Index
Full Screen ?
 

ਗਿਣਤੀ 20:1

Numbers 20:1 ਪੰਜਾਬੀ ਬਾਈਬਲ ਗਿਣਤੀ ਗਿਣਤੀ 20

ਗਿਣਤੀ 20:1
ਮਿਰਯਮ ਦੀ ਮੌਤ ਪਹਿਲੇ ਮਹੀਨੇ ਵਿੱਚ ਇਸਰਾਏਲ ਦੇ ਸਾਰੇ ਲੋਕ ਸੀਨਈ ਮਾਰੂਥਲ ਪਹੁੰਚ ਗਏ। ਉਹ ਕਾਦੇਸ਼ ਵਿੱਚ ਠਹਿਰੇ। ਮਿਰਯਮ ਮਰ ਗਈ ਅਤੇ ਉੱਥੇ ਦਫ਼ਨਾਈ ਗਈ।

Then
came
וַיָּבֹ֣אוּwayyābōʾûva-ya-VOH-oo
the
children
בְנֵֽיbĕnêveh-NAY
of
Israel,
יִ֠שְׂרָאֵלyiśrāʾēlYEES-ra-ale
whole
the
even
כָּלkālkahl
congregation,
הָ֨עֵדָ֤הhāʿēdâHA-ay-DA
into
the
desert
מִדְבַּרmidbarmeed-BAHR
of
Zin
צִן֙ṣintseen
first
the
in
בַּחֹ֣דֶשׁbaḥōdešba-HOH-desh
month:
הָֽרִאשׁ֔וֹןhāriʾšônha-ree-SHONE
and
the
people
וַיֵּ֥שֶׁבwayyēšebva-YAY-shev
abode
הָעָ֖םhāʿāmha-AM
in
Kadesh;
בְּקָדֵ֑שׁbĕqādēšbeh-ka-DAYSH
Miriam
and
וַתָּ֤מָתwattāmotva-TA-mote
died
שָׁם֙šāmshahm
there,
מִרְיָ֔םmiryāmmeer-YAHM
and
was
buried
וַתִּקָּבֵ֖רwattiqqābērva-tee-ka-VARE
there.
שָֽׁם׃šāmshahm

Cross Reference

ਗਿਣਤੀ 13:21
ਇਸ ਲਈ ਉਹ ਉਸ ਪ੍ਰਦੇਸ਼ ਦੀ ਪਰੱਖ ਪੜਤਾਲ ਕਰਨ ਲਈ ਚੱਲੇ ਗਏ। ਉਨ੍ਹਾਂ ਨੇ ਸੀਨ ਦੇ ਮਾਰੂਥਲ ਤੋਂ ਰੇਹੋਬ ਅਤੇ ਲੇਬੋ ਹਾਮਾਥ ਤੱਕ ਦੇ ਇਲਾਕੇ ਦੀ ਪਰੱਖ ਪੜਤਾਲ ਕੀਤੀ।

ਗਿਣਤੀ 33:36
ਲੋਕਾਂ ਨੇ ਅਸਯੋਨ-ਗਬਰ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਕਾਦੇਸ਼ ਵਿਖੇ ਡੇਰਾ ਲਾਇਆ।

ਖ਼ਰੋਜ 15:20
ਤਾਂ ਹਾਰੂਨ ਦੀ ਭੈਣ, ਔਰਤ ਨਬੀਆ ਮਿਰਯਮ, ਨੇ ਤੰਬੂਰੀ ਚੁੱਕ ਲਈ। ਮਿਰਯਮ ਅਤੇ ਹੋਰ ਔਰਤਾਂ ਗਾਉਣ ਤੇ ਨੱਚਣ ਲੱਗੀਆਂ।

ਗਿਣਤੀ 27:14
ਚੇਤੇ ਕਰ, ਜਦੋਂ ਲੋਕ ਸੀਨਈ ਦੇ ਮਾਰੂਥਲ ਵਿੱਚ ਪਾਣੀ ਲਈ ਗੁੱਸੇ ਹੋ ਰਹੇ ਸਨ, ਹਾਰੂਨ ਅਤੇ ਤੂੰ ਦੋਵਾਂ ਨੇ ਮੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਤੂੰ ਮੇਰਾ ਆਦਰ ਨਹੀਂ ਕੀਤਾ ਅਤੇ ਲੋਕਾਂ ਨੂੰ ਨਹੀਂ ਦੱਸਿਆ ਕਿ ਮੈਂ ਪਵਿੱਤਰ ਹਾਂ।” (ਇਹ ਸੀਨ ਮਾਰੂਥਲ ਵਿੱਚ, ਕਾਦੇਸ਼ ਦੇ ਨੇੜੇ ਮਰੀਬਾਹ ਦੇ ਪਾਣੀ ਵਿਖੇ ਸੀ।)

