ਅਬਦ ਯਾਹ 1
1 ਅਦੋਮ ਦੇ ਵਿਰੁੱਧ ਵਾਕ ਓਬਦਯਾਹ ਦਾ ਦਰਸ਼ਨ। ਯਹੋਵਾਹ ਮੇਰਾ ਪ੍ਰਭੂ ਅਦੋਮ ਬਾਰੇ ਇਉਂ ਆਖਦਾ ਹੈ: ਅਸੀਂ ਯਹੋਵਾਹ ਪਰਮੇਸ਼ੁਰ ਵੱਲੋਂ ਇਹ ਸੰਦੇਸ਼ ਸੁਣਿਆ। ਇੱਕ ਹਲਕਾਰਾ ਕੌਮਾਂ ਵਿੱਚ ਭੇਜਿਆ ਗਿਆ ਸੀ। ਉਸ ਨੇ ਕਿਹਾ, “ਆਓ, ਆਪਾਂ ਅਦੋਮ ਦੇ ਵਿਰੁੱਧ ਲੜੀਏ।”
2 ਯਹੋਵਾਹ ਅਦੋਮ ਨੂੰ ਬੋਲਿਆ “ਅਦੋਮ, ਮੈਂ ਤੈਨੂੰ ਕੌਮਾਂ ਵਿੱਚ ਸਭ ਤੋਂ ਛੋਟਾ ਕਰਾਂਗਾ ਅਤੇ ਸਭ ਤੈਨੂੰ ਬੜੀ ਨਫ਼ਰਤ ਕਰਨਗੇ।
3 ਤੇਰੇ ਹੰਕਾਰ ਨੇ ਤੈਨੂੰ ਮਾਰਿਆ ਹੈ, ਤੂੰ ਚੱਟਾਨਾਂ ਦੀਆਂ ਗੁਫ਼ਾਵਾਂ ’ਚ ਜਾਕੇ ਵਸਿਆ ਤੇ ਤੇਰਾ ਘਰ ਉਚਿਆਈਆਂ ਤੇ ਹੈ ਇਸ ਲਈ ਤੂੰ ਆਪਣੇ-ਆਪ ਨੂੰ ਆਖਦਾ ਹੈਂ, ‘ਕੋਈ ਮੈਨੂੰ ਧਰਤੀ ਤੇ ਨਹੀਂ ਲਾਹ ਸੱਕਦਾ।’”
4 ਅਦੋਮ ਹੇਠਾਂ ਲਿਆਇਆ ਜਾਵੇਗਾ ਯਹੋਵਾਹ ਪਰਮੇਸ਼ੁਰ ਇਹ ਕਹਿੰਦਾ ਹੈ: “ਭਾਵੇਂ ਤੂੰ ਬਾਜ਼ ਵਾਂਗ ਉੱਚਾ ਉੱਡਦਾ ਅਤੇ ਤਾਰਿਆਂ ਤੇ ਆਪਣਾ ਆਲ੍ਹਣਾ ਪਾਉਨਾ, ਮੈਂ ਤੈਨੂੰ ਓਬੋਁ ਬੱਲੇ ਵੀ ਲਾਹ ਲਵਾਂਗਾ।”
5 ਤੂੰ ਸੱਚਮੁੱਚ ਬਰਬਾਦ ਹੋ ਜਾਵੇਂਗਾ ਜੇਕਰ ਚੋਰ ਜਾਂ ਡਾਕੂ ਰਾਤ ਵੇਲੇ ਤੇਰੇ ਕੋਲ ਆਏ, ਉਹ ਸਿਰਫ ਉਹੀ ਚੀਜ਼ਾਂ ਲਿਜਾਣਗੇ ਜੋ ਉਨ੍ਹਾਂ ਨੂੰ ਚਾਹੀਦੀਆਂ ਹਨ। ਜੇਕਰ ਅੰਗੂਰ ਤੋੜਨ ਵਾਲੇ ਤੇਰੇ ਖੇਤ ਰਾਹੀਂ ਲੰਘੇ, ਤਾਂ ਉਹ ਬੋੜੇ ਜਿਹੇ ਅੰਗੂਰ ਹੀ ਪਿੱਛੇ ਛੱਡਣਗੇ।
6 ਪਰ ਦੁਸ਼ਮਣ ਏਸਾਓ ਦੇ ਛੁੱਪੇ ਹੋਏ ਖਜਾਨਿਆਂ ਨੂੰ ਲੱਭਣ ਲਈ ਸਖਤ ਮਿਹਨਤ ਕਰੇਗਾ ਅਤੇ ਕਾਮਯਾਬ ਹੋਵੇਗਾ।
