Nahum 1:13
ਹੁਣ ਮੈਂ ਤੁਹਾਨੂੰ ਆਜ਼ਾਦ ਕਰ ਦੇਵਾਂਗਾ। ਅੱਸ਼ੂਰ ਦੇ ਤੁਸੀਂ ਹੋਰ ਗੁਲਾਮ ਨਾ ਰਹੋਁਗੇ, ਹੁਣ ਮੈਂ ਤੇਰੇ ਮੋਢਿਆਂ ਤੋਂ ਉਹ ਭਾਰ ਲਾਹ ਸੁੱਟਾਂਗਾ ਅਤੇ ਉਨ੍ਹਾਂ ਜਂਜੀਰਾਂ ਨੂੰ ਜੋ ਤੈਨੂੰ ਜਕੜੀ ਬੈਠੀਆਂ ਹਨ, ਭੰਨ ਸੁੱਟਾਂਗਾ।”
Nahum 1:13 in Other Translations
King James Version (KJV)
For now will I break his yoke from off thee, and will burst thy bonds in sunder.
American Standard Version (ASV)
And now will I break his yoke from off thee, and will burst thy bonds in sunder.
Bible in Basic English (BBE)
And now I will let his yoke be broken off you, and your chains be parted.
Darby English Bible (DBY)
And now will I break his yoke from off thee, and will burst thy bonds asunder.
World English Bible (WEB)
Now will I break his yoke from off you, and will burst your bonds apart."
Young's Literal Translation (YLT)
And now I break his rod from off thee, And thy bands I do draw away.
| For now | וְעַתָּ֕ה | wĕʿattâ | veh-ah-TA |
| will I break | אֶשְׁבֹּ֥ר | ʾešbōr | esh-BORE |
| his yoke | מֹטֵ֖הוּ | mōṭēhû | moh-TAY-hoo |
| off from | מֵֽעָלָ֑יִךְ | mēʿālāyik | may-ah-LA-yeek |
| thee, and will burst sunder. | וּמוֹסְרֹתַ֖יִךְ | ûmôsĕrōtayik | oo-moh-seh-roh-TA-yeek |
| thy bonds | אֲנַתֵּֽק׃ | ʾănattēq | uh-na-TAKE |
Cross Reference
ਯਸਈਆਹ 9:4
ਕਿਉਂ ਕਿ ਤੁਸੀਂ ਬਹੁਤ ਵਢ੍ਢਾ ਭਾਰ ਲਾਹ ਸੁੱਟੋਗੇ। ਤੁਸੀਂ ਲੋਕਾਂ ਦੀਆਂ ਪਿੱਠਾ ਉੱਤੋਂ ਭਾਰੇ ਸ਼ਤੀਰ ਦਾ ਬੋਝ ਉਤਾਰ ਦਿਓਗੇ। ਤੁਸੀਂ ਉਸ ਭਾਰੇ ਸ਼ਤੀਰ ਨੂੰ ਲਾਹ ਸੁੱਟੋਗੇ ਜਿਸ ਰਾਹੀਂ ਦੁਸ਼ਮਣ ਤੁਹਾਡੇ ਲੋਕਾਂ ਨੂੰ ਸਜ਼ਾ ਦਿੰਦਾ ਹੈ। ਇਹ ਸਮਾਂ ਉਹੋ ਜਿਹਾ ਹੋਵੇਗਾ ਜਿਸ ਸਮੇਂ ਕਿ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
