Luke 5:20
ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖਕੇ ਬਿਮਾਰ ਮਨੁੱਖ ਨੂੰ ਕਿਹਾ, “ਮਿੱਤਰ, ਤੇਰੇ ਪਾਪ ਬਖਸ਼ੇ ਗਏ ਹਨ।”
Luke 5:20 in Other Translations
King James Version (KJV)
And when he saw their faith, he said unto him, Man, thy sins are forgiven thee.
American Standard Version (ASV)
And seeing their faith, he said, Man, thy sins are forgiven thee.
Bible in Basic English (BBE)
And seeing their faith he said, Man, you have forgiveness for your sins.
Darby English Bible (DBY)
And seeing their faith, he said, Man, thy sins are forgiven thee.
World English Bible (WEB)
Seeing their faith, he said to him, "Man, your sins are forgiven you."
Young's Literal Translation (YLT)
and he having seen their faith, said to him, `Man, thy sins have been forgiven thee.'
| And | καὶ | kai | kay |
| when he saw | ἰδὼν | idōn | ee-THONE |
| their | τὴν | tēn | tane |
| πίστιν | pistin | PEE-steen | |
| faith, | αὐτῶν | autōn | af-TONE |
| he said | εἶπεν | eipen | EE-pane |
| him, unto | αὐτῷ, | autō | af-TOH |
| Man, | Ἄνθρωπε | anthrōpe | AN-throh-pay |
| thy | ἀφέωνταί | apheōntai | ah-FAY-one-TAY |
| σοι | soi | soo | |
| sins | αἱ | hai | ay |
| are forgiven | ἁμαρτίαι | hamartiai | a-mahr-TEE-ay |
| thee. | σου | sou | soo |
Cross Reference
ਲੋਕਾ 7:48
ਫ਼ਿਰ ਯਿਸੂ ਨੇ ਉਸ ਔਰਤ ਨੂੰ ਆਖਿਆ, “ਤੇਰੇ ਪਾਪ ਬਖਸ਼ੇ ਗਏ ਹਨ।”
ਰਸੂਲਾਂ ਦੇ ਕਰਤੱਬ 14:9
