Numbers 4:3
ਤੀਹ ਅਤੇ ਪੰਜਾਹ ਸਾਲਾਂ ਦੀ ਉਮਰ ਦੇ ਵਿੱਚਕਾਰਲੇ ਆਦਮੀਆ ਦੀ ਗਿਣਤੀ ਕਰੋ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨਗੇ
Numbers 4:3 in Other Translations
King James Version (KJV)
From thirty years old and upward even until fifty years old, all that enter into the host, to do the work in the tabernacle of the congregation.
American Standard Version (ASV)
from thirty years old and upward even until fifty years old, all that enter upon the service, to do the work in the tent of meeting.
Bible in Basic English (BBE)
All those from thirty to fifty years old who are able to do the work of the Tent of meeting.
Darby English Bible (DBY)
from thirty years old and upward even unto fifty years old, all that enter into the service, to do the work in the tent of meeting.
Webster's Bible (WBT)
From thirty years old and upward, even until fifty years old, all that enter into the host, to do the work in the tabernacle of the congregation.
World English Bible (WEB)
from thirty years old and upward even until fifty years old, all who enter into the service, to do the work in the Tent of Meeting.
Young's Literal Translation (YLT)
from a son of thirty years and upward, even till a son of fifty years, every one going in to the host, to do work in the tent of meeting.
| From thirty | מִבֶּ֨ן | mibben | mee-BEN |
| years | שְׁלֹשִׁ֤ים | šĕlōšîm | sheh-loh-SHEEM |
| old | שָׁנָה֙ | šānāh | sha-NA |
| and upward | וָמַ֔עְלָה | wāmaʿlâ | va-MA-la |