ਯਸਈਆਹ 10:27
ਅੱਸ਼ੂਰ ਤੁਹਾਡੇ ਲਈ ਮੁਸੀਬਤਾਂ ਖੜੀਆਂ ਕਰੇਗਾ ਇਹ ਮੁਸੀਬਤਾਂ ਉਸ ਭਾਰ ਵਾਂਗ ਹੋਣਗੀਆਂ ਜਿਨ੍ਹਾਂ ਨੂੰ ਤੁਹਾਨੂੰ ਚੁੱਕਣਾ ਪੈਣਾ ਹੈ। ਤੁਹਾਡੇ ਮੋਢਿਆਂ ਉੱਤੇ ਇੱਕ ਲਠ੍ਠ ਵਾਂਗ। ਪਰ ਉਹ ਲਠ੍ਠ ਤੁਹਾਡੀ ਗਰਦਨ ਉੱਤੋਂ ਚੁੱਕ ਲਈ ਜਾਵੇਗੀ। ਅਤੇ ਤੁਹਾਡੀ ਤਾਕਤ ਨਾਲ ਤੋੜ ਦਿੱਤੀ ਜਾਵੇਗੀ।
ਜ਼ਬੂਰ 107:14
ਪਰਮੇਸ਼ੁਰ ਉਨ੍ਹਾਂ ਨੂੰ ਹਨੇਰਮਈ ਕੋਠੜੀਆਂ ਵਿੱਚੋਂ ਕੱਢ ਲਿਆਇਆ। ਪਰਮੇਸ਼ੁਰ ਨੇ ਉਨ੍ਹਾਂ ਦੀਆਂ ਬੇੜੀਆਂ ਤੋੜ ਦਿੱਤੀਆਂ।
ਯਸਈਆਹ 14:25
ਮੈਂ ਆਪਣੇ ਦੇਸ਼ ਵਿੱਚ ਅੱਸ਼ੂਰ ਦੇ ਰਾਜੇ ਨੂੰ ਤਬਾਹ ਕਰ ਦਿਆਂਗਾ। ਮੈਂ ਉਸ ਰਾਜੇ ਨੂੰ ਆਪਣੇ ਪਰਬਤਾਂ ਉੱਤੇ ਪੈਰਾਂ ਹੇਠ ਕੁਚਲ ਦਿਆਂਗਾ। ਉਸ ਰਾਜੇ ਨੇ ਮੇਰੇ ਲੋਕਾਂ ਨੂੰ ਆਪਣਾ ਗੁਲਾਮ ਬਣਾਇਆ, ਉਸ ਨੇ ਉਨ੍ਹਾਂ ਦੇ ਗਲਾਂ ਵਿੱਚ ਜ਼ੰਜ਼ੀਰਾਂ ਪਾਈਆਂ। ਯਹੂਦਾਹ ਦੀ ਗਰਦਨਾਂ ਉੱਤੋਂ ਉਸ ਲੱਠ ਨੂੰ ਹਟਾ ਦਿੱਤਾ ਜਾਵੇਗਾ। ਉਸ ਬੋਲ ਨੂੰ ਦੂਰ ਕਰ ਦਿੱਤਾ ਜਾਵੇਗਾ।
ਯਰਮਿਆਹ 2:20
“ਯਹੂਦਾਹ, ਬਹੁਤ ਚਿਰ ਪਹਿਲਾਂ ਤੂੰ ਆਪਣਾ ਗੁਲਾਮੀ ਦਾ ਜੂਲਾ ਲਾਹ ਸੁੱਟਿਆ ਸੀ। ਤੂੰ ਰੱਸੇ ਤੋੜ ਦਿੱਤੇ ਸਨ, ਜਿਨ੍ਹਾਂ ਰਾਹੀਂ ਮੈਂ ਤੈਨੂੰ ਕਾਬੂ ਕਰਦਾ ਸੀ। ਤੂੰ ਮੈਨੂੰ ਆਖਿਆ ਸੀ, ‘ਮੈਂ ਤੁਹਾਡੀ ਸੇਵਾ ਨਹੀਂ ਕਰਾਂਗਾ!’ ਤੂੰ ਉਸ ਵੇਸਵਾ ਸੀ ਜਿਹੜੀ ਹਰ ਉੱਚੀ ਪਹਾੜੀ ਉੱਤੇ ਅਤੇ ਹਰ ਹਰੇ ਰੁੱਖ ਹੇਠਾਂ ਖੜੀ ਹੁੰਦੀ ਹੈ।
ਯਰਮਿਆਹ 5:5
ਇਸ ਲਈ ਮੈਂ ਯਹੂਦਾਹ ਦੇ ਆਗੂਆਂ ਕੋਲ ਜਾਵਾਂਗਾ। ਮੈਂ ਉਨ੍ਹਾਂ ਨਾਲ ਗੱਲ ਕਰਾਂਗਾ। ਅਵੱਸ਼ ਹੀ, ਆਗੂ ਯਹੋਵਾਹ ਦੇ ਮਾਰਗ ਬਾਰੇ ਜਾਣਦੇ ਹਨ। ਮੈਨੂੰ ਪੱਕ ਹੈ ਕਿ ਉਹ ਪਰਮੇਸ਼ੁਰ ਦੇ ਨੇਮ ਬਾਰੇ ਜਾਣਦੇ ਨੇ।” ਪਰ ਸਾਰੇ ਹੀ ਆਗੂ ਯਹੋਵਾਹ ਦੀ ਸੇਵਾ ਤੋਂ ਦੂਰ ਹੋ ਜਾਣ ਲਈ ਇਕੱਠੇ ਹੋ ਗਏ ਸਨ।
ਮੀਕਾਹ 5:5
ਸਭ ਪਾਸੇ ਸ਼ਾਂਤੀ ਹੋਵੇਗੀ। ਅੱਸ਼ੂਰੀ ਸੈਨਾ ਸਾਡੇ ਦੇਸ ਵਿੱਚ ਆਵੇਗੀ ਅਤੇ ਸਾਡੀਆਂ ਵੱਡੀਆਂ ਇਮਾਰਤਾਂ ਨੂੰ ਮਿੱਧ ਜਾਵੇਗੀ। ਪਰ ਇਸਰਾਏਲ ਦੇ ਹਾਕਮ ਉਨ੍ਹਾਂ ਨੂੰ ਸਤਾਉਣ ਲਈ ਸੱਤ ਆਜੜੀ ਅਤੇ ਅੱਠ ਆਗੂ ਚੁਨਣਗੇ।