ਇਹ ਆਦਮੀ ਉੱਥੇ ਬੈਠਾ ਪੌਲੁਸ ਦੇ ਬਚਨ ਸੁਣ ਰਿਹਾ ਸੀ ਤਾਂ ਪੌਲੁਸ ਨੇ ਉਸ ਨੂੰ ਵੇਖਿਆ ਤੇ ਮਹਿਸੂਸ ਕੀਤਾ ਕਿ ਉਸ ਆਦਮੀ ਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਉਸ ਨੂੰ ਰਾਜ਼ੀ ਕਰ ਸੱਕਦਾ ਹੈ
ਯੂਹੰਨਾ 5:14
ਬਾਦ ਵਿੱਚ ਯਿਸੂ ਨੇ ਉਸ ਨੂੰ ਮੰਦਰ ਵਿੱਚ ਵੇਖਿਆ। ਅਤੇ ਉਸ ਨੂੰ ਅਖ਼ਿਆ, “ਵੇਖ ਹੁਣ ਤੂੰ ਰਾਜੀ ਹੋ ਗਿਆ ਹੈ ਪਾਪ ਕਰਨੇ ਬੰਦ ਕਰਦੇ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸੱਕਦੀ ਹੈ।”
ਮੱਤੀ 9:2
ਕੁਝ ਲੋਕ ਇੱਕ ਮੰਜੀ ਉੱਤੇ ਪਏ ਹੋਏ ਇੱਕ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖਕੇ ਉਸ ਅਧਰੰਗੀ ਨੂੰ ਆਖਿਆ, “ਹੇ ਪੁੱਤਰ! ਹੌਂਸਲਾ ਰੱਖ, ਤੇਰੇ ਸਾਰੇ ਪਾਪ ਮਾਫ ਹੋਏ।”
ਯਾਕੂਬ 5:14
ਜੇ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ ਤਾਂ ਉਸ ਨੂੰ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਉਣਾ ਚਾਹੀਦਾ ਹੈ। ਅਤੇ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਭੂ ਦੇ ਨਾਮ ਤੇ ਉਸ ਉੱਪਰ ਤੇਲ ਮਲਣ ਅਤੇ ਉਸ ਲਈ ਪ੍ਰਾਰਥਨਾ ਕਰਨ।
ਯਾਕੂਬ 2:18
ਕੋਈ ਵਿਅਕਤੀ ਸ਼ਾਇਦ ਇਹ ਆਖੇ, “ਤੂੰ ਨਿਹਚਾ ਰੱਖਦਾ ਹੈ, ਪਰ ਮੈਂ ਕੰਮ ਕਰਦਾ ਹਾਂ।” ਮੈਨੂੰ ਆਪਣੀ ਨਿਹਚਾ ਦਿਖਾ। ਤੇਰੀ ਨਿਹਚਾ ਕੁਝ ਵੀ ਨਹੀਂ ਕਰਦੀ। ਮੈਂ ਆਪਣੇ ਅਮਲਾਂ ਰਾਹੀਂ ਤੈਨੂੰ ਆਪਣੀ ਨਿਹਚਾ ਦਿਖਾਵਾਂਗਾ।
ਕੁਲੁੱਸੀਆਂ 3:13
ਇੱਕ ਦੂਸਰੇ ਨਾਲ ਨਾਰਾਜ਼ ਨਾ ਹੋਵੋ, ਸਗੋਂ ਇੱਕ ਦੂਸਰੇ ਨੂੰ ਮਾਫ਼ ਕਰ ਦਿਉ। ਜੇ ਕੋਈ ਵਿਅਕਤੀ ਤੁਹਾਡੇ ਨਾਲ ਕੁਝ ਗਲਤ ਕਰਦਾ ਹੈ, ਉਸ ਨੂੰ ਮਾਫ਼ ਕਰ ਦਿਉ। ਤੁਹਾਨੂੰ ਹੋਰਨਾਂ ਨੂੰ ਉਵੇਂ ਮੁਆਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਪ੍ਰਭੂ ਨੇ ਤੁਹਾਨੂੰ ਮੁਆਫ਼ ਕਰ ਦਿੱਤਾ।
੨ ਕੁਰਿੰਥੀਆਂ 2:10
ਜੇ ਤੁਸੀਂ ਕਿਸੇ ਨੂੰ ਕਿਸੇ ਗੱਲ ਲਈ ਬਖਸ਼ਦੇ ਹੋ ਤਾਂ ਮੈਂ ਵੀ ਉਸ ਵਿਅਕਤੀ ਨੂੰ ਬਖਸ਼ ਦਿੰਦਾ ਹਾਂ। ਜੋ ਮੈਂ ਮੁਆਫ਼ ਕੀਤਾ ਹੈ ਜੇ ਉੱਥੇ ਕੁਝ ਵੀ ਮੁਆਫ਼ ਕਰਨ ਦੇ ਕਾਬਲ ਸੀ, ਤਾਂ ਉਹ ਮੈਂ ਮਸੀਹ ਦੀ ਹਾਜ਼ਰੀ ਵਿੱਚ ਤੁਹਾਡੀ ਖਾਤਿਰ ਮੁਆਫ਼ ਕੀਤਾ ਹੈ।