| until even | וְעַ֖ד | wĕʿad | veh-AD |
| fifty | בֶּן | ben | ben |
| years | חֲמִשִּׁ֣ים | ḥămiššîm | huh-mee-SHEEM |
| old, | שָׁנָ֑ה | šānâ | sha-NA |
| all | כָּל | kāl | kahl |
| enter that | בָּא֙ | bāʾ | ba |
| into the host, | לַצָּבָ֔א | laṣṣābāʾ | la-tsa-VA |
| to do | לַֽעֲשׂ֥וֹת | laʿăśôt | la-uh-SOTE |
| work the | מְלָאכָ֖ה | mĕlāʾkâ | meh-la-HA |
| in the tabernacle | בְּאֹ֥הֶל | bĕʾōhel | beh-OH-hel |
| of the congregation. | מוֹעֵֽד׃ | môʿēd | moh-ADE |
Cross Reference
ਗਿਣਤੀ 4:23
ਉਨ੍ਹਾਂ ਦੇ ਸਾਰੇ ਆਦਮੀਆ ਦੀ ਗਿਣਤੀ ਕਰ ਜਿਹੜੇ 30 ਤੋਂ 50 ਸਾਲ ਦੇ ਵਿੱਚਕਾਰ ਹਨ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਨਗੇ।
੨ ਤਵਾਰੀਖ਼ 23:1
ਯਹੋਯਾਦਾ ਜਾਜਕ ਅਤੇ ਯੋਆਸ਼ ਪਾਤਸ਼ਾਹ ਸੱਤਵੇਂ ਸਾਲ ਵਿੱਚ, ਯਹੋਯਾਦਾ ਨੇ ਆਪਣੀ ਤਾਕਤ ਵਿਖਾਈ। ਉਸ ਨੇ ਕਪਤਾਨਾਂ ਨਾਲ ਇੱਕ ਇਕਰਾਰਨਾਮਾ ਕੀਤਾ। ਉਹ ਕਪਤਾਨ ਸਨ! ਯਹੋਰਾਮ ਦਾ ਪੁੱਤਰ ਅਜ਼ਰਯਾਹ, ਯਹੋਹਾਨਾਨ ਦਾ ਪੁੱਤਰ ਇਸ਼ਮਾਏਲ, ਓਬੇਦ ਦਾ ਪੁੱਤਰ ਅਜ਼ਰਯਾਹ ਤੇ ਅਦਾਯਾਹ ਦਾ ਪੁੱਤਰ ਮਅਸੇਯਾਹ ਅਤੇ ਜ਼ਿਕਰੀ ਦਾ ਪੁੱਤਰ ਅਲੀਸ਼ਾਫ਼ਾਟ।
ਅਜ਼ਰਾ 3:8
ਤਦ ਉਨ੍ਹਾਂ ਦੇ ਪਰਮੇਸ਼ੁਰ ਦੇ ਮੰਦਰ ਵਿੱਚ, ਜੋ ਕਿ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਮਗਰੋਂ ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਅਤੇ ਲੇਵੀਆਂ ਨੇ ਅਤੇ ਉਨ੍ਹਾਂ ਨੇ ਜੋ ਕੈਦ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ। ਲੇਵੀਆਂ ਨੂੰ ਜੋ 20 ਸਾਲਾਂ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ ਨੂੰ ਯਾਹਵੇਹ ਦੇ ਮੰਦਰ ਦੇ ਕੰਮ ਦੀ ਦੇਖ ਭਾਲ ਉੱਪਰ ਲੱਗਾਇਆ।
ਲੋਕਾ 3:23
ਯੂਸੁਫ਼ ਦਾ ਪਾਰਿਵਾਰਿਕ ਇਤਿਹਾਸ ਜਦੋਂ ਯਿਸੂ ਨੇ ਉਪਦੇਸ਼ ਦੇਣੇ ਸ਼ੁਰੂ ਕੀਤੇ, ਉਸ ਵਕਤ ਉਹ ਤਕਰੀਬਨ ਤੀਹ ਕੁ ਸਾਲਾਂ ਦਾ ਸੀ। ਉਹ ਯੂਸੁਫ਼ ਦਾ ਪੁੱਤਰ ਮੰਨਿਆ ਜਾਂਦਾ ਸੀ। ਜੋ ਕਿ ਹੇਲੀ ਦਾ ਪੁੱਤਰ ਸੀ।
੨ ਕੁਰਿੰਥੀਆਂ 10:3
