Psalm 105:44
ਫ਼ੇਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਉਹ ਦੇਸ਼ ਦਿੱਤਾ ਜਿੱਥੇ ਹੋਰ ਲੋਕੀਂ ਰਹਿ ਰਹੇ ਸਨ। ਪਰਮੇਸ਼ੁਰ ਦੇ ਲੋਕਾਂ ਨੂੰ ਉਹ ਚੀਜ਼ਾਂ ਮਿਲੀਆਂ ਜਿਨ੍ਹਾਂ ਲਈ ਹੋਰਾਂ ਲੋਕਾਂ ਨੇ ਕੰਮ ਕੀਤਾ ਸੀ।
Psalm 105:44 in Other Translations
King James Version (KJV)
And gave them the lands of the heathen: and they inherited the labour of the people;
American Standard Version (ASV)
And he gave them the lands of the nations; And they took the labor of the peoples in possession:
Bible in Basic English (BBE)
And gave them the lands of the nations; and they took the work of the peoples for a heritage;
Darby English Bible (DBY)
And he gave them the lands of the nations, and they took possession of the labour of the peoples:
World English Bible (WEB)
He gave them the lands of the nations. They took the labor of the peoples in possession,
Young's Literal Translation (YLT)
And He giveth to them the lands of nations, And the labour of peoples they possess,
| And gave | וַיִּתֵּ֣ן | wayyittēn | va-yee-TANE |
| them the lands | לָ֭הֶם | lāhem | LA-hem |
| of the heathen: | אַרְצ֣וֹת | ʾarṣôt | ar-TSOTE |
| inherited they and | גּוֹיִ֑ם | gôyim | ɡoh-YEEM |
| the labour | וַעֲמַ֖ל | waʿămal | va-uh-MAHL |
| of the people; | לְאֻמִּ֣ים | lĕʾummîm | leh-oo-MEEM |
| יִירָֽשׁוּ׃ | yîrāšû | yee-ra-SHOO |
Cross Reference
ਜ਼ਬੂਰ 78:55
ਪਰਮੇਸ਼ੁਰ ਨੇ ਹੋਰਾਂ ਕੌਮਾਂ ਨੂੰ ਉਹ ਧਰਤੀ ਛੱਡਣ ਲਈ ਮਜਬੂਰ ਕਰ ਦਿੱਤਾ। ਪਰਮੇਸ਼ੁਰ ਨੇ ਹਰ ਪਰਿਵਾਰ ਨੂੰ ਉਸ ਧਰਤੀ ਵਿੱਚੋਂ ਹਿੱਸਾ ਦਿੱਤਾ। ਪਰਮੇਸ਼ੁਰ ਨੇ ਇਸਰਾਏਲ ਦੇ ਹਰ ਪਾਰਵਾਰਿਕ ਸਮੂਹ ਨੂੰ ਰਹਿਣ ਲਈ ਘਰ ਦਿੱਤਾ।