7 ਤੇਰੇ ਹਿਮਾਇਤੀ, ਤੈਨੂੰ ਇਸ ਧਰਤੀ ਤੋਂ ਬਾਹਰ ਕੱਢ ਦੇਣਗੇ ਤੇਰੇ ਚੰਗੇ ਮਿੱਤਰ ਤੈਨੂੰ ਗੁਮਰਾਹ ਕਰਕੇ ਤੈਨੂੰ ਦਬਾ ਲੈਣਗੇ। ਜਿਨ੍ਹਾਂ ਲੋਕਾਂ ਨੇ ਤੇਰੇ ਨਾਲ ਭੋਜਨ ਸਾਂਝਾ ਕੀਤਾ ਤੈਨੂੰ ਫ਼ਸਾਉਣ ਦੀਆਂ ਵਿਉਂਤਾ ਬਨਾਉਣਗੇ। ਉਹ ਆਖਦੇ ਹਨ, ‘ਉਹ ਕੁਝ ਨਹੀਂ ਸਮਝਦਾ ਨਾ ਹੀ ਕਾਸੇ ਤੇ ਸੰਦੇਹ ਕਰਦਾ ਹੈ।’”
8 ਯਹੋਵਾਹ ਆਖਦਾ ਹੈ, “ਉਸ ਦਿਨ, ਮੈਂ ਅਦੋਮ ਦੇ ਸਿਆਣੇ ਆਦਮੀਆਂ ਨੂੰ ਤਬਾਹ ਕਰਾਂਗਾ। ਮੈਂ ਏਸਾਓ ਪਰਬਤ ਤੋਂ ਸਿਆਣੇ ਆਦਮੀਆਂ ਨੂੰ ਨਸ਼ਟ ਕਰ ਦੇਵਾਂਗਾ।
9 ਹੇ ਤੇਮਾਨ, ਤੇਰੇ ਤਾਕਤਵਰ ਆਦਮੀ ਭੈਭੀਤ ਹੋਣਗੇ। ਏਸਾਓ ਪਰਬਤ ਤੋਂ ਹਰ ਕੋਈ ਤਬਾਹ ਹੋ ਜਾਵੇਗਾ। ਬਹੁਤ ਜਣੇ ਮਾਰੇ ਜਾਣਗੇ।
10 ਤੁਸੀਂ ਸ਼ਰਮ ਨਾਲ ਭਰ ਜਾਵੋਂਗੇ ਅਤੇ ਹਮੇਸ਼ਾ ਲਈ ਨਸ਼ਟ ਕੀਤੇ ਜਾਵੋਂਗੇ। ਕਿਉਂ ਕਿ ਤੁਸੀਂ ਆਪਣੇ ਭਰਾ ਯਾਕੂਬ ਨਾਲ ਬੜੀ ਨਿਸ਼ਠੁਰਤਾ ਵਰਤੀ।
11 ਤੁਸੀਂ ਇਸਰਾਏਲ ਦੇ ਵੈਰੀਆਂ ਨਾਲ ਮਿਲ ਗਏ ਓਪਰੇ ਇਸਰਾਏਲ ਦਾ ਖਜਾਨਾ ਲੁੱਟ ਕੇ ਲੈ ਗਏ ਅਤੇ ਪਰਾਏ ਇਸਰਾਏਲ ਦੇ ਸ਼ਹਿਰ ਦੇ ਫ਼ਾਟਕ ’ਚ ਪ੍ਰਵੇਸ਼ ਕਰ ਗਏ ਅਤੇ ਯਰੂਸ਼ਲਮ ਦਾ ਕਿਹੜਾ ਹਿੱਸਾ ਉਹ ਲੈਣਗੇ ਇਹ ਨਿਸ਼ਚਾ ਕਰਨ ਲਈ ਉਨ੍ਹਾਂ ਨੇ ਗੁਣੇ ਪਾਏ ਅਤੇ ਤੂੰ ਵੀ ਉਨ੍ਹਾਂ ਵਿੱਚੋਂ ਆਪਣਾ ਹਿੱਸਾ ਪਾਉਣ ਲਈ ਇੱਕ ਸੀ।
12 ਤੂੰ ਆਪਣੇ ਭਰਾ ਦੇ ਸੰਕਟ ਤੇ ਹੱਸਿਆ ਜ੍ਜਦ ਕਿ ਤੈਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ ਜਦੋਂ ਉਨ੍ਹਾਂ ਨੇ ਯਹੂਦਾਹ ਨੂੰ ਨਸ਼ਟ ਕੀਤਾ ਤੂੰ ਖੁਸ਼ ਹੋਇਆ। ਜਦ ਕਿ ਤੈਨੂੰ ਇਉਂ ਕਰਨਾ ਸ਼ੋਭਾ ਨਹੀਂ ਸੀ ਦਿੰਦਾ। ਉਨ੍ਹਾਂ ਦੇ ਸੰਕਟ ਵੇਲੇ ਤੂੰ ਵੱਡੇ ਬੋਲ ਬੋਲੇ। ਅਜਿਹਾ ਤੈਨੂੰ ਨਹੀਂ ਸੀ ਕਰਨਾ ਚਾਹੀਦਾ।