ਅਸੀਂ ਦੁਨੀਆਂ ਵਿੱਚ ਰਹਿੰਦੇ ਹਾਂ ਪਰ ਅਸੀਂ ਉਸ ਤਰ੍ਹਾਂ ਨਹੀਂ ਲੜਦੇ ਜਿਵੇਂ ਦੁਨੀਆਂ ਲੜਦੀ ਹੈ।
ਅਫ਼ਸੀਆਂ 6:10
ਪਰਮੇਸ਼ੁਰ ਦੀ ਢਾਲ ਪਹਿਨ ਲਵੋ ਆਪਣਾ ਪੱਤਰ ਖਤਮ ਕਰਦਿਆਂ ਹੋਇਆਂ ਮੈਂ ਦੱਸਦਾ ਹਾਂ ਕਿ ਤੁਹਾਨੂੰ ਪ੍ਰਭੂ ਵਿੱਚ ਉਸਦੀ ਮਹਾਨ ਸ਼ਕਤੀ ਵਿੱਚ ਤਕੜੇ ਹੋਣਾ ਚਾਹੀਦਾ ਹੈ।
੧ ਤਿਮੋਥਿਉਸ 1:18
ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹੜੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁੱਧ ਲੜੋ।
੧ ਤਿਮੋਥਿਉਸ 3:1
ਕਲੀਸਿਯਾ ਦੇ ਆਗੂ ਜੋ ਮੈਂ ਕਹਿੰਦਾ ਹਾਂ ਉਹ ਸੱਚ ਹੈ; ਜੇ ਕੋਈ ਵਿਅਕਤੀ ਕਲੀਸਿਯਾ ਦਾ ਬਜ਼ੁਰਗ ਬਣਨਾ ਚਾਹੁੰਦਾ ਹੈ ਤਾਂ ਉਹ ਚੰਗਾ ਕੰਮ ਕਰਨਾ ਚਾਹ ਰਿਹਾ ਹੈ।
੧ ਤਿਮੋਥਿਉਸ 3:6
ਪਰ ਇੱਕ ਬਜ਼ੁਰਗ ਨੂੰ ਨਵਾਂ ਨਿਹਚਾਵਾਨ ਨਹੀਂ ਹੋਣ ਚਾਹੀਦਾ। ਕਿਉਂਕਿ ਜਿਹੜਾ ਇਨਸਾਨ ਨਵਾਂ ਨਿਹਚਾਵਾਨ ਹੈ। ਤਾਂ ਉਹ ਆਪਣੇ ਆਪ ਉੱਪਰ ਗੁਮਾਨ ਕਰ ਸੱਕਦਾ ਹੈ। ਫ਼ੇਰ ਉਹ ਆਪਣੇ ਹੰਕਾਰ ਲਈ ਉਸੇ ਤਰ੍ਹਾਂ ਨਿੰਦਿਆ ਜਾਵੇਗਾ ਜਿਵੇਂ ਸ਼ੈਤਾਨ ਨਿੰਦਿਆ ਗਿਆ ਸੀ।
੧ ਤਵਾਰੀਖ਼ 28:12
ਦਾਊਦ ਨੇ ਮੰਦਰ ਦੇ ਸਾਰੇ ਹਿਸਿਆਂ ਦਾ ਨਕਸ਼ੇ ਤਿਆਰ ਕੀਤੇ। ਉਸ ਨੇ ਉਹ ਨਕਸ਼ੇ ਸੁਲੇਮਾਨ ਨੂੰ ਯਹੋਵਾਹ ਦੇ ਮੰਦਰ ਦੇ ਇਰਦ-ਗਿਰਦ ਦੇ ਦਲਾਨ ਅਤੇ ਉਸ ਦੇ ਆਸ-ਪਾਸ ਦੇ ਕਮਰਿਆਂ, ਮੰਦਰ ਦੇ ਗੋਦਾਮਾਂ ਅਤੇ ਉਨ੍ਹਾਂ ਗੋਦਾਮਾਂ ਦੇ ਨਕਸ਼ੇ ਵੀ ਦਿੱਤੇ ਜਿੱਥੇ ਮੰਦਰ ਦੀਆਂ ਪਵਿੱਤਰ ਵਸਤਾਂ ਰੱਖੀਆਂ ਜਾਣੀਆਂ ਸਨ।
੧ ਤਵਾਰੀਖ਼ 23:24
ਲੇਵੀਆਂ ਦਾ ਕੰਮ ਇਨ੍ਹਾਂ ਲੇਵੀਆਂ ਦੇ ਪੁੱਤਰਾਂ ਦੇ ਆਪਣਿਆਂ ਉੱਤਰਾਧਿਕਾਰੀਆਂ ਮੁਤਾਬਕ ਨਾਂ ਸੂਚੀ ’ਚ ਅੰਕਿਤ ਹਨ। ਇਹ ਆਪੋ-ਆਪਣੇ ਪਰਿਵਾਰ-ਸਮੂਹ ਦੇ ਮੁਖੀ ਸਨ ਤੇ ਹਰੇਕ ਲੇਵੀ ਦਾ ਨਾਂ ਸੂਚੀ ’ਚ ਦਰਜ ਸੀ। ਜਿਨ੍ਹਾਂ ਦੇ ਨਾਂ ਸੂਚੀ ਵਿੱਚ ਦਰਜ ਸਨ ਉਹ 20 ਵਰ੍ਹੇ ਜਾਂ ਉਸਤੋਂ ਵੱਧੀਕ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਵਿੱਚ ਸੇਵਾ ਕੀਤੀ।
ਗਿਣਤੀ 3:7
ਲੇਵੀ ਉਦੋਂ ਹਾਰੂਨ ਦੀ ਸਹਾਇਤਾ ਕਰਨਗੇ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰੇਗਾ। ਅਤੇ ਲੇਵੀ ਇਸਰਾਏਲ ਦੇ ਸਾਰੇ ਲੋਕਾਂ ਦੀ ਸਹਾਇਤਾ ਕਰਨਗੇ ਜਦੋਂ ਉਹ ਪਵਿੱਤਰ ਤੰਬੂ ਵਿਖੇ ਉਪਾਸਨਾ ਕਰਨ ਲਈ ਆਉਣਗੇ।