ਯਸ਼ਵਾ 24:13
“‘ਮੈਂ, ਯਹੋਵਾਹ ਨੇ, ਤੁਹਾਨੂੰ ਉਹ ਧਰਤੀ ਦਿੱਤੀ! ਤੁਸੀਂ ਉਸ ਧਰਤੀ ਲਈ ਮਿਹਨਤ ਨਹੀਂ ਕੀਤੀ ਸੀ-ਇਹ ਤੁਹਾਨੂੰ ਮੈਂ ਦਿੱਤੀ ਸੀ! ਤੁਸੀਂ ਉਨ੍ਹਾਂ ਸ਼ਹਿਰਾਂ ਨੂੰ ਨਹੀਂ ਸੀ ਉਸਾਰਿਆ-ਇਹ ਤੁਹਾਨੂੰ ਮੈਂ ਦਿੱਤੇ ਸਨ। ਅਤੇ ਹੁਣ ਤੁਸੀਂ ਉਸ ਧਰਤੀ ਅਤੇ ਉਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਹੋ। ਤੁਹਾਡੇ ਕੋਲ ਅੰਗੂਰਾਂ ਦੀਆਂ ਵੇਲਾਂ ਅਤੇ ਜ਼ੈਤੂਨ ਦੇ ਰੁੱਖਾਂ ਦੇ ਬਾਗ ਹਨ, ਪਰ ਉਨ੍ਹਾਂ ਬਾਗਾਂ ਨੂੰ ਤੁਸੀਂ ਨਹੀਂ ਸੀ ਲਗਾਇਆ।’”
ਯਸ਼ਵਾ 11:23
ਯਹੋਸ਼ੁਆ ਨੇ ਇਸਰਾਏਲ ਦੀ ਸਾਰੀ ਧਰਤੀ ਉੱਤੇ ਉਸੇ ਤਰ੍ਹਾਂ ਕਬਜ਼ਾ ਕਰ ਲਿਆ ਜਿਵੇਂ ਕਿ ਯਹੋਵਾਹ ਨੇ ਬਹੁਤ ਪਹਿਲਾਂ ਮੂਸਾ ਨੂੰ ਆਖਿਆ ਸੀ। ਯਹੋਵਾਹ ਨੇ ਉਹ ਧਰਤੀ ਇਸਰਾਏਲ ਨੂੰ ਉਵੇਂ ਹੀ ਦੇ ਦਿੱਤੀ ਜਿਵੇਂ ਉਸ ਨੇ ਇਕਰਾਰ ਕੀਤਾ ਸੀ। ਅਤੇ ਯਹੋਸ਼ੁਆ ਨੇ ਧਰਤੀ ਨੂੰ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚਕਾਰ ਵੰਡ ਦਿੱਤਾ। ਆਖਰਕਾਰ ਲੜਾਈ ਖਤਮ ਹੋ ਗਈ ਅਤੇ ਧਰਤੀ ਉੱਤੇ ਸ਼ਾਂਤੀ ਸਥਾਪਿਤ ਹੋ ਗਈ।
ਅਸਤਸਨਾ 6:10
“ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇੱਕ ਇਕਰਾਰ ਕੀਤਾ ਸੀ। ਯਹੋਵਾਹ ਨੇ ਤੁਹਾਨੂੰ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਅਤੇ ਉਹ ਤੁਹਾਨੂੰ ਮਹਾਨ ਅਤੇ ਅਮੀਰ ਸ਼ਹਿਰ ਦੇਵੇਗਾ, ਜਿਹੜੇ ਤੁਸੀਂ ਨਹੀਂ ਉਸਾਰੇ ਸਨ।
ਜ਼ਬੂਰ 136:21
ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ। ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਜ਼ਬੂਰ 135:10
ਪਰਮੇਸ਼ੁਰ ਨੇ ਬਹੁਤ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ ਪਰਮੇਸ਼ੁਰ ਨੇ ਸ਼ਕਤੀਸ਼ਾਲੀ ਰਾਜੇ ਮਾਰ ਦਿੱਤੇ।
ਜ਼ਬੂਰ 80:8
ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ। ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ। ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ। ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