13 ਤੂੰ ਮੇਰੇ ਲੋਕਾਂ ਦੇ ਸ਼ਹਿਰੀ ਫ਼ਾਟਕ ’ਚ ਦਾਖਲ ਹੋਕੇ ਉਨ੍ਹਾਂ ਦੀਆਂ ਮੁਸੀਬਤਾਂ ਤੇ ਹਾਸੀ ਕੀਤੀ। ਤੈਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਪਰ ਔਖੀ ਘੜੀ ਤੂੰ ਉਨ੍ਹਾਂ ਦੇ ਖਜ਼ਾਨਿਆਂ ਨੂੰ ਵੀ ਲੁੱਟਿਆ।
14 ਤੂੰ ਚੁਰਸਤੇ ਤੇ ਖੜ੍ਹਾ ਹੋਕੇ ਉਨ੍ਹਾਂ ਨੂੰ ਮਾਰਿਆ ਜਿਹੜੇ ਬਚਣ ਦੀ ਕੋਸ਼ਿਸ਼ ਕਰ ਰਹੇ ਸਨ। ਤੈਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਤੈਨੂੰ ਭਗੌੜਿਆਂ ਨੂੰ ਉੁਨ੍ਹਾਂ ਦੇ ਦੁਸ਼ਮਣਾਂ ਹੱਥੀਂ ਨਹੀਂ ਸੌਂਪਣਾ ਚਾਹੀਦਾ ਸੀ।
15 ਯਹੋਵਾਹ ਦਾ ਦਿਨ ਸਾਰੀਆਂ ਕੌਮਾਂ ਦੇ ਨੇੜੇ ਆ ਰਿਹਾ ਹੈ। ਜਿਹੜੇ ਭੈੜੇ ਕੰਮ ਤੂੰ ਦੂਜੀਆਂ ਕੌਮਾਂ ਨਾਲ ਕੀਤੇ, ਤੇਰੇ ਨਾਲ ਵੀ ਉਵੇਂ ਵਾਪਰੇਗਾ ਅਤੇ ਉਹ ਬੁਰਿਆਈ ਤੇਰੇ ਸਿਰ ਤੇ ਵੀ ਉਵੇਂ ਹੀ ਪਵੇਗੀ।
16 ਜਿਵੇਂ ਕਿ ਤੂੰ ਮੇਰੇ ਕਰੋਧ ਦੇ ਪਿਆਲੇ ਚੋ ਮੇਰੇ ਪਵਿੱਤਰ ਪਰਬਤ ਤੇ ਪੀਤੀ, ਉਸੇ ਤਰ੍ਹਾਂ ਹੀ, ਬਾਕੀ ਦੀਆਂ ਕੌਮਾਂ ਕਰੋਧ ਦੇ ਪਿਆਲੇ ਚੋ ਪੀਣਗੀਆਂ। ਉਹ ਤਬਾਹ ਹੋ ਜਾਣਗੀਆਂ ਅਤੇ ਇਹ ਇੰਝ ਹੋਵੇਗਾ ਜਿਵੇਂ ਉਹ ਕਦੇ ਹੋਈਆਂ ਹੀ ਨਾ ਹੋਣ।
17 ਪਰ ਸੀਯੋਨ ਪਹਾੜ ਉੱਪਰ ਕੁਝ ਮਨੁੱਖ ਬਚੇ ਰਹਿਣਗੇ ਅਤੇ ਉਹ ਮੇਰੇ ਖਾਸ ਮਨੁੱਖ ਹੋਣਗੇ। ਅਤੇ ਯਾਕੂਬ ਦੇ ਘਰਾਣੇ ਨੂੰ ਉਸਦੀ ਮਿਲਖ ਵਾਪਸ ਕੀਤੀ ਜਾਵੇਗੀ।
