Luke 3:2
ਅਨਾਸ ਅਤੇ ਕਯਾਫ਼ਾ ਸਰਦਾਰ ਜਾਜਕ ਸਨ। ਉਸ ਸਮੇਂ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ, ਉਜਾੜ ਵਿੱਚ ਪਰਮੇਸ਼ੁਰ ਦਾ ਸੰਦੇਸ਼ ਪਹੁੰਚਿਆ।
Luke 3:2 in Other Translations
King James Version (KJV)
Annas and Caiaphas being the high priests, the word of God came unto John the son of Zacharias in the wilderness.
American Standard Version (ASV)
in the highpriesthood of Annas and Caiaphas, the word of God came unto John the son of Zacharias in the wilderness.
Bible in Basic English (BBE)
When Annas and Caiaphas were high priests, the word of the Lord came to John, the son of Zacharias, in the waste land.
Darby English Bible (DBY)
in the high priesthood of Annas and Caiaphas, [the] word of God came upon John, the son of Zacharias, in the wilderness.
World English Bible (WEB)
in the high priesthood of Annas and Caiaphas, the word of God came to John, the son of Zacharias, in the wilderness.
Young's Literal Translation (YLT)
Annas and Caiaphas being chief priests -- there came a word of God unto John the son of Zacharias, in the wilderness,
| Annas | ἐπ' | ep | ape |
| and | ἀρχιερέων | archiereōn | ar-hee-ay-RAY-one |
| Caiaphas | Ἅννα | hanna | AHN-na |
| being | καὶ | kai | kay |
| priests, high the | Καϊάφα | kaiapha | ka-ee-AH-fa |
| the word | ἐγένετο | egeneto | ay-GAY-nay-toh |
| of God | ῥῆμα | rhēma | RAY-ma |
| came | θεοῦ | theou | thay-OO |
| unto | ἐπὶ | epi | ay-PEE |
| John | Ἰωάννην | iōannēn | ee-oh-AN-nane |
| the | τὸν | ton | tone |
| son | τοῦ | tou | too |
| Ζαχαρίου | zachariou | za-ha-REE-oo | |
| Zacharias of | υἱὸν | huion | yoo-ONE |
| in | ἐν | en | ane |
| the | τῇ | tē | tay |
| wilderness. | ἐρήμῳ | erēmō | ay-RAY-moh |
Cross Reference
ਰਸੂਲਾਂ ਦੇ ਕਰਤੱਬ 4:6