ਜ਼ਬੂਰ 44:2
ਹੇ ਪਰਮੇਸ਼ੁਰ, ਇਹ ਧਰਤੀ ਤੁਸਾਂ ਹੋਰਾਂ ਪਾਸੋਂ ਆਪਣੀ ਮਹਾਨ ਸ਼ਕਤੀ ਰਾਹੀਂ ਜਿੱਤ ਲਈ ਸੀ। ਅਤੇ ਇਹ ਅਸਾਂ ਨੂੰ ਸੌਂਪ ਦਿੱਤੀ ਸੀ। ਤੁਸਾਂ ਉਨ੍ਹਾਂ ਵਿਦੇਸ਼ੀਆਂ ਨੂੰ ਕੁਚਲ ਦਿੱਤਾ ਸੀ। ਤੁਸੀਂ ਉਨ੍ਹਾਂ ਨੂੰ ਇਸ ਧਰਤੀ ਵਿੱਚੋਂ ਬਾਹਰ ਕੱਢ ਦਿੱਤਾ।
ਨਹਮਿਆਹ 9:22
ਤੂੰ ਉਨ੍ਹਾਂ ਨੂੰ ਰਾਜ ਅਤੇ ਲੋਕ ਦਿੱਤੇ, ਅਤੇ ਉਨ੍ਹਾਂ ਨੂੰ ਦੂਰ ਦੁਰਾਡੀਆਂ ਥਾਵਾਂ ਦਿੱਤੀਆਂ ਜਿੱਥੇ ਬੋੜੇ ਜਿਹੇ ਲੋਕ ਰਹਿਂਂਦੇ ਸਨ। ਉਨ੍ਹਾਂ ਨੇ ਹਸ਼ਬੋਨ ਦੇ ਪਾਤਸ਼ਾਹ ਸੀਹੋਨ ਦੀ ਜ਼ਮੀਨ ਉੱਤੇ ਅਤੇ ਬਾਸ਼ਾਨ ਦੇ ਪਾਤਸ਼ਾਹ ਓਗ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ।
ਯਸ਼ਵਾ 24:8
ਫ਼ੇਰ ਮੈਂ ਤੁਹਾਨੂੰ ਅਮੋਰੀ ਲੋਕਾਂ ਦੀ ਧਰਤੀ ਉੱਤੇ ਲੈ ਆਂਦਾ। ਇਹ ਯਰਦਨ ਨਦੀ ਦੇ ਪੂਰਬ ਵੱਲ ਸੀ। ਉਹ ਲੋਕ ਤੁਹਾਡੇ ਖ਼ਿਲਾਫ਼ ਲੜੇ, ਪਰ ਮੈਂ ਤੁਹਾਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਨੂੰ ਹਰਾ ਦਿਉ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦੀ ਤਾਕਤ ਦਿੱਤੀ। ਫ਼ੇਰ ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ।
ਯਸ਼ਵਾ 23:4
ਯਾਦ ਕਰੋ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਲੋਕ ਯਰਦਨ ਨਦੀ ਅਤੇ ਵੱਡੇ ਸਾਗਰ ਵਿੱਚਲੀ ਧਰਤੀ ਲੈ ਸੱਕਦੇ ਹਨ। ਮੈਂ ਤੁਹਾਨੂੰ ਉਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਪਰ ਤੁਸੀਂ ਹਾਲੇ ਇਸ ਉੱਤੇ ਅਧਿਕਾਰ ਨਹੀਂ ਰੱਖਦੇ।
ਯਸ਼ਵਾ 21:43
ਇਸ ਤਰ੍ਹਾਂ ਯਹੋਵਾਹ ਨੇ ਉਸ ਇਕਰਾਰ ਨੂੰ ਨਿਭਾਇਆ ਜਿਹੜਾ ਉਸ ਨੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਸੀ। ਉਸ ਨੇ ਲੋਕਾਂ ਨੂੰ ਉਹ ਸਾਰੀ ਧਰਤੀ ਦਿੱਤੀ ਜਿਸਦਾ ਉਸ ਨੇ ਇਕਰਾਰ ਕੀਤਾ ਸੀ। ਲੋਕਾਂ ਨੇ ਧਰਤੀ ਪ੍ਰਾਪਤ ਕੀਤੀ ਅਤੇ ਉਸ ਵਿੱਚ ਵਸ ਗਏ।
ਯਸ਼ਵਾ 13:7
ਹੁਣ ਧਰਤੀ ਨੂੰ ਨੌ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚਕਾਰ ਵੰਡੇ।”
ਯਸ਼ਵਾ 5:11
ਪਸਾਹ ਤੋਂ ਅਗਲੇ ਦਿਨ ਲੋਕਾਂ ਨੇ ਉਹ ਭੋਜਨ ਖਾਧਾ ਜਿਹੜਾ ਉਸ ਧਰਤੀ ਉੱਤੇ ਉੱਗਿਆ ਸੀ। ਉਨ੍ਹਾਂ ਨੇ ਬਿਨਾ ਖਮੀਰ ਵਾਲੀ ਰੋਟੀ ਅਤੇ ਭੁੱਜਿਆ ਅਨਾਜ ਖਾਧਾ।