18 ਯਾਕੂਬ ਦਾ ਘਰਾਣਾ ਅੱਗ ਵਾਂਗ ਹੋਵੇਗਾ, ਯੂਸਫ਼ ਦਾ ਘਰਾਣਾ ਲਾਟਾਂ ਵਾਂਗ। ਏਸਾਓ ਦਾ ਪਰਿਵਾਰ ਤੂੜੀ ਵਾਂਗ ਹੋਵੇਗਾ। ਉਹ ਅੱਗ ਵਿੱਚ ਪੂਰੀ ਤਰ੍ਹਾਂ ਸਾੜੇ ਜਾਣਗੇ। ਏਸਾਓ ਦੇ ਪਰਿਵਾਰ ਵਿੱਚ ਕੋਈ ਨਹੀਂ ਛੱਡਿਆ ਜਾਵੇਗਾ।” ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਫ਼ੁਰਮਾਇਆ ਹੈ।
19 ਯਹੂਦਾਹ ਦੇ ਦੱਖਣੀ ਉਜਾੜ ਦੇ ਲੋਕ ਏਸਾਓ ਦੇ ਪਰਬਤ ਤੇ ਕਬਜ਼ਾ ਕਰ ਲੈਣਗੇ ਅਤੇ ਪਹਾੜੀ ਦਾਮਨ ਦੇ ਲੋਕ ਫ਼ਲਿਸਤੀਨ ਦੀ ਧਰਤੀ, ਅਫ਼ਰਾਈਮ ਅਤੇ ਸਾਮਰਿਯਾ ਦੀ ਧਰਤੀ ਤੇ ਕਬਜ਼ਾ ਕਰ ਲੈਣਗੇ। ਬਿਨਯਾਮੀਨ ਨੂੰ ਗਿਲਆਦ ਮਿਲ ਜਾਵੇਗਾ।
20 ਜਿਨ੍ਹਾਂ ਇਸਰਾਏਲੀਆਂ ਨੂੰ ਕਨਾਨੀਆਂ ਦੀ ਧਰਤੀ ਵੱਲ ਸ਼ਰਾਫਾਤ ਤਾਈਂ ਦੇਸ਼-ਨਿਕਾਲਾ ਦਿੱਤਾ ਗਿਆ ਸੀ ਅਤੇ ਜਿਨ੍ਹਾਂ ਯਰੂਸ਼ਲੀਮੀਆਂ ਨੂੰ ਸ਼ਫ਼ਾਰਦ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਨੇਜੇਵ ਦੇ ਦੱਖਣੀ ਨਗਰਾਂ ਤੇ ਕਬਜ਼ਾ ਕਰ ਲੈਣਗੇ।
21 ਛੁਡਾਏ ਗਏ ਸੀਯੋਨ ਪਰਬਤ ਉੱਪਰ ਜਾਣਗੇ ਤਾਂ ਜੋ ਏਸਾਓ ਦੇ ਪਰਬਤ ਉੱਪਰ ਰਹਿੰਦੇ ਲੋਕਾਂ ਉੱਪਰ ਸ਼ਾਸਨ ਕਰ ਸੱਕਣਾ ਅਤੇ ਰਾਜ ਯਹੋਵਾਹ ਦਾ ਹੋ ਜਾਵੇਗਾ।
1 The vision of Obadiah. Thus saith the Lord God concerning Edom; We have heard a rumour from the Lord, and an ambassador is sent among the heathen, Arise ye, and let us rise up against her in battle.