ਅੰਨਾਸ ਸਰਦਾਰ ਜਾਜਕ, ਕਯਾਫ਼ਾ ਅਤੇ ਯੂਹੰਨਾ, ਸਿਕੰਦਰ ਅਤੇ ਜਿੰਨੇ ਵੀ ਹੋਰ ਸਰਦਾਰ ਜਾਜਕਾਂ ਦੇ ਪਰਿਵਾਰ ਵਿੱਚੋਂ ਸਨ, ਉਹ ਸਭ ਉੱਥੇ ਇੱਕਤਰ ਸੀ।
ਯੂਹੰਨਾ 18:24
ਤਾਂ ਫਿਰ ਅੰਨਾਸ ਨੇ ਯਿਸੂ ਨੂੰ ਸਰਦਾਰ ਜਾਜਕ ਕਯਾਫ਼ਾ ਕੋਲ ਭੇਜ ਦਿੱਤਾ। ਯਿਸੂ ਨੂੰ ਉਨ੍ਹਾਂ ਅਜੇ ਵੀ ਬੰਨ੍ਹਿਆ ਹੋਇਆ ਸੀ।
ਯਵਨਾਹ 1:1
ਪਰਮੇਸ਼ੁਰ ਨੇ ਬੁਲਾਇਆ ਅਤੇ ਯੂਨਾਹ ਭੱਜ ਗਿਆ ਯਹੋਵਾਹ ਦੀ ਬਾਣੀ ਅਮਿਤਈ ਦੇ ਪੁੱਤਰ ਯੂਨਾਹ ਨੂੰ ਹੋਈ ਅਤੇ ਯਹੋਵਾਹ ਨੇ ਕਿਹਾ,
ਮੀਕਾਹ 1:1
ਸਾਮਰਿਯਾ ਅਤੇ ਇਸਰਾਏਲ ਲਈ ਦੰਡ ਯਹੋਵਾਹ ਦਾ ਅਗੰਮ ਵਾਕ ਮੀਕਾਹ ਨੂੰ ਹੋਇਆ। ਇਹ ਯੋਥਾਮ, ਅਹਾਜ਼ ਅਤੇ ਹਿਜ਼ਕੀਯਾਹ ਪਾਤਸ਼ਾਹਾਂ ਦੇ ਦਿਨਾਂ ਦੀ ਗੱਲ ਹੈ। ਇਹ ਸਾਰੇ ਮਨੁੱਖ ਉਨ੍ਹੀਂ ਦਿਨੀਂ ਯਹੂਦਾਹ ਦੇ ਪਾਤਸ਼ਾਹ ਸਨ। ਮੀਕਾਹ ਮੋਰਸ਼ਤੀ ਤੋਂ ਸੀ। ਮੀਕਾਹ ਨੂੰ ਸਾਮਰਿਯਾ ਅਤੇ ਯਰੂਸ਼ਲਮ ਲਈ ਇਹ ਦਰਸ਼ਨ ਹੋਏ।
ਸਫ਼ਨਿਆਹ 1:1
ਯਹੋਵਾਹ ਦਾ ਸੰਦੇਸ਼ ਜੋ ਸਫ਼ਨਯਾਹ ਨੂੰ ਹੋਇਆ। ਇਹ ਸੰਦੇਸ਼ ਸਫ਼ਨਯਾਹ ਨੂੰ ਅਮੋਨ ਦੇ ਪੁੱਤਰ ਯੋਸ਼ੀਯਾਹ, ਦੇ ਦਿਨਾਂ ਵਿੱਚ ਹੋਇਆ ਜੋ ਕਿ ਯਹੂਦਾਹ ਦਾ ਰਾਜਾ ਸੀ। ਸਫ਼ਨਯਾਹ ਕੂਸ਼ ਦਾ ਪੁੱਤਰ ਸੀ ਅਤੇ ਕੂਸ਼ ਗਦਲਯਾਹ ਦਾ ਪੁੱਤਰ ਸੀ। ਗਦਲਯਾਹ ਅਮਰਯਾਹ ਦਾ ਪੁੱਤਰ ਸੀ ਅਤੇ ਅਮਰਯਾਹ ਹਿਜ਼ਕੀਯਾਹ ਦਾ ਪੁੱਤਰ ਸੀ।
ਮੱਤੀ 26:3
ਤਦ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਸਰਦਾਰ ਜਾਜਕ ਦੇ ਮਹਲ ਵਿੱਚ ਇਕੱਠੇ ਹੋਏ। ਸਰਦਾਰ ਜਾਜਕ ਦਾ ਨਾਓ ਕਯਾਫ਼ਾ ਸੀ।
ਲੋਕਾ 1:80
ਇਉਂ ਉਹ ਛੋਟਾ ਬੱਚਾ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣਿਆ। ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ, ਉਜਾੜ ਵਿੱਚ ਰਿਹਾ।
ਯੂਹੰਨਾ 18:13
ਬੰਨ੍ਹ ਕੇ ਉਸ ਨੂੰ ਅੰਨਾਸ ਅੱਗੇ ਲਿਆਂਦਾ ਗਿਆ। ਅੰਨਾਸ ਕਯਾਫ਼ਾ ਦਾ ਸੌਹਰਾ ਲੱਗਦਾ ਸੀ। ਅਤੇ ਉਸ ਵਰ੍ਹੇ ਕਯਾਫ਼ਾ ਸਰਦਾਰ ਜਾਜਕ ਸੀ।
ਯੂਹੰਨਾ 11:49
ਉਨ੍ਹਾਂ ਵਿੱਚੋਂ ਇੱਕ ਕਯਾਫ਼ਾ ਸੀ। ਉਹ ਉਸ ਵਰ੍ਹੇ ਦਾ ਸਰਦਾਰ ਜਾਜਕ ਸੀ। ਉਸ ਨੇ ਆਖਿਆ, “ਤੁਸੀਂ ਲੋਕ ਕੁਝ ਵੀ ਨਹੀਂ ਜਾਣਦੇ।
ਯੂਹੰਨਾ 1:23
ਯੂਹੰਨਾ ਨੇ ਉਨ੍ਹਾਂ ਨੂੰ ਨਬੀ ਯਸਾਯਾਹ ਦੇ ਸ਼ਬਦ ਆਖੇ: “ਮੈਂ ਉਜਾੜ ਵਿੱਚ ਹੋਕਾ ਦੇਣ ਵਾਲੇ ਬੰਦੇ ਦੀ ਅਵਾਜ਼ ਹਾਂ: ‘ਪ੍ਰਭੂ ਲਈ ਸਿੱਧਾ ਰਾਹ ਤਿਆਰ ਕਰੋ।’”
ਲੋਕਾ 3:3
ਤਾਂ ਉਹ ਯਰਦਨ ਨਦੀ ਦੇ ਆਸ-ਪਾਸ ਦੇ ਸਾਰੇ ਇਲਾਕਿਆਂ ਵਿੱਚ ਗਿਆ ਅਤੇ ਲੋਕਾਂ ਨੂੰ ਪ੍ਰਚਾਰ ਕੀਤਾ ਕਿ ਉਹ ਆਪਣੇ ਦਿਲਾਂ ਅਤੇ ਜੀਵਨ ਨੂੰ ਬਦਲਣ ਅਤੇ ਆਪਣੇ ਪਾਪਾਂ ਦੀ ਮੁਆਫ਼ੀ ਲਈ ਬਪਤਿਸਮਾ ਲੈਣ।
ਯਸਈਆਹ 40:3
ਸੁਣੋ, ਕੋਈ ਬੰਦਾ ਸ਼ੋਰ ਮਚਾ ਰਿਹਾ ਹੈ! “ਯਹੋਵਾਹ ਲਈ ਮਾਰੂਬਲ ਅੰਦਰ ਰਸਤਾ ਬਣਾਓ! ਸਾਡੇ ਪਰਮੇਸ਼ੁਰ ਲਈ ਮਾਰੂਬਲ ਦੀ ਸੜਕ ਪੱਧਰੀ ਕਰ ਦਿਓ!
