਸੂਰਜ ਚਢ਼ੇਗਾ ਅਤੇ ਉਸ ਦੀਆਂ ਕਿਰਣਾਂ ਵਿੱਚ ਸ਼ਿਫ਼ਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗ ਬਾਹਰ ਨਿਕਲੋਂਗੇ ਅਤੇ ਕੁਦੋ-ਟਪੋਂਗੇ।
ਯਸਈਆਹ 1:5
ਪਰਮੇਸ਼ੁਰ ਆਖਦਾ ਹੈ, “ਮੈਂ ਕਿਉਂ ਤੁਹਾਨੂੰ ਸਜ਼ਾ ਦਿੰਦਾ ਰਹਾਂ? ਮੈਂ ਤੁਹਾਨੂੰ ਸਜ਼ਾ ਦਿੱਤੀ, ਪਰ ਤੁਸੀਂ ਨਹੀਂ ਬਦਲੇ। ਤੁਸੀਂ ਮੇਰੇ ਖਿਲਾਫ਼ ਬਗਾਵਤ ਜਾਰੀ ਰੱਖੀ ਹੋਈ ਹੈ। ਹੁਣ ਹਰ ਸਿਰ ਅਤੇ ਹਰ ਦਿਲ ਬਿਮਾਰ ਹੈ।