ਗਿਣਤੀ 26:59
ਅਮਰਾਮ ਦੀ ਪਤਨੀ ਦਾ ਨਾਮ ਯੋਕਬਦ ਸੀ। ਉਹ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਮਿਸਰ ਵਿੱਚ ਜੰਮੀ ਸੀ। ਅਮਰਾਮ ਅਤੇ ਯੋਕਬਦ ਦੇ ਦੋ ਪੁੱਤਰ ਸਨ, ਹਾਰੂਨ ਅਤੇ ਮੂਸਾ। ਉਨ੍ਹਾਂ ਦੀ ਇੱਕ ਧੀ ਵੀ ਸੀ, ਮਿਰਯਮ।

ਗਿਣਤੀ 12:1
ਮਿਰਯਮ ਅਤੇ ਹਾਰੂਨ ਮੂਸਾ ਬਾਰੇ ਸ਼ਿਕਾਇਤ ਕਰਦੇ ਹਨ ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸਦੀ ਆਲੋਚਨਾ ਕੀਤੀ ਕਿਉਂਕਿ ਉਸ ਨੇ ਇੱਕ ਇੱਥੋਂ ਕੁਸ਼ੀ ਔਰਤ ਨਾਲ ਸ਼ਾਦੀ ਕੀਤੀ ਸੀ। ਉਨ੍ਹਾਂ ਦਾ ਵਿੱਚਾਰ ਸੀ ਕਿ ਮੂਸਾ ਲਈ ਇਹ ਸਹੀ ਨਹੀਂ ਸੀ ਕਿ ਉਹ ਕਿਸੇ ਇੱਥੋਂ ਕੂਸ਼ੀ ਔਰਤ ਨਾਲ ਸ਼ਾਦੀ ਕਰੇ।

ਮੀਕਾਹ 6:4
ਮੈਂ ਤੁਹਾਡੇ ਅੱਗੇ ਮੂਸਾ, ਹਾਰੂਨ ਅਤੇ ਮਿਰਯਮ ਨੂੰ ਭੇਜਿਆ। ਮੈਂ ਤੁਹਾਨੂੰ ਮਿਸਰ ਦੇਸ ਚੋ ਕੱਢ ਲਿਆਇਆ ਮੈਂ ਗੁਲਾਮੀ ਤੋਂ ਤੁਹਾਨੂੰ ਮੁਕਤ ਕੀਤਾ।

ਜ਼ਬੂਰ 29:8
ਯਹੋਵਾਹ ਦੀ ਅਵਾਜ਼ ਮਾਰੂਥਲ ਨੂੰ ਹਿਲਾ ਦਿੰਦੀ ਹੈ। ਯਹੋਵਾਹ ਦੀ ਅਵਾਜ਼ ਨਾਲ ਕਾਦੇਸ਼ ਮਾਰੂਥਲ ਕੰਬਦਾ ਹੈ।

ਅਸਤਸਨਾ 32:51
ਕਿਉਂਕਿ ਤੁਸੀਂ ਦੋਹਾ ਨੇ ਮੇਰੇ ਖਿਲਾਫ਼ ਪਾਪ ਕੀਤਾ ਸੀ। ਤੁਸੀਂ ਕਾਦੇਸ਼ ਨੇੜੇ ਮਰੀਬਾਹ ਦੇ ਪਾਣੀਆਂ ਕੰਢੇ ਸੀ। ਇਹ ਥਾਂ ਸੀਨਈ ਦੇ ਮਾਰੂਥਲ ਅੰਦਰ ਸੀ। ਉੱਥੇ, ਇਸਰਾਏਲ ਦੇ ਲੋਕਾਂ ਸਾਹਮਣੇ, ਤੁਸੀਂ ਮੇਰਾ ਆਦਰ ਨਹੀਂ ਕੀਤਾ ਸੀ ਅਤੇ ਇਹ ਨਹੀਂ ਸੀ ਦਰਸਾਇਆ ਕਿ ਮੈਂ ਪਵਿੱਤਰ ਹਾਂ।

ਅਸਤਸਨਾ 2:14
ਇਹ ਗੱਲ ਉਸ ਸਮੇਂ ਤੋਂ 38 ਵਰ੍ਹੇ ਮਗਰੋਂ ਦੀ ਹੈ ਜਦੋਂ ਅਸੀਂ ਕਾਦੇਸ਼ ਬਰਨੇਆ ਨੂੰ ਛੱਡ ਕੇ ਜ਼ਾਰਦ ਵਾਦੀ ਨੂੰ ਪਾਰ ਕੀਤਾ ਸੀ। ਸਾਡੇ ਡੇਰੇ ਦੇ ਉਸ ਪੀੜੀ ਦੇ ਸਾਰੇ ਹੀ ਲੜਨ ਵਾਲੇ ਬੰਦੇ ਮਰ ਚੁੱਕੇ ਸਨ। ਯਹੋਵਾਹ ਨੇ ਸੌਂਹ ਚੁੱਕੀ ਸੀ ਕਿ ਇਹ ਗੱਲ ਵਾਪਰੇਗੀ।