2 Behold, I have made thee small among the heathen: thou art greatly despised.
3 The pride of thine heart hath deceived thee, thou that dwellest in the clefts of the rock, whose habitation is high; that saith in his heart, Who shall bring me down to the ground?
4 Though thou exalt thyself as the eagle, and though thou set thy nest among the stars, thence will I bring thee down, saith the Lord.
5 If thieves came to thee, if robbers by night, (how art thou cut off!) would they not have stolen till they had enough? if the grapegatherers came to thee, would they not leave some grapes?
6 How are the things of Esau searched out! how are his hidden things sought up!
7 All the men of thy confederacy have brought thee even to the border: the men that were at peace with thee have deceived thee, and prevailed against thee; they that eat thy bread have laid a wound under thee: there is none understanding in him.
8 Shall I not in that day, saith the Lord, even destroy the wise men out of Edom, and understanding out of the mount of Esau?
9 And thy mighty men, O Teman, shall be dismayed, to the end that every one of the mount of Esau may be cut off by slaughter.
10 For thy violence against thy brother Jacob shame shall cover thee, and thou shalt be cut off for ever.
11 In the day that thou stoodest on the other side, in the day that the strangers carried away captive his forces, and foreigners entered into his gates, and cast lots upon Jerusalem, even thou wast as one of them.
12 But thou shouldest not have looked on the day of thy brother in the day that he became a stranger; neither shouldest thou have rejoiced over the children of Judah in the day of their destruction; neither shouldest thou have spoken proudly in the day of distress.
13 Thou shouldest not have entered into the gate of my people in the day of their calamity; yea, thou shouldest not have looked on their affliction in the day of their calamity, nor have laid hands on their substance in the day of their calamity;
14 Neither shouldest thou have stood in the crossway, to cut off those of his that did escape; neither shouldest thou have delivered up those of his that did remain in the day of distress.
15 For the day of the Lord is near upon all the heathen: as thou hast done, it shall be done unto thee: thy reward shall return upon thine own head.
16 For as ye have drunk upon my holy mountain, so shall all the heathen drink continually, yea, they shall drink, and they shall swallow down, and they shall be as though they had not been.
17 But upon mount Zion shall be deliverance, and there shall be holiness; and the house of Jacob shall possess their possessions.
18 And the house of Jacob shall be a fire, and the house of Joseph a flame, and the house of Esau for stubble, and they shall kindle in them, and devour them; and there shall not be any remaining of the house of Esau; for the Lord hath spoken it.
19 And they of the south shall possess the mount of Esau; and they of the plain the Philistines: and they shall possess the fields of Ephraim, and the fields of Samaria: and Benjamin shall possess Gilead.
20 And the captivity of this host of the children of Israel shall possess that of the Canaanites, even unto Zarephath; and the captivity of Jerusalem, which is in Sepharad, shall possess the cities of the south.
21 And saviours shall come up on mount Zion to judge the mount of Esau; and the kingdom shall be the Lord’s.