ਗਿਣਤੀ 4:30
ਉਨ੍ਹਾਂ ਸਾਰੇ ਆਦਮੀਆ ਦੀ ਗਿਣਤੀ ਕਰ ਜਿਹੜੇ 30 ਤੋਂ 50 ਸਾਲ ਦੇ ਵਿੱਚਕਾਰ ਹਨ ਜੋ ਸੇਵਾ ਕਰਨ ਦੇ ਯੋਗ ਹਨ। ਇਹ ਆਦਮੀ ਮੰਡਲੀ ਦੇ ਤੰਬੂ ਦਾ ਖਾਸ ਕੰਮ ਕਰਨਗੇ।
ਗਿਣਤੀ 4:35
ਉਨ੍ਹਾਂ ਨੇ 30 ਤੋਂ 50 ਸਾਲ ਦੀ ਉਮਰ ਦੇ ਵਿੱਚਕਾਰ ਦੇ ਸਾਰੇ ਆਦਮੀਆ ਦੀ ਗਿਣਤੀ ਕੀਤੀ ਜਿਹੜੇ ਸੇਵਾ ਕਰਨ ਦੇ ਯੋਗ ਸਨ। ਇਨ੍ਹਾਂ ਆਦਮੀਆ ਨੂੰ ਮੰਡਲੀ ਵਾਲੇ ਤੰਬੂ ਦਾ ਖਾਸ ਕੰਮ ਕਰਨ ਲਈ ਦਿੱਤਾ ਗਿਆ ਸੀ।
ਗਿਣਤੀ 8:24
“ਲੇਵੀ ਲੋਕਾਂ ਲਈ ਇਹ ਖਾਸ ਆਦੇਸ਼ ਹੈ: ਹਰੇਕ ਲੇਵੀ ਬੰਦਾ ਜਿਹੜਾ 25 ਵਰ੍ਹਿਆ ਦਾ ਜਾਂ ਇਸਤੋਂ ਵੱਡਾ ਹੈ। ਮੰਡਲੀ ਵਾਲੇ ਤੰਬੂ ਦੇ ਕੰਮ ਵਿੱਚ ਹਿੱਸਾ ਲੈਣ ਲਈ ਜ਼ਰੂਰ ਆਵੇ।
ਗਿਣਤੀ 16:9
ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲੋਂ ਵੱਖ ਰੱਖਿਆ। ਯਹੋਵਾਹ, ਤੁਹਾਨੂੰ ਆਪਣੇ ਕੋਲ, ਆਪਣੇ ਪਵਿੱਤਰ ਤੰਬੂ ਵਿੱਚ ਕੰਮ ਕਰਾਉਣ ਲਈ ਅਤੇ ਇਸਰਾਏਲ ਦੇ ਲੋਕਾਂ ਦੀ, ਉਸਦੀ ਉਪਾਸਨਾ ਕਰਨ ਵਿੱਚ ਮਦਦ ਕਰਨ ਲਈ ਲੈ ਕੇ ਆਇਆ।
੨ ਸਲਾਤੀਨ 11:4
ਸੱਤਵੇਂ ਸਾਲ ਪਰਧਾਨ ਜਾਜਕ ਯੋਹਯਾਦਾ ਨੇ ਕਰੇਬੀਆਂ ਤੇ ਪਹਿਰੇਦਾਰਾਂ ਤੇ ਸਰਦਾਰਾਂ ਨੂੰ ਸੱਦਾ ਭੇਜਿਆ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਮਿਲਣ ਲਈ ਸਦਿਅ। ਫ਼ੇਰ ਉਸ ਨੇ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ, ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਸੌਂਹ ਖੁਆਈ ਫੇਰ ਉਸ ਨੇ ਉਨ੍ਹਾਂ ਨੂੰ ਰਾਜੇ ਦਾ ਪੁੱਤਰ, ਯੋਆਸ ਦਿਖਾਇਆ।
੧ ਤਵਾਰੀਖ਼ 6:48
ਹੇਮਾਨ ਅਤੇ ਆਸਾਫ਼ ਦੇ ਭਰਾ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸਨ ਤੇ ਉਹ ਲੇਵੀ ਹੀ ਕਹਾਉਂਦੇ ਸਨ ਅਤੇ ਉਹ ਪਰਮੇਸ਼ੁਰ ਦੇ ਭਵਨ ਅਤੇ ਪਵਿੱਤਰ ਤੰਬੂ ਦੀ ਸਾਰੀ ਸੇਵਾ-ਸੰਭਾਲ ਕਰਦੇ ਸਨ। ਪਵਿੱਤਰ ਤੰਬੂ ਹੀ ਪਰਮੇਸ਼ੁਰ ਦਾ ਭਵਨ ਸੀ।
੧ ਤਵਾਰੀਖ਼ 23:3
ਦਾਊਦ ਨੇ 30 ਸਾਲ ਜਾਂ 30 ਸਾਲ ਤੋਂ ਉੱਪਰ ਦੇ ਲੇਵੀਆਂ ਨੂੰ ਗਿਣਿਆ, ਕੁਲ ਮਿਲਾ ਕੇ ਉੱਥੇ 38,000 ਲੇਵੀਆਂ ਦੀ ਗਿਣਤੀ ਬਣੀ।
ਪੈਦਾਇਸ਼ 41:46
ਜਦੋਂ ਯੂਸੁਫ਼ ਨੇ ਮਿਸਰ ਦੇਸ਼ ਦੇ ਰਾਜੇ ਦੀ ਸੇਵਾ ਸ਼ੁਰੂ ਕੀਤੀ ਉਹ 30 ਸਾਲਾਂ ਦਾ ਸੀ। ਯੂਸੁਫ਼ ਸਾਰੇ ਮਿਸਰ ਦੇਸ਼ ਵਿੱਚ ਘੁੰਮਿਆ।