ਯਰਮਿਆਹ 1:2
ਯਹੋਵਾਹ ਨੇ ਯਿਰਮਿਯਾਹ ਨਾਲ ਉਦੋਂ ਗੱਲ ਕਰਨੀ ਸ਼ੁਰੂ ਕੀਤੀ ਜਿਨ੍ਹਾਂ ਦਿਨਾਂ ਵਿੱਚੋਂ ਯੋਸ਼ੀਯਾਹ ਯਹੂਦਾਹ ਦੀ ਕੌਮ ਦਾ ਰਾਜਾ ਸੀ। ਯੋਸ਼ੀਯਾਹ ਆਮੋਨ ਨਾਂ ਦੇ ਵਿਅਕਤੀ ਦਾ ਪੁੱਤਰ ਸੀ। ਯਹੋਵਾਹ ਨੇ ਯਿਰਮਿਯਾਹ ਨਾਲ ਰਾਜੇ ਯੋਸ਼ੀਯਾਹ ਦੇ ਰਾਜ ਦੇ ਤੇਰ੍ਹਵੇਂ ਵਰ੍ਹੇ ਵਿੱਚ ਗੱਲ ਕਰਨੀ ਸ਼ੁਰੂ ਕੀਤੀ।
ਯਰਮਿਆਹ 2:1
ਯਹੂਦਾਹ ਵਫ਼ਾਦਾਰ ਨਹੀਂ ਸੀ ਯਹੋਵਾਹ ਦਾ ਸੰਦੇਸ਼ ਯਿਰਮਿਯਾਹ ਨੂੰ ਮਿਲਿਆ। ਯਹੋਵਾਹ ਵੱਲੋਂ ਸੰਦੇਸ਼ ਇਹ ਸੀ:
ਹੋ ਸੀਅ 1:1
ਹੋਸ਼ੇਆ ਦੁਆਰਾ ਯਹੋਵਾਹ ਪਰਮੇਸ਼ੁਰ ਦਾ ਸੰਦੇਸ਼ ਬੇਰੀ ਦੇ ਪੁੱਤਰ ਹੋਸ਼ੇਆ ਨੂੰ ਯਹੋਵਾਹ ਵੱਲੋਂ ਯਹੂਦਾਹ ਦੇ ਪਾਤਸ਼ਾਹਾਂ ਉਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਇੱਕ ਸੰਦੇਸ਼ ਆਇਆ ਅਤੇ ਇਹ ਇਸਰਾਏਲ ਦੇ ਪਾਤਸ਼ਾਹ, ਯੋਆਸ਼ ਦੇ ਪੁੱਤਰ ਯਰਾਬੁਆਮ ਦੇ ਸ਼ਾਸਨ ਦੌਰਾਨ ਸੀ।
ਮੱਤੀ 3:1
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕੰਮ ਉਨ੍ਹਾਂ ਦਿਨਾਂ ਵਿੱਚ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਹੂਦਿਯਾ ਦੇ ਉਜਾੜ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ।
ਮੱਤੀ 11:7
ਯਿਸੂ ਨੇ ਯੂਹੰਨਾ ਬਾਰੇ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, “ਤੁਸੀਂ ਬਾਹਰ ਉਜਾੜ ਵਿੱਚ ਕੀ ਵੇਖਣ ਨਿਕਲੇ ਸੀ? ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? ਨਹੀਂ!
ਲੋਕਾ 1:59
ਜਦੋਂ ਬਾਲਕ ਅੱਠਾਂ ਦਿਨਾਂ ਦਾ ਹੋ ਗਿਆ ਤਾਂ ਉਹ ਲੋਕ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸਦਾ ਨਾਉਂ ਜ਼ਕਰਯਾਹ ਰੱਖਣ ਲੱਗੇ, ਕਿਉਂਕਿ ਇਹੀ ਉਸ ਦੇ ਪਿਤਾ ਦਾ ਨਾਉਂ ਸੀ।
ਮਰਕੁਸ 1:3
“ਉਜਾੜ ਵਿੱਚ ਇੱਕ ਮਨੁੱਖ ਪੁਕਾਰ ਰਿਹਾ ਹੈ: ‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ, ਉਸ ਦੇ ਰਾਹਾਂ ਨੂੰ ਸਿਧੇ ਕਰੋ।’”