ਰਸੂਲਾਂ ਦੇ ਕਰਤੱਬ 11:23
ਬਰਨਬਾਸ ਇੱਕ ਚੰਗਾ ਆਦਮੀ ਸੀ। ਉਹ ਪਵਿੱਤਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ। ਜਦੋਂ ਉਹ ਅੰਤਾਕਿਯਾ ਨੂੰ ਗਿਆ, ਉਹ ਪਰਮੇਸ਼ੁਰ ਦੀ ਕਿਰਪਾ ਨੂੰ ਕੰਮ ਤੇ ਵੇਖਕੇ ਬਹੁਤ ਖੁਸ਼ ਸੀ। ਉਸ ਨੇ ਸਾਰੇ ਨਿਹਚਾਵਾਨਾਂ ਨੂੰ ਉਨ੍ਹਾਂ ਦੇ ਸੱਚੇ ਦਿਲਾਂ ਨਾਲ ਪ੍ਰਭੂ ਦੇ ਵਫ਼ਾਦਾਰ ਹੋਣਾ ਜਾਰੀ ਰੱਖਣ ਲਈ ਉਤਸਾਹਤ ਕੀਤਾ। ਇਸ ਕਰਕੇ, ਬਹੁਤ ਸਾਰੇ ਲੋਕ ਪ੍ਰਭੂ ਦੇ ਚੇਲੇ ਬਣ ਗਏ।
ਯੂਹੰਨਾ 2:25
ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਉਹ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ।
ਮਰਕੁਸ 2:5
ਜਦੋਂ ਯਿਸੂ ਨੇ ਵੇਖਿਆ ਕਿ ਉਨ੍ਹਾਂ ਮਨੁੱਖਾਂ ਨੂੰ ਬਹੁਤ ਵਿਸ਼ਵਾਸ ਸੀ, ਉਸ ਨੇ ਅਧਰੰਗੀ ਮਨੁੱਖ ਨੂੰ ਆਖਿਆ, “ਹੇ ਨੌਜਵਾਨ, ਤੇਰੇ ਸਾਰੇ ਪਾਪ ਮਾਫ਼ ਹੋ ਗਏ ਹਨ।”
ਯਸਈਆਹ 38:17
ਦੇਖੋ, ਮੇਰੀਆਂ ਮੁਸੀਬਤਾਂ ਮੁੱਕ ਗਈਆਂ ਹਨ! ਹੁਣ ਮੈਂ ਅਮਨ ਵਿੱਚ ਹਾਂ। ਤੂੰ ਮੈਨੂੰ ਬਹੁਤ ਪਿਆਰ ਕਰਦਾ ਹੈਂ। ਤੂੰ ਮੈਨੂੰ ਕਬਰ ਅੰਦਰ ਨਹੀਂ ਸੜਨ ਦਿੱਤਾ। ਤੂੰ ਮੇਰੇ ਸਾਰੇ ਪਾਪ ਬਖਸ਼ ਦਿੱਤੇ। ਤੂੰ ਮੇਰੇ ਪਾਪਾਂ ਨੂੰ ਦੂਰ ਸੁੱਟ ਦਿੱਤਾ।
ਜ਼ਬੂਰ 107:17
ਕੁਝ ਲੋਕੀਂ ਆਪਣੇ ਜਿਉਣ ਦੇ ਪਾਪੀ ਢੰਗਾਂ ਕਾਰਣ ਮੂਰਖ ਬਣ ਗਏ।
ਜ਼ਬੂਰ 90:7
ਹੇ ਪਰਮੇਸ਼ੁਰ, ਸਾਨੂੰ ਤੁਹਾਡਾ ਗੁੱਸਾ ਤਬਾਹ ਕਰ ਸੱਕਦਾ ਹੈ। ਸਾਨੂੰ ਤੁਹਾਡੇ ਕਹਿਰ ਤੋਂ ਡਰ ਲੱਗਦਾ ਹੈ।
ਪੈਦਾਇਸ਼ 22:12
ਦੂਤ ਨੇ ਆਖਿਆ, “ਆਪਣੇ ਪੁੱਤਰ ਨੂੰ ਨਾ ਮਾਰ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ। ਹੁਣ ਮੈਂ ਦੇਖ ਸੱਕਦਾ ਹਾਂ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਆਦਰ ਕਰਦਾ ਹੈਂ ਅਤੇ ਉਸਦਾ ਹੁਕਮ ਮੰਨਦਾ ਹੈਂ। ਮੈਂ ਦੇਖ ਰਿਹਾ ਹਾਂ ਕਿ ਤੂੰ ਮੇਰੇ ਲਈ ਆਪਣੇ ਪੁੱਤਰ, ਆਪਣੇ ਇੱਕੋ-ਇੱਕ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੈਂ।”