ਮੀਕਾਹ 5:11
ਮੈਂ ਤੁਹਾਡੇ ਦੇਸ ਦੇ ਸਾਰੇ ਸ਼ਹਿਰ ਤਬਾਹ ਕਰ ਸੁੱਟਾਂਗਾ ਮੈਂ ਤੁਹਾਡੇ ਸਾਰੇ ਕਿਲੇ ਢਹਿ-ਢੇਰੀ ਕਰ ਦਿਆਂਗਾ।
And I will cut off | וְהִכְרַתִּ֖י | wĕhikrattî | veh-heek-ra-TEE |
the cities | עָרֵ֣י | ʿārê | ah-RAY |
land, thy of | אַרְצֶ֑ךָ | ʾarṣekā | ar-TSEH-ha |
and throw down | וְהָרַסְתִּ֖י | wĕhārastî | veh-ha-rahs-TEE |
all | כָּל | kāl | kahl |
thy strong holds: | מִבְצָרֶֽיךָ׃ | mibṣārêkā | meev-tsa-RAY-ha |
Cross Reference
ਯਸਈਆਹ 2:12
ਯਹੋਵਾਹ ਨੇ ਇੱਕ ਖਾਸ ਦਿਨ ਦੀ ਯੋਜਨਾ ਬਣਾਈ ਹੈ। ਉਸ ਦਿਨ, ਯਹੋਵਾਹ ਗੁਮਾਨੀ ਅਤੇ ਹਂਕਾਰੀ ਲੋਕਾਂ ਨੂੰ ਸਜ਼ਾ ਦੇਵੇਗਾ। ਫ਼ੇਰ ਉਨ੍ਹਾਂ ਗੁਮਾਨੀ ਲੋਕਾਂ ਨੂੰ ਗ਼ੈਰ ਜ਼ਰੂਰੀ ਬਣਾ ਦਿੱਤਾ ਜਾਵੇਗਾ।
ਯਸਈਆਹ 6:11
ਫ਼ੇਰ ਮੈਂ ਪੁੱਛਿਆ, “ਪ੍ਰਭੂ ਇਹ ਮੈਂ ਕਿੰਨਾ ਕੁ ਚਿਰ ਕਰਾਂ?” ਯਹੋਵਾਹ ਨੇ ਜਵਾਬ ਦਿੱਤਾ, “ਜਿੰਨਾ ਚਿਰ ਤੱਕ ਸ਼ਹਿਰ ਤਬਾਹ ਨਹੀਂ ਹੋ ਜਾਂਦੇ ਅਤੇ ਲੋਕ ਗੁਜ਼ਰ ਨਹੀਂ ਜਾਂਦੇ ਉਨਾਂ ਚਿਰ ਤੱਕ ਇਹ ਕਰੋ। ਇਹੋ ਕਰੋ ਜਿੰਨਾਂ ਚਿਰ ਤੱਕ ਘਰਾਂ ਵਿੱਚ ਰਹਿੰਦੇ ਲੋਕਾਂ ਵਿੱਚੋਂ ਕੋਈ ਨਾ ਬਚੇ। ਉਨਾਂ ਚਿਰ ਤੱਕ ਇਹੋ ਕਰੋ ਜਿੰਨਾ ਚਿਰ ਤੱਕ ਕਿ ਧਰਤੀ ਤਬਾਹ ਨਹੀਂ ਹੋ ਜਾਂਦੀ ਅਤੇ ਸੱਖਣੀ ਨਹੀਂ ਹੋ ਜਾਂਦੀ।”
ਹਿਜ਼ ਕੀ ਐਲ 38:11
ਤੂੰ ਆਖੇਂਗਾ, ‘ਮੈਂ ਉਸ ਦੇਸ ਉੱਤੇ ਜਾਕੇ ਹਮਲਾ ਕਰਾਂਗਾ ਜਿਸਦੇ ਸ਼ਹਿਰ ਕੰਧਾਂ ਤੋਂ ਸੱਖਣੇ ਹਨ। ਉਹ ਲੋਕ ਸ਼ਾਂਤੀ ਨਾਲ ਰਹਿੰਦੇ ਹਨ। ਉਹ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ। ਉਨ੍ਹਾਂ ਦੀ ਰਾਖੀ ਕਰਨ ਲਈ ਉੱਥੇ ਸ਼ਹਿਰਾਂ ਦੇ ਆਲੇ-ਦੁਆਲੇ ਦੀਵਾਰਾਂ ਨਹੀਂ ਹਨ। ਉਨ੍ਹਾਂ ਕੋਲ ਆਪਣੇ ਫ਼ਾਟਕਾਂ ਨੂੰ ਬੰਦ ਕਰਨ ਲਈ ਤਾਲੇ ਨਹੀਂ ਹਨ-ਉਨ੍ਹਾਂ ਦੇ ਤਾਂ ਫ਼ਾਟਕ ਹੀ ਨਹੀਂ ਹਨ!
ਹੋ ਸੀਅ 10:14
ਇਸੇ ਲਈ, ਤੁਹਾਡੀਆਂ ਫ਼ੌਜਾਂ ਜੰਗ ਦਾ ਰੌਲਾ ਸੁਣਨਗੀਆਂ ਅਤੇ ਤੁਹਾਡੇ ਸਾਰੇ ਕਿਲੇ ਉਵੇਂ ਹੀ ਨਸ਼ਟ ਹੋ ਜਾਣਗੇ ਜਿਵੇਂ ਸ਼ਲਮਨ ਨੇ ਬੈਤ-ਅਰਬੇਲ ਨੂੰ ਤਬਾਹ ਕੀਤਾ ਸੀ ਯੁੱਧ ਦੇ ਦਿਨਾਂ ਦੌਰਾਨ, ਮਾਵਾਂ ਆਪਣੇ ਬੱਚਿਆਂ ਸਮੇਤ ਮਾਰੀਆਂ ਗਈਆਂ ਸਨ।
ਜ਼ਿਕਰ ਯਾਹ 4:6
ਉਸ ਆਖਿਆ, “ਇਹ ਯਹੋਵਾਹ ਦਾ ਜ਼ਰੁੱਬਾਬਲ ਲਈ ਬਚਨ ਹੈ ਕਿ, ‘ਤੇਰੇ ਲਈ ਮਦਦ ਤੇਰੇ ਆਪਣੇ ਬਲ ਜਾਂ ਸ਼ਕਤੀ ਤੋਂ ਨਾ ਹੋਵੇਗੀ ਸਗੋਂ ਤੇਰੇ ਲਈ ਮੇਰਾ ਆਤਮਾ ਮਦਦ ਕਰੇਗਾ।’ ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਬਚਨ ਆਖੇ।