ਅਸਤਸਨਾ 1:22
“ਪਰ ਤੁਸੀਂ ਸਾਰੇ ਮੇਰੇ ਕੋਲ ਆਏ ਅਤੇ ਆਖਿਆ, ‘ਆਓ, ਆਪਾਂ ਕੁਝ ਲੋਕਾਂ ਨੂੰ ਧਰਤੀ ਦੇਖਣ ਲਈ ਭੇਜੀਏ। ਤਾਂ ਉਹ ਵਾਪਸ ਆਕੇ ਸਾਨੂੰ ਦੱਸ ਸੱਕਣਗੇ, ਸਾਨੂੰ ਕਿਸ ਰਸਤੇ ਜਾਣਾ ਚਾਹੀਦਾ ਅਤੇ ਉਨ੍ਹਾਂ ਨਗਰਾਂ ਬਾਰੇ ਜਿੱਥੇ ਆਪਾਂ ਜਾਣਾ ਹੈ।’

ਗਿਣਤੀ 20:16
ਪਰ ਅਸੀਂ ਯਹੋਵਾਹ ਪਾਸੋਂ ਸਹਾਇਤਾ ਮੰਗੀ ਯਹੋਵਾਹ ਨੇ ਸਾਡੀ ਫ਼ਰਿਆਦ ਸੁਣੀ ਅਤੇ ਸਾਡੀ ਸਹਾਇਤਾ ਲਈ ਇੱਕ ਦੂਤ ਨੂੰ ਭੇਜਿਆ। ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਲੈ ਆਇਆ ਹੈ। “ਹੁਣ ਅਸੀਂ ਕਾਦੇਸ਼ ਵਿੱਚ ਹਾਂ ਜਿੱਥੇ ਤੁਹਾਡੀ ਧਰਤੀ ਸ਼ੁਰੂ ਹੁੰਦੀ ਹੈ।

ਗਿਣਤੀ 12:15
ਇਸ ਲਈ ਉਨ੍ਹਾਂ ਨੇ ਮਿਰਯਮ ਨੂੰ ਸੱਤ ਦਿਨਾਂ ਲਈ ਡੇਰੇ ਤੋਂ ਬਾਹਰ ਕੱਢ ਦਿੱਤਾ। ਅਤੇ ਲੋਕ ਉਸ ਥਾਂ ਤੋਂ ਉਦੋਂ ਤੱਕ ਨਹੀਂ ਹਿੱਲੇ। ਜਦੋਂ ਤੱਕ ਕਿ ਉਸ ਨੂੰ ਵਾਪਿਸ ਨਹੀਂ ਲਿਆਂਦਾ ਗਿਆ।

ਗਿਣਤੀ 12:10
ਤੰਬੂ ਤੋਂ ਬੱਦਲ ਉੱਪਰ ਉੱਠਿਆ ਹਾਰੂਨ ਨੇ ਆਸੇ-ਪਾਸੇ ਮੁੜਕੇ ਮਿਰਯਮ ਵੱਲ ਦੇਖਿਆ। ਉਸਦਾ ਰੰਗ ਬਰਫ਼ ਵਰਗਾ ਸਫ਼ੇਦ ਸੀ ਉਸ ਨੂੰ ਚਮੜੀ ਦੀ ਭਿਆਨਕ ਬਿਮਾਰੀ ਸੀ।

ਖ਼ਰੋਜ 2:7
ਬੱਚੇ ਦੀ ਭੈਣ ਨੇ ਖਢ਼ੀ ਹੋਕੇ ਫ਼ਿਰਊਨ ਦੀ ਧੀ ਨੂੰ ਪੁੱਛਿਆ, “ਕੀ ਤੂੰ ਚਾਹੁੰਦੀ ਹੈਂ ਕਿ ਮੈਂ ਕਿਸੇ ਇਬਰਾਨੀ ਔਰਤ ਨੂੰ ਲੱਭਕੇ ਲਿਆਵਾਂ ਜਿਹੜੀ ਬੱਚੇ ਨੂੰ ਦੁੱਧ ਚੁਂਘਾ ਸੱਕੇ ਅਤੇ ਇਸਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰ ਸੱਕੇ?”

ਖ਼ਰੋਜ 2:4
ਬੱਚੇ ਦੀ ਭੈਣ ਇਹ ਵੇਖਣ ਲਈ ਉੱਥੇ ਥੋੜੀ ਦੂਰ ਤੇ ਹੀ ਖੜੀ ਹੋ ਗਈ ਕਿ ਬੱਚੇ ਨਾਲ ਕੀ ਵਾਪਰੇਗਾ।

Chords Index for Keyboard Guitar