Psalm 119:12
ਹੇ ਯਹੋਵਾਹ, ਤੂੰ ਧੰਨ ਹੈਂ, ਮੈਨੂੰ ਆਪਣੇ ਨੇਮ ਸਿੱਖਾ।
Psalm 119:12 in Other Translations
King James Version (KJV)
Blessed art thou, O LORD: teach me thy statutes.
American Standard Version (ASV)
Blessed art thou, O Jehovah: Teach me thy statutes.
Bible in Basic English (BBE)
Praise be to you, O Lord: give me knowledge of your rules.
Darby English Bible (DBY)
Blessed art thou, Jehovah! teach me thy statutes.
World English Bible (WEB)
Blessed are you, Yahweh. Teach me your statutes.
Young's Literal Translation (YLT)
Blessed `art' Thou, O Jehovah, teach me Thy statutes.
| Blessed | בָּר֖וּךְ | bārûk | ba-ROOK |
| art thou, | אַתָּ֥ה | ʾattâ | ah-TA |
| O Lord: | יְהוָ֗ה | yĕhwâ | yeh-VA |
| teach | לַמְּדֵ֥נִי | lammĕdēnî | la-meh-DAY-nee |
| me thy statutes. | חֻקֶּֽיךָ׃ | ḥuqqêkā | hoo-KAY-ha |
Cross Reference
ਜ਼ਬੂਰ 119:124
ਮੈਂ ਤੁਹਾਡਾ ਸੇਵਕ ਹਾਂ। ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ, ਆਪਣੇ ਨੇਮ ਮੈਨੂੰ ਸਿੱਖਾਉ।
ਜ਼ਬੂਰ 119:108
ਯਹੋਵਾਹ, ਮੇਰੀ ਉਸਤਤਿ ਪ੍ਰਵਾਨ ਕਰੋ। ਅਤੇ ਮੈਨੂੰ ਆਪਣੇ ਨੇਮ ਸਿੱਖਾਉ।
ਜ਼ਬੂਰ 119:64
ਯਹੋਵਾਹ, ਧਰਤੀ ਨੂੰ ਤੁਹਾਡਾ ਸੱਚਾ ਪਿਆਰ ਭਰਦਾ ਹੈ। ਮੈਨੂੰ ਆਪਣੇ ਨੇਮ ਸਿੱਖਾਉ।
੧ ਯੂਹੰਨਾ 2:27
ਮਸੀਹ ਨੇ ਤੁਹਾਨੂੰ ਖਾਸ ਦਾਤ ਦਿੱਤੀ ਸੀ। ਅਤੇ ਇਹ ਦਾਤ ਹਾਲੇ ਤੁਹਾਡੇ ਅੰਦਰ ਹੈ। ਇਸ ਲਈ ਤੁਹਾਨੂੰ ਕਿਸੇ ਵਿਅਕਤੀ ਦੇ ਉਪਦੇਸ਼ ਦੀ ਲੋੜ ਨਹੀਂ। ਜਿਹੜੀ ਦਾਤ ਉਸ ਨੇ ਤੁਹਾਨੂੰ ਦਿੱਤੀ ਸੀ ਤੁਹਾਨੂੰ ਹਰ ਗੱਲ ਬਾਰੇ ਉਪਦੇਸ਼ ਦਿੰਦੀ ਹੈ। ਇਹ ਦਾਤ ਸੱਚੀ ਹੈ। ਇਹ ਗੱਲ ਝੂਠੀ ਨਹੀਂ ਹੈ। ਇਸ ਲਈ ਮਸੀਹ ਦੇ ਨਮਿੱਤ ਜਿਉਣ ਜਾਰੀ ਰੱਖੋ ਜਿਵੇਂ ਕਿ ਉਸਦੀ ਦਾਤ ਨੇ ਤੁਹਾਨੂੰ ਸਿੱਖਾਇਆ ਹੈ।
੧ ਤਿਮੋਥਿਉਸ 6:15
ਉਹ ਉਦੋਂ ਆਵੇਗਾ ਜਦੋਂ ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਇਹੀ ਸਹੀ ਸਮਾਂ ਹੈ। ਪਰਮੇਸ਼ੁਰ ਧੰਨ ਹੈ ਅਤੇ ਸਿਰਫ਼ ਇੱਕ ਸ਼ਾਸਕ ਹੈ। ਪਰਮੇਸ਼ੁਰ ਬਾਦਸ਼ਾਹਾਂ ਦਾ ਬਾਦਸ਼ਾਹ ਅਤੇ ਪ੍ਰਭੂਆਂ ਦਾ ਪ੍ਰਭੂ ਹੈ।
੧ ਤਿਮੋਥਿਉਸ 1:11
ਇਹ ਉਪਦੇਸ਼ ਉਸ ਖੁਸ਼ਖਬਰੀ ਦਾ ਅੰਗ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਹੋਰਾਂ ਨੂੰ ਦੇਣ ਲਈ ਪ੍ਰਦਾਨ ਕੀਤੀ ਸੀ। ਮਹਿਮਾਮਈ ਖੁਸ਼ਖਬਰੀ ਭਾਗਸ਼ਾਲੀ ਪਰਮੇਸ਼ੁਰ ਵੱਲੋਂ ਹੈ।
ਯੂਹੰਨਾ 14:26
ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਂ ਵਿੱਚ ਭੇਜੇਗਾ। ਉਹ ਤੁਹਾਨੂੰ ਸਭ ਕੁਝ ਸਿੱਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਚੇਤੇ ਕਰਾਵੇਗਾ, ਜੋ ਕੁਝ ਮੈਂ ਤੁਹਾਨੂੰ ਕਿਹਾ ਹੈ।
ਲੋਕਾ 24:45
ਫਿਰ ਯਿਸੂ ਨੇ ਉਨ੍ਹਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਪੋਥੀਆਂ ਨੂੰ ਸਮਝ ਸੱਕਣ।
ਜ਼ਬੂਰ 143:10
ਜੋ ਕੁਝ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ, ਮੈਨੂੰ ਦਰਸਾਉ। ਤੁਸੀਂ ਮੇਰੇ ਪਰਮੇਸ਼ੁਰ ਹੋ।
ਜ਼ਬੂਰ 119:71
ਮੇਰੇ ਲਈ ਦੁੱਖ ਭੋਗਣਾ ਚੰਗਾ ਸੀ। ਮੈਂ ਤੁਹਾਡੇ ਨੇਮ ਸਿੱਖੋ।
ਜ਼ਬੂਰ 119:68
ਹੇ ਪਰਮੇਸ਼ੁਰ, ਤੁਸੀਂ ਸ਼ੁਭ ਹੋ ਅਤੇ ਤੁਸੀਂ ਨੇਕੀ ਕਰਦੇ ਹੋ। ਮੈਨੂੰ ਆਪਣੇ ਨੇਮ ਸਿੱਖਾਉ।
ਜ਼ਬੂਰ 119:66
ਯਹੋਵਾਹ, ਮੈਨੂੰ ਸਿਆਣੇ ਨਿਆਂ ਕਰਨ ਲਈ ਗਿਆਨ ਪ੍ਰਦਾਨ ਕਰੋ। ਮੈਨੂੰ ਤੁਹਾਡੇ ਆਦੇਸ਼ਾ ਵਿੱਚ ਭਰੋਸਾ ਹੈ।
ਜ਼ਬੂਰ 119:33
ਹੇ ਯਹੋਵਾਹ, ਮੈਨੂੰ ਆਪਣੇ ਨੇਮਾ ਦੀ ਸਿੱਖਿਆ ਦੇਵੋ, ਅਤੇ ਮੈਂ ਉਨ੍ਹਾਂ ਉੱਤੇ ਚੱਲਾਂਗਾ।
ਜ਼ਬੂਰ 119:26
ਮੈਂ ਤੁਹਾਡੇ ਆਪਣੇ ਜੀਵਨ ਬਾਰੇ ਦੱਸਿਆ ਹੈ। ਅਤੇ ਤੁਸਾਂ ਨੇ ਉੱਤਰ ਦਿੱਤਾ ਹੈ। ਹੁਣ, ਮੈਨੂੰ ਆਪਣੇ ਨੇਮ ਸਿੱਖਾਉ।
ਜ਼ਬੂਰ 86:11
ਯਹੋਵਾਹ, ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ, ਮੈਂ ਜੀਵਾਂਗਾ ਅਤੇ ਤੁਹਾਡੀ ਸਚਿਆਈ ਨੂੰ ਮੰਨਾਂਗਾ। ਮੇਰੀ ਸਹਾਇਤਾ ਕਰੋ ਕਿ ਮੈਂ ਤੁਹਾਡੇ ਨਾਮ ਦੀ ਉਪਾਸਨਾ ਨੂੰ ਆਪਣੇ ਜੀਵਨ ਦੀ ਸਭ ਤੋਂ ਮਹੱਤਵਪੂਰਣ ਚੀਜ਼ ਬਣਾ ਸੱਕਾਂ।
ਜ਼ਬੂਰ 25:4
ਯਹੋਵਾਹ, ਤੁਹਾਡੇ ਰਾਹਾਂ ਤੇ ਤੁਰਨਾ ਸਿਖਣ ਵਿੱਚ ਮੇਰੀ ਮਦਦ ਕਰੋ। ਮੈਨੂੰ ਆਪਣੇ ਤੌਰ ਤਰੀਕੇ ਸਿੱਖਾਉ।